ਰੱਖਿਆ ਮੰਤਰਾਲਾ

ਐਂਟੀ-ਡਰੋਨ ਸਿਸਟਮ

Posted On: 28 JUL 2021 5:07PM by PIB Chandigarh

ਡੀਆਰਡੀਓ ਨੇ ਦੁਸ਼ਮਣ ਦੇ ਡਰੋਨ ਹਮਲੇ ਨੂੰ ਬੇਅਸਰ ਕਰਨ ਲਈ ਐਂਟੀ-ਡਰੋਨ ਸਿਸਟਮ ਵਿਕਸਤ ਕੀਤਾ ਹੈ। ਸਵਦੇਸ਼ੀ ਡਰੋਨ ਟੈਕਨੋਲੋਜੀ ਦੁਸ਼ਮਣ ਦੇ ਡਰੋਨਾਂ ਦੀ ਪਛਾਣ, ਸਾਫਟ ਕਿੱਲ (ਡਰੋਨ ਦੇ ਸੰਚਾਰ ਸੰਪਰਕ ਨੂੰ ਜਾਮ ਕਰਨ ਲਈ) ਅਤੇ ਹਾਰਡ ਕਿਲ (ਡਰੋਨ ਨੂੰ ਤਬਾਹ ਕਰਨ ਲਈ ਲੇਜ਼ਰ ਅਧਾਰਤ ਹਾਰਡ ਕਿਲ) ਸਮੇਤ ਜਵਾਬੀ ਹਮਲਿਆਂ ਲਈ ਸਮਰੱਥ ਹੈ। ਸਿਸਟਮ ਪਹਿਲਾਂ ਹੀ ਆਰਮਡ ਸਰਵਿਸਜ਼ ਅਤੇ ਹੋਰ ਅੰਦਰੂਨੀ ਸੁਰੱਖਿਆ ਏਜੰਸੀਆਂ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ। 

ਸਵਦੇਸੀ ਡੀਆਰਡੀਓ ਕਾਊਂਟਰ ਡ੍ਰੋਨ ਟੈਕਨੋਲੋਜੀ ਮੈਸਰਜ ਬੀਈਐਲ ਨੂੰ ਟਰਾਂਸਫਰ ਕੀਤੀ ਗਈ ਹੈ। ਇੱਕੋ ਸਮੇਂ ਹੋਰ ਕੰਪਨੀਆਂ ਨੂੰ ਕਾਊਂਟਰ-ਡ੍ਰੋਨ ਪ੍ਰਣਾਲੀ ਦੀ ਟ੍ਰਾਂਸਫਰ ਆਫ ਟੈਕਨੋਲੋਜੀ (ਟੀਓਟੀ) ਦੀ ਪੇਸ਼ਕਸ਼ ਕੀਤੀ ਗਈ ਹੈ। 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੱਲੋਂ ਅੱਜ ਸ਼੍ਰੀਮਤੀ ਕੇਸ਼ਰੀ ਦੇਵੀ ਪਟੇਲ ਅਤੇ ਸ਼੍ਰੀ ਕਨਕਮਲ ਕਟਾਰੀਆ ਨੂੰ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ। 

------------------ 

ਏਬੀਬੀ / ਨਾਮਪੀ / ਕੇਏ / ਡੀਕੇ / ਆਰਪੀ



(Release ID: 1740066) Visitor Counter : 151


Read this release in: English , Bengali