ਬਿਜਲੀ ਮੰਤਰਾਲਾ

ਗੈਰ-ਜੈਵਿਕ ਬਾਲਣ ਸਰੋਤਾਂ ਤੋਂ ਕੁੱਲ ਬਿਜਲੀ ਉਤਪਾਦਨ ਕੁੱਲ ਸਥਾਪਤ ਸਮਰੱਥਾ ਦੇ 39% ਤੱਕ ਪਹੁੰਚਿਆ


ਭਾਰਤ ਬਿਜਲੀ ਉਤਪਾਦਨ ਵਿੱਚ ਸਥਿਰ ਵਿਕਾਸ ਹਾਸਲ ਕਰਨ ਦੇ ਰਾਹ ’ਤੇ

Posted On: 27 JUL 2021 3:14PM by PIB Chandigarh

ਸਾਲ 2022 ਤੱਕ ਭਾਰਤ ਸਰਕਾਰ ਨੇ ਨਵਿਆਉਣਯੋਗ ਸਰੋਤਾਂ ਤੋਂ 1,75,000 ਮੈਗਾਵਾਟ ਦੀ ਸਥਾਪਿਤ ਸਮਰੱਥਾ ਦਾ ਟੀਚਾ ਮਿੱਥਿਆ ਸੀ ਜਿਸ ਵਿੱਚ ਸੋਲਰ ਤੋਂ 1,00,000 ਮੈਗਾਵਾਟ, ਪਵਨ ਤੋਂ 60,000 ਮੈਗਾਵਾਟ, ਬਾਇਓਮਾਸ ਤੋਂ 10,000 ਮੈਗਾਵਾਟ ਅਤੇ ਲਘੂ ਹਾਇਡਰੋ ਤੋਂ 5000 ਮੈਗਾਵਾਟ ਸ਼ਾਮਲ ਹਨ। 30.06.2021 ਤੱਕ ਨਵਿਆਉਣਯੋਗ ਊਰਜਾ ਦੀ ਕੁੱਲ ਸਮਰੱਥਾ ਸਥਾਪਤ ਕੀਤੀ ਗਈ: ਸਥਾਪਨਾ ਅਧੀਨ ਅਤੇ ਟਾਈਡ ਅਧੀਨ 96.95 ਗੀਗਾਵਾਟ ਹੈ। ਇਸ ਵਿੱਚ ਵੱਡੇ ਹਾਇਡਰੋ ਸ਼ਾਮਲ ਨਹੀਂ ਹਨ ਜੋ ਕਿ ਨਵਿਆਉਣਯੋਗ ਹੁੰਦੇ ਹਨ।

30.06.2021 ਤੱਕ ਗੈਰ-ਜੈਵਿਕ ਬਾਲਣ ਸਰੋਤਾਂ ਤੋਂ ਸਥਾਪਿਤ ਕੀਤੀ ਗਈ ਕੁੱਲ ਉਤਪਾਦਨ ਸਮਰੱਥਾ 150.06 ਗੀਗਾਵਾਟ ਹੈ ਜੋ ਕਿ ਕੁੱਲ ਸਥਾਪਿਤ ਸਮਰੱਥਾ ਦਾ 39% ਹੈ। ਇਸ ਲਈ ਭਾਰਤ ਆਪਣੇ ਰਾਸ਼ਟਰੀ ਪੱਧਰ ’ਤੇ ਨਿਰਧਾਰਤ ਯੋਗਦਾਨ (ਐੱਨ.ਡੀ.ਸੀ.) ਟੀਚੇ ਨੂੰ ਪ੍ਰਾਪਤ ਕਰਨ ਅਤੇ ਉਸ ਤੋਂ ਅੱਗੇ ਨਿਕਲਣ ਦੀ ਰਾਹ ’ਤੇ ਹੈ ਜੋ 2030 ਤੱਕ ਗੈਰ-ਜੈਵਿਕ ਬਾਲਣ ਸਰੋਤਾਂ ਦੁਆਰਾ 40% ਦੀ ਸਮਰੱਥਾ ਹੈ।

ਇਸ ਤੋਂ ਇਲਾਵਾ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਉਤਸ਼ਾਹਤ ਕਰਨ ਲਈ ਨਿਮਨਲਿਖਤ ਕਦਮ ਚੁੱਕੇ ਗਏ ਹਨ: 

  1. 30 ਜੂਨ 2025 ਤੱਕ ਚਾਲੂ ਹੋਣ ਵਾਲੇ ਪ੍ਰਾਜੈਕਟਾਂ ਲਈ ਸੌਰ ਅਤੇ ਪਵਨ ਸਰੋਤਾਂ ਤੋਂ ਪੈਦਾ ਹੋਈ ਬਿਜਲੀ ਦੀ ਟਰਾਂਸਮਿਸ਼ਨ 'ਤੇ ਅੰਤਰ-ਰਾਜ ਟਰਾਂਸਮਿਸ਼ਨ ਖਰਚਿਆਂ ਦੀ ਛੋਟ।

  2. ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਕੱਢਣ ਲਈ ਗ੍ਰੀਨ ਊਰਜਾ ਦੇ ਗਲਿਆਰੇ ਵਿਕਸਤ ਕੀਤੇ ਗਏ ਹਨ।

  3. ਸਾਲ 2022 ਤੱਕ 175 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਪੈਦਾ ਕਰਨ ਦੇ ਉਦੇਸ਼ ਨਾਲ ਨਵਿਆਉਣਯੋਗ ਖਰੀਦ ਓਬਲੀਗੇਸ਼ਨ ਟ੍ਰਾਜੈਕਟਰੀ ਨੂੰ ਸੂਚਿਤ ਕੀਤਾ ਗਿਆ ਹੈ।

ਇਹ ਜਾਣਕਾਰੀ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਆਰ.ਕੇ. ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*********

ਐਮਵੀ / ਆਈਜੀ 



(Release ID: 1739715) Visitor Counter : 187


Read this release in: Marathi , English