ਰਸਾਇਣ ਤੇ ਖਾਦ ਮੰਤਰਾਲਾ

ਫਾਰਮਾਸਿਊਟੀਕਲਜ਼ ਲਈ ਉਤਪਾਦਨ ਸਬੰਧਤ ਪ੍ਰੋਤਸਾਹਨ ਯੋਜਨਾ ਵਿੱਚ 6 ਸਾਲਾਂ ਦੀ ਮਿਆਦ ਦੌਰਾਨ 1,96,000 ਕਰੋੜ ਰੁਪਏ ਦੀ ਨਿਰਯਾਤ ਉਤਪਾਦਨ ਸਮਰੱਥਾ ਦਾ ਅੰਦਾਜਾ ਲਾਇਆ ਗਿਆ


ਯੋਜਨਾ ਵਿੱਚ ਸਿੱਧੇ ਤੌਰ 'ਤੇ 20,000 ਅਤੇ ਅਸਿੱਧੇ ਤੌਰ 'ਤੇ 80,000 ਰੋਜ਼ਗਾਰ ਸਿਰਜਣ ਦਾ ਅੰਦਾਜਾ

ਇਹ ਯੋਜਨਾ ਪੇਟੈਂਟ ਦਵਾਈਆਂ ਅਤੇ ਹੋਰ ਉੱਚ ਮੁੱਲ ਵਾਲੀਆਂ ਦਵਾਈਆਂ ਦੇ ਉਤਪਾਦਨ ਨੂੰ 10% ਵਾਧੇ ਦੀ ਵਿਕਰੀ ਦੀ ਪ੍ਰੇਰਕ ਦਰ 'ਤੇ ਉਤਸ਼ਾਹਤ ਕਰਦੀ ਹੈ

Posted On: 27 JUL 2021 4:10PM by PIB Chandigarh

ਸਰਕਾਰ ਨੇ 24.02.2021 ਨੂੰ ਫਾਰਮਾਸਿਊਟੀਕਲਜ਼ ਲਈ ਉਤਪਾਦਨ ਸਬੰਧਤ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ  03.03.2021 ਨੂੰ ਗਜ਼ਟ ਵਿੱਚ ਸੂਚਿਤ ਕੀਤਾ ਗਿਆ ਸੀ। ਕਾਰਜਸ਼ੀਲ ਦਿਸ਼ਾ-ਨਿਰਦੇਸ਼ ਹਰ ਪਹਿਲੂ 'ਤੇ ਸਕੀਮ ਦੇ ਵੇਰਵੇ ਅਤੇ ਦਰਖਾਸਤਾਂ ਦੇਣ ਦੀ ਪ੍ਰਕਿਰਿਆ ਨੂੰ 01.06.2021 ਨੂੰ ਜਾਰੀ ਕੀਤੇ ਗਏ ਸਨ। ਇਹ ਕਾਰਜਸ਼ੀਲ ਦਿਸ਼ਾ-ਨਿਰਦੇਸ਼ ਵਿਭਾਗ ਦੀ ਵੈਬਸਾਈਟ 'ਤੇ ਦੇਖੇ ਜਾ ਸਕਦੇ ਹਨ ਅਤੇ ਇਸ ਨੂੰ https://pharmaceuticals.gov.in/schemes  ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਸਕੀਮ ਦੇ ਤਹਿਤ ਉਤਪਾਦਾਂ ਦੀਆਂ ਤਿੰਨੋਂ ਸ਼੍ਰੇਣੀਆਂ ਵਿੱਚ 6 ਸਾਲਾਂ ਦੀ ਮਿਆਦ ਵਿੱਚ 1,96,000 ਕਰੋੜ ਰੁਪਏ ਦੀ ਨਿਰਯਾਤ ਉਤਪਾਦਨ ਦੀ ਸੰਭਾਵਨਾ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਵਿੱਚ ਉੱਚ ਮੁੱਲ ਵਾਲੇ ਉਤਪਾਦ ਵੀ ਸ਼ਾਮਲ ਹਨ।

ਪੀਐੱਲਆਈ ਸਕੀਮ ਨਾਲ ਲਗਭਗ 15,000 ਕਰੋੜ ਰੁਪਏ ਦੀ ਨਿਵੇਸ਼ ਸੰਭਾਵਨਾ ਅਤੇ 20,000 ਪ੍ਰਤੱਖ ਅਤੇ 80,000 ਅਪ੍ਰਤੱਖ ਨੌਕਰੀਆਂ ਦੀ ਸੰਭਾਵਨਾ ਦਾ ਅਨੁਮਾਨ ਲਗਾਇਆ ਗਿਆ ਹੈ, ਇਸ ਸਕੀਮ ਦੇ ਨਤੀਜੇ ਵਜੋਂ ਸੈਕਟਰ ਵਿੱਚ ਵਾਧੇ ਦੀ ਸੰਭਾਵਨਾ ਹੈ।

ਇਸ ਸਮੇਂ ਘੱਟ ਮੁੱਲ ਵਾਲੀਆਂ ਜੈਨਰਿਕ ਦਵਾਈਆਂ ਭਾਰਤੀ ਬਰਾਮਦਾਂ ਦਾ ਵੱਡਾ ਹਿੱਸਾ ਹਨ। ਜਿੱਥੋਂ ਤੱਕ ਪੇਟੈਂਟ ਦਵਾਈਆਂ ਦਾ ਸਬੰਧ ਹੈ, ਦੇਸ਼ ਵਿੱਚ ਬਣਨ ਦੇ ਨਾਲ-ਨਾਲ ਆਯਾਤ ਕੀਤੀਆਂ ਜਾਂਦੀਆਂ ਹਨ। ਇਹ ਸਕੀਮ ਪੇਟੈਂਟ ਦਵਾਈਆਂ ਅਤੇ ਹੋਰ ਉੱਚ ਮੁੱਲ ਵਾਲੀਆਂ ਦਵਾਈਆਂ ਦੇ ਉਤਪਾਦਨ ਨੂੰ 10% ਵਾਧੇ ਵਾਲੀ ਵਿਕਰੀ, ਜੋ ਸਕੀਮ ਅਧੀਨ ਉਤਪਾਦ ਸ਼੍ਰੇਣੀਆਂ ਵਿਚੋਂ ਸਭ ਤੋਂ ਵੱਧ ਹੈ, 'ਤੇ ਉਤਸ਼ਾਹਤ ਕਰਦੀ ਹੈ।

ਇਹ ਜਾਣਕਾਰੀ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਮਵੀ / ਏਐਲ / ਜੀਐਸ(Release ID: 1739641) Visitor Counter : 136


Read this release in: English , Urdu