ਗ੍ਰਹਿ ਮੰਤਰਾਲਾ
ਅੰਤਰਰਾਜੀ ਸੀਮਾ ਵਿਵਾਦ
Posted On:
27 JUL 2021 4:54PM by PIB Chandigarh
ਉਪਲਬਧ ਜਾਣਕਾਰੀ ਦੇ ਅਨੁਸਾਰ, ਹਰਿਆਣਾ-ਹਿਮਾਚਲ ਪ੍ਰਦੇਸ਼, ਕੇਂਦਰ ਸਾਸ਼ਤ ਪ੍ਰਦੇਸ਼ ਲੱਦਾਖ-ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ-ਕਰਨਾਟਕ, ਅਸਾਮ-ਅਰੁਣਾਚਲ ਪ੍ਰਦੇਸ਼, ਅਸਾਮ-ਨਾਗਾਲੈਂਡ, ਅਸਾਮ-ਮੇਘਾਲਿਆ ਅਤੇ ਅਸਾਮ-ਮਿਜ਼ੋਰਮ ਦਰਮਿਆਨ ਸੀਮਾਵਾਂ ਅਤੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਦੀ ਨਿਸ਼ਾਨਦੇਹੀ ਦੇ ਕਾਰਨ ਵਿਵਾਦ ਪੈਦਾ ਹੁੰਦੇ ਹਨ।
ਵਿਵਾਦਪੂਰਨ ਸਰਹੱਦੀ ਖੇਤਰਾਂ ਵਿਚੋਂ ਕਦੇ-ਕਦੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਘਟਨਾਵਾਂ ਦੀ ਖ਼ਬਰ ਮਿਲਦੀ ਹੈ।
ਕੇਂਦਰ ਸਰਕਾਰ ਦੀ ਨਿਰੰਤਰ ਇਹ ਪਹੁੰਚ ਰਹੀ ਹੈ ਕਿ ਅੰਤਰਰਾਜੀ ਵਿਵਾਦਾਂ ਦਾ ਸਬੰਧਿਤ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ ਅਤੇ ਕੇਂਦਰ ਸਰਕਾਰ ਰਾਜਾਂ ਦਰਮਿਆਨ ਆਪਸੀ ਸਮਝਦਾਰੀ ਦੀ ਭਾਵਨਾ ਨਾਲ ਝਗੜੇ ਦੇ ਸੁਖਾਵੇਂ ਨਿਪਟਾਰੇ ਲਈ ਸਿਰਫ ਇੱਕ ਸਹਾਇਕ ਵਜੋਂ ਕੰਮ ਕਰਦੀ ਹੈ।
ਇਹ ਗੱਲ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਆਖੀ।
*****
ਐਨਡੀਡਬਲਯੂ / ਆਰਕੇ / ਪੀਕੇ / ਏਵਾਈ / ਡੀਡੀਡੀ / 1296
(Release ID: 1739636)
Visitor Counter : 155