ਗ੍ਰਹਿ ਮੰਤਰਾਲਾ

ਪੁਲਿਸ ਦੇ ਆਧੁਨਿਕੀਕਰਨ ਲਈ ਸੂਬਿਆਂ ਨੂੰ ਸਹਾਇਤਾ

Posted On: 27 JUL 2021 4:53PM by PIB Chandigarh

"ਪੁਲਿਸ" ਅਤੇ ਜਨਤਕ ਵਿਵਸਥਾ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਸੂਚੀ ਤਹਿਤ ਸੂਬਾ ਵਿਸ਼ਾ ਹਨ ਪਰ ਭਾਰਤ ਸਰਕਾਰ (ਪੁਲਿਸ ਬਲਾਂ ਨੂੰ ਆਧੁਨਿਕੀਕਰਨ ਵਾਲੀ ਪੁਰਾਣੀ) , "ਪੁਲਿਸ ਦੇ ਆਧੁਨਿਕੀਕਰਨ ਲਈ ਸੂਬਿਆਂ ਨੂੰ ਸਹਾਇਤਾ" ਸਕੀਮ ਤਹਿਤ ਮਾਲੀ ਸਹਾਇਤਾ ਮੁਹੱਈਆ ਕਰਨ , ਉਹਨਾਂ ਦੇ ਪੁਲਿਸ ਬਲਾਂ ਦੇ ਆਧੁਨਿਕੀਕਰਨ ਅਤੇ ਉਪਕਰਣਾਂ ਲਈ ਸੂਬਾ ਸਰਕਾਰਾਂ ਦੇ ਯਤਨਾਂ ਨੂੰ ਵਧਾਉਂਦੀ ਹੈ । ਇਸ ਸਕੀਮ ਤਹਿਤ ਸੂਬਿਆਂ ਨੂੰ ਆਧੁਨਿਕ ਹਥਿਆਰ ਜਿਵੇਂ ਆਈ ਐੱਨ ਐੱਸ ਏ ਐੱਸ ਰਾਇਫਲਸ ਤੇ ਏ ਕੇ ਸੀਰੀਜ਼ ਰਾਇਫਲਸ , ਅਨਮੈਂਡ ਏਰੀਅਲ ਵੇਹੀਕਲਸ (ਯੂ ਏ ਵੀਜ਼) , ਨਾਈਟ ਵਿਜ਼ਨ ਉਪਕਰਣ (ਐੱਨ ਵੀ ਡੀਜ਼), ਸੀ ਸੀ ਟੀ ਵੀ ਨਿਗਰਾਨੀ ਪ੍ਰਣਾਲੀ ਤੇ ਸਰੀਰ ਤੇ ਪਹਿਨਣ ਵਾਲੀ ਕੈਮਰਾ ਪ੍ਰਣਾਲੀ , ਆਧੁਨਿਕ ਸੰਚਾਰ ਉਪਕਰਣ ਅਤੇ ਅਤਿ ਆਧੁਨਿਕ ਸੁਰੱਖਿਆ , ਸਿਖਲਾਈ , ਫਰੈਂਕਸਿਸ , ਸਾਈਬਰ ਕ੍ਰਾਈਮ , ਟਰੈਫਿਕ ਪੁਲਿਸਿੰਗ ਲਈ ਉਪਕਰਣ ਖਰੀਦਣ ਲਈ ਕੇਂਦਰੀ ਸਹਾਇਤਾ ਮੁਹੱਈਆ ਕਰਦੀ ਹੈ । ਇਸ ਤੋਂ ਅੱਗੇ ਵਿਦਰੋਹ ਪ੍ਰਭਾਵਿਤ ਉੱਤਰ ਪੂਰਬੀ ਸੂਬਿਆਂ ਅਤੇ ਖੱਬੇਪੱਖੀ ਅੱਤਵਾਦ ਪ੍ਰਭਾਵਿਤ ਜਿ਼ਲਿ੍ਆਂ ਵਿੱਚ ਸੰਚਾਲਨ ਵਹੀਕਲਸ ਦੀ ਖਰੀਦ ਅਤੇ ਬਣਾਉਣ ਦੀ ਮੰਜ਼ੂਰੀ ਦਿੱਤੀ ਗਈ ਹੈ । ਸੂਬਾ ਸਰਕਾਰਾਂ ਆਪਣੀਆਂ ਰਣਨੀਤਕ ਤਰਜੀਹਾਂ ਅਤੇ ਲੋੜਾਂ ਅਨੁਸਾਰ ਤਜਵੀਜ਼ਾਂ ਨੂੰ ਸ਼ਾਮਲ ਕਰਨ ਲਈ ਸੁਤੰਤਰ ਹਨ ।
ਸਰਕਾਰ ਨੇ ਸਕੀਮ ਤਹਿਤ ਸਾਲ 2021—22 ਲਈ ਮਹਾਰਾਸ਼ਟਰ ਤੋਂ ਸੂਬਾ ਕਾਰਜਕਾਰੀ ਯੋਜਨਾ ਪ੍ਰਾਪਤ ਕੀਤੀ ਹੈ ਅਤੇ ਇਸ ਨੂੰ ਉੱਚ ਤਾਕਤੀ ਕਮੇਟੀ ਨੇ ਇਸ ਉਦੇਸ਼ ਲਈ ਮੰਜ਼ੂਰੀ ਦੇ ਦਿੱਤੀ ਹੈ । ਇਸ ਸਕੀਮ ਤਹਿਤ ਪਿਛਲੇ ਤਿੰਨ ਸਾਲਾਂ ਦੌਰਾਨ ਮਹਾਰਾਸ਼ਟਰ ਸਰਕਾਰ ਨੂੰ ਅਲਾਟ ਅਤੇ ਜਾਰੀ ਕੀਤੀ ਗਈ ਸਹਾਇਤਾ ਦੇ ਅੰਕੜੇ ਹੇਠਾਂ ਦਿੱਤੇ ਗਏ ਹਨ ।

 


(Rs. in crore)

Year

Allocation

Release

2018-19

51.00

9.58

2019-20

47.11

65.98

2020-21

47.11

0.00



ਸਾਲ 2018—19 ਲਈ ਸਟੂਡੈਂਟ ਕੈਡਿਟ ਪ੍ਰੋਗਰਾਮ ਲਈ ਵੀ ਫੰਡਸ ਅਤੇ ਹਥਿਆਰਾਂ ਦੀ ਸਪਲਾਈ ਲਈ ਆਰਡੀਨੈਂਸ ਫੈਕਟਰੀ ਬੋਰਡ ਨੂੰ ਜਾਰੀ ਕੀਤੇ ਫੰਡਾਂ ਸਮੇਤ ਫੰਡ ਜਾਰੀ ਕੀਤੇ ਗਏ ਹਨ । ਸਾਲ 2019—20 ਵਿੱਚ ਜਾਰੀ ਕੀਤੇ ਗਏ ਫੰਡਾਂ ਵਿੱਚ ਮੈਗਾ ਸਿਟੀ ਪੁਲਿਸਿੰਗ ਕਾਰਵਾਈ ਯੋਜਨਾ ਨੂੰ ਲਾਗੂ ਕਰਨ ਲਈ 32.03 ਕਰੋੜ ਰੁਪਏ ਵੀ ਇਸ ਵਿੱਚ ਸ਼ਾਮਲ ਹਨ । 3  ਸਾਲਾਂ ਦੌਰਾਨ ਵੰਡੇ ਗਏ ਫੰਡਾਂ ਵਿੱਚੋਂ ਜਾਰੀ ਰਾਸ਼ੀ ਇਸ ਤੋਂ ਪਹਿਲਾਂ ਸਾਲਾਂ ਦੌਰਾਨ ਜਾਰੀ ਕੀਤੇ ਗਏ ਫੰਡਾਂ ਦੇ ਸੰਦਰਭ ਵਿੱਚ ਵਰਤੋਂ ਪ੍ਰਮਾਣ ਪੱਤਰ ਦਾਇਰ ਨਾ ਕਰਨ ਅਤੇ ਫੰਡਾਂ ਦੀ ਵਰਤੋਂ ਨਾ ਕਰਨ ਕਰਕੇ ਵੰਡੀ ਗਈ ਰਾਸ਼ੀ ਤੋਂ ਘੱਟ ਸੀ । 


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਗ੍ਰਿਹ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਦਿੱਤੀ ।
 

*****************

ਐੱਨ ਡੀ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ / 1244



(Release ID: 1739635) Visitor Counter : 168


Read this release in: English , Urdu