ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਮੱਛੀ ਕਿਸਾਨ ਉਤਪਾਦਕ ਸਸੰਥਾਵਾਂ

Posted On: 27 JUL 2021 3:59PM by PIB Chandigarh

 

ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਅਧੀਨ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ (ਐਮਓਐਫਏਐਚਡੀ) ਦਾ ਮੱਛੀ ਪਾਲਣ ਵਿਭਾਗ ਮੱਛੀ ਪਾਲਣ ਅਤੇ ਮੱਛੀ  ਕਿਸਾਨਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਸੌਦੇਬਾਜ਼ੀ ਸ਼ਕਤੀ ਨੂੰ ਵਧਾਉਣ ਲਈ ਮੱਛੀ ਕਿਸਾਨ ਉਤਪਾਦਕ ਸੰਸਥਾਵਾਂ (ਐਫਐਫਪੀਓ'ਜ਼) ਸਥਾਪਤ ਕਰਨ ਲਈ ਵਿੱਤੀ ਸਹਾਇਤਾ ਉਪਲਬਧ ਕਰਵਾ ਰਿਹਾ ਹੈ। ਹਰੇਕ ਐੱਫਐੱਫਪੀਓਜ਼ ਨੂੰ ਪੀਐੱਮਐੱਮਐੱਸਵਾਈ ਅਧੀਨ ਮੁਹੱਈਆ ਕਰਵਾਈ ਗਈ ਵਿੱਤੀ ਸਹਾਇਤਾ ਵਿੱਚ ਮੁੱਢਲੇ ਤੌਰ ਤੇ ਉਸਦੇ ਗਠਨ ਅਤੇ ਇੰਕੁਬੇਸ਼ਨ, ਪ੍ਰਬੰਧਨ, ਇਕਵਿਟੀ ਗ੍ਰਾਂਟ ਅਤੇ ਸਿਖਲਾਈ ਅਤੇ ਹੁਨਰ ਵਿਕਾਸ ਦੀ ਲਾਗਤ  ਸ਼ਾਮਲ ਹੁੰਦੀ ਹੈ I

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (ਐਮਉਏਐੱਫਡਬਲਯੂ) ਦੇ ਸਮਾਲ ਫਾਰਮਰਜ ਐਗਰੀ ਬਿਜਨੈਸ ਕੰਜੋਰਟੀਅਮ , ਰਾਹੀਂ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ ਨੇ ਬਿਹਾਰ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਪਾਇਲਟ ਆਧਾਰ ਤੇ  5 ਐੱਫਐੱਫਪੀਓ'ਜ਼ ਸਥਾਪਤ ਕਰਨ ਵਿੱਚ ਸਹਾਇਤਾ ਕੀਤੀ ਜੋ ਪੁਰਾਣੀ ਕੇਂਦਰੀ ਸਪਾਂਸਰਡ ਸਕੀਮ, ਨੀਲਾ ਇੰਕਲਾਬ-ਏਕੀਕ੍ਰਿਤ ਵਿਕਾਸ ਅਤੇ ਮੱਛੀ ਪਾਲਣ ਪ੍ਰਬੰਧਨ ਅਧੀਨ ਸਥਾਪਤ ਕੀਤੇ ਗਏ ਹਨ ਅਤੇ ਇਹ 5 ਐੱਫਐੱਫਪੀਓ'ਜ਼ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ। ਇਸ ਤੋਂ ਇਲਾਵਾ,  ਪੀਐੱਮਐੱਮਐੱਸਵਾਈ  ਅਧੀਨ, 2020-21 ਦੌਰਾਨ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ (ਐਮਓਏਐਫਡਬਲਯੂ) ਦੇ ਮੱਛੀ ਪਾਲਣ ਵਿਭਾਗ ਨੇ ਨੈਸ਼ਨਲ ਕੋਆਪ੍ਰੇਟਿਵ ਵਿਕਾਸ ਕਾਰਪੋਰੇਸ਼ਨ ਦੀ  24.50 ਕਰੋੜ ਰੁਪਏ ਦੀ ਲਾਗਤ ਨਾਲ 50 ਐੱਫਐਫਪੀਉ'ਜ਼ ਸਥਾਪਤ ਕਰਨ ਦੀ ਤਜਬੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ, 2020-21 ਦੌਰਾਨ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ (ਐਨਐਫਡੀਬੀ) ਨੂੰ 10 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 22 ਐੱਫਐੱਫਪੀਓ'ਜ ਸਥਾਪਤ ਕਰਨ ਦੀ ਤਜਬੀਜ਼ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। 

ਇਹ ਜਾਣਕਾਰੀ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 ------------------- 

ਐਮ ਵੀ/ਐਮ ਜੀ  


(Release ID: 1739633) Visitor Counter : 175


Read this release in: English , Telugu