ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਵੱਖ-ਵੱਖ ਹੁਨਰ ਵਿਕਾਸ ਕੋਰਸਾਂ ਰਾਹੀਂ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਕਰਨਾ

Posted On: 26 JUL 2021 6:25PM by PIB Chandigarh

ਸਕਿੱਲ ਇੰਡੀਆ ਮਿਸ਼ਨ ਦਾ ਉਦੇਸ਼ ਹੁਨਰ ਵਿਕਾਸ ਰਾਹੀਂ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਕਰਨਾ ਹੈ। ਸਕਿੱਲ ਇੰਡੀਆ ਮਿਸ਼ਨ ਤਹਿਤ ਸਰਕਾਰ 21 ਕੇਂਦਰੀ ਮੰਤਰਾਲਿਆਂ / ਵਿਭਾਗਾਂ ਦੇ ਜ਼ਰੀਏ ਥੋੜ੍ਹੇ ਸਮੇਂ ਦੀ ਸਿਖਲਾਈ ਲਈ ਵੱਖ ਵੱਖ ਯੋਜਨਾਵਾਂ ਅਤੇ ਪ੍ਰੋਗਰਾਮ ਲਾਗੂ ਕਰ ਰਹੀ ਹੈ। ਹੁਨਰ ਇੰਡੀਆ ਮਿਸ਼ਨ ਤਹਿਤ ਸਿੱਖਿਆ ਮੰਤਰਾਲਾ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸ ਕਰਵਾਉਣ ਦੇ ਉਦੇਸ਼ ਨਾਲ ਸਮੱਗਰ ਸਿੱਖਿਆ ਯੋਜਨਾ ਲਾਗੂ ਕਰ ਰਿਹਾ ਹੈ।

ਇਸ ਸਕੀਮ ਵਿੱਚ 19 ਸੈਕਟਰਾਂ ਵਿੱਚ 55 ਨੌਕਰੀਆਂ ਸ਼ਾਮਲ ਹਨ, ਅਰਥਾਤ, ਖੇਤੀਬਾੜੀ, ਅਪੈਰਲ ਮੇਡ ਅਪਸ ਅਤੇ ਹੋਮ ਫਰਨੀਸ਼ਿੰਗ, ਆਟੋਮੋਟਿਵ, ਬੈਂਕਿੰਗ ਵਿੱਤ ਅਤੇ ਬੀਮਾ ਸੇਵਾਵਾਂ (ਬੀਐੱਫਐੱਸਆਈ), ਸੁੰਦਰਤਾ ਅਤੇ ਤੰਦਰੁਸਤੀ, ਨਿਰਮਾਣ, ਇਲੈੱਕਟ੍ਰੌਨਿਕਸ ਅਤੇ ਹਾਰਡਵੇਅਰ, ਸਿਹਤ ਸੰਭਾਲ, ਸੂਚਨਾ ਤਕਨਾਲੋਜੀ / ਸੂਚਨਾ ਤਕਨਾਲੋਜੀ ਸਮਰੱਥ ਸੇਵਾਵਾਂ (ਆਈਟੀ/ਆਈਟੀਂਈ’ਜ਼), ਮੀਡੀਆ ਅਤੇ ਮਨੋਰੰਜਨ, ਮਲਟੀ ਸਕਿਲਿੰਗ, ਸਰੀਰਕ ਸਿੱਖਿਆ ਅਤੇ ਖੇਡਾਂ, ਪਲੰਬਰ, ਬਿਜਲੀ, ਪ੍ਰਚੂਨ, ਸੁਰੱਖਿਆ, ਦੂਰਸੰਚਾਰ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ, ਟ੍ਰਾਂਸਪੋਰਟੇਸ਼ਨ ਲੌਜਿਸਟਿਕਸ ਅਤੇ ਵੇਅਰਹਾਊਸਿੰਗ।

ਮਾਰਚ 2021 ਤੱਕ ਇਸ ਸਕੀਮ ਅਧੀਨ 13,50,175 ਵਿਦਿਆਰਥੀਆਂ ਨੇ ਲਾਭ ਲਿਆ।

ਸਮੱਗਰ ਸਿੱਖਿਆ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਟ੍ਰੇਨਰਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

ਸਮੱਗਰ ਸਿੱਖਿਆ ਯੋਜਨਾ ਤਹਿਤ ਵਿਦਿਆਰਥੀ ਅਤੇ ਟ੍ਰੇਨਰਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ; ਵੋਕੇਸ਼ਨਲ ਲੈਬ ਲਈ ਟੂਲਜ਼ ਅਤੇ ਉਪਕਰਨ, ਗੈਸਟ ਲੈਕਚਰ, ਰਿਸੋਰਸ ਪਰਸਨ, ਕੱਚਾ ਮਾਲ, ਟੂਲਜ਼ ਅਤੇ ਸਾਜ਼ੋ-ਸਾਮਾਨ ਦੀ ਸੰਭਾਲ, ਕਿਤਾਬਾਂ, ਸਾਫਟਵੇਅਰ, ਈ-ਸਿਖਲਾਈ ਸਮੱਗਰੀ, ਹੈਂਡਜ਼-ਆਨ ਹੁਨਰ ਸਿਖਲਾਈ / ਉਦਯੋਗਾਂ ਵਿੱਚ ਨੌਕਰੀ ਦੀ ਸਿਖਲਾਈ, ਦਫ਼ਤਰ ਦੇ ਖਰਚੇ / ਸੰਕਟਕਾਲੀਨ (ਜਾਗਰੂਕਤਾ ਅਤੇ ਪ੍ਰਚਾਰ ’ਤੇ ਖਰਚੇ, ਮਾਰਗ-ਦਰਸ਼ਨ ਅਤੇ ਸਲਾਹ-ਮਸ਼ਵਰੇ ਸਮੇਤ), ਖੇਤਰਾਂ ਦੇ ਦੌਰੇ ਆਦਿ।

ਇਸ ਯੋਜਨਾ ਦੀ ਨਿਯਮਤ ਅੰਤਰਾਲਾਂ 'ਤੇ ਸਮੀਖਿਆ ਕੀਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਅਤੇ ਟ੍ਰੇਨਰ ਪ੍ਰਦਾਨ ਕੀਤੇ ਜਾ ਸਕਣ।

ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

MJPS/AK


(Release ID: 1739550) Visitor Counter : 148


Read this release in: English , Urdu