ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਐੱਨਐੱਸਡੀਐੱਮ ਨੇ ਸਾਲ 2022 ਤੱਕ ਘੱਟੋ ਘੱਟ 300 ਮਿਲੀਅਨ ਹੁਨਰਮੰਦ ਵਿਅਕਤੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ

Posted On: 26 JUL 2021 6:28PM by PIB Chandigarh

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਪੂਰੇ ਭਾਰਤ ਵਿੱਚ ਹੁਨਰ ਵਿਕਾਸ ਦੇ ਯਤਨਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਵਧਾਉਣ ਲਈ ਸਮੁੱਚਾ ਸੰਸਥਾਗਤ ਢਾਂਚਾ ਪ੍ਰਦਾਨ ਕਰਨ ਲਈ ਰਾਸ਼ਟਰੀ ਹੁਨਰ ਵਿਕਾਸ ਮਿਸ਼ਨ (ਐੱਨਐੱਸਡੀਐਮ) ਦੀ ਸ਼ੁਰੂਆਤ ਕੀਤੀ ਹੈ। ਐੱਨਐੱਸਡੀਐੱਮ ਨੇ ਸਾਲ 2022 ਤੱਕ ਘੱਟੋ ਘੱਟ 300 ਮਿਲੀਅਨ ਹੁਨਰਮੰਦ ਲੋਕਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਹੈ।

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਢੰਗ ਨਾਲ ਦੇਸ਼ ਭਰ ਵਿੱਚ ਹੁਨਰ ਸਿਖਲਾਈ ਦੇਣ ਲਈ ਹਰੇਕ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ (ਪੀਐੱਮਕੇਕੇ) ਵਜੋਂ ਜਾਣੇ ਜਾਂਦੇ ਮਾਡਲ ਅਤੇ ਖਹਾਇਸ਼ੀ ਹੁਨਰ ਕੇਂਦਰਾਂ ਦੀ ਸਥਾਪਨਾ ਨੂੰ ਉਤਸ਼ਾਹਤ ਕਰਦਾ ਹੈ।

30.06.2021 ਤੱਕ ਦੇਸ਼ ਭਰ ਵਿੱਚ 812 ਪੀਐੱਮਕੇਕੇ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 721 ਪੀਐੱਮਕੇਕੇ ਸਥਾਪਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐੱਮ.ਕੇ.ਵਾਈ.ਵਾਈ.) ਤਹਿਤ ਪੀਐੱਮਕੇਕੇ ਸਮੇਤ ਪ੍ਰਮਾਣਿਤ ਸਿਖਲਾਈ ਕੇਂਦਰਾਂ (ਟੀਸੀ’ਜ਼) ਦੁਆਰਾ ਥੋੜ੍ਹੇ ਸਮੇਂ ਦੀ ਸਿਖਲਾਈ (ਐੱਸ.ਟੀ.ਟੀ.) ਦਿੱਤੀ ਜਾ ਰਹੀ ਹੈ। 10.07.2021 ਤੱਕ ਦੇਸ਼ ਭਰ ਵਿੱਚ 3,415 ਟੀਸੀ’ਜ਼ ਚੱਲ ਰਹੇ ਹਨ ਜਿਨ੍ਹਾਂ ਵਿੱਚ 721 ਪੀਐੱਮਕੇਕੇ ਸ਼ਾਮਲ ਹਨ।

ਯੋਜਨਾ ਦੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਵਾਨਿਤ ਨੌਕਰੀਆਂ ਲਈ ਟੀਸੀ ਨੂੰ ਟੀਚਾ ਵੰਡ ਕੀਤੀ ਜਾ ਰਹੀ ਹੈ ਅਤੇ ਵੱਧ ਤੋਂ ਵੱਧ 30 ਉਮੀਦਵਾਰਾਂ ਦੇ ਬੈਚ ਦੇ ਅਕਾਰ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

MJPS/AK


(Release ID: 1739548) Visitor Counter : 197


Read this release in: English , Urdu