ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨੀਆਂ ਨੇ ਕੋਵਿਡ–19 ਵਾਇਰਸ ਨੂੰ ਵਿਕਸਤ ਹੋਣ ਤੇ ਅੱਗੇ ਵਧਣ ਤੋਂ ਰੋਕਣ ਲਈ ਕੰਪਾਊਂਡਜ਼ ਦੇ ਯੋਗਿਕ ਬਣਾਉਣ ਦੇ ਟੀਚੇ ਦੀ ਪੂਰਤੀ ਵਾਸਤੇ ਹੱਥ ਮਿਲਾਏ

Posted On: 26 JUL 2021 5:44PM by PIB Chandigarh

ਭਾਰਤ, ਰੂਸ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਵਿਗਿਆਨੀ ਮਿਲ ਕੇ SARS-CoV-2 ਦੇ ਮੁੱਖ ਪ੍ਰੋਟੀਜ਼ ਤੇ RNA ਦੇ ਪ੍ਰਤੀਰੂਪਾਂ (Replicas), ਇਨਜ਼ਾਈਮ ਵਿਰੁੱਧ ਪ੍ਰਮੁੱਖ ਕੰਪਾਊਂਡਜ਼ ਨੂੰ ਮੁੜ–ਉਦੇਸ਼ਿਤ ਕਰਨ, ਪ੍ਰਮਾਣਿਤ ਕਰਨ ਤੇ ਉਨ੍ਹਾਂ ਦੇ ਯੋਗਿਕ ਬਣਾਉਣ ਲਈ ਕੰਮ ਕਰਨਗੇ, ਜੋ RNA ਦੇ ਪ੍ਰਤੀਰੂਪ (Replication) ਦੇ ਉਤਪ੍ਰੇਰਕ ਹੋਣਗੇ। ਇਹ ਪਹੁੰਚ ਮੇਜ਼ਬਾਨ ਸੈੱਲਾਂ ਵਿੱਚ ਛੂਤ ਲੱਗਣ ਦੌਰਾਨ ਵਾਇਰਸਾਂ ਦੇ ਪਰਪੱਕ ਹੋਣ ਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ ਅਤੇ ਇੰਝ ਸੋਧੀਆਂ ਉਤਪਾਦਨ ਵਿਧੀਆਂ ਨਾਲ ਨਵੀਂਆਂ ਕੋਵਿਡ–19 ਦਵਾਈਆਂ ਤਿਆਰ ਕਰਨ ਵਿੱਚ ਮਦਦ ਮਿਲੇਗੀ।

SARS-CoV-2 ਦੇ ਬਹੁ–ਮੰਚ ਟੀਚਾਗਤ ਪ੍ਰਤੀਰੋਧਕਾਂ ਦਾ ਖੇਤਰ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਜਦੋਂ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਐਲਾਨ ਕੀਤਾ ਸੀ ਕਿ ਕੋਵਿਡ–19 ਇੱਕ ਵਿਸ਼ਵ–ਪੱਧਰੀ ਐਮਰਜੈਂਸੀ ਹੈ। ਬਹੁ–ਮੰਚ ਦੀ ਪ੍ਰਕਿਰਿਆ ਵਿੱਚ ਵਾਇਰਲ ਜੀਨੋਮ ਰੈਪਲੀਕੇਸ਼ਨ, ਟ੍ਰਾਂਸਕ੍ਰਿਪਸ਼ਨ ਤੇ ਮੈਚਿਓਰੇਸ਼ਨ ਬਹੁ–ਮੰਚ ਦੀਆਂ ਪ੍ਰਕਿਰਿਆਵਾਂ ਹਨ, ਜੋ ਵਾਇਰਲ ਮਸ਼ੀਨਰੀ ਵਿੱਚ ਆਪਸ ’ਚ ਜੁੜੀਆਂ ਹੋਈਆਂ ਹਨ ਤੇ ਵਾਇਰਲ ਪਸਾਰ ਨੂੰ ਉਤਸ਼ਾਹਿਤ ਕਰਦੀਆਂ ਹਨ। ਉਹ ਇਨਜ਼ਾਈਮਜ਼ ਪ੍ਰੋਟੀਜ਼ ਤੇ ਆਰਐੱਨਏ ਰੈਪਲੀਕੇਸ ਦੁਆਰਾ ਨਿਯੰਤ੍ਰਿਤ ਹੁੰਦੀਆਂ ਹਨ। ਇਸ ਧਰਤੀ ਦੇ ਕਰੋੜਾਂ ਲੋਕਾਂ ਦਾ ਸੁਫ਼ਨਾ ਸਾਕਾਰ ਕਰਨ ਲਈ ਇਨ੍ਹਾਂ ਪ੍ਰਭਾਵਾਂ ਨੂੰ ਰੋਕਣਾ ਅਹਿਮ ਹੋਵੇਗਾ ਤੇ ਇਸ ਲਈ ਕੋਵਿਡ–19 ਵਿਰੁੱਧ ਇੱਕ ਡ੍ਰੱਗ ਮੌਲੀਕਿਊਲ ਵਿਕਸਤ/ਮੁੜ–ਉਦੇਸ਼ਿਤ ਕਰਨਾ ਹੋਵੇਗਾ।

ਐਮਿਟੀ ਇੰਸਟੀਚਿਊਟ ਆੱਵ੍ ਮੌਲੀਕਿਊਲਰ ਮੈਡੀਸਨ ਐਂਡ ਸਟੈੱਮ ਸੈੱਲ ਰਿਸਰਚ ਦੇ ਪ੍ਰੋਫ਼ੈਸਰ ਡਾ. ਧਰੁਵ ਕੁਮਾਰ, ਭਾਰਤ ਦੀ ਯੂਨੀਵਰਸਿਟੀ ਆੱਵ੍ ਦਿੱਲੀ ਦੇ ਹੰਸਰਾਜ ਕਾਲਜ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਬ੍ਰਿਜੇਸ਼ ਰਾਠੀ, ਬ੍ਰਾਜ਼ੀਲ Av. ਤੋਂ Virologia e Terapia Experimental (LAVITE) ਦੇ ਡਾ. LindomarJosé Pena, s/n – Campusda UFPE – Cidade Universitária, Brasil) ਦੇ ਪ੍ਰੋਫ਼ੈਸਰ Moraes Rego, ਰੂਸ (ਡਾ. ਵਲਾਦੀਮੀਰ ਪੋਟਮੇਕਿਨ, ਸਾਊਥ ਯੂਰਾਲ ਸਟੇਟ ਯੂਨੀਵਰਸਿਟੀ, ਰੂਸ) ਅਤੇ ਯੂਨੀਵਰਸਿਟੀ ਆੱਵ੍ ਕਵਾਜ਼ੁਲੂ–ਨਟਾਲ, ਦੱਖਣੀ ਅਫ਼ਰੀਕਾ ਦੇ ਡਾ. ਅਨਿਲ ਚੁਤੁਰਗੂਨ ਦਾ ਸੰਗਠਨ SARS-CoV-2 ਦੇ ਮੁੱਖ ਪ੍ਰੋਟੀਜ਼ ਅਤੇ RNA ਉੱਤੇ ਨਿਰਭਰ RNA ਪੌਲੀਮੀਰੇਜ਼ ਦੀ ਸ਼ਨਾਖ਼ਤ ਕਰੇਗਾ ਤੇ ਫ਼ਾਇਟੋਕੈਮੀਕਲਜ਼ ਦੇ ਯੋਗਿਕ ਤਿਆਰ ਕਰੇਗਾ। ਉਹ ਮੁੱਖ ਪ੍ਰੋਟੀਜ਼ ਤੇ RNA ਉੱਤੇ ਨਿਰਭਰ RNA ਪੌਲੀਮੀਰੇਜ਼ ਵਿਰੁੱਧ ਸਾਇ.ਟੋਟੌਕਸੀਸਿਟੀ ਦੀ ਅਗਵਾਈ ਹੇਠਲੇ ਕੰਪਾਊਂਡਜ਼ ਸਮੇਤ ਬਾਇਓਕੈਮੀਕਲ ਵਿਸ਼ਲੇਸ਼ਣ ਕਰਨਗੇ ਅਤੇ ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸ਼ਨ ਤੇ ਬਾਇਓਕੈਮੀਕਲ ਵਿਧੀਆਂ ਰਾਹੀਂ ਪ੍ਰਮੁੱਖ ਕੰਪਾਊਂਡਜ਼ ਦੀ ਟੀਚਾਗਤ ਪ੍ਰਮਾਣਿਕਤਾ ਕਰਨਗੇ।

SARS-CoV-2 ਦੇ ਇਕਹਿਰੇ ਟੀਚਾਗਤ ਇਨਜ਼ਾਈਮ ਨੂੰ ਚੋਣਵੇਂ ਤਰੀਕੇ ਨਾਲ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ SARS-CoV-2 ਦੇ ਹੋਰ ਰੂਪਾਂਤਰ ਹੋਣ ਤੇ ਉਨ੍ਹਾਂ ਦੇ ਪ੍ਰਪੱਕ ਹੋਣ ਵਾਲੀ ਮਸ਼ੀਨਰੀ ਵਿਰੁੱਧ ਪ੍ਰਭਾਵੀ ਸੰਭਾਵੀ ਪ੍ਰਤੀਰੋਧਕ ਦਾ ਪਤਾ ਲਾਉਣਾ ਹਾਲੇ ਬਾਕੀ ਹੈ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਇਸ ਖੋਜ ਵਿੱਚ ਮਦਦ ਕਰੇਗਾ, ਜੋ ਕਈ BRICS ਦੇਸ਼ਾਂ ਤੋਂ ਅਨੇਕ ਮਾਹਿਰ ਲਿਆਉਂਦਾ ਹੈ, ਤਾਂ ਜੋ ਇਸ ਵੇਲੇ ਕੋਵਿਡ–19 ਦੇ ਸੰਕਟ ਦਾ ਸਾਹਮਣਾ ਕਰ ਰਹੇ ਵਿਸ਼ਵ ਨੂੰ ਇਸ ਮਸਲੇ ਦਾ ਕੋਈ ਹੱਲ ਲੱਭ ਸਕੇ।

ਕਿਸੇ ਦਵਾਈ ਦੀ ਖੋਜ ਕਰਨਾ ਕਿਉਂਕਿ ਇੱਕ ਗੁੰਝਲਦਾਰ ਪ੍ਰਕਿਰਿਆ ਹੁੰਦੀ ਹੈ, ਇਸੇ ਲਈ ਬਾਇਓਇਨਫ਼ੌਰਮੈਟਿਕਸ, ਔਰਗਨ ਕੈਮਿਸਟ੍ਰੀ, ਮੈਡੀਕਲ ਕੈਮਿਸਟ੍ਰੀ, ਡ੍ਰੱਗ ਸਕ੍ਰੀਨਿੰਗ ਤੇ ਪੈਰਾਜ਼ਾਈਟੌਲੋਜਿਸਟਸ ਦੇ ਮਾਹਿਰਾਂ ਦੀ ਤਾਲਮੇਲ ਨਾਲ ਭਰਪੂਰ ਕੋਸ਼ਿਸ਼ ਕੋਵਿਡ–19 ਵਿਰੁੱਧ ਨਵੀਂਆਂ ਕਾਰਜਕੁਸ਼ਲ ਦਵਾਈਆਂ ਦੀ ਖੋਜ ਲਈ ਬੇਹੱਦ ਵਡਮੁੱਲੀ ਸਿੱਧ ਹੋਵੇਗੀ। ਵਿਭਿੰਨ ਖੇਤਰਾਂ ਦੇ ਵਿਗਿਆਨੀਆਂ ਤੇ ਮਾਹਿਰਾਂ ਦੀਆਂ ਕੋਸ਼ਿਸ਼ਾਂ, ਉਨ੍ਹਾਂ ਦੇ ਗਿਆਨ ਤੇ ਅਨੁਭਵ ਦੇ ਸੰਗਠਨੀਕਰਣ ਨਾਲ BRICS ਦੇਸ਼ਾਂ ਦੀ ਸਿਹਤ ਪ੍ਰਣਾਲੀ ਤੇ ਸਿਹਤ–ਸੰਭਾਲ ਦੋਵਾਂ ਦੀ ਕਾਰਗੁਜ਼ਾਰੀ ਵਧੀਆ ਹੋਵੇਗੀ।

((ਹੋਰ ਜਾਣਕਾਰੀ ਲਈ, ਪ੍ਰੋਫ਼ੈਸਰ ਧਰੁਵ ਕੁਮਾਰ, ਐਮਿਟੀ ਇੰਸਟੀਚਿਊਟ ਆੱਵ੍ ਮੌਲੀਕਿਊਲਰ ਮੈਡੀਸਨ ਐਂਡ ਸਟੈੱਮ ਸੈੱਲ ਰਿਸਰਚ, ਏਮਿਟੀ ਯੂਨੀਵਰਸਿਟੀ ਨਾਲ ਇੱਥੇ ਸੰਪਰਕ ਕੀਤਾ ਜਾ ਸਕਦਾ ਹੈ dkumar13@amity.edu ਅਤੇ dhruvbhu[at]gmail[dot]com ))

*****

ਐੱਸਐੱਨਸੀ/ਟੀਐੱਮ/ਆਰਆਰ



(Release ID: 1739475) Visitor Counter : 149


Read this release in: English , Hindi