ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਕਬਾਇਲੀ ਭਾਈਚਾਰੇ ਦੇ ਹੁਨਰ ਵਿਕਾਸ ਨੂੰ ਵਧਾਵਾ ਦੇਣਾ

Posted On: 26 JUL 2021 6:27PM by PIB Chandigarh

ਹੁਨਰ ਵਿਕਾਸ ਅਤੇ ਉੱਦਮਤਾ ਲਈ ਰਾਸ਼ਟਰੀ ਨੀਤੀ 2015 ਦੇ ਅਨੁਸਾਰ, 2022 ਤੱਕ 402.87 ਮਿਲੀਅਨ ਕਬਾਇਆਲੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ। ਇਸ ਵਿੱਚ ਦੇਸ਼ ਵਿੱਚ ਮੌਜੂਦਾ ਮਜ਼ਦੂਰ ਸ਼ਕਤੀ ਵਿੱਚ 104.62 ਮਿਲੀਅਨ ਮਜ਼ਦੂਰਾਂ ਦਾ ਨਵਾਂ ਦਾਖਲਾ ਹੋਵੇਗਾ ਜਿਨ੍ਹਾਂ ਨੂੰ ਉਦਯੋਗ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹੁਨਰਮੰਦ ਹੋਣ ਦੀ ਜ਼ਰੂਰਤ ਹੈਇਸ ਤੋਂ ਇਲਾਵਾ 298.25 ਮਿਲੀਅਨ ਦੀ ਮੌਜੂਦਾ ਮਜ਼ਦੂਰ ਸ਼ਕਤੀ ਨੂੰ ਮੁੜ ਤੋਂ ਰੀ-ਸੱਕਿਲ / ਅੱਪਸੱਕਿਲ ਕਰਨ ਦੀ ਜ਼ਰੂਰਤ ਹੈ

ਮੰਤਰਾਲਾ ਆਦਿਵਾਸੀ ਭਾਈਚਾਰੇ ਸਮੇਤ ਸਮਾਜ ਦੇ ਸਾਰੇ ਵਰਗਾਂ ਦੇ ਨੌਜਵਾਨਾਂ ਨੂੰ ਥੋੜ੍ਹੇ ਸਮੇਂ ਲਈ ਹੁਨਰ ਵਿਕਾਸ ਸਿਖਲਾਈ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ), ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ) ਯੋਜਨਾ ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐੱਨਏਪੀਐੱਸ) ਲਾਗੂ ਕਰ ਰਿਹਾ ਹੈ। ਉਪਰੋਕਤ ਸਾਰੀਆਂ ਯੋਜਨਾਵਾਂ ਵਿੱਚ ਟ੍ਰਾਈਬਲ ਸਬ ਪਲਾਨ (ਟੀਐੱਸਪੀ) ਹਿੱਸੇ ਰਾਹੀਂ ਆਦਿਵਾਸੀਆਂ ਲਈ ਫੰਡਾਂ ਦੀ ਵਰਤੋਂ ਕਰਨ ਦੀ ਲਾਜ਼ਮੀ ਵਿਵਸਥਾ ਹੈ। ਵਿੱਤ ਵਰ੍ਹੇ 2021-22 ਵਿੱਚ ਪੀਐੱਮਕੇਵੀਵਾਈਯੋਜਨਾ, ਜੇਐੱਸਐੱਸ ਯੋਜਨਾ ਅਤੇ ਐੱਨਏਪੀਐੱਸਵਿੱਚ ਟ੍ਰਾਈਬਲ ਸਬ ਪਲਾਨਅਧੀਨ ਫੰਡਾਂ ਦੀ ਵੰਡ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

(ਰੁਪਏ ਕਰੋੜਾਂ ਵਿੱਚ)

ਲੜੀ ਨੰਬਰ

ਯੋਜਨਾ

ਕੁੱਲ ਬਜਟ ਅਨੁਮਾਨ, 2021-22

ਬਜਟ ਅਨੁਮਾਨ 2021-22 (ਐੱਸਟੀ ਭਾਗ)

1.

ਪੀਐੱਮਕੇਵੀਵਾਈ

1438

110.50

2.

ਜੇਐੱਸਐੱਸ

161

12

3.

ਐੱਨਏਪੀਐੱਸ

120

9.29

 

ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ ਐੱਮਐੱਸਡੀਈ ਰਾਹੀਂ ਆਦਿਵਾਸੀ ਖੇਤਰਾਂ ਸਮੇਤ ਦੇਸ਼ ਭਰ ਦੇ ਹਰ ਜ਼ਿਲ੍ਹੇ ਵਿੱਚ ਹੁਨਰ ਸਿਖਲਾਈ ਦੇਣ ਲਈ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ (ਪੀਐੱਮਕੇਕੇ) ਦੇ ਤੌਰ ’ਤੇ ਜਾਣੇ ਜਾਂਦੇ ਮਾਡਲ ਅਤੇ ਅਭਿਲਾਸ਼ਾ ਹੁਨਰ ਕੇਂਦਰਾਂ ਦੀ ਸਥਾਪਨਾ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਮੰਤਰਾਲੇ ਦੁਆਰਾਜੇਐੱਸਐੱਸਯੋਜਨਾ ਦੇ ਤਹਿਤ, 238 ਜਨ ਸਿਕਸ਼ਣ ਸੰਸਥਾਨ ਕਾਰਜਸ਼ੀਲ ਹਨ ਅਤੇ ਮੌਜੂਦਾ ਵਿੱਤ ਵਰ੍ਹੇ (2021-22) ਲਈ 75 ਨਵੇਂ ਜੇਐੱਸਐੱਸਨੂੰ ਮਨਜ਼ੂਰੀ ਦਿੱਤੀ ਗਈ ਹੈਇਸ ਤੋਂ ਇਲਾਵਾ, ਪੀਐੱਮਕੇਵੀਵਾਈ ਯੋਜਨਾ ਤਹਿਤ, ਐੱਨਐੱਸਡੀਸੀ ਦੁਆਰਾ ਸਿਖਲਾਈ ਕੇਂਦਰ (ਟੀਸੀ) ਸਥਾਪਤ ਕੀਤੇ ਗਏ ਹਨ10.07.2021 ਨੂੰ, ਪੀਐੱਮਕੇਵੀਵਾਈ 2.0 ਦੇ ਅਧੀਨ 2050 ਟੀਸੀ ਸ਼ੁਰੂ ਕੀਤੇ ਗਏ ਹਨਇਸ ਤੋਂ ਇਲਾਵਾ, ਇੱਥੇ 14,604 ਉਦਯੋਗਿਕ ਸਿਖਲਾਈ ਸੰਸਥਾਵਾਂ ਹਨ ਜੋ ਐੱਸਟੀਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਲੰਬੇ ਸਮੇਂ ਲਈ ਸਿਖਲਾਈ ਪ੍ਰਦਾਨ ਕਰਦੀਆਂ ਹਨ, ਜਿਨ੍ਹਾਂ ਵਿੱਚੋਂ 1508 ਕਬਾਇਲੀ ਖੇਤਰਾਂ ਵਿੱਚ ਹਨ। ਉਮੀਦਵਾਰਾਂ ਦੇ ਹਿਸਾਬ ਨਾਲ ਸਿਖਲਾਈ ਕੇਂਦਰਾਂ/ ਸੰਸਥਾਵਾਂ ਦੀ ਯੋਗਤਾ ਯੋਜਨਾ ਤੋਂ ਯੋਜਨਾ ਅਤੇ ਰਾਜ ਤੋਂ ਰਾਜ ਅਨੁਸਾਰ ਵੱਖਰੀ ਹੋ ਸਕਦੀ ਹੈ

ਪੀਐੱਮਕੇਵੀਵਾਈ ਯੋਜਨਾ, ਜੇਐੱਸਐੱਸ ਯੋਜਨਾ ਅਤੇ ਐੱਨਏਪੀਐੱਸ ਅਧੀਨ ਸਥਾਪਤ ਕੀਤੇ ਗਏ ਕੇਂਦਰਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਲੜੀ ਨੰਬਰ

ਯੋਜਨਾ

ਦੁਆਰਾ ਲਾਗੂ ਕੀਤਾ ਗਿਆ

ਪਬਲਿਕ/ ਪ੍ਰਾਈਵੇਟ/ ਪੀਪੀਪੀ ਦੁਆਰਾ ਸਥਾਪਤ ਕੀਤਾ ਜਾਣਾ ਹੈ

ਵਿੱਤੀ ਪ੍ਰਬੰਧ

1

ਪੀਐੱਮਕੇਵੀਵਾਈ

ਐੱਨਐੱਸਡੀਸੀ

ਨਿੱਜੀ/ ਜਨਤਕ ਸੰਗਠਨ ਦੁਆਰਾ ਸਥਾਪਤ ਕੀਤਾ

ਸਿਖਲਾਈ ਅਤੇ ਪ੍ਰਮਾਣੀਕਰਣ ਦੀ ਲਾਗਤ

2

ਜੇਐੱਸਐੱਸ

ਜਨ ਸਿਕਸ਼ਣ ਸੰਸਥਾਨ

ਗੈਰ-ਸਰਕਾਰੀ ਸੰਗਠਨ

ਸਿਖਲਾਈ ਅਤੇ ਪ੍ਰਮਾਣੀਕਰਣ ਦੀ ਲਾਗਤ

3

ਐੱਨਏਪੀਐੱਸ

ਉਦਯੋਗਿਕ ਸਥਾਪਨਾਵਾਂ

ਜਨਤਕ ਅਤੇ ਨਿੱਜੀ ਦੋਵੇਂ

ਅਪ੍ਰੈਂਟਿਸਿਸ ਲਈ ਸਟਾਈਫੰਡ

 

ਵੱਖ-ਵੱਖ ਹੁਨਰ ਵਿਕਾਸ ਯੋਜਨਾਵਾਂ ਦੇਅਧੀਨ ਕਬਾਇਲੀ ਉਮੀਦਵਾਰਾਂ ਨੂੰ ਹੇਠ ਦਿੱਤੇ ਵਾਧੂ ਲਾਭ ਦਿੱਤੇ ਗਏ ਹਨ:

 

ਲੜੀ ਨੰਬਰ

ਯੋਜਨਾ

ਕਬਾਇਲੀ ਉਮੀਦਵਾਰਾਂ ਲਈ ਲਾਭ

1

ਜੇਐੱਸਐੱਸ

ਅਨੁਸੂਚਿਤ ਜਾਤੀਆਂ, ਅਨੁਅਨੁਸੂਚਿਤ ਜਾਤੀਆਂ, ਦਿਵਯਾਂਗਜਨ ਅਤੇ ਬੀਪੀਐੱਲ ਸ਼੍ਰੇਣੀ ਦੇ ਲਾਭਪਾਤਰੀਆਂ ਲਈ ਕੋਰਸ ਫੀਸਾਂ ਮਾਫ਼ ਕੀਤੀਆਂ ਜਾਂਦੀਆਂ ਹਨ

2

ਸੀਟੀਐੱਸ

ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ ਨੀਤੀ ਦੇ ਅਨੁਸਾਰ ਲਾਭ ਵਧਾਏ ਜਾਂਦੇ ਹਨ

 

ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ ਏਕੇ


(Release ID: 1739473) Visitor Counter : 134


Read this release in: English