ਸੈਰ ਸਪਾਟਾ ਮੰਤਰਾਲਾ
ਸੈਰ–ਸਪਾਟਾ ਮੰਤਰਾਲੇ ਨੇ ਭਾਰਤ ਨੂੰ ਇੱਕ ਸੰਪੂਰਨ ਟੂਰਿਸਟ ਟਿਕਾਣੇ ਵਜੋਂ ਉਤਸ਼ਾਹਿਤ ਕੀਤਾ ਹੈ: ਸ੍ਰੀ ਜੀ. ਕਿਸ਼ਨ ਰੈੱਡੀ
Posted On:
26 JUL 2021 5:26PM by PIB Chandigarh
ਪ੍ਰਮੁੱਖ ਵਿਸ਼ੇਸ਼ਤਾਵਾਂ:
-
ਸੈਰ–ਸਪਾਟਾ ਮੰਤਰਾਲਾ ‘ਸਵਦੇਸ਼ ਦਰਸ਼ਨ’ ਅਤੇ ‘ਪ੍ਰਸ਼ਾਦ’ ਯੋਜਨਾਵਾਂ ਅਧੀਨ ਦੇਸ਼ ਵਿੱਚ ਸੈਰ–ਸਪਾਟੇ ਦੇ ਬੁਨਿਆਦੀ ਢਾਂਚੇ ਤੇ ਸਹੂਲਤਾਂ ਦੇ ਵਿਕਾਸ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਂਦਾ ਹੈ।
-
ਪ੍ਰਸ਼ਾਦ ਸਕੀਮ ਅਧੀਨ 2017–18 ’ਚ ਤ੍ਰਿੰਬਕੇਸ਼ਵਰ ਦੇ ਵਿਕਾਸ ਲਈ 37.81 ਕਰੋੜ ਰੁਪਏ ਦੀ ਸਹਾਇਤਾ ਪ੍ਰਵਾਨ ਕੀਤੀ ਗਈ।
ਸੈਰ–ਸਪਾਟੇ ਦਾ ਵਾਧਾ ਅਤੇ ਵਿਕਾਸ ਮੁੱਖ ਤੌਰ ’ਤੇ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨਾਂ ਵੱਲੋਂ ਕੀਤਾ ਜਾਂਦਾ ਹੈ। ਸੈਰ–ਸਪਾਟਾ ਮੰਤਰਾਲਾ ਸਵਦੇਸ਼ ਦਰਸ਼ਨ ਤੇ ਪ੍ਰਸ਼ਾਦ ਦੀਆਂ ਆਪਣੀਆਂ ਯੋਜਨਾਵਾਂ ਅਧੀਨ ਮਹਾਰਾਸ਼ਟਰ ਸਮੇਤ ਦੇਸ਼ ਵਿੱਚ ਸੈਰ–ਸਪਾਟੇ ਦੇ ਬੁਨਿਆਦਾ ਢਾਂਚੇ ਤੇ ਸਹੂਲਤਾਂ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਰਾਜ ਸਰਕਾਰਾਂ ਵੱਲੋਂ ਪ੍ਰੋਜੈਕਟ ਪ੍ਰਸਤਾਵਾਂ ਦੀ ਪੇਸ਼ਕਾਰੀ ਤੇ ਉਸ ਪ੍ਰਵਾਨਗੀ ਇੱਕ ਨਿਰੰਤਰ ਪ੍ਰਕਿਰਿਆ ਹੈ। ਯੋਜਨਾਵਾਂ ਅਧੀਨ ਵਿਕਾਸ ਲਈ ਪ੍ਰੋਜੈਕਟਾਂ ਦੀ ਸ਼ਨਾਖ਼ਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ/ਕੇਂਦਰੀ ਏਜੰਸੀਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀ ਪ੍ਰਵਾਨਗੀ, ਪ੍ਰਸਤਾਵਾਂ ਦੀ ਪੇਸ਼ਕਾਰੀ, ਸਬੰਧਤ ਯੋਜਨਾ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ, ਵਾਜਬ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦੀ ਪੇਸ਼ਕਾਰੀ, ਫ਼ੰਡ ਦੀ ਉਪਲਬਧਤਾ ਤੇ ਪਹਿਲਾਂ ਜਾਰੀ ਕੀਤੀ ਗਈ ਰਾਸ਼ੀ ਦੇ ਉਪਯੋਗ ਅਧੀਨ ਦਿੱਤੀ ਜਾਂਦੀ ਹੈ।
ਸੈਰ–ਸਪਾਟਾ ਮੰਤਰਾਲੇ ਨੇ 2015–16 ’ਚ ਸਿੰਧੂਦੁਰਗ ਤਟੀ ਸਰਕਟ (ਸ਼ਿਰੋਦਾ ਬੀਚ), ਸਾਗਰੇਸ਼ਵਰ, ਤਾਰਕਲੀ, ਵਿਜੇਦੁਰਗ (ਸਮੁੰਦਰੀ ਤਟ ਤੇ ਕ੍ਰੀਕ), ਦੇਵਗੜ੍ਹ (ਕਿਲਾ ਤੇ ਸਮੁੰਦਰੀ ਤਟ), ਮਿੱਤਭਾਵ, ਟੋਂਡਾਵਲੀ, ਮੋਸੇਹਮਦ ਅਤੇ ਨਿਵਤੀ ਕਿਲਾ ਦੇ ਮਹਾਰਾਸ਼ਟਰ ਤਟੀ ਸਰਕਟ ਵਿਕਾਸ ਨੂੰ 19.06 ਕਰੋੜ ਰੁਪਏ ਦੀ ਅਤੇ 2018–19 ਵਿੱਚ ਵਾਕੀ–ਅਦਾਸਾ–ਧਾਪੇਵਾੜਾ–ਪਰਦਸਿੰਘ–ਛੋਟਾ ਤਾਜ ਬਾਗ––ਤੇਲਖੰਡੀ–ਗਿਰਾਡ ਦੇ ਅਧਿਆਤਮਕ ਸਰਕਟ ਦੇ ਵਿਕਾਸ ਲਈ 54.01 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
ਸੈਰ–ਸਪਾਟਾ ਮੰਤਰਾਲੇ ਦੀ ਪ੍ਰਸ਼ਾਦ ਸਕੀਮ ਅਧੀਨ ਸਾਲ 2017–18 ’ਚ ਤ੍ਰਿੰਬਕੇਸ਼ਵਰ ਦੇ ਵਿਕਾਸ ਲਈ 37.81 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ।
ਭਾਰਤ ਸਰਕਾਰ ਦਾ ਸੈਰ–ਸਪਾਟਾ ਮੰਤਰਾਲਾ, ਟਾਈਗਰ ਰਿਜ਼ਰਵ, ਰਾਸ਼ਟਰੀ ਬਾਗ਼ਾਂ, ਪਹਾੜੀ ਸਥਾਨਾਂ, ਸਮੁੰਦਰੀ ਤਟਾਂ, ਵਣ–ਜੀਵਨ, ਵਿਰਾਸਤੀ ਸਥਾਨਾਂ, ਇਤਿਹਾਸਕ ਸਥਾਨਾਂ ਤੇ ਮੰਦਰਾਂ ਸਮੇਤ ਇੱਕ ਸੰਪੂਰਨ ਸੈਲਾਨੀ ਟਿਕਾਣੇ ਵਜੋਂ ਭਾਰਤ ਨੂੰ ਬੜ੍ਹਾਵਾ ਦਿੰਦਾ ਹੈ। ਆਪਣੀਆਂ ਜਾਰੀ ਗਤੀਵਿਧੀਆਂ ਦੇ ਇੱਕ ਹਿੱਸੇ ਵਜੋਂ ਦੇਸ਼ ੳਚ ਸੈਰ–ਸਪਾਟਾ ਉਤਪਾਦਾਂ ਤੇ ਟਿਕਾਣਿਆਂ ਨੂੰ ਹੱਲਾਸ਼ੇਰੀ ਦੇਣ ਲਈ ਅਤੁੱਲਯ ਭਾਰਤ ਬ੍ਰਾਂਡ–ਲਾਈਨ ਅਧੀਨ ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਪ੍ਰਿੰਟ, ਇਲੈਕਟ੍ਰੌਨਿਕ, ਔਨਲਾਈਨ ਤੇ ਆਊਟਡੋਰ ਮੀਡੀਆ ਮੁਹਿੰਮ ਚਲਾਉਂਦਾ ਹੈ। ਮੰਤਰਾਲਾ ਆਪਣੀਆਂ ਵੈੱਬਸਾਈਟਾਂ ਤੇ ਸਮੇਂ–ਸਮੇਂ ’ਤੇ ਤਿਆਰ ਕੀਤੀ ਗਈ ਪ੍ਰਚਾਰ–ਪਾਸਾਰ ਸਮੱਗਰੀ ਦੇ ਮਾਧਿਅਮ ਰਾਹੀਂ ਸੈਲਾਨੀ ਕੇਂਦਰਾਂ ਤੇ ਉਤਪਾਦਾਂ ਨੂੰ ਵੀ ਹੱਲਾਸ਼ੇਰੀ ਦਿੰਦਾ ਹੈ।
ਇਹ ਜਾਣਕਾਰੀ ਸੈਰ–ਸਪਾਟਾ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।
*******
ਐੱਨਬੀ/ਓਏ/ਯੂਡੀ
(Release ID: 1739304)
Visitor Counter : 217