ਜਹਾਜ਼ਰਾਨੀ ਮੰਤਰਾਲਾ

ਕੌਸ਼ਲ ਪਾੜੇ ਬਾਰੇ ਅਧਿਐਨ

Posted On: 26 JUL 2021 3:23PM by PIB Chandigarh

21 ਤੱਟਵਰਤੀ ਜ਼ਿਲ੍ਹਿਆਂ ਵਿੱਚ ਵਰਕਫੋਰਸ ਦੀਆਂ ਜ਼ਿਲ੍ਹਾ ਪੱਧਰ ਦੀਆਂ ਸਕਿਲਿੰਗ ਜ਼ਰੂਰਤਾਂ, ਮੌਜੂਦਾ ਕੌਸ਼ਲ ਟ੍ਰੇਨਿੰਗ ਦੀ ਸਮਰੱਥਾ ਦਾ ਅਨੁਮਾਨ ਲਗਾਉਣ ਅਤੇ ਕੌਸ਼ਲ ਪਾੜੇ ਨੂੰ ਦੂਰ ਕਰਨ ਲਈ ਸਿਫਾਰਸ਼ਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਕੌਸ਼ਲ ਗੈਪ ਅਧਿਐਨ ਕੀਤਾ ਗਿਆ। ਬੰਦਰਗਾਹਾਂ ਅਤੇ ਮੈਰੀਟਾਈਮ ਸੈਕਟਰ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

 

 ਆਂਧਰ ਪ੍ਰਦੇਸ਼ ਵਿੱਚ, ਵਿਸ਼ਾਖਾਪਟਨਮ ਅਤੇ ਪੂਰਬੀ ਗੋਦਾਵਰੀ ਜ਼ਿਲ੍ਹਿਆਂ ਵਿੱਚ ਇਹ ਅਧਿਐਨ ਕੀਤਾ ਗਿਆ। ਅਧਿਐਨ ਨੇ ਉਸਾਰੀ, ਲੌਜਿਸਟਿਕਸ, ਸੈਰ-ਸਪਾਟਾ ਅਤੇ ਮੈਨੂਫੈਕਚਰਿੰਗ ਸਮੇਤ ਕਈ ਸੈਕਟਰਾਂ ਵਿੱਚ ਨਿਪੁੰਣ ਜਨਸ਼ਕਤੀ ਦੀ ਕੁੱਲ ਮੰਗ ਅਤੇ ਸਪਲਾਈ ਦੇ ਵਿਚਕਾਰ ਪਾੜੇ ਦੀ ਪਛਾਣ ਕੀਤੀ। ਦੂਸਰੇ ਸੈਕਟਰਾਂ ਦੇ ਨਾਲ, ਬੰਦਰਗਾਹਾਂ ਅਤੇ ਮੈਰੀਟਾਈਮ ਸੈਕਟਰ ਵਿੱਚ ਨੌਕਰੀਆਂ ਦੀ ਭੂਮਿਕਾ, ਜਿਨ੍ਹਾਂ ਦੀ ਵਧੇਰੇ ਮੰਗ ਹੈ, ਦੀ ਪਛਾਣ ਬੰਦਰਗਾਹ ਸੰਚਾਲਨ, ਜਹਾਜ਼ ਨਿਰਮਾਣ ਅਤੇ ਮੁਰੰਮਤ, ਔਫਸ਼ੋਰ ਕਾਰਜ ਅਤੇ ਮੱਛੀ ਪਾਲਣ ਵਿੱਚ ਕੀਤੀ ਗਈ।

 

 ਇਸ ਤੋਂ ਇਲਾਵਾ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਮੰਤਰਾਲੇ (ਐੱਮਓਪੀਐੱਸਡਬਲਯੂ) ਨੇ ਮਈ, 2017 ਵਿੱਚ ਡੀਡੀਯੂ-ਜੀਕੇਵਾਇ ਸਾਗਰਮਾਲਾ ਕਨਵਰਜ਼ਨ ਪ੍ਰੋਗਰਾਮ ਲਈ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਐੱਮਓਪੀਐੱਸਡਬਲਯੂ ਤੱਟਵਰਤੀ ਆਬਾਦੀ ਦੇ ਕੌਸ਼ਲ ਨੂੰ ਸਮਰੱਥ ਬਣਾਉਣ ਲਈ ਸਾਗਰਮਾਲਾ-ਡੀਡੀਯੂ-ਜੀਕੇਵਾਇ ਕਨਵਰਜਨ ਪ੍ਰੋਗਰਾਮ ਦੇ ਤਹਿਤ ਹੁਨਰ ਵਿਕਾਸ ਲਈ ਫੰਡ ਪ੍ਰਦਾਨ ਕਰ ਰਿਹਾ ਹੈ।

 

 ਐੱਮਓਪੀਐੱਸਡਬਲਯੂ ਦੁਆਰਾ ਐੱਮਐੱਸਡੀਸੀ ਸਥਾਪਤ ਕਰਨ ਲਈ ਵਿਸ਼ਾਖਾਪਟਨਮ ਪੋਰਟ ਟਰੱਸਟ ਦੀ ਪਛਾਣ ਕੀਤੀ ਗਈ ਹੈ। ਓਪਰੇਟਿੰਗ ਅਤੇ ਪ੍ਰਬੰਧਨ ਭਾਈਵਾਲ ਦੀ ਚੋਣ ਕਰ ਲਈ ਗਈ ਹੈ। ਵਿਸ਼ਾਖਾਪਟਨਮ ਪੋਰਟ ਟਰੱਸਟ ਦੀ ਇਮਾਰਤ ਓਪਰੇਟਿੰਗ ਪਾਰਟਨਰ ਨੂੰ ਸੌਂਪ ਦਿੱਤੀ ਗਈ ਹੈ।

                                                                 ਇਹ ਜਾਣਕਾਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਰਾਜ ਮੰਤਰੀ ਸ੍ਰੀ ਸ਼ਾਂਤਨੂ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
 

 

  **********

 

 ਐੱਮਐੱਸਜੇਪੀ / ਐੱਮਐੱਸ



(Release ID: 1739298) Visitor Counter : 141


Read this release in: English , Urdu