ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਉੱਤਰ–ਪੂਰਬ ’ਚ ਆਪਣੀ ਕਿਸਮ ਦਾ ਪਹਿਲਾ ‘ਸੈਂਟਰ ਆੱਵ੍ ਐਕਸੇਲੈਂਸ’ ਸਥਾਪਤ ਕਰੇਗਾ
Posted On:
26 JUL 2021 5:30PM by PIB Chandigarh
ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਉੱਤਰ–ਪੂਰਬ ’ਚ ਆਪਣੀ ਕਿਸਮ ਦਾ ਪਹਿਲਾ ‘ਸੈਂਟਰ ਆੱਵ੍ ਐਕਸੇਲੈਂਸ’ ਸਥਾਪਤ ਕਰੇਗਾ।
‘ਸੈਂਟਰ ਫ਼ਾਰ ਬਾਇਓ–ਰੀਸੋਰਸਜ਼ ਸਸਟੇਨੇਬਲ ਡਿਵੈਲਪਮੈਂਟ ਨੂੰ ‘ਸੈਂਟਰ ਆੱਫ਼ ਐਕਸੇਲੈਂਸ’ ਵਜੋਂ ਸਥਾਪਤ ਕਰਨ ਦੇ ਵੱਕਾਰੀ ਪ੍ਰੋਜੈਕਟ ਨੂੰ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਛੇਤੀ ਹੀ ਰਸਮੀ ਉਦਘਾਟਨ ਲਈ ਮੁਕੰਮਲ ਹੈ। ਇਸ ਪ੍ਰੋਜੈਕਟ ਦਾ ਸਹੀ ਸਥਾਨ ਅਰੁਣਾਚਲ ਪ੍ਰਦੇਸ਼ ਦੇ ਪਾਪੁਮ ਪਾਰੇ ਦੇ ਕਿਮਿਨ ਵਿਖੇ ਹੈ ਅਤੇ ਨਵੀਂ ਇਮਾਰਤ ਤੇ ਹੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ। ਇਹ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਤੇ ਇਸ ਲਈ ਫ਼ੰਡਿੰਗ ਏਜੰਸੀ ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਹੈ।
ਸੀਨੀਅਰ ਸੰਸਦ ਮੈਂਬਰ, ਲੋਕ ਸਭਾ ਤਾਪਿਰ ਗਾਓ, ਸੰਸਦ ਮੈਂਬਰ, ਰਾਜ ਸਭਾ ਨਾਬਮ ਰੇਬੀਆ ਅਤੇ ਅਰੁਣਾਚਲ ਪ੍ਰਦੇਸ਼ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਦੇ ਚੇਅਰਮੈਨ ਬਾਮੰਗ ਮੰਘਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਅੱਜ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਵੱਲੋਂ ਤੇ ਖ਼ਾਸ ਤੌਰ ’ਤੇ ਅਰੁਣਾਚਲ ਪ੍ਰਦੇਸ਼ ਤੇ ਸਮੁੱਚੇ ਉੱਤਰ–ਪੂਰਬੀ ਖੇਤਰ ਦੀ ਜਨਤਾ ਦੀ ਤਰਫ਼ੋਂ ਉਨ੍ਹਾਂ ਦਾ ਧੰਨਵਾਦ ਕੀਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ–ਪੂਰਬ ਨੂੰ ਨਾ ਕੇਵਲ ਉੱਚ–ਤਰਜੀਹ ਦਿੱਤੀ ਹੈ, ਸਗੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਵੀਨਤਮਕ ਟੈਕਨੋਲੋਜੀ ਦਾ ਉਪਯੋਗ ਕਰਨ ਅਤੇ ਚੱਲ ਰਹੇ ਪ੍ਰੋਜੈਕਟਾਂ ਦੇ ਮੁੱਲ–ਵਾਧੇ ਦਾ ਸੱਦਾ ਵੀ ਦਿੱਤਾ। ਇਸੇ ਲਈ, ਇਸ ਉਦੇਸ਼ ਵਾਸਤੇ ਇਹ ਅਹਿਮ ਹੈ ਕਿ ਇਸ ਖੇਤਰ ਦਾ ਆਪਣਾ ਖ਼ੁਦ ਦੇ ਟੈਕਨੋਲੋਜੀ ਰੀਸੋਰਸ ਸੈਂਟਰ ਹੋਣੇ ਚਾਹੀਦੇ ਹਨ ਤੇ ਪ੍ਰਸਤਾਵਿਤ ‘ਸੈਂਟਰ ਆੱਵ੍ ਐਕਸੇਲੈਂਸ’ ਇਸੇ ਉਦੇਸ਼ ਦੀ ਪੂਰਤੀ ਕਰਦਾ ਹੈ।
ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੌਰਾਨ ਸਪੇਸ ਟੈਕਨੋਲੋਜੀ ਅਤੇ ਸੈਟੇਲਾਇਟ ਇਮੇਜਿੰਗ ਸਮੇਤ ਬਹੁਤ ਸਾਰੇ ਪ੍ਰੋਜੈਕਟ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਂਦੀ ਗਈ ਤੇ ਵਿਭਿੰਨ ਕਿਸਮ ਦੀਆਂ ਤਕਨਾਲੋਜੀਆਂ ਦੇ ਵੱਧ ਤੋਂ ਵੱਧ ਉਪਯੋਗ ਦੁਆਰਾ ਛੇਤੀ ਮੁਕੰਮਲ ਕੀਤੇ ਗਏ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਸਮੇਂ ’ਤੇ ਫ਼ੰਡਾਂ ਦੀ ਬੇਨਿਯਮੀ ਨਾਲ ਸਬੰਧਤ ਦੋਸ਼ ਤੇ ਮੋੜਵੇਂ–ਦੂਸ਼ਣ ਲਾਏ ਗਏ ਸਨ। ਪਰ ਹੁਣ, ਉਦਾਹਰਣ ਵਜੋਂ, ਅਸੀਂ ਸੈਟੇਲਾਇਟ ਇਮੇਜਿੰਗ ਰਾਹੀਂ ‘ਉਪਯੋਗਤਾ ਪ੍ਰਮਾਣ–ਪੱਤਰ’ (ਯੂਟੀਲਾਈਜ਼ੇਸ਼ਨ ਸਰਟੀਫ਼ਿਕੇਟਸ) ਹਾਸਲ ਕਰਨ ਅਤੇ ਈ–ਆਫ਼ਿਸ ਅਤੇ ਹੋਰ ਇਲੈਕਟ੍ਰੌਨਿਕ ਸਾਧਨਾਂ ਰਾਹੀਂ ਪ੍ਰੋਜੈਕਟ ਪ੍ਰਵਾਨ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦਾ ਇੱਕ ਪ੍ਰਬੰਧ ਕਾਇਮ ਕੀਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਬਾਇਓ–ਰੀਸੋਰਸ ਸੈਂਟਰ ਦੀ ਸਥਾਪਨਾ ਨਾਲ ਸਮੁੱਚਾ ਉੱਤਰ–ਪੂਰਬੀ ਖੇਤਰ ਵੱਧ ਤੋਂ ਆਪਣੇ ਫਲਾਂ ਤੇ ਆਰਗੈਨਿਕ ਭੋਜਨ ਦੀ ਸੰਭਾਵਨਾ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ। ਇਸ ਤੋਂ ਇਲਾਵਾ, ਇਸ ਬਹੁਤ ਸਾਰੇ ਵਿਸ਼ਾਲ ਖੇਤਰਾਂ ਦੀ ਖੋਜ–ਪੜਚੋਲ ਕਰਨ ਤੇ ਵਿਭਿੰਨ ਜੀਵਾਂ ਤੇ ਵਿਭਿੰਨ ਪੌਦਿਆਂ ਸਮੇਤ ਘੱਟ–ਜਾਣੀਆਂ ਜਾਂਦੀਆਂ ਜਾਂ ਅਣਪਛਾਤੀਆਂ ਨਵੀਂਆਂ ਪ੍ਰਜਾਤੀਆਂ ਲੱਭਣ ਵਿੱਚ ਵੀ ਮਦਦ ਮਿਲੇਗੀ।। ਇਸ ਨਾਲ ਸਮੁੱਚੇ ਉੱਤਰ–ਪੂਰਬੀ ਖੇਤਰ ਦੀ ਜਨਤਾ ਦੀ ਸਭਿਆਚਾਰਕ, ਸਮਾਜਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
<><><><><>
ਐੱਸਐੱਨਸੀ/ਟੀਐੱਮ/ਆਰਆਰ
(Release ID: 1739297)
Visitor Counter : 235