ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਨੇ ਉੱਤਰ ਪ੍ਰਦੇਸ਼ ਵਿੱਚ ਤਲਾਸ਼ੀ ਅਭਿਆਨ ਚਲਾਇਆ

Posted On: 24 JUL 2021 8:16PM by PIB Chandigarh

ਆਮਦਨ ਕਰ ਵਿਭਾਗ ਨੇ 22.07.2021 ਨੂੰ ਉੱਤਰ ਪ੍ਰਦੇਸ਼ ਦੇ ਇੱਕ ਸਮੂਹ, ਜੋ ਮਾਈਨਿੰਗ, ਪ੍ਰਾਹੁਣਚਾਰੀ, ਨਿਉਜ਼ ਮੀਡੀਆ, ਸ਼ਰਾਬ ਅਤੇ ਰੀਅਲ ਅਸਟੇਟ' ਦਾ ਕੰਮ ਕਰਨ ਕਰਦਾ ਹੈ, ਤੇ ਤਲਾਸ਼ੀ ਓਪਰੇਸ਼ਨ ਸੰਚਾਲਤ ਕੀਤਾ। ਤਲਾਸ਼ੀ ਲਖਨਉ, ਬਸਤੀ, ਵਾਰਾਣਸੀ, ਜੌਨਪੁਰ ਅਤੇ ਕੋਲਕਾਤਾ ਵਿਚ ਸ਼ੁਰੂ ਹੋਈ।

3 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕਰ ਲਈ ਗਈ ਹੈ ਅਤੇ 16 ਲਾਕਰ ਪਾਬੰਦੀ ਅਧੀਨ ਰੱਖੇ ਗਏ ਹਨ। ਤਕਰੀਬਨ 200  ਕਰੋੜ ਰੁਪਏ ਦੇ ਬੇਹਿਸਾਬੇ ਲੈਣ ਦੇਣ ਦੇ ਸੰਕੇਤ ਵਾਲੇ ਡਿਜੀਟਲ ਸਬੂਤ ਸਮੇਤ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਤਲਾਸ਼ੀ ਦੌਰਾਨ ਮਿਲੇ ਸਬੂਤ ਇਹ ਦਰਸਾਉਂਦੇ ਹਨ ਕਿ ਇਹ ਸਮੂਹ ਮਾਈਨਿੰਗ , ਪ੍ਰੋਸੈਸਿੰਗ ਅਤੇ  ਸ਼ਰਾਬ ਦੀ ਵਿਕਰੀ, ਆਟੇ ਦੇ ਕਾਰੋਬਾਰ, ਰੀਅਲ ਅਸਟੇਟ ਆਦਿ ਰਾਹੀਂ ਕਿਤਾਬਾਂ ਤੋਂ ਬਾਹਰ ਆਮਦਨੀ ਕਮਾ ਰਿਹਾ ਹੈ। ਸ਼ੁਰੂਆਤੀ ਅਨੁਮਾਨਾਂ ਅਨੁਸਾਰ 90 ਕਰੋੜ ਰੁਪਏ ਤੋਂ ਵੱਧ ਦੀ ਇਸ ਬੇਹਿਸਾਬੀ ਆਮਦਨੀ ਦੇ ਲੈਣ ਦੇਣ ਦਾ ਪਤਾ ਲਗਾ ਹੈ। ਇਹ ਆਮਦਨੀ ਜਾਅਲੀ (ਸ਼ੈੱਲ) ਕੰਪਨੀਆਂ ਅਤੇ ਹੋਰ ਬੋਗਸ  ਸੰਸਥਾਵਾਂ ਦੇ ਨੈੱਟਵਰਕ ਰਾਹੀਂ ਬਿਨਾਂ ਕੋਈ ਟੈਕਸ ਦਿੱਤੇ, ਮੁੜ ਤੋਂ  ਕਿਤਾਬਾਂ ਵਿਚ ਲਿਆਂਦੀ ਗਈ ਹੈ, ਜਿਸ ਨਾਲ ਇਹ ਦਰਸਾਇਆ ਗਿਆ ਕਿ ਪੈਸੇ ਦਾ ਹਿਸਾਬ ਦਿੱਤਾ ਗਿਆ ਹੈ। 

ਤਲਾਸ਼ੀ ਦੌਰਾਨ, ਕੋਲਕਾਤਾ ਅਤੇ ਹੋਰ ਥਾਵਾਂ 'ਤੇ ਸਥਾਪਤ 15 ਤੋਂ ਵੱਧ ਕੰਪਨੀਆਂ ਮੌਜੂਦ ਹੀ ਨਹੀਂ ਸਨ, ਅਰਥਾਤ ਉਨ੍ਹਾਂ ਦਾ ਕੋਈ ਵਜ਼ੂਦ ਹੀ ਨਹੀ ਸੀ। ਇਨ੍ਹਾਂ ਜਾਅਲੀ ਕੰਪਨੀਆਂ ਵੱਲੋਂ ਅਜਿਹੀਆਂ ਹੋਰ ਜਾਅਲੀ ਕੰਪਨੀਆਂ ਜਾਂ ਬਿਨਾਂ ਕਿਸੇ ਸਾਧਨ ਦੇ ਵਿਅਕਤੀਆਂ ਰਾਹੀਂ 30 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਪ੍ਰੀਮੀਅਮ ਇਕੱਠੇ ਗਏ ਸਨ। ਅਜਿਹੇ ਕਿਸੇ ਪ੍ਰੀਮੀਅਮ ਲਈ ਕੋਈ ਆਰਥਿਕ ਤਰਕ ਨਹੀਂ ਹੈ।  

ਤਲਾਸ਼ੀਆਂ ਨੇ ਇਹ ਵੀ ਸਥਾਪਿਤ ਕੀਤਾ ਹੈ ਕਿ ਸਮੂਹ ਵੱਲੋਂ ਵਿਅਕਤੀਆਂ ਅਤੇ ਫਰਜ਼ੀ (ਸ਼ੈੱਲ) ਇਕਾਈਆਂ ਨੂੰ 40 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਫੰਡਾਂ ਨੂੰ ਲਾਂਡਰ  ਕਰਨ ਲਈ ਵਰਤਿਆ ਗਿਆ ਸੀ ,ਜਿਸਨੂੰ ਮੀਡੀਆ ਕੰਪਨੀਆਂ ਤੋਂ ਲਏ ਗਏ ਕਰਜ਼ੇ ਵੱਜੋਂ ਦਰਸਾਇਆ ਗਿਆ ਸੀ। ਅਜਿਹੀਆਂ ਜਾਅਲੀ (ਸ਼ੈੱਲ) ਸੰਸਥਾਵਾਂ ਦੀ ਟੈਕਸ ਪ੍ਰੋਫਾਈਲਿੰਗ ਜਿਸ ਨੇ ‘ਲੋਨ’ ਪ੍ਰਦਾਨ ਕੀਤੇ ਹਨ, ਇਹ ਦਰਸਾਉਂਦੀ ਹੈ ਕਿ ਉਨ੍ਹਾਂ ਕੋਲ ਨਾ ਤਾਂ ਵਿੱਤੀ ਯੋਗਤਾ ਹੈ ਅਤੇ ਨਾ ਹੀ ਅਜਿਹੇ ‘ਕਰਜ਼ਿਆਂ’ ਨੂੰ ਅੱਗੇ ਵਧਾਉਣ ਲਈ ਕੋਈ ਆਰਥਿਕ ਤਰਕ ਸੀ। ਇਹ ਵਿਅਕਤੀ ਅਤੇ ਸੰਸਥਾਵਾਂ ਅੰਤਮ ਲਾਭਪਾਤਰੀਆਂ ਨਾਲ ਨੇੜਿਓਂ ਸਬੰਧਤ ਸਨ। ਇਨ੍ਹਾਂ ਵਿਅਕਤੀਆਂ ਵਿਚੋਂ ਇਕ ਨੇ ਮੀਡੀਆ ਸੰਸਥਾਵਾਂ ਨੂੰ ਇਕ ਕਰੋੜ ਤੋਂ ਵੱਧ ਦੇ ਕਰਜ਼ੇ ਪ੍ਰਦਾਨ ਕੀਤੇ ਸਨ ਅਤੇ ਉਹ ਖ਼ੁਦ ਨਾ ਸਿਰਫ ਅਣਚਾਹੇ ਸੀ, ਬਲਕਿ ਬਹੁਤ ਘੱਟ ਵਿੱਤੀ ਸਾਧਨਾਂ ਵਾਲਾ ਵੀ ਸੀ। 

ਹਰ ਵਿਅਕਤੀ ਅਤੇ ਇਕਾਈ ਦੇ ਟੈਕਸਾਂ ਦੀ ਪ੍ਰੋਫਾਈਲਿੰਗ ਨੇ ਸੰਕੇਤ ਦਿੱਤਾ ਕਿ ਜਾਂ ਤਾਂ ਕੋਈ ਰਿਟਰਨ ਦਾਖਲ ਨਹੀਂ ਕੀਤੀ ਗਈ ਸੀ ਜਾਂ ਬਹੁਤ ਹੀ ਮਾਮੂਲੀ ਟੈਕਸ ਅਦਾ ਕੀਤੇ ਗਏ ਸਨ ਜੋ ਕਿ ਕਰੋੜਾਂ ਰੁਪਏ ਦੇ ਕਰਜ਼ੇ ਅਤੇ ਪ੍ਰੀਮੀਅਮ ਦੀ ਵੱਡੀ ਰਕਮ ਦੇ ਅਨੁਕੂਲ ਨਹੀਂ ਸਨ। ਪੇਪਰ ਤੇ ਬਣਾਈ ਗਈ ਇਕ ਕੰਪਨੀ ਦਾ ਪਤਾ ਲੱਗਿਆ, ਜਿਸਦਾ ਕੋਈ ਕਾਰੋਬਾਰ ਨਹੀਂ ਹੈ, ਦੱਸਿਆ ਗਿਆ ਪਤਾ ਗਲਤ ਸੀ ਅਤੇ ਇਸ ਵਿਚ ਕੋਈ ਕਰਮਚਾਰੀ ਨਹੀਂ ਸਨ। ਫਿਰ ਵੀ ਇਸ ਨੂੰ 4 ਕਰੋੜ ਰੁਪਏ ਤੋਂ ਵੱਧ ਦਾ ਸ਼ੇਅਰ ਪ੍ਰੀਮੀਅਮ ਇੱਕ ਹੋਰ ਜਾਅਲੀ ਕੰਸਰਨ ਵੱਲੋਂ ਅਦਾ ਕੀਤਾ ਗਿਆ ਸੀ। 

ਫੰਡਾਂ ਦੇ ਬੇਹਿਸਾਬ ਸਰੋਤਾਂ ਨਾਲ ਅਜਿਹੀਆਂ ਸ਼ੱਕੀ ਕੰਸਰਨਾਂ ਦੇ ਜ਼ਰੀਏ ਇਨ੍ਹਾਂ ਕਾਰੋਬਾਰਾਂ ਦੀਆਂ ਮੁੱਖ ਸੰਸਥਾਵਾਂ ਦੀਆਂ ਕਿਤਾਬਾਂ ਵਿੱਚ ਅਖੌਤੀ ‘ਟਰੇਡ ਭੁਗਤਾਨਯੋਗ’ ਵਰਗੀ ਮੋਡਸ ਓਪਰੇਂਡੀ ਅਪਣਾਈ ਗਈ ਸੀ। ਇਹ ਅਖੌਤੀ 'ਭੁਗਤਾਨ ਯੋਗ' ਇਕੱਲੀ ਰਕਮ 50 ਕਰੋੜ ਰੁਪਏ ਤੋਂ ਵੱਧ ਹੈ। ਸਮੂਹ ਦੀਆਂ  ਸ਼ਾਖਾਵਾਂ ਵਿੱਚੋਂ  ਇਕ ਸ਼ਾਖਾ ਨੇ ਤਲਾਸ਼ੀ ਦੌਰਾਨ ਸਵੈ-ਇੱਛਾ ਨਾਲ 20 ਕਰੋੜ ਰੁਪਏ ਦੀ ਆਮਦਨ ਦਾ ਖੁਲਾਸਾ ਕੀਤਾ, ਜਦੋਂ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਸਬੂਤਾਂ ਦਾ ਸਾਹਮਣਾ ਕਰਨਾ ਪਿਆ। ਇਸ ਖੁਲਾਸੇ ਵਿਚ 13 ਕਰੋੜ ਰੁਪਏ ਦੀ ਜਾਅਲੀ ‘ਵਪਾਰ ਭੁਗਤਾਣਯੋਗ' ਰਕਮ ਵੀ ਸ਼ਾਮਲ ਹੈ। 

ਇਸ ਸਮੂਹ ਨੇ ਕਈ ਰਾਜਾਂ ਵਿੱਚ ਫੈਲੀਆਂ ਸ਼ੱਕੀ ਅਤੇ ਜਾਅਲੀ ਸੰਸਥਾਵਾਂ ਦੀਆਂ ਸੋਫ਼ਿਸਟਿਕੇਟਡ ਵਿੱਤੀ ਪਰਤਾਂ ਦੇ ਜ਼ਰੀਏ ਵੱਡੀ ਬੇਹਿਸਾਬੀ ਆਮਦਨੀ ਕਮਾਉਣ ਦੀ ਇੱਕ ਕੰਪਲੈਕਸ ਰਣਨੀਤੀ ਤਿਆਰ ਕੀਤੀ, ਤਾਂ ਕਿ ਬਿਨਾਂ ਕਿਸੇ ਟੈਕਸ ਦੇ ਭੁਗਤਾਨ ਦੇ ਇਸ ਬੇਹਿਸਾਬ ਪੈਸੇ ਨੂੰ ਮੁੱਖ ਕਾਰੋਬਾਰਾਂ ਵਿੱਚ ਵਾਪਸ ਭੇਜਿਆ ਜਾ ਸਕੇ।  ਜਾਅਲੀ ਇਕਾਈਆਂ ਦੇ ਜ਼ਰੀਏ ਅਜਿਹੀ ਬੇਹਿਸਾਬੀ ਲੇਅਰਿੰਗ ਦੀ ਕੁੱਲ ਰਕਮ 170 ਕਰੋੜ ਰੁਪਏ ਤੋਂ ਵੱਧ ਹੈ ਜਦਕਿ ਕੁਲ ਬੇਹਿਸਾਬੀ ਲੈਣ-ਦੇਣ 200 ਕਰੋੜ ਰੁਪਏ ਤੋਂ ਵੱਧ ਹੈ।

ਇਸ ਤੋਂ ਪ੍ਰਾਪਤ ਹੋਈ ਬੇਹਿਸਾਬੀ ਰਕਮ, ਪ੍ਰਾਪਰਟੀ ਦੀ ਖਰੀਦ ਅਤੇ ਉਸਾਰੀ ਲਈ ਅੰਸ਼ਕ ਤੌਰ ਤੇ ਵਰਤੀ ਗਈ ਸੀ। ਤਲਾਸ਼ੀ ਦੌਰਾਨ ਕਰੋੜਾਂ ਵਿੱਚ ਚੱਲ ਰਹੀ ਨਕਦੀ ਵਿੱਚ ਬੇਹਿਸਾਬ ਅਦਾਇਗੀਆਂ ਦੇ ਸਬੂਤ ਮਿਲੇ ਹਨ। ਸਬੂਤ ਇਹ ਵੀ ਦਰਸਾਉਂਦੇ ਹਨ ਕਿ 2 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਾਰੋਬਾਰਾਂ ਵਿੱਚੋ ਇੱਕ ਵਿੱਚ ਇਨਕਮ ਟੈਕਸ ਐਕਟ, 1961 ਦੀਆਂ ਧਾਰਾਵਾਂ ਦੀ ਉਲੰਘਣਾ ਕਰਦਿਆਂ ਨਕਦੀ ਵਿੱਚ ਕੀਤਾ ਗਿਆ ਸੀ। ਇਕ ਵੱਡੀ ਬੇਹਿਸਾਬੀ ਰਕਮ ਇੱਕ ਸਮੂਹ ਟਰੱਸਟ ਵਿਚ ਵੀ ਡਿਪਾਜਿਟ ਕੀਤੀ ਗਈ ਸੀ ਅਤੇ ਮੁੱਖ ਕੰਸਰਨਾਂ ਵੱਲ ਰੂਟ ਕੀਤੀ ਗਈ ਸੀ। 

ਅਗਲੇਰੀ ਜਾਂਚ ਜਾਰੀ ਹੈ।

-------------------------- 

ਆਰ ਐਮ/ਕੇ ਐਮ ਐਨ 



(Release ID: 1738783) Visitor Counter : 121


Read this release in: English , Urdu , Hindi