ਕਬਾਇਲੀ ਮਾਮਲੇ ਮੰਤਰਾਲਾ

ਜਨਜਾਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਨਜਾਤੀ ਬੱਚਿਆਂ ਨੂੰ ਆਪਣੇ ਵਾਤਾਵਰਣ ਵਿੱਚ ਮਿਆਰੀ ਸਿੱਖਿਆ ਦੇਣ ਲਈ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈ.ਐੱਮ.ਆਰ.ਐੱਸ.) ਸਥਾਪਤ ਕੀਤੇ ਜਾ ਰਹੇ ਹਨ

Posted On: 22 JUL 2021 5:44PM by PIB Chandigarh

ਮੁੱਖ ਵਿਸ਼ੇਸ਼ਤਾਵਾਂ: 

ਹਰ ਬਲਾਕ ਦੀ 50% ਜਾਂ ਵਧੇਰੇ ਐੱਸਟੀ ਅਬਾਦੀ ਵਾਲੇ ਅਤੇ ਘੱਟੋ ਘੱਟ 20,000 ਐੱਸਟੀ ਵਿਅਕਤੀਆਂ ਦਾ ਇੱਕ ਈਐੱਮਆਰਐੱਸ ਹੋਵੇਗਾ।

ਅਜਿਹੇ 740 ਬਲਾਕਾਂ ਦੀ ਪਛਾਣ ਈਐੱਮਆਰਐੱਸ ਸਥਾਪਤ ਕਰਨ ਲਈ ਕੀਤੀ ਗਈ ਹੈ।

ਅੱਜ ਤੱਕ ਦੇਸ਼ ਭਰ ਵਿੱਚ 367 ਈਐੱਮਆਰਐੱਸ ਕੰਮ ਕਰ ਰਹੇ ਹਨ।

ਇੱਕ ਈਐੱਮਆਰਐੱਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਮੁੰਡਿਆਂ ਅਤੇ ਕੁੜੀਆਂ ਸਮੇਤ 480 ਵਿਦਿਆਰਥੀਆਂ ਨੂੰ ਰੱਖਣ ਦੀ ਸਮਰੱਥਾ ਹੈ।

ਜਨਜਾਤੀ ਮਾਮਲਿਆਂ ਦਾ ਮੰਤਰਾਲਾ ਦੇਸ਼ ਭਰ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਆਪਣੇ ਵਾਤਾਵਰਣ ਵਿੱਚ ਜਨਜਾਤੀ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਸਥਾਪਤ ਕਰ ਰਿਹਾ ਹੈ। ਇੱਕ ਈਐੱਮਆਰਐੱਸ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਮੁੰਡਿਆਂ ਅਤੇ ਕੁੜੀਆਂ ਸਮੇਤ 480 ਵਿਦਿਆਰਥੀਆਂ ਨੂੰ ਰੱਖਣ ਦੀ ਸਮਰੱਥਾ ਹੈ। ਖਾਣਾ, ਵਰਦੀ, ਕਿਤਾਬਾਂ ਆਦਿ ਸਮੇਤ ਇਨ੍ਹਾਂ ਵਿਦਿਆਰਥੀਆਂ ‘ਤੇ ਆਉਣ ਵਾਲੇ ਖਰਚਿਆਂ ਨੂੰ ਪੂਰਾ ਕਰਨ ਲਈ ਪ੍ਰਤੀ ਵਿਦਿਆਰਥੀ ਪ੍ਰਤੀ ਸਾਲ 1.09 ਲੱਖ ਰੁਪਏ ਜਾਰੀ ਕੀਤੇ ਜਾਂਦੇ ਹਨ। ਈ.ਐੱਮ.ਆਰ.ਐੱਸ. ਦੀ ਸਥਾਪਨਾ ਲਈ ਮੰਤਰਾਲੇ ਦੁਆਰਾ ਉੱਤਰ ਪੂਰਬ, ਪਹਾੜੀ ਖੇਤਰਾਂ, ਮੁਸ਼ਕਿਲ ਖੇਤਰਾਂ ਅਤੇ ਖੱਬੇਪੱਖੀ ਦਹਿਸ਼ਤਗਰਦੀ ਤੋਂ ਪ੍ਰਭਾਵਿਤ ਖੇਤਰਾਂ ਲਈ 20% ਵਾਧੂ ਦੇ ਨਾਲ ਨਿਰਮਾਣ ਲਾਗਤ ਲਈ ਪ੍ਰਤੀ ਸਕੂਲ 20.00 ਕਰੋੜ ਜਾਰੀ ਕੀਤੇ ਗਏ ਹਨ। 

ਪ੍ਰਵਾਨਿਤ ਨਿਯਮਾਂ ਅਨੁਸਾਰ ਹਰੇਕ ਬਲਾਕ ਦੀ 50% ਜਾਂ ਵਧੇਰੇ ਐੱਸਟੀ ਅਬਾਦੀ ਵਾਲੇ ਅਤੇ ਘੱਟੋ ਘੱਟ 20,000 ਐੱਸਟੀ ਵਿਅਕਤੀਆਂ ਲਈ ਇੱਕ ਈਐੱਮਆਰਐੱਸ ਹੋਵੇਗਾ। ਅਜਿਹੇ 740 ਬਲਾਕਾਂ ਦੀ ਪਛਾਣ ਕੀਤੀ ਗਈ ਹੈ। ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉੱਪਰ ਦੱਸੇ ਨਿਯਮਾਂ ਦੇ ਅਧਾਰ ’ਤੇ ਪਛਾਣ ਕੀਤੇ ਬਲਾਕ ਵਿੱਚ ਸਕੂਲ ਲਈ ਜ਼ਮੀਨ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੱਜ ਤੱਕ ਦੇਸ਼ ਭਰ ਵਿੱਚ 367 ਈਐੱਮਆਰਐੱਸ ਕੰਮ ਕਰ ਰਹੇ ਹਨ।

ਇਹ ਜਾਣਕਾਰੀ ਜਨਜਾਤੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀਮਤੀ ਰੇਣੂਕਾ ਸਿੰਘ ਸਰੂਤਾ ਨੇ ਅੱਜ ਰਾਜ ਸਭਾ ਵਿੱਚ ਇੱਕ ਜਵਾਬ ਵਿੱਚ ਦਿੱਤੀ।

 

*****

ਐਨ ਬੀ / ਐਸਆਰਐਸ



(Release ID: 1738706) Visitor Counter : 140


Read this release in: English , Urdu