ਖੇਤੀਬਾੜੀ ਮੰਤਰਾਲਾ
ਖੇਤੀ ਯੰਤਰੀਕਰਣ ਵਿਚ ਸਿੱਧਾ ਲਾਭ ਟ੍ਰਾਂਸਫਰ
Posted On:
23 JUL 2021 6:09PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਾਲ 2014-15 ਤੋਂ ਇੱਕ ਕੇਂਦਰੀ ਸਪਾਂਸਰ ਸਕੀਮ ‘ਸਬ-ਮਿਸ਼ਨ ਆਨ ਐਗਰੀਕਲਚਰਲ ਮੈਕੇਨਾਈਜੇਸ਼ਨ’ (ਐਸਐਮਏਐਮ) ਲਾਗੂ ਕਰ ਰਿਹਾ ਹੈ। ਇਹ ਯੋਜਨਾ ਸਬੰਧਤ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀ ਜਾਂਦੀ ਹੈ ਅਤੇ ਕੁਝ ਪ੍ਰਮੁੱਖ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਹਰਿਆਣਾ ਕੋਲ ਇਸ ਯੋਜਨਾ ਨੂੰ ਲਾਗੂ ਕਰਨ ਲਈ ਆਪਣੇ ਖੁਦ ਦੇ ਆਨਲਾਈਨ ਪੋਰਟਲ ਹਨ।
ਵਿਭਾਗ ਨੇ ਐਸਐਮਏਐਮ ਨੂੰ ਲਾਗੂ ਕਰਨ ਲਈ ਫਾਰਮ ਮਸ਼ੀਨਰੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਐਫਐਮਡੀਬੀਟੀ) ਪੋਰਟਲ ਵੀ ਵਿਕਸਤ ਕੀਤਾ ਹੈ ਅਤੇ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਰਾਜ ਸਰਕਾਰਾਂ ਕੋਲ ਇਸ ਪੋਰਟਲ ਰਾਹੀਂ ਐਸਐਮਏਐਮ ਨੂੰ ਲਾਗੂ ਕਰਨ ਲਈ ਆਨ-ਲਾਈਨ ਬੋਰਡ ਹਨ। ਕਿਸਾਨ ਇਸ ਪੋਰਟਲ ਤੇ ਅਧਾਰ ਕਾਰਡ ਅਨੁਸਾਰ ਸਧਾਰਨ ਤੇ ਆਸਾਨ ਕਦਮਾਂ ਵਿੱਚ ਆਧਾਰ ਨੰਬਰ, ਮੋਬਾਈਲ ਨੰਬਰ ਅਤੇ ਨਾਮ ਦੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। ਪੋਰਟਲ 'ਤੇ ਕਿਸਾਨਾਂ ਦੀ ਰਜਿਸਟਰੇਸ਼ਨ ਪ੍ਰਕ੍ਰਿਆ ਦੀ ਵਿਆਖਿਆ ਕਰਦਾ ਉਦਾਹਰਣ ਵਾਲਾ ਉਪਯੋਗਕਰਤਾ ਦਸਤਾਵੇਜ਼ ਵੀ ਉਪਲਬਧ ਹੈ।
ਐਸਐਮਏਐਮ ਦੀ ਸਥਾਪਨਾ ਤੋਂ ਲੈ ਕੇ ਸਾਲ 2014-15 ਤੋਂ 2021-22 ਦੇ ਸਮੇਂ ਦੌਰਾਨ ਵੱਖ-ਵੱਖ ਰਾਜਾਂ ਨੂੰ 4865 ਕਰੋੜ ਰੁਪਏ ਦੀਆਂ ਕੇਂਦਰੀ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ ਅਤੇ ਇਨ੍ਹਾਂ ਰਾਹੀਂ 1323000 ਤੋਂ ਵੱਧ ਮਸ਼ੀਨਾਂ ਕਿਸਾਨਾਂ ਨੂੰ ਵੰਡੀਆਂ ਜਾ ਚੁੱਕੀਆਂ ਹਨ ਅਤੇ 15400 ਤੋਂ ਵੱਧ ਕਸਟਮ ਹਾਇਰਿੰਗ ਸੈਂਟਰ, 360 ਹਾਈ-ਟੈਕ ਹੱਬ ਅਤੇ 14200 ਫਾਰਮ ਮਸ਼ੀਨਰੀ ਬੈਂਕ, ਕਿਰਾਏ ਦੇ ਅਧਾਰ 'ਤੇ ਕਿਸਾਨਾਂ ਨੂੰ ਮਸ਼ੀਨਾਂ ਅਤੇ ਉਪਕਰਣ ਉਪਲਬਧ ਕਰਾਉਣ ਲਈ ਸਥਾਪਿਤ ਕੀਤੇ ਗਏ ਹਨ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
--------------------------------
ਏਪੀਐਸ
(Release ID: 1738407)
Visitor Counter : 152