ਰੇਲ ਮੰਤਰਾਲਾ
ਭਾਰਤੀ ਰੇਲਵੇਜ਼ 2023–24 ਤੱਕ ਸਾਰੀਆਂ ਬ੍ਰੌਡ ਗੇਜ ਰੇਲ ਪਟੜੀਆਂ ਦਾ ਬਿਜਲਈਕਰਣ ਕਰਨ ਦੇ ਮਿਸ਼ਨ ’ਤੇ
ਲਗਭਗ 7.54 ਲੱਖ ਕਰੋੜ ਰੁਪਏ ਕੀਮਤ ਦੇ 51,165 ਕਿਲੋਮੀਟਰ ਲੰਮੇ 484 ਰੇਲਵੇ ਪ੍ਰੋਜੈਕਟ ਯੋਜਨਾਬੰਦੀ/ਪ੍ਰਵਾਨਗੀ/ਲਾਗੂ ਕਰਨ ਦੇ ਵਿਭਿੰਨ ਪੜਾਵਾਂ ’ਤੇ ਹਨ
Posted On:
23 JUL 2021 5:08PM by PIB Chandigarh
ਭਾਰਤੀ ਰੇਲਵੇਜ਼ (IR) ਨੇ ਬ੍ਰੌਡ ਗੇਜ (BG) ਰੇਲ ਪਟੜੀਆਂ ਦਾ ਮਿਸ਼ਨ ਮੋਡ ਰਾਹੀਂ ਬਿਜਲਈਕਰਣ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪਹਿਲਾਂ ਹੀ ਵਰਨਣਯੋਗ ਪ੍ਰਗਤੀ ਹੋ ਚੁੱਕੀ ਹੈ ਤੇ ਭਾਰਤੀ ਰੇਲਵੇ ਵੱਲੋਂ ਸਾਲ 2023–24 ਤੱਕ ਸਾਰੀਆਂ ਬ੍ਰੌਡ–ਗੇਜ ਰੇਲ ਪਟੜੀਆਂ ਦਾ ਬਿਜਲਈਕਰਣ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।
1 ਅਪ੍ਰੈਲ, 2020 ਨੂੰ ਸਮੁੱਚਾ ਭਾਰਤੀ ਰੇਲਵੇਜ਼ ਨੈੱਟਵਰਕ (ਸਾਰੇ ਗੇਜ) 67,956 ਰੂਟ ਕਿਲੋਮੀਟਰ ਹੈ।
1 ਅਪ੍ਰੈਲ, 2021 ਨੂੰ ਲਗਭਗ 7.54 ਲੱਖ ਕਰੋੜ ਰੁਪਏ ਦੀ ਲਾਗਤ ਦੇ 51,165 ਕਿਲੋਮੀਟਰ ਲੰਬਾਈ ਦੇ 484 ਰੇਲਵੇ ਪ੍ਰੋਜੈਕਟ ਯੋਜਨਾਬੰਦੀ/ਪ੍ਰਵਾਨਗੀ/ਲਾਗੂ ਕੀਤੇ ਜਾਣ ਦੇ ਵਿਭਿੰਨ ਪੜਾਵਾਂ ’ਚ ਹਨ, ਜਿਨ੍ਹਾਂ ਵਿੱਚੋਂ 10,638 ਕਿਲੋਮੀਟਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ 2,13,815 ਕਰੋੜ ਰੁਪਏ ਮਾਰਚ 2021 ਤੱਕ ਖ਼ਰਚ ਹੋ ਚੁੱਕੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:–
-
4,04,986 ਕਰੋੜ ਰੁਪਏ ਦੀ ਲਾਗਤ ਵਾਲੇ 21,037 ਕਿਲੋਮੀਟਰ ਲੰਬਾਈ ਵਾਲੇ 187 ਨਵੀਂਆਂ ਪਟੜੀਆਂ ਦੇ ਪ੍ਰੋਜੈਕਟਾਂ ਵਿੱਚੋਂ 2,621 ਕਿਲੋਮੀਟਰ ਲੰਮੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮਾਰਚ 2021 ਤੱਕ 1,05,591 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।
-
53,171 ਕਰੋੜ ਰੁਪਏ ਲਾਗਤ ਵਾਲੇ 6,213 ਕਿਲੋਮੀਟਰ ਲੰਮੇ 46 ਗੇਜ ਪਰਿਵਰਤਨ ਪ੍ਰੋਜੈਕਟਾਂ ਵਿੱਚੋਂ 3,587 ਕਿਲੋਮੀਟਰ ਲੰਮੇ ਪ੍ਰੋਜੈਕਟ ਚਾਲੂ ਹੋ ਚੁੱਕੇ ਹਨ ਤੇ ਮਾਰਚ 2021 ਤੱਕ 22,184 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।
-
2,96,186 ਕਰੋੜ ਰੁਪਏ ਦੀ ਲਾਗਤ ਨਾਲ 23,915 ਕਿਲੋਮੀਟਰ ਲੰਮੇ 251 ਦੋਹਰੇਕਰਣ ਦੇ ਪ੍ਰੋਜੈਕਟਾਂ ਵਿੱਚੋਂ 4,430 ਕਿਲੋਮੀਟਰ ਲੰਬਾਈ ਵਾਲੇ ਪ੍ਰੋਜੈਕਟ ਚਾਲੂ ਹੋ ਚੁੱਕੇ ਹਨ ਤੇ ਮਾਰਚ 2021 ਤੱਕ 86,041 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।
ਇੱਕ ਰੇਲਵੇ ਪ੍ਰੋਜੈਕਟ(ਟਾਂ) ਦਾ ਸੰਪੰਨ ਹੋਣਾ; ਰਾਜ ਸਰਕਾਰ ਵੱਲੋਂ ਜ਼ਮੀਨ ਦੇ ਛੇਤੀ ਤੋਂ ਛੇਤੀ ਅਧਿਗ੍ਰਹਿਣ, ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਣ ਪ੍ਰਵਾਨਗੀ, ਰੁਕਾਵਟ ਪਾਉਣ ਵਾਲੀਆਂ ਉਪਯੋਗਤਾਵਾਂ ਦੇ ਤਬਾਦਲੇ, ਵਿਭਿੰਨ ਅਥਾਰਟੀਜ਼ ਤੋਂ ਵਿਧਾਨਕ ਪ੍ਰਵਾਨਗੀਆਂ, ਇਲਾਕੇ ਦੀਆਂ ਭੂ–ਵਿਗਿਆਨਕ ਤੇ ਸਥਾਨਕ ਸਥਿਤੀਆਂ, ਪ੍ਰੋਜੈਕਟ ਵਾਲੀ ਥਾਂ ਦੇ ਇਲਾਕੇ ਵਿੱਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ, ਪ੍ਰੋਜੈਕਟ ਵਾਲੀ ਖ਼ਾਸ ਥਾਂ ਉੱਤੇ ਇੱਕ ਸਾਲ ਵਿੱਚ ਜਲਵਾਯੂ ਦੀਆਂ ਸਥਿਤੀਆਂ ਕਾਰਣ ਹੋਣ ਵਾਲੇ ਕੰਮ–ਕਾਜ ਦੇ ਮਹੀਨਿਆਂ ਦੀ ਗਿਣਤੀ ਆਦਿ ਜਿਹੇ ਵਿਭਿੰਨ ਤੱਤਾਂ ਉੱਤੇ ਨਿਰਭਰ ਕਰਦਾ ਹੈ ਅਤੇ ਇਹ ਸਾਰੇ ਤੱਤ ਸੰਪੰਨਤਾ ਦੇ ਸਮੇਂ ਨੂੰ ਪ੍ਰਭਾਵਿਤ ਕਰਦੇ ਹਨ।
31ਮਾਰਚ, 2021 ਨੂੰ ਜ਼ੋਨ–ਕ੍ਰਮ ਅਨੁਸਾਰ ਕੁੱਲ ਬ੍ਰੌਡ–ਗੇਜ ਰੂਟ ਕਿਲੋਮੀਟਰ (RKM), ਬਿਜਲਈਕ੍ਰਿਤ ਬ੍ਰੌਡਗੇਜ RKM ਤੇ ਬਿਜਲਈਕ੍ਰਿਤ ਕੀਤੇ ਜਾਣ ਵਾਲੇ ਬਕਾਇਆ ਬ੍ਰੌਡ–ਗੇਜ RKM ਦੀ ਸਥਿਤੀ ਨਿਮਨਲਿਖਤ ਅਨੁਸਾਰ ਹੈ:–
ਲੜੀ ਨੰ.
|
ਰੇਲਵੇ
|
ਕੁੱਲ ਬ੍ਰੌਡ ਗੇਜ (BG) ਰੂਟ ਕਿਲੋਮੀਟਰ
|
ਬਿਜਲਈਕ੍ਰਿਤ ਬ੍ਰੌਡ ਗੇਜ ਰੂਟ ਕਿਲੋਮੀਟਰ
|
ਬਿਜਲਈਕ੍ਰਿਤ ਕੀਤੇ ਜਾਣ ਵਾਲੇ ਬਾਕੀ
ਦੇ ਬ੍ਰੌਡ ਗੇਜ ਰੂਟ ਕਿਲੋਮੀਟਰ
|
1
|
ਕੇਂਦਰੀ
|
3,853
|
3,336
|
517
|
2
|
ਪੂਰਬੀ ਤੱਟ
|
2,800
|
2,791
|
9
|
3
|
ਪੂਰਬੀ ਕੇਂਦਰੀ
|
4,008
|
3,540
|
468
|
4
|
ਪੂਰਬੀ
|
2,820
|
2,490
|
330
|
5
|
ਉੱਤਰ ਕੇਂਦਰੀ
|
3,222
|
2,707
|
515
|
6
|
ਉੱਤਰ ਪੂਰਬੀ
|
3,102
|
2,299
|
803
|
7
|
ਉੱਤਰ-ਪੂਰਬੀ ਸਰਹੱਦ
|
4,152
|
652
|
3,500
|
8
|
ਉੱਤਰੀ
|
7,062
|
5,512
|
1,550
|
9
|
ਉੱਤਰ ਪੱਛਮੀ
|
5,248
|
2,186
|
3,062
|
10
|
ਦੱਖਣ ਕੇਂਦਰੀ
|
6,206
|
4,145
|
2,061
|
11
|
ਦੱਖਣ ਪੂਰਬ ਕੇਂਦਰੀ
|
2,348
|
2,120
|
228
|
12
|
ਦੱਖਣ ਪੂਰਬੀ
|
2,713
|
2,661
|
52
|
13
|
ਦੱਖਣੀ
|
4,914
|
3,570
|
1,344
|
14
|
ਦੱਖਣ ਪੱਛਮੀ
|
3,578
|
1,208
|
2,370
|
15
|
ਪੱਛਮੀ ਕੇਂਦਰੀ
|
3,011
|
3,011
|
0
|
16
|
ਪੱਛਮੀ
|
4,885
|
3,183
|
1,702
|
17
|
ਕੋਲਕਾਤਾ ਮੈਟਰੋ
|
27
|
27
|
0
|
18
|
ਕੋਂਕਣ
|
740
|
443
|
297
|
|
ਕੁੱਲ ਜੋੜ
|
64,689
|
45,881
|
18,808
|
ਭਾਰਤੀ ਰੇਲਵੇਜ਼ ਦੇ ਬਕਾਇਆ ਰਹਿੰਦੇ ਬ੍ਰੌਡ ਗੇਜ ਰੂਟਾਂ ਦੇ ਬਿਜਲਈਕਰਣ ਉੱਤੇ ਲਗਭਗ 21,000 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।
ਭਾਰਤੀ ਰੇਲਵੇਜ਼ ਦੀ ਟ੍ਰੈਕਸ਼ਨ ਮੰਤਵ ਲਈ ਬਿਜਲੀ ਦੀ ਸਾਲਾਨਾ ਖਪਤ ਸਾਲ 2019–20 ਦੌਰਾਨ 18.41 ਅਰਬ ਯੂਨਿਟਾਂ ਸੀ ਅਤੇ 2020–21 ਦੌਰਾਨ 14.1 ਅਰਬ ਯੂਨਿਟਾਂ ਸੀ। ਰੇਲ ਪਟੜੀਆਂ ਦੇ ਮੁਕੰਮਲ ਬਿਜਲਈਕਰਣ ਤੋਂ ਬਾਅਦ ਬਿਜਲੀ ਦੀ ਅਨੁਮਾਨਤ ਖਪਤ 30.13 ਅਰਬ ਯੂਨਿਟਾਂ ਹੋਵੇਗੀ।
ਇਹ ਜਾਣਕਾਰੀ ਰੇਲਵੇਜ਼, ਸੰਚਾਰ ਤੇ ਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਨੇ ਅੱਜ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
****
ਡੀਜੇਐੱਨ/ਐੱਮਕੇਵੀ
(Release ID: 1738405)
Visitor Counter : 170