ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿਚ ਵਧ ਰਹੇ ਐਂਟੀ-ਮਾਈਕ੍ਰੋਬਿਅਲ ਰਿਜ਼ਿਸਟੈਂਸ ਲਈ ਚੁੱਕੇ ਗਏ ਕਦਮ

Posted On: 23 JUL 2021 4:40PM by PIB Chandigarh

ਦੇਸ਼ ਵਿਚ ਐਂਟੀ-ਮਾਈਕ੍ਰੋਬਿਅਲ ਰਿਜ਼ਿਸਟੈਂਸ (ਏਐਮਆਰ) ਤੋਂ ਪੈਦਾ ਹੋਈਆਂ ਚੁਣੌਤੀਆਂ ਬਾਰੇ ਜਾਗਰੂਕ ਭਾਰਤ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਹਨ -

 

∙                 ਏਐਮਆਰ ਦੀ ਰੋਕਥਾਮ ਲਈ ਰਾਸ਼ਟਰੀ ਪ੍ਰੋਗਰਾਮ 2012-17 ਵਿਚ 12ਵੀਂ 5 ਸਾਲਾ ਯੋਜਨਾ ਦੌਰਾਨ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਅਧੀਨ ਏਐਮਆਰ ਸਰਵੇਲੈਂਸ ਨੈੱਟਵਰਕ ਨੂੰ ਰਾਜ ਮੈਡਿਕਲ ਕਾਲਜ ਵਿਚ ਸਥਾਪਤ ਲੈਬਾਰਟਰੀਆਂ ਰਾਹੀਂ ਮਜ਼ਬੂਤ ਕੀਤਾ ਗਿਆ ਸੀ। 24 ਰਾਜਾਂ ਵਿਚ 30 ਥਾਵਾਂ ਨੂੰ 30 ਮਾਰਚ, 2021 ਤੱਕ ਇਸ ਨੈੱਟਵਰਕ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ।

 

∙                  ਐਂਟੀ-ਮਾਈਕ੍ਰੋਬਿਅਲ ਰਿਜ਼ਿਸਟੈਂਸ (ਐਨਏਪੀ-ਏਐਮਆਰ) ਤੇ ਰਾਸ਼ਟਰੀ ਕਾਰਜ ਯੋਜਨਾ 19 ਅਪ੍ਰੈਲ, 2017 ਨੂੰ ਇਕ ਸਿਹਤ ਦ੍ਰਿਸ਼ਟੀਕੋਣ ਨਾਲ ਵੱਖ-ਵੱਖ ਹਿੱਸੇਦਾਰ ਮੰਤਰਾਲਿਆਂ / ਵਿਭਾਗਾਂ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ ਲਾਂਚ ਕੀਤੀ ਗਈ ਸੀ।  ਏਐਮਆਰ ਤੇ ਐਲਾਨਨਾਮਾ - ਜੋ ਇਕ ਇੰਟਰ ਮਨਿਸਟ੍ਰਿਅਲ ਕੰਸੈਂਸਸ ਹੈ, ਸੰਬੰਧਤ ਮੰਤਰਾਲਿਆਂ ਦੇ ਮੰਤਰੀਆਂ ਵਲੋਂ ਏਐਮਆਰ ਦੀ ਰੋਕਥਾਮ ਵਿਚ ਉਨ੍ਹਾਂ ਦੀ ਸਹਾਇਤਾ ਦੇ ਸੰਕਲਪ ਨਾਲ ਹਸਤਾਖਰ ਕੀਤਾ ਗਿਆ ਸੀ। ਐਨਏਪੀ-ਏਐਮਆਰ ਅਨੁਸਾਰ 3 ਰਾਜਾਂ ਨੇ ਆਪਣੀਆਂ ਰਾਜ ਕਾਰਜ ਯੋਜਨਾਵਾਂ ਲਾਂਚ ਕੀਤੀਆਂ ਹਨ।

(ਏ) ਕੇਰਲ ਨੇ ਕਾਰਸਾਪ ਲਾਂਚ ਕੀਤੀ

 (ਬੀ) ਮੱਧ ਪ੍ਰਦੇਸ ਨੇ ਐਮਪੀ-ਸੈਪਕਾਰ ਅਤੇ 

(ਸੀ) ਦਿੱਲੀ ਨੇ ਸੈਪਕਾਰਡ ਲਾਂਚ ਕੀਤੀ।

 

∙                  ਏਐਮਆਰ ਸਰਵੇਲੈਂਸ ਨੈੱਟਵਰਕ - ਆਈਸੀਐਮਆਰ ਨੇ ਦੇਸ਼ ਵਿਚ ਡਰੱਗ ਰਿਜ਼ਿਸਟੈਂਸ ਇਨਫੈਕਸ਼ਨਾਂ ਦੇ ਪੈਟਰਨਾਂ ਅਤੇ ਪ੍ਰਮਾਣ ਪੈਦਾ ਕਰਨ ਅਤੇ ਰੁਝਾਨਾਂ ਨੂੰ ਕੈਪਚਰ ਕਰਨ ਲਈ 2013 ਵਿਚ ਏਐਮਆਰ ਸਰਵੇਲੈਂਸ ਅਤੇ ਰਿਸਰਚ ਨੈੱਟਵਰਕ (ਏਐਮਆਰ-ਐਸਐਨ) ਸਥਾਪਤ ਕੀਤਾ ਸੀ। ਇਹ ਨੈੱਟਵਰਕ ਦੇਸ਼ ਦੇ 30 ਤੀਜੀ ਧਿਰ ਦੇ ਦੇਖਭਾਲ  ਹਸਪਤਾਲਾਂ, ਜਿਨ੍ਹਾਂ ਵਿਚ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਹਸਪਤਾਲ ਸ਼ਾਮਿਲ ਹਨ, ਨਾਲ ਬਣਿਆ ਹੈ।

 

∙                  ਏਐਮਆਰ ਰਿਸਰਚ ਅਤੇ ਅੰਤਰਰਾਸ਼ਟਰੀ ਸਹਿਯੋਗ - ਆਈਸੀਐਮਆਰ ਨੇ ਏਐਮਆਰ ਵਿਚ ਮੈਡਿਕਲ ਖੋਜ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਨਵੀਆਂ ਡਰੱਗਜ਼ ਜਾਂ ਮੈਡਿਸਨਜ਼ ਵਿਕਸਤ ਕਰਨ ਲਈ ਪਹਿਲਕਦਮੀਆਂ ਸ਼ੁਰੂ ਕੀਤੀਆਂ।

 

∙                  ਆਈਸੀਐਮ ਨੇ ਰਿਸਰਚ ਕੌਂਸਲ ਆਫ ਨਾਰਵੇ (ਆਰਸੀਐਨ) ਨਾਲ 2017 ਵਿਚ ਐਂਟੀ-ਮਾਈਕ੍ਰੋਬਿਅਲ ਰਿਜ਼ਿਸਟੈਂਸ ਵਿਚ ਖੋਜ ਲਈ ਇਕ ਸਾਂਝੇ ਸੱਦੇ ਦੀ ਪਹਿਲ ਕੀਤੀ ਸੀ।

 

∙                  ਆਈਸੀਐਮਆਰ ਨੇ ਜਰਮਨੀ ਦੇ ਸਿੱਖਿਆ ਅਤੇ ਖੋਜ ਫੈਡਰਲ ਮੰਤਰਾਲਾ (ਬੀਐਮਬੀਐਫ) ਨਾਲ ਏਐਮਆਰ ਉੱਤੇ ਖੋਜ ਲਈ ਭਾਰਤ-ਜਰਮਨ ਦਾ ਸਾਂਝਾ ਸਹਿਯੋਗ ਹੈ।

 

 

ਐਂਟੀਬਾਇਓਟਿਕਸ ਦੀ ਜ਼ਰੂਰਤ ਤੋਂ ਵੱਧ ਵਰਤੋਂ ਜਾਂ ਦੁਰਵਰਤੋਂ ਨੂੰ ਕੰਟਰੋਲ ਕਰਨ ਲਈ ਪਹਿਲਕਦਮੀਆਂ -

 

∙                  ਆਈਸੀਐਮਆਰ ਨੇ ਸਮੁੱਚੇ ਭਾਰਤ ਦੇ 20 ਤੀਜੀ ਧਿਰ ਦੇ ਦੇਖਭਾਲ ਹਸਪਤਾਲਾਂ ਵਿਚ ਇਕ ਮੁੱਖ ਪ੍ਰੋਜੈਕਟ ਦੇ ਆਧਾਰ ਤੇ ਐਂਟੀਬਾਇਓਟਿਕ ਸਟੀਵਰਡਸ਼ਿਪ ਪ੍ਰੋਗਰਾਮ (ਏਐਮਐਸਪੀ) ਦੀ ਸ਼ੁਰੂਆਤ ਕੀਤੀ ਹੈ ਤਾਕਿ ਹਸਪਤਾਲਾਂ ਦੇ ਵਾਰਡਾਂ ਅਤੇ ਆਈਸੀਯੂਜ਼ ਵਿਚ ਐਂਟੀਬਾਇਓਟਿਕ ਦੀ ਦੁਰਵਰਤੋਂ ਅਤੇ ਜ਼ਰੂਰਤ ਤੋਂ ਵੱਧ ਵਰਤੋਂ ਨੂੰ ਕੰਟਰੋਲ ਕੀਤਾ ਜਾ ਸਕੇ।

 

∙                  ਆਈਸੀਐਮਆਰ ਦੀਆਂ ਸਿਫਾਰਸ਼ਾਂ ਤੇ  ਡੀਸੀਜੀਆਈ ਨੇ 40 ਨਿਰਧਾਰਤ ਖੁਰਾਕ ਮਿਸ਼ਰਨਾਂ (ਐਫਡੀਸੀਜ਼) ਤੇ ਪਾਬੰਦੀ ਲਗਾ ਦਿੱਤੀ ਹੈ ਜੋ ਉਪਯੁਕਤ ਨਹੀਂ ਪਾਏ ਗਏ ਸਨ।

 

∙                  ਆਈਸੀਐਮਆਰ ਨੇ, ਪੋਲਟਰੀ ਵਿਚ ਪਸ਼ੂਆਂ ਦੇ ਚਾਰੇ ਵਿਚ ਵਾਧੇ ਦੇ ਪ੍ਰਮੋਟਰ ਵਜੋਂ ਕੋਲਿਸਟਿਨ ਦੀ ਵਰਤੋਂ ਨੂੰ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ, ਪਸ਼ੂ ਪਾਲਣ,  ਡੇਅਰੀ ਅਤੇ ਮੱਛੀ ਪਾਲਣ ਦੇ ਵਿਭਾਗ ਅਤੇ ਡੀਸੀਜੀਆਈ ਦੇ ਸਹਿਯੋਗ ਨਾਲ ਕੰਮ ਕਰਦਿਆਂ ਪਾਬੰਦੀ ਲਗਾ ਦਿੱਤੀ।

 

 

ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ

 

ਜਨਵਰੀ, 2020 ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਇਨਫੈਕਸ਼ਨ ਦੀ ਰੋਕਥਾਮ ਅਤੇ ਸਿਹਤ ਸੰਭਾਲ ਸਹੂਲਤਾਂ ਵਿਚ ਕੰਟਰੋਲ ਲਈ ਰਾਸ਼ਟਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ  -(https://ncdc.gov.in/showfile.php?lid=431)

 

∙                 ਆਈਸੀਐਮਆਰ ਨੇ ਇਨਫੈਕਸ਼ਨਾਂ ਦੇ 10 ਸਿੰਡਰੋਮਾਂ ਦੇ ਇਲਾਜ ਲਈ ਪ੍ਰਮਾਣ ਅਧਾਰਤ ਇਲਾਜ ਦਿਸ਼ਾ ਨਿਰਦੇਸ਼ ਵਿਕਸਤ ਕੀਤੇ ਹਨ। ਇਸ ਦਾ ਉਦੇਸ਼ ਜ਼ਰੂਰੀ ਦਵਾਈਆਂ ਦੇ ਫਾਰਮੂਲੇ (ਈਐਮਐਫ) ਉੱਪਰ ਐਂਟੀਬਾਇਓਟਿਕਸ ਦੀ ਵਰਤੋਂ ਨੂੰ ਤਰਕ ਸੰਗਤ ਬਣਾਉਣਾ ਅਤੇ ਵੱਖ-ਵੱਖ ਇਨਫੈਕਸ਼ਨਾਂ ਦੀਆਂ ਸਥਿਤੀਆਂ ਦੇ ਇਲਾਜ ਵਿਚ ਨਿਰੰਤਰਤਾ ਸਥਾਪਤ ਕਰਨਾ ਹੈ।

 

ਇਸ ਤੋਂ ਇਲਾਵਾ ਆਈਸੀਐਮਆਰ ਨੇ 2019 ਵਿਚ ਐਂਟੀਮਾਇਕ੍ਰੋਬਾਇਲ ਦੀ ਆਮ ਸਿੰਡਰੋਮਜ਼ ਵਿਚ ਵਰਤੋਂ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।(https://www.icmr.nic.in/sites/default/files/guidelines/Treatment_Guidelines_2019_Final.pdf)

 

 

ਆਈਈਸੀ ਗਤੀਵਿਧੀਆਂ

 

ਏਐਮਆਰ ਅਤੇ ਐਂਟੀਬਾਇਓਟਿਕਸ ਦੀ ਢੁਕਵੀਂ ਵਰਤੋਂ ਦੇ ਸੰਬੰਧ ਵਿਚ ਵੱਖ-ਵੱਖ ਹਿੱਸੇਦਾਰਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਸਮੱਗਰੀ ਵਿਕਸਤ ਕੀਤੀ ਗਈ ਹੈ।

 

ਹਾਂ, ਸਰਕਾਰ ਮਨੁੱਖੀ-ਪਸ਼ੂ-ਵਾਤਾਵਰਨੀ ਇੰਟਰਫੇਸ ਤੇ ਅੰਤਰ-ਅਨੁਸ਼ਾਸਨੀ ਸਹਿਯੋਗ ਦੇ ਪ੍ਰੋਤਸਾਹਨ ਰਾਹੀਂ ਇਕ ਸਿਹਤ ਦ੍ਰਿਸ਼ਟੀਕੋਣ ਤੇ ਕੰਮ ਕਰ ਰਹੀ ਹੈ।

 

ਮੁੱਖ ਤਰਜੀਹੀ ਖੇਤਰਾਂ ਵਿਚ ਜ਼ੂਨੋਟਿਕ ਬੀਮਾਰੀਆਂ (ਉੱਭਰ ਰਹੀਆਂ ਅਤੇ ਮੁਡ਼ ਤੋਂ ਉੱਭਰ ਰਹੀਆਂ), ਖੁਰਾਕ ਸੁਰੱਖਿਆ ਅਤੇ ਐਂਟੀਬਾਇਓਟਿਕ ਰਿਜ਼ਸਟੈਂਸ ਦੇ ਖੇਤਰ ਸ਼ਾਮਿਲ ਹਨ।

 

 

ਜ਼ੂਨੋਟਿਕ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਇੰਟਰ-ਸੈਕਟਰਲ ਤਾਲਮੇਲ ਨੂੰ ਮਜ਼ਬੂਤ ਕਰਨ ਦਾ ਪ੍ਰੋਗਰਾਮ - 12ਵੀਂ 5 ਸਾਲਾ ਯੋਜਨਾ (2012-17) ਵਿਚ ਸ਼ੁਰੂ ਕੀਤਾ ਗਿਆ ਸੀ ਜੋ ਅਜੇ ਤੱਕ 15ਵੇਂ ਵਿੱਤ ਕਮਿਸ਼ਨ (2021-26) ਦੇ ਅਰਸੇ ਵਿਚ "ਜ਼ੂਨੋਸੈਸ ਦੀ ਰੋਕਥਾਮ ਅਤੇ ਕੰਟਰੋਲ ਲਈ ਇਕ ਰਾਸ਼ਟਰੀ ਸਿਹਤ ਪ੍ਰੋਗਰਾਮ ਵਜੋਂ" ਅਜੇ ਵੀ ਜਾਰੀ ਹੈ। 

 

ਯੋਜਨਾ ਦਾ ਉਦੇਸ਼ ਸਾਰੇ ਹੀ ਹਿੱਸੇਦਾਰਾਂ ਵਿਚ ਇੰਟਰ ਸੈਕਟਰਲ ਤਾਲਮੇਲ ਨੂੰ ਮਜ਼ਬੂਤ ਕਰਦਿਆਂ ਜ਼ੂਨੋਸੈੱਸ ਦੀ ਰੋਕਥਾਮ ਅਤੇ ਕੰਟਰੋਲ ਲਈ  "ਇਕ ਸਿਹਤ" ਵਿਧੀਆਂ ਨੂੰ ਕਾਰਜਸ਼ੀਲ ਕਰਨਾ ਹੈ। ਇਸ ਸੰਬੰਧ ਵਿਚ ਨੈਸ਼ਨਲ ਇੰਸਟੀਚਿਊਟ ਆਫ ਵਨ ਹੈਲਥ ਨਾਗਪੁਰ ਵਿਚ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਵਿਚ ਬੀਐਸਐਲ-4 ਲੈਬਾਰਟਰੀ ਵੀ ਹੋਵੇਗੀ।

 

ਆਈਸੀਐਮਆਰ ਨੇ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ਆਈਸੀਏਆਰ) ਨਾਲ ਸਹਿਯੋਗ ਕਰਕੇ ਐਂਟੀਮਾਈਕ੍ਰੋਬਾਇਲ ਲਈ "ਏਕੀਕ੍ਰਿਤ ਵਨ ਹੈਲਥ ਸਰਵੇਲੈਂਸ ਨੈੱਟਵਰਕ ਪ੍ਰੋਜੈਕਟ"  ਸ਼ੁਰੂ ਕੀਤਾ ਹੈ I ਏਕੀਕ੍ਰਿਤ ਏਐਮਆਰ ਸਰਵੇਲੈਂਸ ਨੈੱਟਵਰਕ ਵਿਚ ਭਾਰਤੀ ਪਸ਼ੂ ਲੈਬਾਰਟਰੀਆਂ ਦੀ ਭਾਗੀਦਾਰੀ ਦੀ ਤਿਆਰੀ ਦਾ ਮੁਲਾਂਕਣ ਕੀਤਾ ਗਿਆ। ਆਈਸੀਐਮਆਰ ਨੇ ਪਸ਼ੂਆਂ ਅਤੇ ਮਨੁੱਖਾਂ ਵਿਚ ਐਂਟੀ ਮਾਈਕ੍ਰੋਬਾਇਲ ਰਿਜ਼ਿਸਟੈਂਸ ਦੇ ਮੁਕਾਬਲੇ ਲਈ ਵੈਟਰਨਰੀ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਵੈਟ-ਐਸਓਪੀਜ਼) ਵੀ ਤਿਆਰ ਕੀਤਾ ਹੈ।

 

(https://main.icmr.nic.in/sites/default/files/guidelines/SOP_Bacteriology_Veterinary_2019.pdf)

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿਚ ਇੱਕ ਲਿਖਤੀ ਜਵਾਬ ਵਿਚ ਦਿੱਤੀ। 

 

 

 ------------------------------- 

ਐਮਵੀ

HFW/PQ/Rising Anti-microbial Resistance/23rd July2021/11



(Release ID: 1738349) Visitor Counter : 158


Read this release in: English , Urdu