ਵਣਜ ਤੇ ਉਦਯੋਗ ਮੰਤਰਾਲਾ
ਖੇਤੀਬਾੜੀ ਬਰਾਮਦ ਨੇ 2020—21 ਵਿੱਚ 17.37% ਵਾਧਾ ਦਰਜ ਕੀਤਾ
Posted On:
23 JUL 2021 5:06PM by PIB Chandigarh
ਭਾਰਤੀ ਖੇਤੀਬਾੜੀ ਬਰਾਮਦ ਨੇ ਸਾਲ 2020—21 ਵਿੱਚ 2019—20 ਦੇ ਦੌਰਾਨ ਬਰਾਮਦ ਦੇ ਮੁਕਾਬਲੇ 17.37% ਦਾ ਵਾਧਾ ਦਰਜ ਕੀਤਾ ਹੈ । ਭਾਰਤੀ ਖੇਤੀਬਾੜੀ ਬਰਾਮਦ ਸਾਲ 2019—20 ਅਤੇ 2020—21 ਵਿੱਚ ਵਸਤੂ ਅਨੁਸਾਰ ਵੇਰਵਾ ਅਨੈਕਸਚਰ—1 ਵਿੱਚ ਦਿੱਤਾ ਗਿਆ ਹੈ ।
1. ਖੇਤੀਬਾੜੀ ਉਤਪਾਦਾਂ ਦੀ ਬਰਾਮਦ ਇੱਕ ਜਾਰੀ ਪ੍ਰਕਿਰਿਆ ਹੈ । ਖੇਤੀਬਾੜੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਸਰਕਾਰ ਨੇ ਇੱਕ ਸਮੁੱਚੀ ਖੇਤੀ ਬਰਾਮਦ ਨੀਤੀ ਲਾਗੂ ਕੀਤੀ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਅਤੇ ਭਾਰਤੀ ਖੇਤੀਬਾੜੀ ਦੀ ਬਰਾਮਦ ਸੰਭਾਵਨਾ ਨੂੰ ਵਧਾਇਆ ਜਾ ਸਕੇ । ਕਾਮਰਸ ਵਿਭਾਗ ਨੇ ਸੂਬਾ / ਜਿ਼ਲ੍ਹਾ ਪੱਧਰ ਤੇ ਏ ਈ ਪੀ ਨੂੰ ਲਾਗੂ ਕਰਨ ਲਈ ਕਈ ਕਦਮ ਚੁੱਕੇ ਹਨ । ਖੇਤੀਬਾੜੀ ਬਰਾਮਦ ਲਈ ਸੂਬਾ ਪੱਧਰ ਤੇ ਨਿਗਰਾਨੀ ਕਮੇਟੀਆਂ , ਨੋਡਲ ਏਜੰਸੀਆਂ ਅਤੇ ਕਲਸਟਰ ਪਧੱਰ ਕਮੇਟੀਆਂ ਦਾ ਕਈ ਸੂਬਿਆਂ ਵਿੱਚ ਗਠਨ ਕੀਤਾ ਗਿਆ ਹੈ ਅਤੇ ਸੂਬਾ ਵਿਸ਼ੇਸ਼ ਕਾਰਵਾਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ । ਦੇਸ਼ ਅਤੇ ਉਤਪਾਦ ਵਿਸ਼ੇਸ਼ ਕਾਰਵਾਈ ਯੋਜਨਾਵਾਂ ਵੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਬਣਾਈਆਂ ਗਈਆਂ ਹਨ ।
ਬਰਾਮਦਕਾਰਾਂ ਨਾਲ ਗੱਲਬਾਤ ਕਰਨ ਲਈ ਕੋਆਪ੍ਰੇਟਿਵਸ , ਕਿਸਾਨ ਉਤਪਾਦਕ ਸੰਸਥਾਵਾਂ ਅਤੇ ਕਿਸਾਨਾਂ ਨੂੰ ਪਲੇਟਫਾਰਮ ਮੁਹੱਈਆ ਕਰਨ ਲਈ ਇੱਕ ਕਿਸਾਨ ਸੰਪਰਕ ਪੋਰਟਲ ਸਥਾਪਿਤ ਕੀਤਾ ਗਿਆ ਹੈ । ਕਲਸਟਰਜ਼ ਵਿੱਚ ਵਿਕਰੇਤਾ ਖਰੀਦਦਾਰ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ ਹਨ ਤਾਂ ਜੋ ਬਰਾਮਦ ਬਜ਼ਾਰ ਸੰਪਰਕ ਮੁਹੱਈਆ ਕੀਤੇ ਜਾ ਸਕਣ । ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਨਾਲ ਵੀਡੀਓ ਕਾਨਫਰੰਸਾਂ ਰਾਹੀਂ ਲਗਾਤਾਰ ਸੰਵਾਦ ਕੀਤਾ ਗਿਆ ਹੈ ਤਾਂ ਜੋ ਬਰਾਮਦ ਮੌਕਿਆਂ ਦਾ ਪਤਾ ਲਾ ਕੇ ਉਹਨਾਂ ਦਾ ਜਾਇਜ਼ਾ ਲਿਆ ਜਾ ਸਕੇ । ਦੇਸ਼ ਵਿਸ਼ੇਸ਼ ਬੀ ਐੱਸ ਐੱਮਜ਼ ਭਾਰਤੀ ਮਿਸ਼ਨਾਂ ਰਾਹੀਂ ਆਯੋਜਿਤ ਕੀਤੇ ਗਏ ਹਨ । ਕਾਮਰਸ ਵਿਭਾਗ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਕਈ ਹੋਰ ਸਕੀਮਾਂ ਰਾਹੀਂ ਵੀ ਸਹਾਇਤਾ ਮੁਹੱਈਆ ਕਰਦਾ ਹੈ । ਜਿਸ ਵਿੱਚ ਖੇਤੀਬਾੜੀ ਬਰਾਮਦ , ਟਰੇਡ ਵਪਾਰ ਬੁਨਿਆਦੀ ਢਾਂਚੇ ਲਈ ਬਰਾਮਦ ਸਕੀਮ, ਮਾਰਕੀਟ ਅਸੈੱਸ ਪਹਿਲਕਦਮੀ ਸਕੀਮ ਆਦਿ ਸ਼ਾਮਲ ਹੈ । ਇਸ ਤੋਂ ਇਲਾਵਾ ਖੇਤੀਬਾੜੀ ਉਤਪਾਦਾਂ ਦੇ ਬਰਾਮਦਕਾਰਾਂ ਨੂੰ ਸਮੁੰਦਰੀ ਉਤਪਾਦ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਐੱਮ ਪੀ ਈ ਡੀ ਏ), ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਬਰਾਮਦ ਵਿਕਾਸ ਅਥਾਰਟੀ (ਏ ਪੀ ਈ ਡੀ ਏ) , ਕੀਬੋਰਡ ਕਾਫੀਬੋਰਡ ਅਤੇ ਸਪਾਈਸੇਸ ਬੋਰਡ ਤਹਿਤ ਸਹਾਇਤਾ ਦਿੱਤੀ ਜਾਂਦੀ ਹੈ । ਸਰਕਾਰ ਨੇ ਇੱਕ ਕੇਂਦਰੀ ਖੇਤਰ ਸਕੀਮ — ਟਰਾਂਸਪੋਰਟ ਅਤੇ ਮਾਰਕੀਟਿੰਗ ਅਸਿਸਟੈਂਸ ਫੋਰ ਸਪੇਸੀਫਾਈਡ ਐਗਰੀਕਲਚਰਲ ਪੋ੍ਡਕਟਸ — ਸ਼ੁਰੂ ਕੀਤੀ ਹੈ ਤਾਂ ਜੋ ਢੋਆ ਢੁਆਈ ਦੇ ਅੰਤਰਰਾਸ਼ਟਰੀ ਕੰਪੋਨੈਂਟ ਲਈ ਅਤੇ ਖੇਤੀ ਉਤਪਾਦਾਂ ਦੀ ਬਰਾਮਦ ਲਈ ਢੋਆ ਢੁਆਈ ਦੇ ਨੁਕਸਾਨਾਂ ਨੂੰ ਘੱਟ ਕਰਨ ਲਈ ਸਹਾਇਤਾ ਮੁਹੱਈਆ ਕੀਤੀ ਜਾਵੇ ।
ਅਨੈਕਸਚਰ — 1
Annexure-I
(Values in USD Million)
Item
|
2019-20
|
2020-21 (P)
|
MARINE PRODUCTS
|
6722.07
|
5962.43
|
RICE (OTHER THAN BASMOTI)
|
2031.25
|
4799.91
|
RICE -BASMOTI
|
4372.00
|
4018.71
|
SPICES
|
3621.38
|
3984.84
|
BUFFALO MEAT
|
3199.60
|
3171.13
|
SUGAR
|
1966.44
|
2790.31
|
COTTON RAW INCLD. WASTE
|
1057.34
|
1897.20
|
OIL MEALS
|
827.90
|
1575.55
|
CASTOR OIL
|
894.36
|
917.24
|
MISC PROCESSED ITEMS
|
647.07
|
864.24
|
FRESH FRUITS
|
770.25
|
766.11
|
TEA
|
826.53
|
756.24
|
GROUNDNUT
|
715.81
|
727.40
|
FRESH VEGETABLES
|
651.68
|
722.13
|
COFFEE
|
738.86
|
719.66
|
PROCESSED FRUITS AND JUICES
|
646.83
|
695.52
|
OTHER CEREALS
|
205.19
|
694.72
|
CEREAL PREPARATIONS
|
548.29
|
635.75
|
VEGETABLE OILS
|
170.09
|
603.71
|
WHEAT
|
62.82
|
549.70
|
TOBACCO UNMANUFACTURED
|
530.38
|
517.48
|
SESAME SEEDS
|
525.57
|
425.60
|
PROCESSED VEGETABLES
|
311.71
|
424.57
|
CASHEW
|
566.82
|
420.43
|
TOBACCO MANUFACTURED
|
374.77
|
359.10
|
ALCOHOLIC BEVERAGES
|
232.68
|
330.09
|
DAIRY PRODUCTS
|
280.43
|
322.68
|
PULSES
|
213.67
|
265.67
|
GUERGAM MEAL
|
461.53
|
262.99
|
MILLED PRODUCTS
|
151.56
|
207.10
|
MOLLASES
|
72.97
|
171.05
|
COCOA PRODUCTS
|
180.10
|
149.78
|
FRUITS / VEGETABLE SEEDS
|
109.24
|
125.14
|
SHELLAC
|
57.90
|
87.83
|
FLORICLTR PRODUCTS
|
76.52
|
77.84
|
OTHER OIL SEEDS
|
61.79
|
61.28
|
POULTRY PRODUCTS
|
81.04
|
58.70
|
ANIMAL CASINGS
|
56.10
|
56.23
|
SHEEP/GOAT MEAT
|
92.62
|
44.64
|
NIGER SEEDS
|
14.91
|
21.58
|
NATURAL RUBBER
|
21.71
|
16.67
|
CASHEW NUT SHELL LIQUID
|
3.25
|
2.66
|
OTHER MEAT
|
2.35
|
2.47
|
PROCESSED MEAT
|
2.17
|
1.71
|
Total
|
35157.55
|
41265.80
|
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਦਿੱਤੀ ਹੈ ।
*****************
ਵਾਈ ਬੀ / ਐੱਸ ਐੱਸ
(Release ID: 1738347)
Visitor Counter : 135