ਵਣਜ ਤੇ ਉਦਯੋਗ ਮੰਤਰਾਲਾ

ਵਿਸ਼ੇਸ਼ ਆਰਥਿਕ ਜੋਨਸ ਨੇ ਬਰਾਮਦ , ਨਿਵੇਸ਼ ਅਤੇ ਰੋਜ਼ਗਾਰ ਦੀ ਕਾਰਗੁਜ਼ਾਰੀ ਦੇ ਸੰਬੰਧ ਵਿੱਚ ਨਵੀਆਂ ਸਿਖਰਾਂ ਛੂਹੀਆਂ

Posted On: 23 JUL 2021 5:05PM by PIB Chandigarh

ਦੇਸ਼ ਭਰ ਵਿੱਚ ਵੱਖ ਵੱਖ ਵਿਸ਼ੇਸ਼ ਆਰਥਿਕ ਜੋਨਸ ਵਿੱਚ ਪਿਛਲੇ 3 ਸਾਲਾਂ ਦੌਰਾਨ 1,096 ਇਕਾਈਆਂ ਨੇ ਪੰਜੀਕਰਨ ਕੀਤਾ ਹੈ । ਪਿਛਲੇ 3 ਸਾਲਾਂ ਦੌਰਾਨ ਇਹਨਾਂ ਇਕਾਈਆਂ ਦੁਆਰਾ ਜ਼ੋਨਲ ਐੱਸ ਈ ਜ਼ੈੱਡ —ਵਾਰ ਅਤੇ ਸਾਲ ਵਾਰ ਬਰਾਮਦ ਹੇਠ ਲਿਖੇ ਅਨੁਸਾਰ ਹੈ ।

 

Sl. No.

Name of the Zone

Exports (in Rs. Crores)

2018-19

2019-20

2020-21

1

MEPZ SEZ

186.6

1618.86

4396.43

2

Cochin SEZ

1249.24

7420.64

19431.83

3

Noida SEZ

1358.79

3763.67

6550.52

4

Kandla SEZ

51.4

4882.15

13435.92

5

Vishakhapatnam SEZ

272.82

3438.85

9992.88

6

SEEPZ SEZ

256.5

4914.23

14966.49

7

Falta SEZ

20.72

217.96

640.68

Total

3396

26256

69415

 

ਪਿਛਲੇ 3 ਸਾਲਾਂ ਦੌਰਾਨ ਕੁਲ 336 ਇਕਾਈਆਂ ਬੰਦ ਹੋਈਆਂ ਹਨ । ਸੰਚਾਲਨਾਂ ਨੂੰ ਖ਼ਤਮ ਕਰਨ ਦੇ ਕਾਰਨਾਂ ਵਿੱਚ ਅੰਤਰਰਾਸ਼ਟਰੀ ਬਜ਼ਾਰ ਹਾਲਤਾਂ ਵਿੱਚ ਵੱਖਰਾਪਣ , ਸਲੋਅ ਡਾਊਨ ਇਕਾਈਆਂ ਦਾ ਮਿਸ਼ਰਨ ਅਤੇ ਕੋਵਿਡ 19 ਮਹਾਮਾਰੀ ਆਦਿ ਹੈ । ਐੱਸ ਈ ਜ਼ੈੱਡਸ , ਐੱਸ ਈ ਜ਼ੈੱਡ ਕਾਨੂੰਨਾਂ ਤਹਿਤ ਸਥਾਪਿਤ ਕੀਤੇ ਗਏ ਸਨ ਤੇ ਇਹਨਾਂ ਨੇ ਆਪਣੇ ਨਿਸ਼ਾਨਿਆਂ ਨੂੰ ਵੱਡੀ ਪੱਧਰ ਤੇ ਜਾਂ ਆਮ ਤੌਰ ਤੇ ਪੂਰਾ ਕੀਤਾ ਹੈ । ਐੱਸ ਈ ਜ਼ੈੱਡਸ ਨੇ ਬਰਾਮਦ , ਨਿਵੇਸ਼ , ਰੋਜ਼ਗਾਰ ਦੀ ਕਾਰਵਾਈ ਦੇ  ਸੰਬੰਧ ਵਿੱਚ ਨਵੀਆਂ ਸਿਖਰਾਂ ਛੂਹੀਆਂ ਹਨ , ਜਿਵੇਂ 2005—06 ਵਿੱਚ 22,840 ਕਰੋੜ ਰੁਪਏ ਦੀ ਬਰਾਮਦ 2020—21 ਵਿੱਚ 7,59,524 ਕਰੋੜ , 2005—06 ਵਿੱਚ 4,035.51 ਕਰੋੜ ਦਾ ਨਿਵੇਸ਼ ਵੱਧ ਕੇ 2020—21 ਤੱਕ 6,17,499 ਕਰੋੜ ਰੁਪਏ (ਕੁਮੁਲੇਟਿਵ ਅਧਾਰ ਤੇ) ਅਤੇ ਰੋਜ਼ਗਾਰ 2005—06 ਵਿੱਚ 1,34,704 ਵਿਅਕਤੀਆਂ ਤੋਂ ਵੱਧ ਕੇ 2020—21 ਵਿੱਚ (ਕੁਮੁਲੇਟਿਵ ਅਧਾਰ ਤੇ) 23,58,136 ਵਿਅਕਤੀ ਹੋ ਗਿਆ ਹੈ । ਐੱਸ ਈ ਜ਼ੈੱਡ ਨੂੰ ਵਿੱਤੀ ਰਿਆਇਤਾਂ ਅਤੇ ਟੈਕਸ ਫਾਇਦੇ ਐੱਸ ਈ ਜ਼ੈੱਡ ਐਕਟ 2005 ਦੇ ਅੰਦਰ ਹੀ ਦਿੱਤੇ ਗਏ ਹਨ ਅਤੇ ਉਹ ਆਮ ਤੌਰ ਤੇ ਸਰਕਾਰ ਦੁਆਰਾ ਵੱਡੀ ਪੱਧਰ ਤੇ ਆਰਥਿਕ ਪਹਿਲਕਦਮੀਆਂ ਵਜੋਂ ਐੱਸ ਈ ਜ਼ੈੱਡ ਨੂੰ ਸਥਾਪਿਤ ਕਰਨ ਲਈ ਦਿਸ਼ਾ ਨਿਰਦੇਸ਼ਾਂ ਨਾਲ ਮੇਲ ਖਾਂਦੇ ਹਨ । ਪਰ ਹੁਣ ਵਧੇਰੇ ਵਿੱਤੀ ਪ੍ਰੋਤਸਾਹਨ ਦੀ ਵਿਵਸਥਾ ਨਹੀਂ ਹੈ ।
 

ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ।
*****************

ਵਾਈ ਬੀ / ਐੱਸ ਐੱਸ


(Release ID: 1738346) Visitor Counter : 236


Read this release in: English , Urdu