ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਪੈਨਸ਼ਨਭੋਗੀਆਂ ਨੂੰ ਮਹਿੰਗਾਈ ਰਾਹਤ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ

Posted On: 22 JUL 2021 7:40PM by PIB Chandigarh

ਕੈਬਨਿਟ ਦੁਆਰਾ 14 ਜੁਲਾਈ, 2021 ਨੂੰ ਲਏ ਗਏ ਫੈਸਲੇ ‘ਤੇ ਅਮਲ ਕਰਦੇ ਹੋਏ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਅਤੇ ਪਰਿਵਾਰਿਕ ਪੈਸ਼ਨਭੋਗੀਆਂ (ਸੁਰੱਖਿਆ ਬਲਾਂ, ਅਖਿਲ ਭਾਰਤੀ ਸੇਵਾਵਾਂ ਅਤੇ ਰੇਲਵੇ ਦੇ ਪੈਨਸ਼ਨ ਭੋਗੀਆਂ/ਪਰਿਵਾਰਿਕ ਪੈਨਸ਼ਨਭੋਗੀਆਂ ਸਹਿਤ) ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ ਨੂੰ 01.07.2021 ਤੋਂ ਵਧਾਕੇ ਮੁੱਲ ਪੈਨਸ਼ਨ/ਪਰਿਵਾਰਿਕ ਪੈਨਸ਼ਨ (ਅਤਿਰਿਕਤ ਪੈਨਸ਼ਨ/ਪਰਿਵਾਰਿਕ ਪੈਨਸ਼ਨ ਸਹਿਤ) ਦਾ 28% ਕਰਨ ਦੇ ਆਦੇਸ਼ 22.07.2021 ਨੂੰ ਜਾਰੀ ਕਰ ਦਿੱਤੇ ਹਨ, ਜੋ 17% ਦੀ ਮੌਜੂਦਾ ਦਰ ਵਿੱਚ 11%  ਦੇ ਵਾਧੇ ਨੂੰ ਦਰਸਾਉਂਦਾ ਹੈ।

ਕੋਵਿਡ-19 ਮਹਾਮਾਰੀ ਦੇ ਕਾਰਨ ਉਤਪੰਨ ਸਥਿਤੀ ਨੂੰ ਦੇਖਦੇ ਹੋਏ ਪੈਨਸ਼ਨਭੋਗੀਆਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ ਦੀ ਤਿੰਨ ਅਤਿਰਿਕਤ ਕਿਸ਼ਤਾਂ, ਜੋ 01.01.2020,01.07.2021 ਅਤੇ 01.01.2021 ਤੋਂ ਡਿਯੂ ਸੀ, ‘ਤੇ ਰੋਕ ਲਗਾ ਦਿੱਤੀ ਗਈ ਸੀ।

ਹੁਣ ਸਰਕਾਰ ਨੇ ਪੈਨਸ਼ਨਭੋਗੀਆਂ/ਪਰਿਵਾਰਿਕ ਪੈਨਸ਼ਨ ਭੋਗੀਆਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ ਨੂੰ 01.07.2021 ਤੋਂ ਵਧਾ ਕੇ ਮੁੱਲ ਪੈਨਸ਼ਨ/ਪਰਿਵਾਰਿਕ ਪੈਂਸਨ ਦਾ 28% ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਵਾਧੇ ਵਿੱਚ 01.01.2021, 01.07.2021 ਅਤੇ 01.01.2021 ਨੂੰ ਡਿਯੂ ਐਡੀਸ਼ਨਲ ਕਿਸ਼ਤਾਂ ਨੂੰ ਸਮਾਹਿਤ ਜਾ ਸ਼ਾਮਿਲ ਕਰ ਦਿੱਤਾ ਗਿਆ ਹੈ। 01.01.2020 ਤੋਂ ਲੈ ਕੇ 30.06.2021 ਤੱਕ ਦੀ ਮਿਆਦ ਲਈ ਮਹਿੰਗਾਈ ਰਾਹਤ ਦੀ ਦਰ ਮੁੱਲ ਪੈਨਸ਼ਨ/ਪਰਿਵਾਰਿਕ ਪੈਨਸ਼ਨ ਦੇ 17% ਤੇ ਰਹਿਣਗੇ।  

<><><>

ਐੱਸਐੱਨਸੀ


(Release ID: 1738121)
Read this release in: English , Hindi , Tamil