PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
22 JUL 2021 7:32PM by PIB Chandigarh


#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ



ਕੋਵਿਡ-19 ਅੱਪਡੇਟ
-
ਦੇਸ਼ ਵਿੱਚ ਕੋਵਿਡ-19 ਟੀਕਾਕਰਣ ਦਾ ਅੰਕੜਾ 41.78 ਕਰੋੜ ਨੂੰ ਪਾਰ ਕਰ ਗਿਆ
-
ਰਿਕਵਰੀ ਦਰ 97.35% ‘ਤੇ ਕਾਇਮ
-
ਪਿਛਲੇ 24 ਘੰਟਿਆਂ ਦੌਰਾਨ 41,383 ਰੋਜ਼ਾਨਾ ਨਵੇਂ ਮਾਮਲਿਆਂ ਦਾ ਪਤਾ ਚਲਿਆ
-
ਵਰਤਮਾਨ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ (4,09,394) ਕੁੱਲ ਮਾਮਲਿਆਂ ਦੀ ਕੇਵਲ 1.31% ਹੈ
-
ਪਿਛਲੇ 31 ਦਿਨਾਂ ਵਿੱਚ ਰੋਜ਼ਾਨਾ ਸੰਕ੍ਰਮਣ ਦਰ (2.41%) 3% ਤੋਂ ਘੱਟ ਚਲ ਰਹੀ ਹੈ
ਭਾਰਤ ਦਾ ਕੋਵਿਡ-19 ਟੀਕਾਕਰਣ ਅੰਕੜਾ 41.78 ਕਰੋੜ ਨੂੰ ਪਾਰ ਕਰ ਗਿਆ। ਅੱਜ ਸਵੇਲੇ ਸੱਤ ਵਜੇ ਤੱਕ ਪ੍ਰਾਪਤ ਅਸਥਾਈ ਰਿਪੋਰਟ ਦੇ ਅਨੁਸਾਰ 51,60,995 ਸੈਸ਼ਨਾਂ ਦੇ ਮਾਧਿਅਮ ਨਾਲ ਕੁੱਲ ਮਿਲਾ ਕੇ 41,78,51,151 ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ 22,77,679 ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਜਿਸ ਦਾ ਵੇਰਵਾ ਇਸ ਪ੍ਰਕਾਰ ਹੈ-
ਸਿਹਤ ਸੰਭਾਲ਼ ਵਰਕਰ
|
ਪਹਿਲੀ ਖੁਰਾਕ
|
1,02,77,386
|
ਦੂਸਰੀ ਖੁਰਾਕ
|
76,11,600
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,78,24,546
|
ਦੂਸਰੀ ਖੁਰਾਕ
|
1,05,49,835
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
13,05,53,816
|
ਦੂਸਰੀ ਖੁਰਾਕ
|
53,22,634
|
45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
9,89,17,103
|
ਦੂਸਰੀ ਖੁਰਾਕ
|
3,15,85,098
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
7,26,86,361
|
ਦੂਸਰੀ ਖੁਰਾਕ
|
3,25,22,772
|
ਕੁੱਲ
|
41,78,51,151
|
ਕੋਵਿਡ -19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।
ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,04,29,339 ਵਿਅਕਤੀਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 38,652 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.35%ਬਣਦੀ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 41,383 ਨਵੇਂ ਕੇਸ ਸਾਹਮਣੇ ਆਏ ਹਨ।
ਦੇਸ਼ ਵਿੱਚ ਪਿਛਲੇ 24 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,09,394 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.31% ਬਣਦਾ ਹੈ।

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 17,18,439 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 45.09ਕਰੋੜ ਤੋਂ ਵੱਧ (45,09,11,712) ਟੈਸਟ ਕੀਤੇ ਗਏ ਹਨ।
ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.12% ਹੈ , ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.41% ‘ਤੇ ਹੈ। ਇਹ ਹੁਣ ਲਗਾਤਾਰ 31ਦਿਨਾਂ ਤੋਂ 3 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ ਅਤੇ ਇਹ ਹੁਣ ਲਗਾਤਾਰ 45ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1737637
ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 43.79 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 3.20 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ
ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।
ਟੀਕਿਆਂ ਦੀਆਂ ਖੁਰਾਕਾਂ
|
(22 ਜੁਲਾਈ 2021 ਤੱਕ)
|
ਸਪਲਾਈ ਕੀਤੀਆਂ ਗਈਆਂ ਖੁਰਾਕਾਂ
|
43,79,78,900
|
ਖੁਰਾਕਾਂ ਪਾਈਪ ਲਾਈਨ ਵਿੱਚ
|
7,00,000
|
ਟੀਕਿਆਂ ਦੀ ਕੁੱਲ ਖਪਤ
|
40,59,77,410
|
ਖੁਰਾਕਾਂ ਪ੍ਰਬੰਧ ਲਈ ਉਪਲਬਧ
|
3,20,01,490
|
ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 43.79 ਕਰੋੜ ਤੋਂ ਵੀ ਜ਼ਿਆਦਾ (43,79,78,900) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 7,00,000ਟੀਕਿਆਂ ਦੀਆਂ ਖੁਰਾਕਾਂ ਪਾਈਪਲਾਈਨ ਵਿੱਚ ਹਨ।
ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 40,59,77,410ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 3.20 ਕਰੋੜ (3,20,01,490) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।
https://pib.gov.in/PressReleasePage.aspx?PRID=1737613
ਕੋਵਿਡ-19 ਮੌਤ ਦਰ: ਮਿੱਥ ਬਨਾਮ ਤੱਥ
ਕੇਂਦਰੀ ਸਿਹਤ ਮੰਤਰਾਲੇ ਨੇ ਹਮੇਸ਼ਾ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਹਸਪਤਾਲਾਂ ਵਿੱਚ ਮੌਤ ਦਾ ਲੇਖਾ-ਜੋਖਾ ਰੱਖਣ ਅਤੇ ਅਜਿਹੇ ਕਿਸੇ ਵੀ ਮਾਮਲੇ ਜਾਂ ਮੌਤਾਂ ਦੀ ਰਿਪੋਰਟ ਕਰਨ ਜੋ ਰਹਿ ਗਏ ਹਨ
ਭਾਰਤ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦਾ ਹੈ ਜੋ ਸਾਰੇ ਕੋਵਿਡ-19 ਮੌਤਾਂ ਨਾਲ ਜੁੜੇ ਸਹੀ ਅੰਕੜਿਆਂ ਨੂੰ ਦਰਜ਼ ਕਰਨ ਦੇ ਲਈ ਡਬਲਿਊਐੱਚਓ ਦੁਆਰਾ ਸਿਫਾਰਸ਼ੀ ਆਈਸੀਡੀ-10 ਕੋਡ ‘ਤੇ ਅਧਾਰਿਤ ਹੈ
ਭਾਰਤ ਵਿੱਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਦਰਜ਼ ਕਰਨ ਦੀ ਇੱਕ ਮਜ਼ਬੂਤ ਪ੍ਰਣਾਲੀ ਹੈ
ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਰਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਮਹਾਮਾਰੀ ਦੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਸੰਖਿਆਂ ਲੱਖਾਂ ਵਿੱਚ ਹੋ ਸਕਦੀ ਹੈ, ਅਤੇ ਸਰਕਾਰੀ ਤੌਰ ‘ਤੇ ਕੋਵਿਡ-19 ਨਾਲ ਹੋਈਆਂ ਮੌਤਾਂ ਨੂੰ ‘ਬੇਹੱਦ ਘੱਟ’ ਦੱਸਿਆ ਗਿਆ ਹੈ। ਇਨ੍ਹਾਂ ਸਮਾਚਾਰ ਰਿਪੋਰਟਾਂ ਵਿੱਚ ਕੁਝ ਹਾਲਿਆ ਅਧਿਐਨਾਂ ਦੀਆਂ ਖੋਜਾਂ ਦਾ ਹਵਾਲਾ ਦਿੰਦੇ ਹੋਏ, ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਉਮਰ-ਵਿਸ਼ੇਸ਼ ਸੰਕ੍ਰਮਣ ਮੌਤ ਦਰ ਦਾ ਉਪਯੋਗ ਭਾਰਤ ਵਿੱਚ ਸੀਰੋ-ਪਾਜ਼ਿਟਿਵਿਟੀ ਦੇ ਅਧਾਰ ‘ਤੇ ਅਧਿਕ ਮੌਤਾਂ ਦੀ ਗਣਨਾ ਦੇ ਲਈ ਕੀਤਾ ਗਿਆ ਹੈ।
https://pib.gov.in/PressReleasePage.aspx?PRID=1737625
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 598521 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 869 ਹੈ। ਕੁੱਲ ਮੌਤਾਂ ਦੀ ਗਿਣਤੀ 16246 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1356941 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 408009 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3681650 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ| 45 ਸਾਲ ਤੋਂ ਵੱਧ ਉਮਰ ਦੇ 1061582 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ|
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 769640 ਹੈ। ਕੁੱਲ ਐਕਟਿਵ ਕੋਵਿਡ ਕੇਸ 789 ਹਨ। ਮੌਤਾਂ ਦੀ ਗਿਣਤੀ 9611 ਹੈ। ਹੁਣ ਤੱਕ ਕੁੱਲ 10823925 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 61914 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 41 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 809 ਹੈ।
-
ਅਸਾਮ: ਬੁੱਧਵਾਰ ਨੂੰ ਰਾਜ ਵਿੱਚ ਕੋਵਿਡ ਦੇ 1,547 ਤਾਜ਼ਾ ਕੇਸ ਆਏ ਅਤੇ 25 ਲੋਕਾਂ ਦੀ ਮੌਤ ਹੋਈ ਹੈ। ਜਦਕਿ ਦਿਨ ਵੇਲੇ ਰਾਜ ਵਿੱਚ ਪਾਜ਼ਿਟਿਵ ਦਰ 2.09 ਫੀਸਦੀ ਸੀ, ਰਿਕਵਰੀ ਦੀ ਦਰ 96.06 ਫੀਸਦੀ ਸੀ।
-
ਮਣੀਪੁਰ: ਮਣੀਪੁਰ ਵਿੱਚ1,327 ਮਾਮਲੇ ਸਾਹਮਣੇ ਆਏ; ਕਰਫਿਊ ਦੇ ਵਿਚਕਾਰ ਪਾਜ਼ਿਟਿਵ ਦਰ 19.4% ਰਹੀ, 15 ਮੌਤਾਂ ਦੀ ਖਬਰ ਮਿਲੀ ਹੈ। ਮੰਗਲਵਾਰ ਨੂੰ ਰਾਜ ਵਿੱਚ ਟੀਕੇ ਦੀਆਂ 24,795 ਖੁਰਾਕਾਂ ਦਿੱਤੀਆਂ ਗਈਆਂ ਅਤੇ ਟੀਕੇ ਦੀਆਂ ਕੁੱਲ 9,65,342 ਖੁਰਾਕਾਂ ਦਿੱਤੀਆਂ ਗਈਆਂ ਹਨ। 1,25,580 ਲੋਕਾਂ ਨੂੰ ਹੁਣ ਤੱਕ ਟੀਕੇ ਦੀ ਪੂਰੀ ਖੁਰਾਕ ਮਿਲ ਚੁੱਕੀ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ ਦੇ500 ਤੋਂ ਵੱਧ ਤਾਜ਼ੇ ਕੇਸ ਆਏ, ਜਦਕਿ ਪਿਛਲੇ 24 ਘੰਟਿਆਂ ਦੌਰਾਨ ਛੇ ਹੋਰ ਮਰੀਜ਼ਾਂ ਦੀ ਮੌਤ ਹੋ ਗਈ।
-
ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 105 ਨਵੇਂ ਕੇਸ ਸਾਹਮਣੇ ਆਏ ਅਤੇ 3 ਮੌਤਾਂ ਹੋਈਆਂ ਹਨ। ਐਕਟਿਵ ਮਾਮਲੇ 1218 ਹਨ ਜਦਕਿ ਕੁੱਲ ਕੇਸ 26,943 ਹਨ।
-
ਸਿੱਕਿਮ: ਸਿੱਕਿਮ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 2,616 ਹੈ ਜਦਕਿ ਮੰਗਲਵਾਰ ਨੂੰ 1,265 ਸੈਂਪਲਾਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਨੋਵਲ ਕੋਰੋਨਾਵਾਇਰਸ ਦੇ 251 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਸਿੱਕਿਮ ਵਿੱਚ ਰੋਜ਼ਾਨਾ ਟੈਸਟ ਦੀ ਪਾਜ਼ਿਟਿਵ ਦਰ 19.8%ਰਹਿ ਗਈ ਹੈ। ਰਾਜ ਵਿੱਚ 28 ਫਰਵਰੀ, 2020 ਤੋਂ ਬਾਅਦ ਸਿੱਕਿਮ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਹੁਣ 24,047 ਹੋ ਗਈ ਹੈ। ਰਾਜ ਨੇ ਪਿਛਲੇ 24 ਘੰਟਿਆਂ ਵਿੱਚ ਇੱਕ ਹੋਰ ਕੋਵਿਡ ਮੌਤ ਦਰਜ ਕੀਤੀ ਹੈ ਜਦਕਿ ਰਾਜ ਵਿੱਚ ਕੋਵਿਡ ਦੀਆਂ ਮੌਤਾਂ ਦੀ ਗਿਣਤੀ 326 ਹੋ ਗਈ ਹੈ।
-
ਕੇਰਲ: ਹਾਲਾਂਕਿ ਰਾਜ ਵਿੱਚ ਕੋਵਿਡ ਦੇ 17,481 ਨਵੇਂ ਕੇਸ ਆਏ ਜੋ 45 ਦਿਨਾਂ ਵਿੱਚ ਸਭ ਤੋਂ ਵੱਧ ਸੀ, ਬੁੱਧਵਾਰ ਨੂੰ 11.97% ਦੀ ਟੀਪੀਆਰ ਸੀ, ਜੋ 13 ਜੂਨ ਤੋਂ ਬਾਅਦ ਸਭ ਤੋਂ ਵੱਧ ਸੀ। ਉਦੋਂ ਇਹ ਅੰਕੜਾ 12% ਤੋਂ ਵੱਧ ਹੋ ਗਿਆ ਸੀ। ਰਾਜ ਵਿੱਚ ਹੁਣ ਤੱਕ ਕੁੱਲ 1,74,87,400 ਵਿਅਕਤੀ ਟੀਕਾਕਰਣ ਵਿੱਚ ਹਿੱਸਾ ਲੈ ਚੁੱਕੇ ਹਨ। ਇਸ ਵਿੱਚੋਂ 1,23,67,167ਲੋਕਾਂ ਨੇ ਪਹਿਲੀ ਖੁਰਾਕ ਅਤੇ 51,20,233 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।
-
ਤਮਿਲ ਨਾਡੂ: ਤਮਿਲ ਨਾਡੂ ਵਿੱਚ ਕੋਵਿਡ-19 ਦੇ 1,891 ਨਵੇਂ ਕੇਸ ਆਏ ਹਨ। ਰਾਜ ਦੇ 21 ਜ਼ਿਲ੍ਹਿਆਂ ਵਿੱਚ ਕੋਈ ਮੌਤ ਨਹੀਂ ਹੋਈ, ਰਾਜ ਵਿੱਚ 1.96 ਕਰੋੜ ਲੋਕਾਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ ਹੈ।
-
ਕਰਨਾਟਕ: 21-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 1,639; ਕੁੱਲ ਐਕਟਿਵ ਕੇਸ: 25,645;ਨਵੀਆਂ ਕੋਵਿਡ ਮੌਤਾਂ: 36; ਕੁੱਲ ਕੋਵਿਡ ਮੌਤਾਂ: 36,262; ਰਾਜ ਵਿੱਚ ਕੱਲ ਤਕਰੀਬਨ 1,79,32,492 ਟੀਕੇ ਲਗਾਏ ਗਏ ਹਨ।
-
ਆਂਧਰ ਪ੍ਰਦੇਸ: ਰਾਜ ਵਿੱਚ 86,280 ਸੈਂਪਲਾਂ ਦੀ ਜਾਂਚ ਕਰਨ ਤੋਂ ਬਾਅਦ 2527 ਨਵੇਂ ਕੋਵਿਡ-19 ਮਾਮਲੇ ਆਏ ਅਤੇ 19 ਮੌਤਾਂ ਹੋਈਆਂ। ਜਦਕਿ ਪਿਛਲੇ 24 ਘੰਟਿਆਂ ਦੌਰਾਨ 2412 ਮਰੀਜ਼ਾਂ ਦੀ ਛੁੱਟੀ ਹੋਈ ਹੈ। ਕੁੱਲ ਕੇਸ: 19,46,749; ਐਕਟਿਵ ਕੇਸ: 23,939; ਡਿਸਚਾਰਜ: 19,09,613; ਮੌਤਾਂ: 13,197. ਰਾਜ ਵਿੱਚ ਕੱਲ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,91,54,888 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ 1,47,39,442 ਲੋਕਾਂ ਨੇ ਪਹਿਲੀ ਖੁਰਾਕ ਅਤੇ 44,15,446 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।
-
ਤੇਲੰਗਾਨਾ: ਕੱਲ ਰਾਜ ਵਿੱਚ ਕੁੱਲ 691 ਨਵੇਂ ਕੇਸ ਆਏ ਅਤੇ ਪੰਜ ਮੌਤਾਂ ਹੋਈਆਂ ਹਨ। ਜਿਸ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 6,38,721 ਹੋ ਗਈ ਅਤੇ ਮੌਤਾਂ ਦੀ ਗਿਣਤੀ 3,771 ਹੋ ਗਈ ਹੈ। ਰਾਜ ਵਿੱਚ ਕੇਸਾਂ ਦੀ ਮੌਤ ਦਰ (ਸੀਐੱਫਆਰ) ਰਾਸ਼ਟਰੀ ਔਸਤ ਦੇ 1.3 ਫੀਸਦੀ ਦੇ ਮੁਕਾਬਲੇ 0.59 ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 9,908 ਹੈ।
ਮਹੱਤਵਪੂਰਨ ਟਵੀਟ
*********
ਐੱਮਵੀ/ਏਐੱਸ
(Release ID: 1738018)
Visitor Counter : 94