ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ " ਇੱਕ ਸਿਹਤ ਸੰਕਲਪ ਤੋਂ ਵਿਹਾਰਕਤਾ " 'ਤੇ ਹਿਤਧਾਰਕ ਸ਼ਮੂਲੀਅਤ ਪੈਨਲ ਚਰਚਾ ਦੀ ਮੇਜ਼ਬਾਨੀ ਕੀਤੀ


ਭਾਰਤ ਵਿੱਚ ਇੱਕ ਸਿਹਤ ਨੂੰ ਪ੍ਰਭਾਵਸ਼ਾਲੀ ਅਤੇ ਕੁਸ਼ਲ ਢੰਗ ਨਾਲ ਲਾਗੂ ਕਰਨ ਦੇ ਵੱਖ-ਵੱਖ ਮੌਕੇ ਲੱਭਣੇ

Posted On: 22 JUL 2021 7:57PM by PIB Chandigarh

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਨੇ " ਇੱਕ ਸਿਹਤ ਸੰਕਲਪ ਤੋਂ ਵਿਹਾਰਕਤਾ " ਹਿਤਧਾਰਕ ਪੈਨਲ ਚਰਚਾ ਕਰਵਾਈ, ਜਿਸ ਵਿੱਚ ਦੇਸ਼ ਦੇ ਇੱਕ ਸਿਹਤ ਈਕੋਸਿਸਟਮ ਦੇ ਕੁਝ ਪ੍ਰਮੁੱਖ ਹਿਤਧਾਰਕਾਂ ਨੇ ਭਾਗ ਲਿਆ। ਇਹ ਇੱਕ ਅਜਿਹਾ ਮੰਚ ਸੀ, ਜਿੱਥੇ ਹਿਤਧਾਰਕਾਂ ਨੇ ਚੁਣੌਤੀਆਂ, ਮੌਕਿਆਂ, ਪਾੜੇ, ਰਵਾਇਤੀ ਅਸਮਰੱਥਾਵਾਂ, ਅਗਲੇ ਕਦਮਾਂ ਅਤੇ ਦੇਸ਼ ਵਿੱਚ ਇੱਕ ਸਿਹਤ ਪਹਿਲ ਨੂੰ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵੱਲ ਅੱਗੇ ਵਧਣ ਬਾਰੇ ਵਿਚਾਰ ਵਟਾਂਦਰੇ ਕੀਤੇ ।

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਸ਼੍ਰੀ ਅਤੁਲ ਚਤੁਰਵੇਦੀ ਨੇ ਉਦਘਾਟਨੀ ਟਿੱਪਣੀ ਕੀਤੀ। ਆਪਣੀ ਸ਼ੁਰੂਆਤੀ ਟਿੱਪਣੀ ਦੌਰਾਨ ਸ੍ਰੀ ਅਤੁੱਲ ਚਤੁਰਵੇਦੀ ਨੇ ਕਿਹਾ, ਇੱਕ ਸਿਹਤ ਇੱਕ ਅਜਿਹੀ ਪਹੁੰਚ ਹੈ ਜੋ ਇਹ ਮੰਨਦੀ ਹੈ ਕਿ ਪਸ਼ੂਆਂ ਦੀ ਸਿਹਤ, ਮਨੁੱਖੀ ਸਿਹਤ ਅਤੇ ਵਾਤਾਵਰਣ ਆਪਸ ਵਿੱਚ ਜੁੜੇ ਹੋਏ ਹਨ। ਇਸ ਤਰ੍ਹਾਂ, ਪਸ਼ੂਆਂ ਦੀ ਸਿਹਤ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੇ ਇਨਸਾਨਾਂ ਨੂੰ ਬਿਮਾਰੀ ਦੀ ਰੋਕਥਾਮ ਨੂੰ ਰੋਕਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ, ਜਿਸ ਨਾਲ ਵੱਡੀ ਰਕਮ ਦੀ ਬਚਤ ਕੀਤੀ ਜਾਂਦੀ ਹੈ, ਜਿਸਦੇ ਫਲਸਰੂਪ ਮਨੁੱਖਾਂ ਵਿੱਚ ਲਾਗਾਂ ਨੂੰ ਰੋਕਣ ਅਤੇ ਉਨ੍ਹਾਂ ਖਿਲਾਫ ਲੜਨ ਵਿੱਚ ਵਰਤਿਆ ਜਾਏਗਾ।

ਉਨ੍ਹਾਂ ਕਿਹਾ, “ਜ਼ਮੀਨੀ ਤੌਰ 'ਤੇ ਸਿਹਤ ਦੀ ਇੱਕ ਧਾਰਣਾ ਸਮੇਂ ਦੀ ਲੋੜ ਹੈ, ਜਿੱਥੇ ਲੋਕਾਂ, ਘਰੇਲੂ ਪਸ਼ੂਆਂ, ਜੰਗਲੀ ਜੀਵਣ, ਪੌਦਿਆਂ ਅਤੇ ਵਾਤਾਵਰਣ ਦੀ ਅਨੁਕੂਲ ਸਿਹਤ ਪ੍ਰਾਪਤ ਕਰਨ ਲਈ ਸਹਿਯੋਗੀ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜਾ ਸਕਦੀ ਹੈ। ਵਨ ਹੈਲਥ ਸਪੋਰਟ ਯੂਨਿਟ (ਓਐਚਐਸਯੂ) ਦੀ ਸਥਾਪਨਾ ਦੁਆਰਾ ਇੱਕ ਪ੍ਰਭਾਵੀ ਇੱਕ ਸਿਹਤ ਢਾਂਚੇ ਨੂੰ ਲਾਗੂ ਕਰਨ ਲਈ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਪਹਿਲਕਦਮੀ ਪਸ਼ੂਆਂ ਦੀ ਸਿਹਤ ਦੇ ਬਿਹਤਰ ਪ੍ਰਬੰਧਨ ਅਤੇ ਰਾਸ਼ਟਰੀ ਪੱਧਰ 'ਤੇ ਬਿਮਾਰੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਪ੍ਰਣਾਲੀਗਤ ਸਮਰੱਥਾ ਨੂੰ ਮਜ਼ਬੂਤ ਕਰੇਗੀ। ਇੱਕ ਸਿਹਤ ਪਹੁੰਚ ਨੂੰ ਚਾਲੂ ਕਰਨ ਲਈ ਵੱਖ-ਵੱਖ ਸੈਕਟਰਾਂ, ਪਬਲਿਕ ਅਤੇ ਪ੍ਰਾਈਵੇਟ - ਪਸ਼ੂ ਸਿਹਤ, ਮਨੁੱਖੀ ਸਿਹਤ, ਜੰਗਲੀ ਜੀਵਣ ਸਿਹਤ, ਵਾਤਾਵਰਣ ਦੀ ਸਿਹਤ, ਟੈਕਨਾਲੋਜੀ ਅਤੇ ਵਿੱਤ ਸਮੇਤ ਸਥਾਨਕ, ਰਾਸ਼ਟਰੀ ਅਤੇ ਵਿਸ਼ਵਵਿਆਪੀ ਸਿਹਤ ਚੁਣੌਤੀਆਂ ਦੇ ਹੱਲ ਵਿਕਸਿਤ ਕਰਨ ਲਈ" ,ਦੇ ਸਹਿਯੋਗ ਅਤੇ ਸ਼ਕਤੀਆਂ ਦੀ ਵਰਤੋਂ ਕਰਨ ਦੀ ਲੋੜ ਹੈ।

ਸ਼੍ਰੀ ਉਪਮਨਯੂ ਬਾਸੂ, ਸੰਯੁਕਤ ਸੱਕਤਰ (ਪਸ਼ੂਧਨ ਸਿਹਤ) ਨੇ ਸਭ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਡਾ: ਭੂਪੇਂਦਰ ਨਾਥ ਤ੍ਰਿਪਾਠੀ, ਡਿਪਟੀ ਡਾਇਰੈਕਟਰ ਜਨਰਲ (ਪਸ਼ੂ ਵਿਗਿਆਨ), ਆਈਸੀਏਆਰ, ਜਿਨ੍ਹਾਂ ਨੇ ਮਨੁੱਖੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਵਿਸ਼ਾਣੂਆਂ ਨਾਲ ਲੜਨ ਲਈ ਇੱਕ ਸਿਹਤ ਦੀ ਪਹੁੰਚ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਪ੍ਰਵੀਨ ਮਲਿਕ, ਪਸ਼ੂ ਪਾਲਣ ਕਮਿਸ਼ਨਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਤੇ  500 ਤੋਂ ਵੱਧ ਡੈਲੀਗੇਟਾਂ ਨੇ ਹਿਤਧਾਰਕ ਸ਼ਮੂਲੀਅਤ ਪੈਨਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਉੱਘੇ ਮਾਹਰਾਂ ਡਾ. ਰੀਟਾ ਟ੍ਰੈਕਸਲਰ ਅਤੇ ਡਾ. ਗ੍ਰਿਸ਼ਮਾ ਖਰੋੜ, ਮਹਾਮਾਰੀ ਵਿਗਿਆਨੀ, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ, ਯੂਐੱਸ; ਡਾ. ਆਰ ਕੇ ਸਿੰਘ, ਸਾਬਕਾ ਡਾਇਰੈਕਟਰ / ਵੀਸੀ,  ਆਈਸੀਏਆਰ-ਆਈਵੀਆਰਆਈ; ਡਾ. ਐਸ ਕੇ ਸਿੰਘ, ਐਨਸੀਡੀਸੀ ਦੇ ਡਾਇਰੈਕਟਰ, ਡਾ. ਪੀ ਕੇ ਮਲਿਕ, ਵਾਈਲਡਲਾਈਫ ਹੈਲਥ ਮੈਨੇਜਮੈਂਟ, ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇ ਸਾਬਕਾ ਮੁਖੀ,  ਇੰਸਟੀਚਿਊਟ ਆਫ ਐਨੀਮਲ ਬਾਇਓਟੈਕਨਾਲੋਜੀ; ਡਾ. ਅਸ਼ੋਕ ਕੁਮਾਰ, ਏਡੀਜੀ (ਏਐੱਚ), ਆਈਸੀਆਰ ਅਤੇ ਡਾ: ਸਿੰਧੂਰਾ ਗਣਪਤੀ, ਫੈਲੋ, ਵੈਟਰਨਰੀ ਅਤੇ ਵਾਈਲਡ ਲਾਈਫ ਦੇ ਖੇਤਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਨਾਲ-ਨਾਲ ਸਿੱਖਿਆ, ਖੋਜ ਪ੍ਰਣਾਲੀ, ਪ੍ਰਯੋਗਸ਼ਾਲਾ, ਮਹਾਮਾਰੀ ਵਿਗਿਆਨ ਦੇ ਪਿਛੋਕੜ ਤੋਂ ਆਪਣੇ-ਆਪਣੇ ਡੋਮੇਨ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨਿਵੇਸ਼ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

***

ਐਮਵੀ / ਆਈਜੀ(Release ID: 1737949) Visitor Counter : 148


Read this release in: English , Urdu , Hindi