ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਜੀ -20 ਦੇਸ਼ਾਂ ਨਾਲ ਪ੍ਰਿਥਵੀ ਅਤੇ ਇਸ ਦੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਪ੍ਰਭਾਵਸ਼ਾਲੀ ਹੁੰਗਾਰੇ ਨਾਲ ਕੰਮ ਕਰਨ ਲਈ ਵਚਨਬੱਧ ਹੈ: ਸ਼੍ਰੀ ਭੁਪੇਂਦਰ ਯਾਦਵ
ਵਿਕਾਸਸ਼ੀਲ ਦੇਸ਼ਾਂ ਨੂੰ ਪਹਿਲਾਂ ਨਾਲੋਂ ਵਧੇਰੇ ਸਹਾਇਤਾ ਦੀ ਲੋੜ ਹੈ
Posted On:
22 JUL 2021 7:33PM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਜੀ -20 ਦੇਸ਼ਾਂ ਨਾਲ ਬਿਨਾਂ ਕਿਸੇ ਨੂੰ ਪਿੱਛੇ ਛੱਡੇ ਬਿਹਤਰ ਵਿਸ਼ਵ ਲਈ ਕੰਮ ਕਰਨ ਲਈ ਵਚਨਬੱਧ ਹੈ ਅਤੇ ਪ੍ਰਿਥਵੀ ਅਤੇ ਇਸ ਦੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਪ੍ਰਭਾਵਸ਼ਾਲੀ ਹੁੰਗਾਰੇ ਲਈ ਵਿਸ਼ਵ ਵਿਆਪੀ ਭਾਈਚਾਰੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।
ਜੀ -20 ਦੀ ਵਾਤਾਵਰਣ ਮੰਤਰੀਆਂ ਦੀ ਮੀਟਿੰਗ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਦਿਆਂ ਵਾਤਾਵਰਣ ਮੰਤਰੀ ਨੇ ਚੱਲ ਰਹੇ ਕੋਵਿਡ -19 ਸੰਕਟ ਨੂੰ ਨੱਥ ਪਾਉਣ ਲਈ ਸਮੂਹਿਕ ਆਲਮੀ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਹਰ ਸੰਭਵ ਸਹਾਇਤਾ ਦੀ ਲੋੜ ਹੈ। ਅੱਜ ਨੇਪਲਜ਼, ਇਟਲੀ ਵਿਖੇ ਹੋਈ ਜੀ -20 ਦੇਸ਼ਾਂ ਦੇ ਵਾਤਾਵਰਣ ਮੰਤਰੀਆਂ ਦੀ ਬੈਠਕ ਵਿੱਚ ਸ਼੍ਰੀ ਭੁਪੇਂਦਰ ਯਾਦਵ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਵਰਚੁਅਲ ਮਾਧਿਅਮ ਰਾਹੀਂ ਸ਼ਿਰਕਤ ਕੀਤੀ।
'ਕੁਦਰਤ ਅਧਾਰਤ ਹੱਲ' (ਐੱਨਬੀਐੱਸ) ਅਤੇ ਟਿਕਾਊ ਵਿੱਤ ਬਾਰੇ, ਭਾਰਤੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਸੰਗਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਆਰਥਿਕ ਵਿਕਾਸ ਦੇ ਪੜਾਅ, ਰਾਸ਼ਟਰੀ ਸਥਿਤੀਆਂ ਅਤੇ ਤਰਜੀਹਾਂ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਮੁਕਾਬਲੇਬਾਜ਼ੀ, ਇਕੁਇਟੀ ਅਤੇ ਵਿਕਾਸ ਦੀ ਕੀਮਤ 'ਤੇ ਨਹੀਂ ਆਉਣਾ ਚਾਹੀਦਾ।
ਸਮੁੰਦਰੀ ਕੂੜੇ ਨਾਲ ਨਜਿੱਠਣ ਲਈ, ਸ਼੍ਰੀ ਯਾਦਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ 'ਤੇ ਸਵੈਇੱਛਤ ਨਿਯਮਿਤ ਕਦਮ ਚੁੱਕ ਰਿਹਾ ਹੈ ਅਤੇ ਇਹ ਵੀ ਯਾਦ ਦਿਵਾਇਆ ਕਿ ਸਾਲ 2019 ਵਿੱਚ ਚੌਥੀ ਸੰਯੁਕਤ ਰਾਸ਼ਟਰ ਵਾਤਾਵਰਣ ਸਭਾ (ਯੂਐੱਨਈਏ) ਵਿੱਚ, ਭਾਰਤ ਨੇ ਵੱਖਰੇ ਤੌਰ 'ਤੇ ਮਤਾ ਨੰਬਰ 4/9 ਪੇਸ਼ ਕੀਤਾ ਸੀ, ਜੋ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਉਤਪਾਦਾਂ ਦੇ ਪ੍ਰਦੂਸ਼ਣ ਨੂੰ ਸੰਬੋਧਿਤ ਕਰਦਾ ਸੀ।
ਮੰਤਰੀ ਨੇ ਸਰੋਤ ਕੁਸ਼ਲਤਾ (ਆਰਈ) ਅਤੇ ਸਰਕੂਲਰ ਆਰਥਿਕਤਾ (ਸੀਈ) ਬਾਰੇ ਭਾਰਤ ਵੱਲੋਂ ਕੀਤੀ ਪਹਿਲਕਦਮੀਆਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਜੀ -20 ਸਰੋਤ ਕੁਸ਼ਲਤਾ ਸੰਵਾਦ ਨੂੰ ਵੀ ਆਰਈ ਅਤੇ ਸੀਈ ਬਾਰੇ ਵਿਚਾਰਾਂ, ਗਿਆਨ ਅਤੇ ਉੱਤਮ ਅਭਿਆਸਾਂ ਦੀ ਆਦਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਬਿਹਤਰ ਭਵਿੱਖ ਲਈ ਟਿਕਾਊ ਅਤੇ ਬਰਾਬਰ ਸਰੋਤ ਵਰਤੋਂ ਲਈ ਤਬਦੀਲੀ ਦਾ ਸਮਰਥਨ ਕਰਨਾ ਚਾਹੀਦਾ ਹੈ।
ਦਿਨਭਰ ਚੱਲੀ ਮੀਟਿੰਗ ਦੌਰਾਨ, ਭਾਰਤ ਨੇ ਯੂਨੈਸਕੋ ਦੇ ਅੰਤਰਰਾਸ਼ਟਰੀ ਵਾਤਾਵਰਣ ਮਾਹਰ ਨੈੱਟਵਰਕ; 2030 ਤੱਕ ਆਲਮੀ ਜ਼ਮੀਨੀ ਖ਼ੇਤਰ ਅਤੇ ਸਮੁੰਦਰਾਂ ਦੇ ਘੱਟੋ ਘੱਟ 30% ਭਾਗ ਦੀ ਰਾਖੀ ਕਰਨਾ; 2030 ਤੱਕ ਭੂਮੀ ਪਤਨ ਨਿਰਪੱਖਤਾ; ਜੀ -20 ਅਮਲ ਫਰੇਮਵਰਕ 'ਤੇ ਸਮੁੰਦਰੀ ਪਲਾਸਟਿਕ ਕੂੜੇ 'ਤੇ ਕਾਰਵਾਈਆਂ ਲਈ ਤੀਜੀ ਰਿਪੋਰਟ ਆਦਿ ਵਰਗੀਆਂ ਆਲਮੀ ਪਹਿਲਕਦਮੀਆਂ ਦਾ ਸਵਾਗਤ ਕੀਤਾ।
ਭਾਰਤ ਨੇ ਪਾਣੀ ਬਾਰੇ ਜੀ -20 ਸੰਵਾਦ ਦਾ ਸਵਾਗਤ ਵੀ ਕੀਤਾ ਪਰ ਕੌਮੀ ਸਥਿਤੀਆਂ ਅਤੇ ਤਰਜੀਹਾਂ ਨੂੰ ਦੁਹਰਾਇਆ ਅਤੇ 2020 ਤੋਂ ਬਾਅਦ ਜੈਵ ਵਿਭਿੰਨਤਾ ਦੇ ਢਾਂਚੇ ਨੂੰ ਪ੍ਰਭਾਵਸ਼ਾਲੀ ਅਤੇ ਲਾਗੂ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ।
*********
ਵੀਆਰਆਰਕੇ / ਜੀਕੇ
(Release ID: 1737916)
Visitor Counter : 234