ਖੇਤੀਬਾੜੀ ਮੰਤਰਾਲਾ

ਭਾਰਤੀਯ ਪ੍ਰਾਕ੍ਰਿਤਿਕ ਕ੍ਰਿਸ਼ੀ ਪੱਦਤੀ (ਬੀ ਪੀ ਕੇ ਪੀ)

Posted On: 22 JUL 2021 4:37PM by PIB Chandigarh

ਸਰਕਾਰ ਰਵਾਇਤੀ ਸਵਦੇਸ਼ੀ ਅਭਿਆਸਾਂ ਨੂੰ ਪ੍ਰਫੁੱਲਤ ਕਰਨ ਲਈ 2020—21 ਤੋਂ ਭਾਰਤੀਯ ਪ੍ਰਾਕ੍ਰਿਤਿਕ ਕ੍ਰਿਸ਼ੀ ਪੱਦਤੀ (ਬੀ ਪੀ ਕੇ ਪੀ) ਨੂੰ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ (ਪੀ ਕੇ ਬੀ ਵਾਈ) ਦੀ ਸਬ ਸਕੀਮ ਵਜੋਂ ਲਾਗੂ ਕਰ ਰਹੀ ਹੈ । ਇਹ ਸਕੀਮ ਮੁੱਖ ਤੌਰ ਤੇ ਸਾਰੇ ਸੰਥੈਟਿਕ ਰਸਾਇਣ ਇੰਨਪੁਟ ਨੂੰ ਨਾ ਵਰਤ ਕੇ ਬਾਇਓਮਾਸ ਮਲਚਿੰਗ ਤੇ ਫਾਰਮ ਬਾਇਓਮਾਸ ਰਿਸਾਈਕਲਿੰਗ ਨੂੰ ਉਤਸ਼ਾਹਿਤ ਕਰਨ , ਗੋਬਰ ਤੇ ਗਊ ਮੂਤਰ ਦੇ ਫਾਰਮੂਲਿਆਂ ਦੀ ਵਰਤੋਂ , ਪੌਦਿਆਂ ਤੇ ਅਧਾਰਿਤ  ਤਿਆਰੀਆਂ ਅਤੇ ਸਮੇਂ ਸਮੇਂ ਤੇ ਮਿੱਟੀ ਨੂੰ ਹਵਾ ਲਵਾਉਣ ਤੇ ਜ਼ੋਰ ਦਿੰਦੀ ਹੈ । ਬੀ ਪੀ ਕੇ ਪੀ ਤਹਿਤ ਕਲਸਟਰ ਗਠਨ , ਸਮਰੱਥਾ ਉਸਾਰੀ ਅਤੇ ਸਿੱਖਿਅਤ ਕਰਮਚਾਰੀਆਂ ਦੁਆਰਾ ਲਗਾਤਾਰ ਸਹਾਇਤਾ ਪ੍ਰਮਾਣਿਕਰਨ ਅਤੇ ਰਹਿੰਦ ਖੂਹੰਦ ਦੇ ਮੁਲਾਂਕਣ ਲਈ 12,200 ਰੁਪਏ ਪ੍ਰਤੀ ਹੈਕਟੇਅਰ 3 ਸਾਲਾਂ ਲਈ ਵਿੱਤੀ ਸਹਾਇਤਾ ਦਿੰਦੀ ਹੈ ।
ਹੁਣ ਤੱਕ 8 ਸੂਬਿਆਂ ਵਿੱਚ 4.9 ਲੱਖ ਹੈਕਟੇਅਰ ਖੇਤਰ ਕਵਰ ਕੀਤਾ ਗਿਆ ਹੈ ਅਤੇ 4,980.99 ਲੱਖ ਰੁਪਏ ਜਾਰੀ ਕੀਤੇ ਗਏ ਹਨ । ਤੇਲੰਗਾਨਾ ਨੇ ਬੀ ਪੀ ਕੇ ਪੀ ਪ੍ਰੋਗਰਾਮ ਤਹਿਤ ਹੁਣ ਤੱਕ ਕੁਦਰਤੀ ਖੇਤੀ ਨੂੰ ਨਹੀਂ ਅਪਣਾਇਆ ਹੈ ।
ਬੀ ਪੀ ਕੇ ਪੀ ਤਹਿਤ ਸੂਬਾਵਾਰ ਜਾਰੀ ਕੀਤੇ ਗਏ ਫੰਡਾਂ ਦਾ ਵੇਰਵਾ ਹੇਠਾਂ ਹੈ ।

Sl. No.

States

Area in Ha

Amount released (Rs in lakh)

1.

Andhra Pradesh

100000

750.00

2.

Chhattisgarh

85000

1352.52

3.

Kerala

84000

1336.60

4.

Himachal Pradesh

12000

286.42

5

Jharkhand

3400

54.10

6.

Odisha

24000

381.89

7.

Madhya Pradesh

99000

787.64

8.

Tamil Nadu

2000

31.82

Total

409400

4980.99

 

ਇਹ ਜਾਣਕਾਰੀ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
 

******************

ਏ ਪੀ ਐੱਸ



(Release ID: 1737908) Visitor Counter : 226


Read this release in: English , Urdu