ਘੱਟ ਗਿਣਤੀ ਮਾਮਲੇ ਮੰਤਰਾਲਾ

ਪ੍ਰੀ ਮੈਟ੍ਰਿਕ ਵਜ਼ੀਫੇ

Posted On: 22 JUL 2021 4:38PM by PIB Chandigarh

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਨੇ ਛੇ ਸੂਚੀਬੱਧ ਘੱਟ ਗਿਣਤੀ ਭਾਈਚਾਰਿਆਂ ਜਿਵੇਂ ਬੁੱਧ, ਈਸਾਈ, ਜੈਨ, ਮੁਸਲਿਮ, ਪਾਰਸੀ ਅਤੇ ਸਿੱਖ ਦੇ ਵਿੱਦਿਅਕ ਸ਼ਕਤੀਕਰਨ ਲਈ ਦੇਸ਼ ਭਰ ਦੇ ਸਾਰੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰੀ-ਮੈਟ੍ਰਿਕ ਵਜ਼ੀਫਾ ਸਕੀਮ, ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਅਤੇ ਮੈਰਿਟ-ਕਮ-ਮੀਨ ਅਧਾਰਤ ਵਜ਼ੀਫਾ ਸਕੀਮ ਲਾਗੂ ਕੀਤੀ ਹੈ। ਪਿਛਲੇ 7 ਸਾਲਾਂ ਦੌਰਾਨ, 4.52 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਰਾਸ਼ਟਰੀ ਵਜ਼ੀਫਾ ਪੋਰਟਲ (ਐਨਐੱਸਪੀ) ਅਤੇ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਰਾਹੀਂ ਵੱਖ-ਵੱਖ ਵਜ਼ੀਫੇ ਪ੍ਰਦਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 53% ਤੋਂ ਵੱਧ ਲਾਭਪਾਤਰੀ ਔਰਤਾਂ ਹਨ।

ਪ੍ਰੀ-ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਪਿਛਲੇ ਤਿੰਨ ਸਾਲਾਂ ਭਾਵ 2018-19 ਤੋਂ 2020-21 ਦੌਰਾਨ ਬਿਨੈਕਾਰਾਂ ਅਤੇ ਲਾਭਪਾਤਰੀਆਂ ਦੀ ਕੁੱਲ ਸੰਖਿਆ ਕ੍ਰਮਵਾਰ 2,87,99,025 ਅਤੇ 1,63,06,171 ਹੈ ਅਤੇ ਇਸ ਦੇ ਰਾਜ-ਅਧਾਰਤ ਵੇਰਵੇ ਇਕੱਠੇ ਕੀਤੇ ਗਏ ਹਨ।

ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਅਧੀਨ ਪਿਛਲੇ ਤਿੰਨ ਸਾਲਾਂ ਭਾਵ 2018-19 ਤੋਂ 2020-21 ਦੌਰਾਨ ਬਿਨੈਕਾਰਾਂ ਅਤੇ ਲਾਭਪਾਤਰੀਆਂ ਦੀ ਕੁੱਲ ਸੰਖਿਆ ਕ੍ਰਮਵਾਰ 53,29,846 ਅਤੇ 20,75,539 ਹੈ।

ਪਿਛਲੇ ਤਿੰਨ ਸਾਲਾਂ ਭਾਵ 2018-19 ਤੋਂ 2020-21 ਦੌਰਾਨ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਕ੍ਰਮਵਾਰ 5441.50 ਕਰੋੜ ਅਤੇ 5123.04 ਕਰੋੜ ਰੁਪਏ ਜਾਰੀ ਅਤੇ ਅਲਾਟ ਕੀਤੇ ਗਏ ਹਨ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਪੋਸਟ-ਗ੍ਰੈਜੂਏਸ਼ਨ, ਖੋਜ ਅਤੇ ਵਿਦੇਸ਼ੀ ਪ੍ਰੋਗਰਾਮਾਂ ਲਈ ਹੇਠ ਲਿਖੀਆਂ ਯੋਜਨਾਵਾਂ ਲਾਗੂ ਕਰ ਰਿਹਾ ਹੈ: -

(i) ਪੋਸਟ ਮੈਟ੍ਰਿਕ ਵਜ਼ੀਫਾ ਸਕੀਮ- ਗਿਆਰਵੀਂ ਅਤੇ ਬਾਰ੍ਹਵੀਂ ਜਮਾਤ, ਤਕਨੀਕੀ ਅਤੇ ਕਿੱਤਾਮੁਖੀ ਕੋਰਸਾਂ, ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਐੱਮਫਿੱਲ / ਪੀਐੱਚਡੀ ਕੋਰਸਾਂ ਵਿੱਚ ਪੜ੍ਹ ਰਹੇ ਘੱਟ ਗਿਣਤੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਂਦਾ ਹੈ।

(ii) ਮੈਰਿਟ-ਕਮ-ਮੀਨ ਅਧਾਰਤ ਵਜ਼ੀਫਾ ਸਕੀਮ - ਵਜ਼ੀਫਾ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੱਧਰ 'ਤੇ ਪੇਸ਼ੇਵਰ ਅਤੇ ਤਕਨੀਕੀ ਕੋਰਸ ਕਰਨ ਲਈ ਦਿੱਤਾ ਜਾਂਦਾ ਹੈ।

(iii) ਮੌਲਾਨਾ ਆਜ਼ਾਦ ਰਾਸ਼ਟਰੀ ਫੈਲੋਸ਼ਿਪ (ਐਮਏਐੱਨਐੱਫ) ਸਕੀਮ- ਇਹ ਫੈਲੋਸ਼ਿਪਾਂ ਨਿਯਮਤ ਅਤੇ ਪੂਰੇ ਸਮੇਂ ਦੇ ਐੱਮਫਿੱਲ ਅਤੇ ਪੀਐੱਚਡੀ ਕੋਰਸਾਂ ਵਿੱਚ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੂੰ ਖੋਜ ਕਰਨ ਲਈ ਦਿੱਤੀਆਂ ਜਾਂਦੀਆਂ ਹਨ।

(iv) ਪੜ੍ਹੋ ਪ੍ਰਦੇਸ - ਵਿਦੇਸ਼ੀ ਅਧਿਐਨ ਲਈ ਵਿੱਦਿਅਕ ਕਰਜ਼ਿਆਂ 'ਤੇ ਵਿਆਜ ਸਬਸਿਡੀ ਦੀ ਸਕੀਮ- ਇਸ ਯੋਜਨਾ ਦੇ ਤਹਿਤ ਵਿਦੇਸ਼ਾਂ ਵਿੱਚ ਮਾਸਟਰਜ਼, ਐੱਮਫਿੱਲ ਜਾਂ ਪੀਐੱਚਡੀ ਪੱਧਰ 'ਤੇ ਵਿਦੇਸ਼ੀ ਅਧਿਐਨ ਲਈ ਮਨਜ਼ੂਰਸ਼ੁਦਾ ਕੋਰਸਾਂ ਦੀ ਪਾਲਣਾ ਕਰਨ ਲਈ ਲਏ ਗਏ ਕਰਜ਼ਿਆਂ ਲਈ ਮੋਰਾਟੋਰੀਅਮ ਦੀ ਮਿਆਦ ਲਈ ਯੋਗ ਵਿਆਜ 'ਤੇ ਵਿਦਿਆਰਥੀਆਂ ਨੂੰ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ।

(v) ਵਿੱਦਿਅਕ ਕਰਜ਼ਾ ਸਕੀਮ: ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਐੱਨਐੱਮਡੀਐੱਫਸੀ) ਭਾਰਤ ਅਤੇ ਵਿਦੇਸ਼ਾਂ ਵਿੱਚ ਕੋਰਸ ਕਰਨ ਲਈ ਵਿੱਦਿਅਕ ਕਰਜੇ ਪ੍ਰਦਾਨ ਕਰਦਾ ਹੈ।

ਯੋਜਨਾਵਾਂ ਅਤੇ ਉਹਨਾਂ ਦੇ ਲਾਗੂ ਕਰਨ ਦੀ ਸਥਿਤੀ ਦਾ ਵੇਰਵਾ (i) ਤੋਂ (iv) ਅਤੇ (v) ਕ੍ਰਮਵਾਰ (www.minorityaffairs.gov.in) ਅਤੇ (www.nmdfc.org/) ਦੀਆਂ ਵੈਬਸਾਈਟਾਂ 'ਤੇ ਉਪਲਬਧ ਹੈ।

ਅਨੁਬੰਧ

 

The State/UT-wise details of number of applicants and beneficiaries under the Pre-Matric Scholarship Scheme for minorities during the last three years i.e. 2018-19 to 2020-21

S.No

States/UTs

Number of Application received

Number of beneficiaries

Sanctioned*

1

Andhra Pradesh

803371

436851

2

Telangana

746298

465340

3

Assam

1915021

643703

4

Bihar

1748075

601539

5

Chhattisgarh

2853

14590

6

Goa

43516

1598

7

Gujarat

504162

362708

8

Haryana

49870

24433

9

Himachal Pradesh

8634

5563

10

Jammu & Kashmir

1675284

1128389

11

Jharkhand

548081

148844

12

Karnataka

2949151

1434422

13

Kerala

2656108

1754135

14

Ladakh

28505

14487

15

Madhya Pradesh

520949

355686

16

Maharashtra

3231147

2138896

17

Manipur

187900

106029

18

Meghalaya

43463

29727

19

Mizoram

225765

147941

20

Nagaland

196100

149694

21

Odisha

91656

40942

22

Punjab

1865208

1314603

23

Rajasthan

645310

444494

24

Sikkim

3383

1205

25

Tamil Nadu

1380582

1077910

26

Tripura

21798

12451

27

Uttar Pradesh

3264151

2140260

28

Uttarakhand

121456

69725

29

West Bengal

3244793

1207780

30

Andaman & Nicobar

4697

2931

31

Chandigarh

6195

4488

32

Dadra & Nagar Haveli & Daman & Diu

3007

770

33

Delhi

49701

14567

34

Puducherry

12712

9470

 

Total

28799025

16306171

* ਆਰਜ਼ੀ ਡਾਟਾ । ਵਜ਼ੀਫ਼ਿਆਂ ਦੀ ਵੰਡ ਸਾਲ 2021-22 ਵਿੱਚ ਜਾਰੀ ਹੈ।

(ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਦੀਪ ਇਸ ਸਕੀਮ ਅਧੀਨ ਵਜ਼ੀਫੇ ਪ੍ਰਾਪਤ ਨਹੀਂ ਕਰਦੇ)

ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ 22 ਜੁਲਾਈ 2021 ਨੂੰ ਲੋਕ ਸਭਾ ਵਿੱਚ ਦਿੱਤੀ।

*****

ਐੱਨਏਓ/ਐੱਮਓਐੱਮਏ_ਐੱਲਐੱਸਕਿਊ-492)(Release ID: 1737836) Visitor Counter : 41


Read this release in: English , Urdu