ਪੁਲਾੜ ਵਿਭਾਗ
ਪੁਲਾੜ ਤਕਨਾਲੋਜੀ ਐਪਲੀਕੇਸ਼ਨਜ਼ ਦੀ ਦੇਸ਼ ਵਿੱਚ ਡਿਜੀਟਲ ਸਿੱਖਿਆ ਲਈ ਵਰਤੋਂ ਕੀਤੀ ਜਾ ਰਹੀ ਹੈ
Posted On:
22 JUL 2021 4:25PM by PIB Chandigarh
ਸਰਕਾਰ ਨੇ ਅੱਜ ਕਿਹਾ ਹੈ ਕਿ ਦੇਸ਼ ਵਿੱਚ ਡਿਜੀਟਲ ਸਿੱਖਿਆ ਲਈ ਪੁਲਾੜ ਤਕਨਾਲੋਜੀ ਐਪਲੀਕੇਸ਼ਨਜ਼ ਦੀ ਵਰਤੋਂ ਕੀਤੀ ਜਾ ਰਹੀ ਹੈ । ਟੈਲੀ ਸਿੱਖਿਆ ਪ੍ਰੋਗਰਾਮ ਤਹਿਤ 19 ਸੂਬਿਆਂ ਅਤੇ ਏ ਤੇ ਐੱਨ ਦੀਪ ਦੁਆਰਾ ਡਿਜੀਟਲ ਮੋਡ ਰਾਹੀਂ ਸਿੱਖਿਆ ਕੰਟੈਂਟ ਲਈ ਸੈਟੇਲਾਈਟ ਸੰਚਾਰ ਵਰਤਿਆ ਜਾ ਰਿਹਾ ਹੈ । ਇਸ ਤੋਂ ਅੱਗੇ ਭਾਸਕਰ ਚਾਰਿਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਜ਼ ਅਤੇ ਜੀਓ ਇਨਫੋਰਮੈਟਿਕਸ (ਬੀ ਆਈ ਐੱਸ ਏ ਜੀ — ਐੱਨ) ਸੈਟੇਲਾਈਟ ਸੰਚਾਰ ਵਰਤਦਿਆਂ 51 ਸਿੱਖਿਆ ਚੈਨਲ ਵੀ ਚਲਾ ਰਿਹਾ ਹੈ ।
ਇਸ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਂਸਿੰਗ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਪੁਲਾੜ ਤਕਨਾਲੋਜੀ ਅਤੇ ਇਸ ਦੀਆਂ ਐਪਲੀਕੇਸ਼ਨਜ਼ ਦੁਆਰਾ ਲਾਭਪਾਤਰੀਆਂ (ਜਿਵੇਂ ਅੰਡਰ ਗ੍ਰੈਜੂਏਟ / ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀ, ਕੰਮਕਾਜੀ ਪੇਸ਼ੇਵਰ, ਅਕਾਦਮਿਕ ਵਿਦਵਾਨ, ਸਕੂਲ ਅਧਿਆਪਕ ਅਤੇ ਸਕੂਲ ਵਿਦਿਆਰਥੀਆਂ) ਦੀ ਸਿਖਲਾਈ ਵਿੱਚ ਸਰਗਰਮੀ ਨਾਲ ਲੱਗਾ ਹੋਇਆ ਹੈ । ਪਿਛਲੇ ਇਕ ਸਾਲ ਦੌਰਾਨ ਇਹਨਾਂ ਪ੍ਰੋਗਰਾਮਾਂ ਤੋਂ 2.42 ਲੱਖ ਹਿੱਸਾ ਲੈਣ ਵਾਲਿਆਂ ਨੂੰ ਫਾਇਦਾ ਪਹੁੰਚਿਆ ਹੈ ।
ਪੁਲਾੜ ਖੇਤਰ ਗੈਰ ਸਰਕਾਰੀ ਸੰਸਥਾਵਾਂ ਦੀ ਵੱਡੀ ਸ਼ਮੂਲੀਅਤ ਲਈ ਖੁੱਲ੍ਹਾ ਹੈ, ਜਿਸ ਵੱਲੋਂ ਡਿਜੀਟਲ ਸਿੱਖਿਆ ਸਮੇਤ ਪੁਲਾੜ ਅਧਾਰਿਤ ਐਪਲੀਕੇਸ਼ਨਜ਼ ਮੁਹੱਈਆ ਕਰਕੇ ਵੱਡੇ ਮੌਕੇ ਦੇਣ ਦੀ ਸੰਭਾਵਨਾ ਹੈ ।
ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
**********
ਐੱਸ ਐੱਨ ਸੀ
(Release ID: 1737831)