ਜਲ ਸ਼ਕਤੀ ਮੰਤਰਾਲਾ

ਸਿੰਜਾਈ ਖੇਤੀ ਦੀ ਉਤਪਾਦਕਤਾ

Posted On: 22 JUL 2021 3:13PM by PIB Chandigarh

ਵਿਸ਼ਵ ਬੈਂਕ ਨੇ ਤਾਮਿਲਨਾਡੂ ਸਿੰਜਾਈ ਖੇਤੀਬਾੜੀ ਆਧੁਨਿਕੀਕਰਨ ਪ੍ਰਾਜੈਕਟ (ਟੀ ਐਨ ਆਈ ਐਮ ਪੀ ਆਈ ਬੀ ਆਰ ਡੀ ਲੋਨ ਨੰ .8797 -ਇਨ) ਲਈ 7 ਸਾਲਾਂ ਦੇ ਅਰਸੇ (2018-2025) ਲਈ 318 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ (ਕੁਲ ਪ੍ਰਾਜੈਕਟ ਲਾਗਤ ਦਾ 70%) ਸਿੰਜਾਈ ਖੇਤੀਬਾੜੀ ਅਤੇ ਜਲ ਸਰੋਤਾਂ ਦੇ ਪ੍ਰਬੰਧਨ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਮਨਜੂਰ ਕੀਤਾ ਹੈ।

ਆਈਬੀਆਰਡੀ ਦੇ ਕਰਜ਼ੇ ਵਿਚੋਂ 07.07.2021 ਤੱਕ 133.18 ਮਿਲੀਅਨ ਅਮਰੀਕੀ ਡਾਲਰ ਦੀ ਵੰਡ ਕੀਤੀ ਜਾ ਚੁਕੀ ਹੈ।

ਪ੍ਰਾਜੈਕਟ ਲਈ ਰਾਜ ਦੇ ਹਿੱਸੇਦਾਰੀ ਦੀ ਫੰਡਿੰਗ 136 ਮਿਲੀਅਨ ਅਮਰੀਕੀ ਡਾਲਰ ਹੈ ਜੋ ਕਿ ਪ੍ਰਾਜੈਕਟ ਦੀ ਲਾਗਤ ਦਾ 30% ਹੈ। 31.03.2021 ਨੂੰ, ਕਾਊਂਟਰਪਾਰਟ ਫੰਡਿੰਗ ਦੀ ਡਿਸਬਰਸਮੈਂਟ 409.88 ਕਰੋੜ ਰੁਪਏ ਹੈ।

ਕਿਉਂਕਿ ਇਹ ਰਾਜ ਸੈਕਟਰ ਦਾ ਪ੍ਰਾਜੈਕਟ ਹੈ, ਇਸ ਲਈ ਕੇਂਦਰ ਸਰਕਾਰ ਵੱਲੋਂ ਫੰਡਾਂ ਦੀ ਮਨਜ਼ੂਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਇਹ ਜਾਣਕਾਰੀ ਜਲ ਸ਼ਕਤੀ ਅਤੇ ਕਬਾਇਲੀ ਮਾਮਲਿਆਂ ਲਈ ਰਾਜ ਮੰਤਰੀ ਸ੍ਰੀ ਬਿਸ਼ਵੇਸ਼ਵਰ ਟੁਡੂ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

-------------------------------

ਏਐਸ / ਐਸ ਕੇ



(Release ID: 1737800) Visitor Counter : 96


Read this release in: English , Bengali