ਖੇਤੀਬਾੜੀ ਮੰਤਰਾਲਾ

ਨਵੇਂ ਖ਼ੇਤੀ ਕਾਨੂੰਨਾਂ ਤਹਿਤ ਝਗੜਿਆਂ ਦਾ ਨਿਪਟਾਰਾ

Posted On: 22 JUL 2021 4:38PM by PIB Chandigarh

ਕਿਸਾਨ ਉਤਪਾਦ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ 2020, ਅਤੇ ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਮੁੱਲ ਭਰੋਸਾ ਅਤੇ ਖੇਤੀ ਸੇਵਾਵਾਂ 'ਤੇ ਸਮਝੌਤਾ ਐਕਟ, 2020 ਤਹਿਤ ਖ਼ੇਤੀ ਕਾਨੂੰਨਾਂ ਨਾਲ ਸਬੰਧਤ ਵਿਵਾਦਾਂ ਨੂੰ ਸੁਲਝਾਉਣ ਲਈ, ਇੱਕ ਤੇਜ਼ ਅਤੇ ਲਾਗਤ ਪ੍ਰਭਾਵਸ਼ਾਲੀ ਝਗੜਾ ਨਿਪਟਾਰਾ ਕਰਨ ਵਾਲੀ ਵਿਧੀ ਸਬ-ਡਵੀਜ਼ਨ ਪੱਧਰ 'ਤੇ ਕਿਸਾਨਾਂ ਲਈ ਸਹਿਮਤੀ ਬੋਰਡ ਅਤੇ ਅੱਗੇ ਸਬ-ਡਵੀਜ਼ਨਲ ਅਥਾਰਟੀ ਅਤੇ ਜ਼ਿਲ੍ਹਾ ਕੁਲੈਕਟਰ ਰਾਹੀਂ ਨਿਰਧਾਰਤ ਕੀਤੀ ਗਈ ਹੈ।

ਉਪ ਮੰਡਲ ਪੱਧਰ ਅਤੇ ਜ਼ਿਲ੍ਹਾ ਕੁਲੈਕਟਰਾਂ ਦੇ ਕਾਰਜਕਾਰੀ ਅਧਿਕਾਰੀ ਜ਼ਮੀਨੀ ਮਾਲੀਏ ਨਾਲ ਜੁੜੇ ਕਾਰਜਾਂ ਨੂੰ ਪੂਰਾ ਕਰਦੇ ਹਨ, ਜਿਸ ਵਿੱਚ ਜ਼ਮੀਨੀ ਰਿਕਾਰਡ ਨੂੰ ਬਰਕਰਾਰ ਰੱਖਣ ਅਤੇ ਫਸਲਾਂ ਅਤੇ ਜ਼ਮੀਨਾਂ ਨਾਲ ਜੁੜੇ ਵਿਵਾਦਾਂ ਦਾ ਹੱਲ ਕੱਢਣਾ ਸ਼ਾਮਲ ਹੈ। ਇਸ ਤਰ੍ਹਾਂ, ਉਨ੍ਹਾਂ ਕੋਲ ਖੇਤੀਬਾੜੀ ਅਤੇ ਜ਼ਮੀਨੀ ਝਗੜਿਆਂ ਦੇ ਨਾਲ-ਨਾਲ ਨਿਆਇਕ ਅਭਿਆਸਾਂ ਨਾਲ ਸੰਬੰਧਿਤ ਖੇਤਰ ਦੇ ਕਾਫ਼ੀ ਤਜ਼ਰਬੇ ਹਨ। ਉਪਰੋਕਤ ਦੇ ਮੱਦੇਨਜ਼ਰ, ਉਹ ਇਨ੍ਹਾਂ ਖ਼ੇਤੀ ਕਾਨੂੰਨਾਂ ਤੋਂ ਪੈਦਾ ਹੋਏ ਸਾਰੇ ਕਾਨੂੰਨੀ ਅਤੇ ਇਕਰਾਰਨਾਮੇ ਦੇ ਝਗੜਿਆਂ ਬਾਰੇ ਫੈਸਲਾ ਲੈਣ ਲਈ ਵਧੇਰੇ ਸਮਰੱਥ ਹਨ।

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐਸ



(Release ID: 1737799) Visitor Counter : 129


Read this release in: English , Urdu , Marathi , Tamil