ਜਲ ਸ਼ਕਤੀ ਮੰਤਰਾਲਾ

ਨਮਾਮੀ ਗੰਗੇ ਪ੍ਰੋਗਰਾਮ ਅਧੀਨ ਸੀਐੱਸਆਰ ਪ੍ਰੋਜੈਕਟ

Posted On: 22 JUL 2021 3:08PM by PIB Chandigarh

ਭਾਰਤ ਸਰਕਾਰ ਨੇ ਸਵੱਛ ਗੰਗਾ ਫੰਡ (ਸੀਜੀਐੱਫ) ਦੀ ਸਥਾਪਨਾ ਇੱਕ ਟਰੱਸਟ ਦੇ ਤੌਰ 'ਤੇ ਇੰਡੀਅਨ ਟਰੱਸਟ ਐਕਟ, 1882 ਅਧੀਨ ਕੀਤੀ ਹੈ, ਤਾਂ ਜੋ ਗੰਗਾ ਨਦੀ ਦੀ ਸੰਭਾਲ ਲਈ ਯੋਗਦਾਨ ਪਾਉਣ ਲਈ ਵਸਨੀਕ ਭਾਰਤੀਆਂ, ਗ਼ੈਰ-ਨਿਵਾਸੀ ਭਾਰਤੀਆਂ (ਐੱਨਆਰਆਈ) ਅਤੇ ਭਾਰਤੀ ਮੂਲ ਦੇ ਵਿਅਕਤੀਆਂ (ਪੀਆਈਓ), ਕਾਰਪੋਰੇਟਸ (ਜਨਤਕ ਅਤੇ ਪ੍ਰਾਈਵੇਟ) ਨੂੰ ਇਜਾਜ਼ਤ ਦਿੱਤੀ ਜਾ ਸਕੇ।

ਕਲੀਨ ਗੰਗਾ ਫੰਡ ਲਈ ਯੋਗਦਾਨ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਦੀ ਗਤੀਵਿਧੀਆਂ ਦੇ ਦਾਇਰੇ ਵਿੱਚ ਆਉਂਦਾ ਹੈ, ਜਿਵੇਂ ਕਿ ਕੰਪਨੀ ਐਕਟ, 2013 ਦੀ ਅਨੁਸੂਚੀ VII ਵਿੱਚ ਦਰਸਾਇਆ ਗਿਆ ਹੈ। 30 ਜੂਨ, 2021 ਤੱਕ ਕਲੀਨ ਗੰਗਾ ਫੰਡ ਵਿੱਚ ਕਾਰਪੋਰੇਟ ਸੈਕਟਰ ਦਾ ਯੋਗਦਾਨ 365.58 ਕਰੋੜ ਰੁਪਏ ਹੈ। ਟਰੱਸਟ ਦੁਆਰਾ ਮਨਜ਼ੂਰ ਕੀਤੇ ਅਨੁਸਾਰ ਸੀਜੀਐੱਫ ਨੂੰ ਦਿੱਤੀ ਰਕਮ ਵੱਖ-ਵੱਖ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਲਈ ਵਰਤੀ ਜਾ ਸਕਦੀ ਹੈ।

ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਉੱਤੇ ਕਲੀਨ ਗੰਗਾ ਫੰਡ ਦੇ ਤਹਿਤ ਇੱਕ ਸਮਰਪਿਤ ਵੈਬਸਾਈਟ ਹੈ, ਜੋ ਕਾਰਪੋਰੇਟ ਨੂੰ ਨਮਾਮੀ ਗੰਗਾ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੀ ਹੈ। ਹੇਠ ਲਿਖੀਆਂ ਗਤੀਵਿਧੀਆਂ ਸੀਐੱਸਆਰ ਅਧੀਨ ਪੇਸ਼ ਕੀਤੀਆਂ ਜਾਂਦੀਆਂ ਹਨ: -

  1. ਘਾਟਾਂ ਦੀ ਉਸਾਰੀ / ਸੋਧ / ਵਿਸਥਾਰ ।
  2. ਘਾਟਾਂ ਦੀ ਸਫਾਈ ।
  3. ਮਹੱਤਵਪੂਰਨ ਘਾਟਾਂ 'ਤੇ ਸਹੂਲਤਾਂ ਪ੍ਰਦਾਨ ਕਰਨੀਆਂ ।
  4. ਸ਼ਮਸ਼ਾਨ ਘਾਟ ਨਿਰਮਾਣ / ਸੋਧ / ਵਿਸਥਾਰ ।
  5. ਗੰਗਾ ਗ੍ਰਾਮ ।
  6. ਨਾਲਿਆਂ ਅਤੇ ਡਰੇਨਾਂ ਦਾ ਜੈਵਿਕ ਉਪਚਾਰ ।
  7. ਸੂਚਨਾ ਸਿੱਖਿਆ ਸੰਚਾਰ (ਆਈਈਸੀ) ਦੀਆਂ ਗਤੀਵਿਧੀਆਂ ।
  8. ਟ੍ਰੈਸ਼ ਸਕਾਈਮਰਜ਼ ਦੀ ਵਰਤੋਂ ਕਰਦਿਆਂ ਸਤਹ ਦੀ ਸਫਾਈ ।
  9. ਠੋਸ ਕੂੜਾ ਪ੍ਰਬੰਧਨ ।
  10. ਰੁੱਖ ਲਗਾਉਣਾ ।

ਹੇਠ ਲਿਖੀਆਂ ਪ੍ਰਾਜੈਕਟਾਂ ਲਈ ਕਾਰਪੋਰੇਟ ਵਲੋਂ ਸੀਐੱਸਆਰ ਪਹਿਲਕਦਮੀਆਂ ਲਈ ਵਿੱਤ ਪ੍ਰਦਾਨ ਕੀਤਾ ਜਾਂਦਾ ਹੈ: -

  1. ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਸੀਐੱਸਆਰ ਪਹਿਲਕਦਮੀ ਤਹਿਤ ਹਰਿਦੁਆਰ ਵਿੱਚ 34 ਕਰੋੜ ਰੁਪਏ ਦੀ ਲਾਗਤ ਨਾਲ ਹਰ ਕੀ ਪਉੜੀ ਕੰਪਲੈਕਸ ਦਾ ਵਿਕਾਸ;
  2. ਸਟੇਟ ਬੈਂਕ ਆਫ਼ ਇੰਡੀਆ ਦੀ ਸੀਐੱਸਆਰ ਪਹਿਲਕਦਮੀ ਤਹਿਤ 3.21 ਕਰੋੜ ਰੁਪਏ ਦੀ ਲਾਗਤ ਨਾਲ ਕਰਨਵਾਸ ਬੰਗਰ ਘਾਟ ਦਾ ਵਿਕਾਸ;
  3. ਇੰਡੋ-ਰਾਮ ਟਰੱਸਟ ਦੀ ਸੀਐੱਸਆਰ ਪਹਿਲਕਦਮੀ ਤਹਿਤ 26.64 ਕਰੋੜ ਰੁਪਏ ਦੀ ਲਾਗਤ ਨਾਲ ਬਦਰੀਨਾਥ ਅਤੇ ਗੰਗੋਤਰੀ ਵਿਖੇ ਘਾਟ ਅਤੇ ਸ਼ਮਸ਼ਾਨਘਾਟ ਦਾ ਵਿਕਾਸ।

ਇਹ ਜਾਣਕਾਰੀ ਜਲ ਸ਼ਕਤੀ ਅਤੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਬਿਸ਼ਵੇਸ਼ਵਰ ਟੁਡੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਏਐਸ / ਐਸਕੇ


(Release ID: 1737742) Visitor Counter : 148


Read this release in: English