PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 20 JUL 2021 8:20PM by PIB Chandigarh

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

Image

Image

Image

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 42.15 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.11 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ 

ਦੇਸ਼-ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ।

 

ਟੀਕਿਆਂ ਦੀਆਂ ਖੁਰਾਕਾਂ

 

 (20 ਜੁਲਾਈ 2021 ਤੱਕ)

 

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

42,15,43,730

 

ਖੁਰਾਕਾਂ ਪਾਈਪਲਾਈਨ ਵਿੱਚ

 

71,40,000

 

ਟੀਕਿਆਂ ਦੀ ਕੁੱਲ ਖਪਤ

 

40,03,50,489

 

ਖੁਰਾਕਾਂ ਪ੍ਰਬੰਧ ਲਈ ਉਪਲਬਧ

 

2,11,93,241

 

ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 42.15 ਕਰੋੜ ਤੋਂ ਵੀ ਜ਼ਿਆਦਾ (42,15,43,730) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 71,40,000 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ।

ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਿਤ ਕੁੱਲ ਖਪਤ 40,03,50,489 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.11 ਕਰੋੜ (2,11,93,241) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleseDetail.aspx?PRID=1737066

 

ਕੋਵਿਡ-19 ਫੈਲਣ ਤੋਂ ਰੋਕਣ ਲਈ ਆਯੁਸ਼ ਦਵਾਈਆਂ ਬਾਰੇ ਖੋਜ 

ਮਹਾਮਾਰੀ ਦੀ ਦੂਜੀ ਲਹਿਰ ਦੌਰਾਨ, ਆਯੁਸ਼ -64 ਅਤੇ ਕਬਾਸੁਰਾ ਕੁਦੀਨੀਰ ਨੂੰ ਵਿਗਿਆਨਕ ਅਧਿਐਨ ਦੌਰਾਨ ਗੈਰ ਲੱਛਣੀ, ਹਲਕੇ ਅਤੇ ਦਰਮਿਆਨੇ ਕੋਵਿਡ -19 ਕੇਸਾਂ ਵਿੱਚ ਲਾਭਦਾਇਕ ਹੋਣ 'ਤੇ ਦੁਬਾਰਾ ਪੇਸ਼ ਕੀਤਾ ਗਿਆ, ਨੂੰ ਸਟੈਂਡਲੋਨ ਅਤੇ / ਜਾਂ ਸਟੈਂਡਰਡ ਕੇਅਰ ਦੇ ਅਨੁਕੂਲ ਵਜੋਂ ਲਾਭਦਾਇਕ ਪਾਇਆ ਗਿਆ, ਜਿਨ੍ਹਾਂ ਪ੍ਰੀਖਣਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ (ਸੀਐਸਆਈਆਰ ਅਤੇ ਡੀਬੀਟੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਨਾਮਵਰ ਵਿਗਿਆਨ ਸੰਸਥਾਵਾਂ ਅਤੇ ਹਸਪਤਾਲਾਂ ਦੇ ਸਹਿਯੋਗ ਨਾਲ ਆਯੁਸ਼ ਮੰਤਰਾਲੇ ਦੁਆਰਾ ਕੀਤਾ ਗਿਆ ਸੀ। ਹਾਲਾਂਕਿ, ਭਾਰਤ ਸਰਕਾਰ ਨੇ ਕੋਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗ 'ਤੇ ਅਧਾਰਿਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਜਾਰੀ ਕੀਤਾ ਹੈ।

https://pib.gov.in/PressReleseDetail.aspx?PRID=1737188

 

ਆਈਆਈਟੀ ਰੋਪੜ ਨੇ ਆਕਸੀਜਨ ਦੀ ਰਾਸ਼ਨਿੰਗ ਲਈ ਆਪਣੀ ਕਿਸਮ ਦਾ ਪਹਿਲਾ ਉਪਕਰਣ – AMLEX ਵਿਕਸਿਤ ਕੀਤਾ

 

ਮੈਡੀਕਲ ਆਕਸੀਜਨ ਸਿਲੰਡਰਾਂ ਦੀ ਮਿਆਦ ਵਿੱਚ ਤਿੰਨ–ਗੁਣਾ ਵਾਧਾ ਕਰਨ ਲਈ ‘ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੋਪੜ’ ਨੇ ਆਕਸੀਜਨ ਦੀ ਰਾਸ਼ਨਿੰਗ ਲਈ ਆਪਣੀ ਕਿਸਮ ਦਾ ਪਹਿਲਾ ਉਪਕਰਣ – AMLEX ਵਿਕਸਿਤ ਕੀਤਾ ਹੈ, ਜੋ ਮਰੀਜ਼ ਦੇ ਸਾਹ ਲੈਣ ਦੌਰਾਨ ਆਕਸੀਜਨ ਦੀ ਲੋੜੀਂਦੀ ਮਾਤਰਾ ਸਪਲਾਈ ਕਰਦਾ ਹੈ ਤੇ ਜਦੋਂ ਮਰੀਜ਼ ਕਾਰਬਨ ਡਾਈਆਕਸਾਈਡ (CO2) ਬਾਹਰ ਕੱਢਦਾ ਹੈ, ਤਾਂ ਇਹ ਸਪਲਾਈ ਰੁਕ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਆਕਸੀਜਨ ਦੀ ਬੱਚਤ ਹੁੰਦੀ ਹੈ, ਨਹੀਂ ਤਾਂ ਆਕਸੀਜਨ ਬਿਨਾ ਵਜ੍ਹਾ ਨਸ਼ਟ ਹੁੰਦੀ ਰਹਿੰਦੀ ਹੈ।

ਹੁਣ ਤੱਕ ਵਰਤੋਂਕਾਰ ਜਦੋਂ ਵੀ ਕਾਰਬਨ ਡਾਈਆਕਸਾਈਡ (CO2) ਬਾਹਰ ਕੱਢਦਾ ਹੈ, ਤਾਂ ਆਕਸੀਜਨ ਸਿਲੰਡਰ/ਪਾਈਪ ਵਿੱਚੋਂ ਆਕਸੀਜਨ ਵੀ ਉਸ ਨਾਲ ਬਾਹਰ ਨਿਕਲ ਜਾਂਦੀ ਹੈ। ਇੰਝ ਲੰਬੇ ਸਮੇਂ ਦੌਰਾਨ ਆਕਸੀਜਨ ਵੱਡੇ ਪੱਧਰ ਉੱਤੇ ਨਸ਼ਟ ਹੁੰਦੀ ਰਹਿੰਦੀ ਹੈ। ਇਸ ਤੋਂ ਇਲਾਵਾ, ਅਰਾਮ ਕਰਦੇ ਸਮੇਂ (ਸਾਹ ਲੈਂਦੇ ਤੇ ਬਾਹਰ ਛੱਡਣ ਦੇ ਵਿਚਕਾਰ) ਦੌਰਾਨ ਮਾਸਕ ਦੀਆਂ ਖੁੱਲ੍ਹੀਆਂ ਥਾਵਾਂ ਤੋਂ ਆਕਸੀਜਨ ਦੀ ਵੱਡੀ ਮਾਤਰਾ ਬਾਹਰ ਨਿਕਲਦੀ ਰਹਿੰਦੀ ਹੈ ਕਿਉਂਕਿ ਮਾਸਕ ਵਿੱਚ ਇਸ ਜੀਵਨ–ਬਚਾਊ ਗੈਸ ਦਾ ਪ੍ਰਵਾਹ ਲਗਾਤਾਰ ਹੁੰਦਾ ਰਹਿੰਦਾ ਹੈ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਕੋਵਿਡ–19 ਦੀ ਦੂਜੀ ਲਹਿਰ ਦੌਰਾਨ ਮੈਡੀਕਲ ਆਕਸੀਜਨ ਦੀ ਮੰਗ ਕਈ–ਗੁਣਾ ਵਧ ਚੁੱਕੀ ਹੈ; ਤਾਂ ਇਹ ਉਪਕਰਣ ਇਸ ਨੂੰ ਬੇਲੋੜੇ ਤਰੀਕੇ ਨਸ਼ਟ ਹੋਣ ਤੋਂ ਰੋਕਣ ਵਿੱਚ ਮਦਦ ਕਰੇਗਾ।

https://pib.gov.in/PressReleseDetail.aspx?PRID=1737098

 

 

ਪੋਰਟ ਬਲੇਅਰ ਵਿੱਚ ਆਈਐੱਨਐੱਚਐੱਸ ਧੰਨਵੰਤ੍ਰੀ ਵਿੱਚ ਆਕਸੀਜਨ ਉਤਪਾਦਨ ਸੁਵਿਧਾ ਦਾ ਉਦਘਾਟਨ

ਅੰਡੇਮਾਨ ਅਤੇ ਨਿਕੋਬਾਰ ਕਮਾਨ (ਸੀਆਈਐੱਨਸੀਏਐੱਨ) ਦੇ ਕਮਾਂਡਰ-ਇਨ-ਚੀਫ, ਲੈਫਟੀਨੈਂਟ ਜਨਰਲ ਅਜੈ ਸਿੰਘ ਦੁਆਰਾ 19 ਜੁਲਾਈ, 2021 ਨੂੰ ਪੋਰਟ ਬਲੇਅਰ ਵਿੱਚ ਇੰਡੀਅਨ ਨਵਲ ਹਸਪਤਾਲ, ਆਈਐੱਨਐੱਚਐੱਸ ਧੰਨਵੰਤ੍ਰੀ ਵਿੱਚ ਇੱਕ ਆਕਸੀਜਨ ਉਤਪਾਦਨ ਸੁਵਿਧਾ ਦਾ ਉਦਘਾਟਨ ਕੀਤਾ ਗਿਆ। ਇਸ ਪਲਾਂਟ ਨੂੰ ਕੋਵਿਡ-19 ਦੀ ਸਥਿਤੀ ਦੇ ਦਰਮਿਆਨ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਚਿਕਿਤਸਾ ਸਬੰਧੀ ਸੁਵਿਧਾਵਾਂ ਵਧਾਉਣ ਲਈ ਸਥਾਪਤ ਕੀਤਾ ਗਿਆ ਹੈ। ਪਲਾਂਟ ਦੀ ਸਥਾਪਨਾ ਅੰਡੇਮਾਨ ਅਤੇ ਨਿਕੋਬਾਰ ਕਮਾਨ ਦੁਆਰਾ ਮੇਸ੍ਰਸ ਆਈਟੀਡੀ ਸੀਮੇਂਟੇਸ਼ਨ ਇੰਡੀਆ ਲਿਮਿਟੇਡ, ਜੋ ਕਮਾਨ ਵਿੱਚ ਇੱਕ ਪ੍ਰਮੁੱਖ ਸਮੁੰਦਰੀ ਬੁਨਿਆਦੀ ਢਾਂਚਾ ਪ੍ਰੋਜੈਕਟ ਦਾ ਕੰਮ ਕਰ ਰਹੀ ਹੈ, ਦੇ ਮਾਧਿਅਮ ਨਾਲ ਕੀਤੀ ਗਈ। 

https://pib.gov.in/PressReleasePage.aspx?PRID=1736895

 

ਭਾਰਤੀ ਸਟਾਰਟ–ਅੱਪ ਨੇ ਬਣਾਇਆ ਕਿਫ਼ਾਇਤੀ ਤੇ ਦੋਹਰੀ ਤਾਕਤ ਵਾਲਾ ਡੀਫ਼ਿਬਰਿਲੇਟਰ, ਸਨਮਿਤਰਾ 1000 ਐੱਟਸੀਟੀ 

ਇੱਕ ISO13485 ਪ੍ਰਮਾਣਿਤ ਕੰਪਨੀ ‘ਜੀਵਟ੍ਰੌਨਿਕਸ’ ਪਹਿਲਾਂ ਹੀ ਅਮਰੀਕਾ ਤੇ ਭਾਰਤ ’ਚ ਚਾਰ ਪੇਟੈਂਟ ਹਾਸਲ ਕਰ ਚੁੱਕੀ ਹੈ ਤੇ ਇਸ ਨੂੰ ਪਹਿਲਾਂ BIG ਅਤੇ IIPME (ਮੁਢਲਾ ਪਰਿਵਰਤਨ ਪੜਾਅ) ਜਿਹੀਆਂ ਯੋਜਨਾਵਾਂ ਅਧੀਨ BIRAC ਵੱਲੋਂ ਵਿੱਤੀ ਸਹਾਇਤਾ ਦੀ ਸੁਵਿਧਾ ਮਿਲ ਚੁੱਕੀ ਹੈ। ਸਟਾਰਟ–ਅੱਪ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ‘ਸਨਮਿੱਤਰਾ 1000 HCT’ ਮੈਡੀਕਲ ਉਪਕਰਣਾਂ ਤੇ ਪੇਟੈਂਟ ਟੈਕਨੋਲੋਜੀ ਲਾਗਤਾਂ ਭਾਰਤੀ 99,999 ਰੁਪਏ + ਟੈਕਸ, ਜੋ ਬਿੱਗ ਬ੍ਰਾਂਡਸ ਦਾ ¼ ਹਿੱਸਾ ਹੈ; ਲਈ ਕੌਮਾਂਤਰੀ IEC ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਨ੍ਹਾਂ ਡੀਫ਼ਿਬਰਿਲੇਟਰਜ਼ ਨੂੰ ਆਮ ਤੌਰ ’ਤੇ ਛਾਤੀ ਦੀਆਂ ਕੰਪ੍ਰੈਸ਼ਨਸ (CPR) ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਦਿਲ ਦੀ ਧੜਕਣ ਦੀ ਦਰ ਜਾਂ ਰਿਦਮ ਨਾਲ ਸਬੰਧਤ ਸਮੱਸਿਆਵਾਂ (Arrythmias) ਤੋਂ ਪੀੜਤ ਕੋਵਿਡ–19 ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਇਲਾਜ ਕਰਨ ’ਚ ਵੀ ਲਾਹੇਵੰਦ ਹੋ ਸਕਦੇ ਹਨ।

https://pib.gov.in/PressReleasePage.aspx?PRID=1736815

 

 ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ

  • ਮਹਾਰਾਸ਼ਟਰ: ਮਹਾਰਾਸ਼ਟਰ ਦੇ ਕੋਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 62,20,207ਰਹੀ, ਜਦਕਿ ਸੋਮਵਾਰ ਨੂੰ ਕੋਵਿਡ ਦੇ 6,017 ਪਾਜ਼ਿਟਿਵ ਕੇਸ ਆਏ ਹਨ, ਇਹ 22 ਫ਼ਰਵਰੀ ਤੋਂ ਬਾਅਦ ਸਭ ਤੋਂ ਘੱਟ ਕੇਸ ਹਨ, ਜਦਕਿ 66 ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,27,097 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 13,051 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਿਕਵਰ ਹੋਏ ਮਾਮਲਿਆਂ ਦੀ ਗਿਣਤੀ 59,93,401ਤੱਕ ਪਹੁੰਚ ਚੁੱਕੀ ਹੈ। ਰਾਜ ਵਿੱਚ ਹੁਣ ਕੋਵਿਡ-19 ਦੇ 96,375 ਐਕਟਿਵ ਮਾਮਲੇ ਹਨ।

  • ਗੁਜਰਾਤ: ਸੋਮਵਾਰ ਨੂੰ ਗੁਜਰਾਤ ਵਿੱਚ 24 ਨਵੇਂ ਕੋਰੋਨਾਵਾਇਰਸ ਮਾਮਲੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8,24,517 ਹੋ ਗਈ, ਜਦਕਿ ਰਾਜ ਵਿੱਚ ਕਿਤੇ ਵੀ ਕੋਵਿਡ-19 ਕਾਰਨ ਕੋਈ ਤਾਜ਼ਾ ਮੌਤ ਨਹੀਂ ਮਿਲੀ ਹੈ। ਇਸ ਤੋਂ ਇਲਾਵਾ, ਦਿਨ ਦੌਰਾਨ 74 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਸ ਨਾਲ ਰਾਜ ਵਿੱਚ ਰਿਕਵਰ ਹੋਏ ਕੇਸਾਂ ਦੀ ਗਿਣਤੀ 8,13,998 ਹੋ ਗਈ ਹੈ। ਗੁਜਰਾਤ ਵਿੱਚ ਕੁੱਲ 443 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ ਛੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 33 ਜ਼ਿਲ੍ਹਿਆਂ ਵਿੱਚੋਂ 22 ਵਿੱਚ ਸੋਮਵਾਰ ਨੂੰ ਕੋਈ ਵੀ ਕੋਵਿਡ-19 ਕੇਸ ਨਹੀਂ ਮਿਲਿਆ। ਸੋਮਵਾਰ ਨੂੰ ਕੋਵਿਡ-19 ਦੇ ਲਈ 3,92,953 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜਿਸ ਨਾਲ ਰਾਜ ਵਿੱਚ ਹੁਣ ਤੱਕ ਕੁੱਲ ਟੀਕਿਆਂ ਦੀ ਗਿਣਤੀ 2,97,34,497 ਹੋ ਗਈ ਹੈ। 18 ਤੋਂ 44 ਸਾਲ ਦੀ ਉਮਰ ਸਮੂਹ ਵਿੱਚ ਕੁੱਲ 2,19,997 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।

  • ਰਾਜਸਥਾਨ: ਸੋਮਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ 33 ਕੇਸ ਆਏ ਅਤੇ ਇੱਕ ਦੀ ਮੌਤ ਹੋਈ ਹੈ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 9,53,393 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 8,951 ਹੋ ਗਈ ਹੈ। ਹੁਣ ਤੱਕ ਕੋਵਿਡ-19 ਦੇ ਕੁੱਲ 9,44,007 ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ, ਅਤੇ ਐਕਟਿਵ ਕੇਸਾਂ ਦੀ ਗਿਣਤੀ 435 ਹੈ। ਇਸ ਦੌਰਾਨ ਰਾਜ ਵਿੱਚ ਹੁਣ ਤੱਕ 2,87,80,000 ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਹਾਲੇ ਵੀ ਲਾਗੂ ਹੈ। ਰਾਜ ਭਰ ਵਿੱਚ ਧਾਰਮਿਕ ਸਮਾਗਮਾਂ ’ਤੇ ਵੀ ਪਾਬੰਦੀ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਸਕੂਲਾਂਵਿੱਚ ਕਲਾਸਾਂਅਤੇ ਹੋਸਟਲ 26 ਜੁਲਾਈ ਤੋਂ ਸ਼ੁਰੂ ਹੋਣਗੀਆਂ। ਜਦਕਿ ਕੋਵਿਡ ਉਚਿਤ ਵਿਵਹਾਰ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। 9 ਵੀਂ ਅਤੇ 10 ਵੀਂ ਦੀਆਂ ਕਲਾਸਾਂ 5 ਅਗਸਤ ਤੋਂ ਸ਼ੁਰੂ ਹੋਣਗੀਆਂ। ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ ਕੋਵਿਡ ਦੇ 12 ਹੋਰ ਕੇਸ ਆਏ ਜਿਸ ਨਾਲ ਕੁੱਲ ਕੇਸ 7,91,670 ਤੱਕ ਪਹੁੰਚ ਗਏ ਹਨ, ਜਦਕਿ ਦਿਨ ਦੌਰਾਨ ਕਿਸੇ ਦੀ ਮੌਤ ਦੀ ਖਬਰ ਨਹੀਂ ਮਿਲੀ ਹੈ। ਰਿਕਵਰਡ ਕੇਸਾਂ ਦੀ ਗਿਣਤੀ 7,80,956 ਹੈ ਅਤੇ ਮੌਤਾਂ ਦੀ ਗਿਣਤੀ 10,512 ਹੈ, ਜਿਸ ਨਾਲ ਰਾਜ ਵਿੱਚ 202 ਐਕਟਿਵ ਮਾਮਲੇ ਰਹਿ ਗਏ ਹਨ। ਸੋਮਵਾਰ ਨੂੰ 4,55,485 ਟੀਕਿਆਂ ਸਮੇਤ ਹੁਣ ਤੱਕ 2,56,36,450 ਟੀਕੇ ਲਗਾਏ ਜਾ ਚੁੱਕੇ ਹਨ।

  • ਛੱਤੀਸਗੜ੍ਹ: ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19ਦੇ 316ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 10,00,169 ਤੱਕ ਪਹੁੰਚ ਗਈ ਹੈ। ਜਦਕਿ ਦਿਨ ਦੌਰਾਨ ਚਾਰ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 13,500 ਹੋ ਗਈ ਹੈ। ਰਿਕਵਰਡ ਕੇਸਾਂ ਦੀ ਗਿਣਤੀ 9,83,200 ਤੱਕ ਪਹੁੰਚ ਗਈ ਹੈ, ਕਿਉਂਕਿ 212 ਲੋਕਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ ਅਤੇ 350 ਮਰੀਜਾਂ ਨੇ ਦਿਨ ਵਿੱਚ ਹੋਮ ਆਈਸੋਲੇਸ਼ਨ ਨੂੰ ਪੂਰਾ ਕੀਤਾ ਅਤੇ ਰਾਜ ਵਿੱਚ 3,469 ਐਕਟਿਵ ਕੇਸ ਰਹਿ ਗਏ ਹਨ।

  • ਗੋਆ: ਸੋਮਵਾਰ ਨੂੰ ਗੋਆ ਵਿੱਚ ਕੋਰੋਨਾਵਾਇਰਸ ਦੇ 99ਕੇਸਾਂ ਦੇ ਆਉਣ ਨਾਲ ਕੁੱਲ ਕੇਸ ਵਧ ਕੇ 1,69,839 ਤੱਕ ਪਹੁੰਚ ਗਏ ਹਨ। ਜਦਕਿ ਦਿਨ ਦੌਰਾਨ 225 ਮਰੀਜ਼ ਰਿਕਵਰ ਹੋਏ ਅਤੇ ਮੌਤਾਂ ਦੀ ਗਿਣਤੀ 3,111 ਹੋ ਗਈ ਹੈ। ਰਿਕਵਰਡ ਕੇਸਾਂ ਦੀ ਗਿਣਤੀ 1,65,292 ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 1,436 ਹੈ।

  • ਕੇਰਲ: ਸੋਮਵਾਰ ਨੂੰ ਰਾਜ ਵਿੱਚ ਕੋਵਿਡ ਦੇ 9,931 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਫਿਲਹਾਲ, ਰਾਜ ਵਿੱਚ 1,21,708 ਐਕਟਿਵ ਕੇਸ ਹਨ। 58 ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 15,408 ਹੋ ਗਈ ਹੈ। ਟੈਸਟ ਪਾਜ਼ਿਟਿਵ ਦਰ 11.08%’ਤੇ ਖੜ੍ਹੀ ਹੈ। ਸੋਮਵਾਰ ਨੂੰ 3,43,749 ਲੋਕਾਂ ਨੇ ਟੀਕਾ ਲਗਵਾਇਆ। ਹੁਣ ਤੱਕ ਰਾਜ ਵਿੱਚ ਕੁੱਲ 1,71,22,686 ਵਿਅਕਤੀ ਟੀਕੇ ਲਗਾ ਚੁੱਕੇ ਹਨ। ਇਸ ਵਿੱਚੋਂ1,21,84,864ਲੋਕਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 49,37,822 ਲੋਕਾਂ ਨੇ ਦੂਜੀ ਖੁਰਾਕ ਲਈ ਹੈ।

  • ਤਮਿਲ ਨਾਡੂ: ਸੋਮਵਾਰ ਨੂੰ ਕੁੱਲ 1,971 ਲੋਕਾਂ ਨੂੰ ਵਾਇਰਸ ਲਈ ਪਾਜ਼ਿਟਿਵ ਪਇਆ ਗਿਆ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 28 ਰਹੀ ਹੈ। ਪਬਲਿਕ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰਾਜ ਦੀ 6% ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ। ਪੰਜ ਵਿੱਚੋਂ ਇੱਕ ਨੂੰ ਕੋਵਿਡ-19 ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ।

  • ਕਰਨਾਟਕ: 19-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਅਨੁਸਾਰ, ਨਵੇਂ ਕੇਸ ਆਏ: 1,291; ਕੁੱਲ ਐਕਟਿਵ ਕੇਸ: 27,527; ਨਵੀਆਂ ਕੋਵਿਡ ਮੌਤਾਂ: 40; ਕੁੱਲ ਕੋਵਿਡ ਮੌਤਾਂ: 36,197; ਰਾਜ ਵਿੱਚ ਕੱਲ ਤਕਰੀਬਨ 2,53,454 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 2,75,81,106 ਟੀਕੇ ਲਗਾਏ ਜਾ ਚੁੱਕੇ ਹਨ।

  • ਆਂਧਰ ਪ੍ਰਦੇਸ: ਰਾਜ ਵਿੱਚ 71,152 ਸੈਂਪਲਾਂ ਦੀ ਜਾਂਚ ਤੋਂ ਬਾਅਦ 1628 ਨਵੇਂ ਕੇਸ ਆਏ ਅਤੇ 22 ਮੌਤਾਂ ਹੋਈਆਂ ਹਨ, ਪਿਛਲੇ 24 ਘੰਟਿਆਂ ਦੌਰਾਨ 2744 ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 19,41,724; ਐਕਟਿਵ ਕੇਸ: 23,570; ਡਿਸਚਾਰਜ: 19,05,000; ਮੌਤਾਂ: 13,154. ਰਾਜ ਵਿੱਚ ਕੱਲ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,87,98,161 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ1,45,59,253ਲੋਕਾਂ ਨੇ ਪਹਿਲੀ ਖੁਰਾਕ ਅਤੇ 42,38,908 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤੇਲੰਗਾਨਾ: ਕੱਲ੍ਹ ਰਾਜ ਵਿੱਚਕੋਵਿਡ ਦੇ 746 ਨਵੇਂ ਕੇਸ ਆਏ ਅਤੇ 5 ਮੌਤਾਂ ਹੋਈਆਂ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 6,37,373 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 3,764 ਹੋ ਗਈ ਹੈ। ਰਾਜ ਵਿੱਚ ਕੋਵਿਡ ਮਰੀਜ਼ਾਂ ਵਿੱਚ ਪਾਜ਼ਿਟਿਵ ਦਰ ਰਾਸ਼ਟਰੀ ਔਸਤ ਦੇ 97.29ਫੀਸਦੀ ਦੇ ਮੁਕਾਬਲੇ 97.86ਫੀਸਦੀ ਤੱਕ ਪਹੁੰਚ ਗਈ ਹੈ। ਰਾਸ਼ਟਰੀਔਸਤ 1.3ਫੀਸਦੀ ਦੇ ਮੁਕਾਬਲੇ ਕੇਸ ਮੌਤ ਦਰ (ਸੀਐੱਫ਼ਆਰ) 0.59ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 9,836 ਹੈ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 598387 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 953ਹੈ। ਕੁੱਲ ਮੌਤਾਂ ਦੀ ਗਿਣਤੀ 16237 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1356170 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 406932 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3650929ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ| 45 ਸਾਲ ਤੋਂ ਵੱਧ ਉਮਰ ਦੇ 1011293 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ|

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 61893 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 46 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 809 ਹੈ।

  • ਅਸਾਮ: ਸੋਮਵਾਰ ਨੂੰ ਅਸਾਮ ਵਿੱਚ ਕੁੱਲ 20 ਕੋਵਿਡ ਮੌਤਾਂ ਹੋਈਆਂ, ਜਦਕਿ 1,797 ਨਵੇਂ ਕੇਸ ਆਏ ਹਨ। ਦਿਨ ਵੇਲੇ ਰਾਜ ਵਿੱਚ ਪਾਜ਼ਿਟਿਵ ਦਰ 1.18 ਫੀਸਦੀ ਸੀ।

  • ਮਣੀਪੁਰ: ਮਣੀਪੁਰ ਵਿੱਚ 774 ਮਾਮਲੇ ਸਾਹਮਣੇ ਆਏ, 16 ਮੌਤਾਂ ਹੋਈਆਂ; ਰੋਜ਼ਾਨਾ ਪਾਜ਼ਿਟਿਵ ਦਰ ਹਾਲੇ ਵੀ ਚਿੰਤਾਜਨਕ ਹੈ। ਤਾਜ਼ਾ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦੇ ਬਾਵਜੂਦ, ਲਾਗ ਦੀ ਦਰ 17.83 ਫੀਸਦੀ ਸੀ। ਕੋਵਿਡ ਕੰਟਰੋਲ ਰੂਮ ਦੇ ਅਨੁਸਾਰ, 18 ਜੁਲਾਈ ਨੂੰ ਲਗਾਏ ਗਏ ਕੋਵਿਡ ਟੀਕਿਆਂ ਦੀ ਗਿਣਤੀ 7,380 ਹੈ, ਜਦਕਿ ਲਗਾਏ ਗਏ ਕੁੱਲ ਟੀਕਿਆਂ ਦੀ ਗਿਣਤੀ 1,043,504 (ਪਹਿਲੀ ਖੁਰਾਕ 9,29,764 ਅਤੇ ਦੂਜੀ ਖੁਰਾਕ 1,13,740) ਹੈ। ਇਸ ਦਾ ਮਤਲਬ ਰਾਜ ਨੇ ਟੀਕਾਕਰਣ ਲਈ ਯੋਗ ਆਬਾਦੀ - 19,39,244ਦੇ 53.81% ਆਬਾਦੀ ਨੂੰ ਪਹਿਲਾ ਟੀਕਾ ਲਗਾਇਆ ਗਿਆ ਹੈ। 47.94% ਬਾਲਗ਼ ਅਬਾਦੀ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ, ਸਿਰਫ 5.87% ਆਬਾਦੀ ਨੂੰ ਵਾਇਰਸ ਦੇ ਵਿਰੁੱਧ ਟੀਕਾਕਰਣ ਲਗਾਇਆ ਗਿਆ ਹੈ।

  • ਮੇਘਾਲਿਆ: ਪਿਛਲੇ 24 ਘੰਟਿਆਂ ਦੌਰਾਨ 10 ਹੋਰ ਵਿਅਕਤੀ ਕੋਵਿਡ ਦਾ ਸ਼ਿਕਾਰ ਹੋ ਗਏ ਅਤੇ ਕੁੱਲ ਮੌਤਾਂ ਦੀ ਗਿਣਤੀ 955 ਹੋ ਗਈ ਹੈ। ਸੋਮਵਾਰ ਨੂੰ ਰਾਜ ਵਿੱਚ 385 ਤਾਜ਼ਾ ਕੇਸ ਆਏ ਜਿਸ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,000 ਦੇ ਅੰਕ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਕੋਵਿਡ ਤੋਂ 323 ਮਰੀਜ਼ ਰਿਕਵਰ ਹੋਏ ਹਨ। ਜਿਸ ਨਾਲ ਰਾਜ ਵਿੱਚ ਕੁੱਲ ਰਿਕਵਰ ਕੇਸਾਂ ਦੀ ਗਿਣਤੀ52,787 ਹੋ ਗਈ ਹੈ।

  • ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 62 ਨਵੇਂ ਕੇਸ ਆਏ ਅਤੇ 2 ਮੌਤਾਂ ਹੋਈਆਂ ਹਨ। ਐਕਟਿਵ ਕੇਸ 1147 ਹਨ ਜਦਕਿ ਕੁੱਲ ਕੇਸਾਂ ਦੀ ਗਿਣਤੀ 26,744 ਤੱਕ ਪਹੁੰਚ ਗਈ ਹੈ।

  • ਸਿੱਕਿਮ: ਸਿੱਕਿਮ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ ਕੋਰਨਾਵਾਇਰਸ ਦੇ ਦੁੱਗਣੇ ਤੋਂ ਵੱਧ ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਰਾਜ ਵਿੱਚ 19.2% ਪਾਜ਼ਿਟਿਵ ਦਰ ਦੇ ਨਾਲ ਟੈਸਟ ਕੀਤੇ ਗਏ 1335 ਸੈਂਪਲਾਂ ਵਿੱਚੋਂ 257 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸਾਂ ਦੀ ਗਿਣਤੀ ਵਧ ਕੇ 23649 ਹੋ ਗਈ ਹੈ ਜਦਕਿ ਇਸ ਵੇਲੇ 2429 ਐਕਟਿਵ ਕੇਸ ਹਨ। ਰਾਜ ਵਿੱਚ 136 ਮਰੀਜ਼ ਰਿਕਵਰ ਹੋਏ ਹਨ, ਜਿਸ ਨਾਲ ਕੁੱਲ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 20634 ਹੋ ਗਈ ਹੈ। ਕਿਸੇ ਦੀ ਮੌਤ ਦੀ ਕੋਈ ਨਵੀਂ ਰਿਪੋਰਟ ਨਹੀਂ ਮਿਲੀ ਹੈ, ਮੌਤਾਂ ਦਾ ਅੰਕੜਾ 324 ਰਿਹਾ ਹੈ।

 

ਮਹੱਤਵਪੂਰਨ ਟਵਿੱਟ

 

 

*********

ਐੱਮਵੀ/ਏਐੱਸ



(Release ID: 1737437) Visitor Counter : 145


Read this release in: English , Hindi , Marathi , Gujarati