ਖੇਤੀਬਾੜੀ ਮੰਤਰਾਲਾ

ਕੋਵਿਡ ਸੰਕਟ ਦੌਰਾਨ ਕਿਸਾਨਾਂ ਨੂੰ ਸਹਾਇਤਾ

Posted On: 20 JUL 2021 6:48PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਮੁੱਖ ਲਾਭਪਾਤਰੀ- ਪੱਖੀ ਯੋਜਨਾਵਾਂ ਤਹਿਤ ਲਾਭ  ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ।


 

ਖੇਤੀਬਾੜੀ ਰਾਜ ਦਾ ਵਿਸ਼ਾ ਹੈ। ਹਾਲਾਂਕਿ, ਭਾਰਤ ਸਰਕਾਰ ਸਮੁੱਚੇ ਤੌਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਦੇ ਲਾਭ ਲਈ ਕੇਂਦਰੀ ਸੈਕਟਰ ਅਤੇ ਕੇਂਦਰੀ ਸਪਾਂਸਰਡ ਦੋਹਾਂ ਸਕੀਮਾਂ ਅਧੀਨ ਕਈ ਯੋਜਨਾਵਾਂ ਲਾਗੂ ਕਰ ਰਹੀ ਹੈ। ਲਾਭਪਾਤਰੀਆਂ ਦੀ ਚੋਣ ਰਾਜ ਸਰਕਾਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਲਈ, ਇਸ ਤਰ੍ਹਾਂ ਦੇ ਵੇਰਵਿਆਂ ਨੂੰ ਉਨ੍ਹਾਂ ਵੱਲੋਂ ਬਣਾਈ ਰੱਖਿਆ ਜਾਂਦਾ ਹੈ। 

ਲਾਭਪਾਤਰੀਆਂ ਦੀ ਚੋਣ ਲਈ ਇਕਸਾਰ ਮਾਪਦੰਡ ਨਹੀਂ ਅਪਣਾਇਆ ਜਾਂਦਾ ਹੈ ਅਤੇ ਇਹ ਯੋਜਨਾ ਤੋਂ ਯੋਜਨਾ ਤਕ ਵੱਖਰੀ ਹੋ ਸਕਦੀ ਹੈ। ਹਾਲਾਂਕਿ, ਵਿਭਾਗ ਦੀਆਂ ਬਹੁਤੀਆਂ ਸਕੀਮਾਂ ਲਈ ਲੈਂਡ-ਹੋਲਡਿੰਗ ਨੂੰ ਯੋਗਤਾ ਦੇ ਮਾਪਦੰਡ ਵਜੋਂ ਲਿਆ ਜਾਂਦਾ ਹੈ

* ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨ ਮੰਤਰੀ-ਕਿਸਾਨ): ਇਸ ਯੋਜਨਾ ਦਾ ਉਦੇਸ਼ ਜਮੀਨਾਂ ਵਾਲੇ ਸਾਰੇ ਕਿਸਾਨਾਂ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਕਰਨਾ ਹੈ।  ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆਨਲਾਈਨ ਸਿੱਧੇ 6000 ਰੁਪਏ ਸਾਲਾਨਾ (ਹਰ ਚਾਰ ਮਹੀਨਿਆਂ ਬਾਅਦ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿਚ) ਰਕਮ ਜਾਰੀ ਕੀਤੀ ਜਾਂਦੀ ਹੈ। ਕੋਵਿਡ ਦੇ ਅਰਸੇ ਦੌਰਾਨ ਇਸ ਯੋਜਨਾ ਤਹਿਤ 10.52 ਕਰੋੜ ਲਾਭਪਾਤਰੀਆਂ ਨੂੰ 84,600 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। 

 *ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ): ਕੇਸੀਸੀ ਸੈਚੂਰੇਸ਼ਨ ਮੁਹਿੰਮ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ (ਡੀਏਸੀ ਐਂਡ ਐੱਫਡਬਲਯੂ) ਨੇ ਮੱਧ ਫਰਵਰੀ, 2020 ਵਿੱਚ ਸੰਸਥਾਗਤ ਰਿਆਇਤੀ ਉਧਾਰ ਤੱਕ ਵਿਆਪਕ ਪਹੁੰਚ ਪ੍ਰਦਾਨ ਕਰਨ ਦੇ ਟੀਚੇ ਨਾਲ ਵਿੱਤੀ ਸੇਵਾਵਾਂ ਵਿਭਾਗ (ਡੀਐਫਐਸ) ਦੇ ਸਹਿਯੋਗ ਨਾਲ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਾਲੇ ਕਿਸਾਨਾਂ ਸਮੇਤ ਸਾਰੇ ਹੀ ਕਿਸਾਨਾਂ ਲਈ, ਪ੍ਰਧਾਨ ਮੰਤਰੀ -ਕਿਸਾਨ ਲਾਭਪਾਤਰੀਆਂ ਨੂੰ ਕਵਰ ਕਰਨ ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸੀ।  ‘ਆਤਮਨਿਰਭਰ ਭਾਰਤ ਅਭਿਆਨ (ਏਬੀਏ)’ ਮੁਹਿੰਮ ਤਹਿਤ ਸਰਕਾਰ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਨ ਕਦਮ ਵਜੋਂ ਸਾਲ ਦੇ ਅੰਤ ਤੱਕ 2.5 ਕਰੋੜ ਵਾਧੂ ਕੇਸੀਸੀ ਜਾਰੀ ਕਰਨ ਦਾ ਟੀਚਾ ਮਿੱਥਿਆ ਹੈ। ਇਹ ਸੰਕਟ ਦੇ ਸਮੇਂ ਅਤੇ ਪੇਂਡੂ ਆਰਥਿਕਤਾ ਵਿੱਚ ਲਗਭਗ 2 ਲੱਖ ਕਰੋੜ ਪਾਉਣ ਨਾਲ ਕਿਸਾਨਾਂ ਨੂੰ ਸਸਤੇ ਉਧਾਰ ਦੀ ਉਪਲਬਧਤਾ ਨੂੰ ਯਕੀਨੀ ਬਣਾਏਗਾ। ਹੁਣ ਤੱਕ, ਬੈਂਕਾਂ ਨੇ 2.18 ਕਰੋੜ ਯੋਗ ਕਿਸਾਨਾਂ ਲਈ ਕੇਸੀਸੀ ਜਾਰੀ ਕੀਤੇ ਹਨ। 2.5 ਕਰੋੜ ਕਿਸਾਨ ਨਿਰਧਾਰਤ ਸਮੇਂ ਵਿੱਚ ਕਵਰ ਕੀਤੇ ਜਾਣਗੇ। 

 *ਪ੍ਰਧਾਨ ਮੰਤਰੀ ਕਿਸਾਨ ਮਾਣ ਧੰਨ ਯੋਜਨਾ (ਪੀ ਐਮ -ਕੇਐਮਵਾਈ): ਇਹ ਛੋਟੇ ਅਤੇ ਮਾਰਜਨਲ ਕਿਸਾਨਾਂ ਲਈ ਇੱਕ ਸਵੈਇੱਛੁਕ ਅਤੇ ਯੋਗਦਾਨ ਪਾਉਣ ਵਾਲੀ ਪੈਨਸ਼ਨ ਸਕੀਮ ਹੈ। ਸਾਲ 2020-21 ਦੌਰਾਨ 114721 ਕਿਸਾਨਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਗਿਆ ਸੀ।  

 *ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ): ਇਹ ਸਾਰੇ ਗੈਰ ਰੋਕਣਯੋਗ ਕੁਦਰਤੀ ਜੋਖਮਾਂ ਦੇ ਵਿਰੁੱਧ ਕਿਸਾਨਾਂ ਲਈ ਇੱਕ ਕਿਫਾਇਤੀ ਫਸਲ ਬੀਮਾ ਯੋਜਨਾ ਹੈ। 2020-21 ਦੇ ਦੌਰਾਨ 608.9 ਲੱਖ ਕਿਸਾਨ ਅਰਜੀਆਂ ਦਾ ਯੋਜਨਾ ਤਹਿਤ ਬੀਮਾ ਕੀਤਾ ਗਿਆ ਸੀ। 


 

 ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

-------------------- 

ਏਪੀਐਸ



(Release ID: 1737408) Visitor Counter : 159


Read this release in: English , Urdu