ਵਿੱਤ ਮੰਤਰਾਲਾ
ਕੋਵਿਡ -19 ਮਹਾਮਾਰੀ ਦੇ ਪਿਛੋਕੜ ਵਿੱਚ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਚੁੱਕੇ ਗਏ ਕਦਮ
प्रविष्टि तिथि:
20 JUL 2021 4:48PM by PIB Chandigarh
ਸਰਕਾਰ ਵਸਤੂਆਂ ਦੀਆਂ ਕੀਮਤਾਂ ਵਿੱਚ ਤਰਲਤਾ ਅਤੇ ਸਿੱਧੇ ਵਾਧੇ ਨੂੰ ਦੂਰ ਕਰਨ ਅਤੇ ਕੋਵਿਡ -19 ਮਹਾਮਾਰੀ ਦੇ ਪਿਛੋਕੜ ਵਿੱਚ ਬੁਨਿਆਦੀ ਢਾਂਚੇ 'ਤੇ ਇਸ ਦੇ ਪ੍ਰਭਾਵ ਨੂੰ ਘਟਾਉਣ ਲਈ ਕਈ ਉਪਾਅ ਕਰ ਰਹੀ ਹੈ। ਇਹ ਗੱਲ ਵਿੱਤ ਰਾਜ ਮੰਤਰੀ ਸ੍ਰੀ ਪੰਕਜ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਆਖੀ।
ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਪੈਕੇਜ (ਏਐੱਨਬੀਪੀ) ਵਿੱਚ ਉਪਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਜੋ ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਬੁਨਿਆਦੀ ਢਾਂਚੇ ਸਮੇਤ ਹੋਰਨਾਂ ਸੈਕਟਰਾਂ ਨੂੰ ਸਹਾਇਤਾ ਦਿੱਤੀ ਜਾ ਸਕੇ। ਆਰਥਿਕਤਾ ਨੂੰ ਰਾਹਤ ਦੇਣ ਲਈ 28 ਜੂਨ, 2021 ਨੂੰ ਕੋਵਿਡ -19 ਤੋਂ ਪ੍ਰਭਾਵਿਤ ਸੈਕਟਰਾਂ ਲਈ 1.1 ਲੱਖ ਕਰੋੜ ਰੁਪਏ ਦੀ ਕਰਜ਼ਾ ਗਰੰਟੀ ਸਕੀਮ ਅਤੇ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ ਲਈ ਵਾਧੂ 1.5 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ।
ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਮੇਂ-ਸਮੇਂ 'ਤੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਲਈ ਦੇਸ਼ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਪੂੰਜੀਗਤ ਖਰਚਿਆਂ (ਸੀਏਪੀਈਐਕਸ) ਦੀ ਸਮੀਖਿਆ ਕਰ ਰਹੀ ਹੈ। ਮੰਤਰਾਲਿਆਂ / ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਹੁਲਾਰਾ ਦੇਣ ਲਈ ਇੰਫਰਾ ਪ੍ਰਾਜੈਕਟਾਂ ਦੇ ਖਰਚੇ ਸੀਏਪੀਈਐਕਸ ਨੂੰ ਅੱਗੇ ਵਧਾਇਆ ਜਾ ਸਕੇ।
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਠੇਕਿਆਂ ਵਿੱਚ ਕਾਰਗੁਜ਼ਾਰੀ ਸੁਰੱਖਿਆ ਜ਼ਰੂਰਤ 31.12.2021 ਤੱਕ ਜਾਰੀ ਹੋਏ ਸਾਰੇ ਟੈਂਡਰਾਂ / ਠੇਕਿਆਂ ਲਈ 10% ਤੋਂ ਘਟਾ ਕੇ 3% ਕਰ ਦਿੱਤੀ ਗਈ ਹੈ ਅਤੇ 2021 ਦੇ ਅੰਤ ਤੱਕ ਬੋਲੀ ਸਕਿਊਰਿਟੀ ਦੀ ਸ਼ਰਤ ਮੁਆਫ ਕਰ ਦਿੱਤੀ ਗਈ ਹੈ।
****
ਆਰਐੱਮ/ਐੱਮਵੀ/ਕੇਐੱਮਐਨ
(रिलीज़ आईडी: 1737311)
आगंतुक पटल : 248