ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਕਾਂ ਨੇ ਇਨਸਾਨ ਦੇ ਫੇਫੜਿਆਂ ਵਰਗੀ ਗਤੀ ਕਰਨ ਵਾਲਾ ਨਵਾਂ ਅਤੇ ਸਸਤਾ 3ਡੀ ਰੋਬੋਟਿਕ ਮੋਸ਼ਨ ਫੈਂਟਮ ਵਿਕਸਿਤ ਕੀਤਾ; ਇਹ ਕੈਂਸਰ ਦੇ ਮਰੀਜ਼ਾਂ ਨੂੰ ਕੇਂਦ੍ਰਿਤ ਰੇਡੀਏਸ਼ਨ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ

Posted On: 19 JUL 2021 5:22PM by PIB Chandigarh

•        ਇਸ ਸਮੇਂ ਟੈਸਟਿੰਗ ਦੇ ਆਖ਼ਰੀ ਪੜਾਅ ਵਿੱਚ, ਡਿਵਾਈਸ 'ਮੇਕ ਇਨ ਇੰਡੀਆ' ਪਹਿਲ ਅਨੁਸਾਰ ਹੈ

•        ਵਿਗਿਆਨਕਾਂ ਦੇ ਸਮੂਹ ਦੁਆਰਾ ਸਵਦੇਸ਼ੀ ਪੱਧਰ ‘ਤੇ ਵਿਕਸਤ; 3ਡੀ ਪਲੇਟਫਾਰਮ ਦੀ ਕੀਮਤ ਬਹੁਤ ਘੱਟ ਹੈ

 

 ਭਾਰਤ ਵਿੱਚ ਡਾਕਟਰਾਂ ਨੂੰ ਛੇਤੀ ਹੀ ਕੈਂਸਰ ਦੇ ਮਰੀਜ਼ ਦੇ ਪੇਟ ਦੇ ਉਪਰਲੇ ਹਿੱਸੇ ਜਾਂ ਛਾਤੀ ਦੇ ਖੇਤਰ ਵਿੱਚ ਕੇਂਦ੍ਰਿਤ ਰੇਡੀਏਸ਼ਨ ਪ੍ਰਦਾਨ ਕਰਨ ਵਿੱਚ ਸਹਾਇਤਾ ਲਈ ਫੇਫੜਿਆਂ ਦੀ ਗਤੀ ਦੀ ਨਕਲ ਦੀ ਸਹੂਲਤ ਮਿਲ ਜਾਏਗੀ।

 

 ਪੇਟ ਦੇ ਉਪਰਲੇ ਹਿੱਸੇ ਅਤੇ ਛਾਤੀ ਦੇ ਖੇਤਰਾਂ ਨਾਲ ਜੁੜੇ ਕੈਂਸਰ ਟਿਊਮਰ ਨੂੰ ਕੇਂਦ੍ਰਿਤ ਰੇਡੀਏਸ਼ਨ ਡੋਜ਼ ਪ੍ਰਦਾਨ ਕਰਨ ਲਈ ਸਾਹ ਲੈਣ ਦੀ ਗਤੀ ਇੱਕ ਰੁਕਾਵਟ ਹੈ। ਇਸ ਗਤੀ ਨਾਲ, ਕੈਂਸਰ ਦੇ ਇਲਾਜ ਦੌਰਾਨ, ਰੇਡੀਏਸ਼ਨ ਦਾ ਟਿਊਮਰ ਨਾਲੋਂ ਵਧੇਰੇ ਦਾਇਰੇ ‘ਤੇ ਅਸਰ ਪੈਂਦਾ ਹੈ, ਜਿਸ ਨਾਲ ਟਿਊਮਰ ਦੇ ਆਸਪਾਸ ਦੇ ਟਿਸ਼ੂ ਪ੍ਰਭਾਵਤ ਹੁੰਦੇ ਹਨ।

 

 ਕਿਸੇ ਵੀ ਮਰੀਜ਼ ਦੇ ਫੇਫੜਿਆਂ ਦੀ ਗਤੀ 'ਤੇ ਨਜ਼ਰ ਰੱਖ ਕੇ ਮਰੀਜ਼ ਲਈ ਕੇਂਦਰਿਤ ਰੇਡੀਏਸ਼ਨ ਨੂੰ ਉਸ ਦੇ ਮੁਤਾਬਕ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਰੇਡੀਏਸ਼ਨ ਦੇਣ ਨਾਲ ਉਹ ਘੱਟ ਤੋਂ ਘੱਟ ਖੁਰਾਕ ਨਾਲ ਪ੍ਰਭਾਵੀ ਹੋ ਸਕਦਾ ਹੈ। ਕਿਸੇ ਇਨਸਾਨ ਉੱਤੇ ਅਜਿਹਾ ਕਰਨ ਤੋਂ ਪਹਿਲਾਂ, ਇਸਦੀ ਪ੍ਰਭਾਵਸ਼ੀਲਤਾ ਨੂੰ ਰੋਬੋਟਿਕ ਫੈਂਟਮ ‘ਤੇ ਵੇਖਣ ਦੀ ਜ਼ਰੂਰਤ ਹੈ।

 

ਤਾਜ਼ਾ ਟੈਕਨੋਲੋਜੀ ਦੇ ਵਿਕਾਸ ਨਾਲ ਗੇਟਿੰਗ ਅਤੇ ਟਰੈਕਿੰਗ ਵਰਗੀਆਂ ਅਤਿ ਮੋਸ਼ਨ ਪ੍ਰਬੰਧਨ ਤਕਨੀਕਾਂ ਉੱਭਰ ਕੇ ਸਾਹਮਣੇ ਆਈਆਂ ਹਨ। ਹਾਲਾਂਕਿ ਸਾਹ ਦੇ ਗਤੀਸ਼ੀਲ ਟੀਚਿਆਂ ਦੇ ਰੇਡੀਏਸ਼ਨ ਇਲਾਜ ਵਿੱਚ ਨਿਰੰਤਰ ਵਿਕਾਸ ਹੋਇਆ ਹੈ, ਪਰ ਇਸਦੇ ਨਾਲ ਤੁਲਨਾਤਮਕ ਤੌਰ ‘ਤੇ ਕੁਆਲਿਟੀ ਅਸ਼ੋਰੈਂਸ (ਕਯੂਏ) ਉਪਕਰਣ ਵਿਕਸਤ ਨਹੀਂ ਕੀਤੇ ਗਏ। ਇੱਕ ਖਾਸ ਕਿਸਮ ਦੀ ਇਲਾਜ ਪ੍ਰਕਿਰਿਆ ਲਈ, ਸਾਹ ਦੀ ਗਤੀ ਪ੍ਰਬੰਧਨ ਦੀਆਂ ਤਕਨੀਕਾਂ ਦੀ ਸ਼ੁੱਧਤਾ ਲਈ, ਮਰੀਜ਼ ਵਿੱਚ ਜਜ਼ਬ ਹੋਈ ਡੋਜ਼ ਦੀ ਮਾਤਰਾ ਨਿਰਧਾਰਤ ਕਰਨ ਲਈ, ਵਾਧੂ ਸਾਹ ਲੈਣ ਸਬੰਧੀ ਗਤੀਸ਼ੀਲ ਫੈਂਟਮ ਦੀ ਜ਼ਰੂਰਤ ਹੁੰਦੀ ਹੈ।

 

 ਭਾਰਤੀ ਵਿਗਿਆਨਕਾਂ ਦੇ ਇੱਕ ਸਮੂਹ ਨੇ ਇੱਕ ਨਵਾਂ ਅਤੇ ਸਸਤਾ 3ਡੀ ਰੋਬੋਟਿਕ ਮੋਸ਼ਨ ਫੈਂਟਮ ਵਿਕਸਿਤ ਕੀਤਾ ਹੈ ਜੋ ਸਾਹ ਲੈਣ ਦੌਰਾਨ ਕਿਸੇ ਇਨਸਾਨ ਦੇ ਫੇਫੜੇ ਵਰਗੀ ਗਤੀ ਪੈਦਾ ਕਰ ਸਕਦਾ ਹੈ। ਫੈਂਟਮ ਇੱਕ ਅਜਿਹੇ ਪਲੇਟਫਾਰਮ ਦਾ ਹਿੱਸਾ ਹੈ ਜੋ ਨਾ ਸਿਰਫ ਇਨਸਾਨੀ ਫੇਫੜੇ ਦੀ ਗਤੀ ਦੀ ਨਕਲ ਕਰਦਾ ਹੈ ਜਿਵੇਂ ਕਿ ਇੱਕ ਮਰੀਜ਼ ਸਾਹ ਲੈਂਦਾ ਹੈ, ਬਲਕਿ ਇਹ ਜਾਂਚ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਕੀ ਰੇਡੀਏਸ਼ਨ ਗਤੀਸ਼ੀਲ ਟੀਚਿਆਂ ‘ਤੇ ਸਹੀ ਤਰ੍ਹਾਂ ਕੇਂਦ੍ਰਤ ਹੋ ਰਹੀ ਹੈ।

 

 ਫੈਂਟਮ ਨੂੰ ਮਨੁੱਖ ਦੀ ਥਾਂ ਸੀਟੀ ਸਕੈਨਰ (CT scanner) ਦੇ ਅੰਦਰ ਬੈੱਡ ‘ਤੇ ਰੱਖਿਆ ਜਾਂਦਾ ਹੈ, ਅਤੇ ਜਿਵੇਂ ਹੀ ਇਹ ਥੈਰੇਪੀ ਦੇ ਦੌਰਾਨ ਜਲਨ ਕੀਤਾ ਜਾਂਦਾ ਹੈ ਇਹ ਮਨੁੱਖੀ ਫੇਫੜੇ ਦੀ ਗਤੀ ਦੀ ਨਕਲ ਕਰਦਾ ਹੈ। ਇਰੈਡੀਏਸ਼ਨ ਦੇ ਦੌਰਾਨ, ਮਰੀਜ਼ਾਂ ਅਤੇ ਵਰਕਰਾਂ ਦੇ ਘੱਟੋ-ਘੱਟ ਐਕਸਪੋਜਰ ਦੇ ਨਾਲ, ਉੰਨਤ 4ਡੀ ਰੇਡੀਏਸ਼ਨ ਥੈਰੇਪੀ ਦੇ ਇਲਾਜ ਦੇ ਉੱਚ ਪੱਧਰ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ। ਕਿਸੇ ਮਨੁੱਖ ‘ਤੇ ਟਾਰਗੇਟਿਡ ਰੇਡੀਏਸ਼ਨ ਪਹੁੰਚਾਉਣ ਤੋਂ ਪਹਿਲਾਂ, ਫੈਂਟਮ ਨਾਲ ਸਿਰਫ ਟਿਊਮਰ 'ਤੇ ਇਸ ਦੇ ਪ੍ਰਭਾਵ ਦੀ ਜਾਂਚ ਕੀਤੀ ਜਾਂਦੀ ਹੈ।

 

 ਆਈਆਈਟੀ ਕਾਨਪੁਰ ਵਿਖੇ ਪ੍ਰੋਫੈਸਰ, ਪ੍ਰੋਫੈਸਰ ਅਸ਼ੀਸ਼ ਦੱਤਾ ਨੇ, ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਐੱਸਜੀਪੀਜੀਆਈਐੱਮਐੱਸ), ਲਖਨਊ ਦੇ ਪ੍ਰੋਫੈਸਰ, ਪ੍ਰੋਫੈਸਰ ਕੇ ਜੇ ਮਾਰੀਆ ਦਾਸ, ਨਾਲ ਮਿਲ ਕੇ ਰੇਡੀਏਸ਼ਨ ਥੈਰੇਪੀ ਵਿੱਚ ਸਾਹ ਲੈਣ ਦੀ ਗਤੀ ਪ੍ਰਬੰਧਨ ਦੀਆਂ ਤਕਨੀਕਾਂ ਦੀ ਕੁਆਲਟੀ ਦੇ ਭਰੋਸੇ ਲਈ ਪ੍ਰੋਗਰਾਮੇਬਲ ਰੋਬੋਟਿਕ ਮੋਸ਼ਨ ਪਲੇਟਫਾਰਮ ਤਿਆਰ ਕੀਤਾ ਹੈ।

 

 ਫੈਂਟਮ ਦਾ ਪ੍ਰਮੁੱਖ ਹਿੱਸਾ ਇੱਕ ਗਤੀਸ਼ੀਲ ਪਲੇਟਫਾਰਮ ਹੈ ਜਿਸ ਉੱਤੇ ਕੋਈ ਵੀ ਡੋਮੇਸੈਟਿਕ ਜਾਂ ਇਮੇਜਿੰਗ ਕੁਆਲਿਟੀ ਅਸ਼ੋਰੈਂਸ ਉਪਕਰਣ ਰੱਖੇ ਜਾ ਸਕਦੇ ਹਨ, ਅਤੇ ਪਲੇਟਫਾਰਮ ਤਿੰਨ ਸੁਤੰਤਰ ਸਟੈਪਰ-ਮੋਟਰ ਪ੍ਰਣਾਲੀਆਂ ਦੀ ਵਰਤੋਂ ਕਰਕੇ 3ਡੀ ਟਿਊਮਰ ਦੀ ਗਤੀ ਦੀ ਨਕਲ ਕਰ ਸਕਦਾ ਹੈ। ਇਹ ਪਲੇਟਫਾਰਮ ਉਸ ਬਿਸਤਰੇ 'ਤੇ ਰੱਖਿਆ ਜਾਂਦਾ ਹੈ ਜਿੱਥੇ ਰੇਡੀਏਸ਼ਨ ਥੈਰੇਪੀ ਦੇ ਦੌਰਾਨ ਮਰੀਜ਼ ਨੂੰ ਲਿਟਾਇਆ ਜਾਂਦਾ ਹੈ। ਜਿਵੇਂ ਹੀ ਫੈਂਟਮ ਫੇਫੜੇ ਦੀ ਗਤੀ ਦੀ ਨਕਲ ਕਰਦਾ ਹੈ, ਗਤੀਸ਼ੀਲ ਟਿਊਮਰ ‘ਤੇ ਰੇਡੀਏਸ਼ਨ ਮਸ਼ੀਨ ਤੋਂ ਰੇਡੀਏਸ਼ਨ ਨੂੰ ਕੇਂਦ੍ਰਤ ਕਰਨ ਲਈ ਇੱਕ ਮੌਬਾਇਲ ਜਾਂ ਗੇਟਿੰਗ ਵਿੰਡੋ ਦੀ ਵਰਤੋਂ ਕੀਤੀ ਜਾਂਦੀ ਹੈ। ਫੈਂਟਮ ਵਿਚ ਰੱਖੇ ਡਿਟੈਕਟਰ ਇਹ ਜਾਣਨ ਵਿੱਚ ਮਦਦ ਕਰਦੇ ਹਨ ਕਿ ਰੇਡੀਏਸ਼ਨ ਟਿਊਮਰ 'ਤੇ ਕਿਸ ਥਾਂ ‘ਤੇ ਕੀਤਾ ਗਿਆ ਹੈ।

 

ਥੈਰੇਪੀ ਦੇ ਦੌਰਾਨ ਡੋਜ਼ ਦੇ ਪ੍ਰਭਾਵ ਦੀ ਜਾਂਚ ਕੀਤੀ ਜਾਂਦੀ ਹੈ। ਖੋਜਕਰਤਾ ਇੱਕ ਫੈਂਟਮ ਉੱਤੇ ਸਿਸਟਮ ਦੀ ਜਾਂਚ ਕਰਨ ਦੀ ਪ੍ਰਕਿਰਿਆ ‘ਤੇ ਕੰਮ ਕਰ ਰਹੇ ਹਨ। ਇੱਕ ਵਾਰ ਇਸ ਦੇ ਪੂਰਾ ਹੋ ਜਾਣ 'ਤੇ, ਉਹ ਇਨਸਾਨਾਂ ‘ਤੇ ਇਸ ਦੀ ਜਾਂਚ ਕਰਨਗੇਂ।

 

 ਇਸ ਕਿਸਮ ਦਾ ਰੋਬੋਟਿਕ ਫੈਂਟਮ ਭਾਰਤ ਵਿੱਚ ਪਹਿਲੀ ਵਾਰ ਤਿਆਰ ਕੀਤਾ ਗਿਆ ਹੈ, ਅਤੇ ਇਹ ਬਜ਼ਾਰ ਵਿੱਚ ਉਪਲਬਧ ਹੋਰ ਆਯਾਤਿਤ ਉਤਪਾਦਾਂ ਨਾਲੋਂ ਕਿਫਾਇਤੀ ਹੈ ਕਿਉਂਕਿ ਫੇਫੜਿਆਂ ਦੀ ਗਤੀ ਦੀਆਂ ਵੱਖ ਵੱਖ ਕਿਸਮਾਂ ਤਿਆਰ ਕਰਨ ਲਈ ਪ੍ਰੋਗਰਾਮ ਨੂੰ ਬਦਲਿਆ ਜਾ ਸਕਦਾ ਹੈ।

 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਐਡਵਾਂਸਡ ਟੈਕਨੋਲੋਜੀ ਕ੍ਰਿਏਸ਼ਨ ਪ੍ਰੋਗਰਾਮ ਦੀ ਸਹਾਇਤਾ ਨਾਲ ਵਿਕਸਤ ਕੀਤੀ ਗਈ ਅਤੇ ‘ਮੇਕ ਇਨ ਇੰਡੀਆ’ ਪਹਿਲ ਨਾਲ ਜੁੜੀ ਇਸ ਟੈਕਨੋਲੋਜੀ ਦੀ ਮੌਜੂਦਾ ਸਮੇਂ ਵਿੱਚ ਐੱਸਜੀਪੀਜੀਆਈਐੱਮਐੱਸ, ਲਖਨਊ ਵਿਖੇ ਅੰਤਮ ਟੈਸਟਿੰਗ ਚੱਲ ਰਹੀ ਹੈ।

 

 ਇਨੋਵੇਟਰ ਇਸ ਉਤਪਾਦ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸਦੀ ਵਰਤੋਂ ਵਿਦੇਸ਼ੀ ਮਾਡਲਾਂ ਦੀ ਥਾਂ ‘ਤੇ ਕੀਤੀ ਜਾ ਸਕਦੀ ਹੈ। ਵਿਦੇਸ਼ੀ ਮਾਡਲ ਬਹੁਤ ਮਹਿੰਗਾ ਹੋਣ ਦੇ ਨਾਲ, ਇਸਦੇ ਸੌਫਟਵੇਅਰ ‘ਤੇ ਨਿਯੰਤਰਣ ਵੀ ਪ੍ਰਾਪਤ ਨਹੀਂ ਹੁੰਦਾ ਹੈ।

 
 

 

 

ਚਿੱਤਰ 1. 3 ਐਕਸੀਅਲ ਐਕਸ-ਵਾਇ-ਜ਼ੈਡ ਮੋਸ਼ਨ ਪਲੇਟਫਾਰਮ ਜੋ ਮਾਨਵ ਸਾਹ ਲੈਣ ਦੇ ਦੌਰਾਨ ਫੇਫੜਿਆਂ ਦੇ ਟਿਊਮਰ ਦੀ ਗਤੀ ਦੀ ਨਕਲ ਕਰ ਸਕਦਾ ਹੈ।



 

 

ਚਿੱਤਰ 2. ਇਨਸਾਨੀ ਫੇਫੜੇ ਵਰਗੀ ਗਤੀ ਪੈਦਾ ਕਰਨ ਲਈ ਰੋਬੋਟਿਕ ਫੈਂਟਮ ਦੀ ਗਤੀ ਨੂੰ ਪ੍ਰੋਗਰਾਮ ਕਰਨ ਲਈ ਸੌਫਟਵੇਅਰ। 

 

 

ਵਧੇਰੇ ਜਾਣਕਾਰੀ ਲਈ ਪ੍ਰੋ. ਅਸ਼ੀਸ਼ ਦੱਤਾ ਨਾਲ (9621488633, adutt@iitk.ac.in) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 *****

 

 ਐੱਸਐੱਸ / ਆਰਕੇਪੀ



(Release ID: 1737252) Visitor Counter : 271


Read this release in: English , Hindi