ਰੇਲ ਮੰਤਰਾਲਾ

ਸਮਾਰਟ ਕੋਚਾਂ ਦੇ ਉਪਯੋਗ ਦੇ ਨਾਲ ਰੇਲ ਵਿੱਚ ਯਾਤਰਾ ਦਾ ਨਵਾਂ ਦੌਰ ਸ਼ੁਰੂ ਭਾਰਤੀ ਰੇਲਵੇ ਨੇ ਇੰਟੇਲੀਜੈਂਸ ਸੈਂਸਰ ਅਧਾਰਿਤ ਸਿਸਟਮ ਨਾਲ ਲੈਸ ਆਧੁਨਿਕ ਤੇਜਸ ਕੋਚਾਂ ਦੇ ਨਾਲ ਰਾਜਧਾਨੀ ਐਕਸਪ੍ਰੈੱਸ ਦਾ ਪਰਿਚਾਲਨ ਸ਼ੁਰੂ ਕੀਤਾ


ਨਵੀਂ ਟ੍ਰੇਨ ਵਿੱਚ ਯਾਤਰੀਆਂ ਦੀ ਬਿਹਤਰ ਸੁਰੱਖਿਆ ਅਤੇ ਆਰਾਮ ਦੀ ਦ੍ਰਿਸ਼ਟੀ ਨਾਲ ਵਿਸ਼ੇਸ਼ ਸਮਾਰਟ ਖੂਬੀਆਂ ਹੋਣਗੀਆਂ

प्रविष्टि तिथि: 19 JUL 2021 7:00PM by PIB Chandigarh

ਤੇਜਸ ਸਮਾਰਟ ਕੋਚ ਦੇ ਉਪਯੋਗ ਦੇ ਨਾਲ ਭਾਰਤੀ ਰੇਲਵੇ ਦਾ ਟੀਚਾ ਨਿਵਾਰਕ ਰੱਖ-ਰਖਾਅ ਦੇ ਬਜਾਏ ਆਗਾਮੀ ਜ਼ਰੂਰਤਾਂ ਦੇ ਅਨੁਰੂਪ ਰੱਖ-ਰਖਾਅ ਵੱਲ ਵਧਣਾ ਹੈ

 

ਯਾਤਰੀਆਂ ਦੇ ਲਈ ਯਾਤਰਾ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਭਾਰਤੀ ਰੇਲਵੇ ਦੁਆਰਾ ਵੱਡਾ ਬਦਲਾਅ

ਪੱਛਮੀ ਰੇਲਵੇ ਨੇ ਨਵੇਂ ਅਪਗ੍ਰੇਡ ਕੀਤੇ ਗਏ ਤੇਜਸ ਸਲੀਪਰ ਕੋਚ ਰੈਕ ਪੇਸ਼ ਕੀਤੇ ਹਨ, ਜਿਸ ਵਿੱਚ ਜਿਆਦਾ ਆਰਾਮ ਦੇ ਨਾਲ ਟ੍ਰੇਨ ਯਾਤਰਾ ਅਨੁਭਵ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਜ਼ਿਆਦਾ ਵਧੀਆ ਖੂਬੀਆਂ ਦੇ ਨਾਲ ਚਮਕੀਲੇ ਸੁਨਹਿਰੇ ਰੰਗ ਦੇ ਕੋਚ ਮੁੰਬਈ ਰਾਜਧਾਨੀ ਐਕਸਪ੍ਰੈੱਸ ਵਿੱਚ ਪੇਸ਼ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਆਪਣੀ ਸ਼੍ਰੇਣੀ ਵਿੱਚ ਸਰਵਸ਼੍ਰੇਸ਼ਠ ਯਾਤਰਾ ਅਨੁਭਵ ਦੇਣ ਦਾ ਦਾਅਵਾ ਕੀਤਾ ਜਾ ਸਕੇਗਾ। ਇਸ ਨਵੇਂ ਰੈਕ ਦਾ ਅੱਜ,19 ਜੁਲਾਈ, 2021 ਨੂੰ ਪਹਿਲੀ ਵਾਰ ਪਰਿਚਾਲਨ ਹੋਇਆ।

ਪੱਛਮ ਰੇਲਵੇ ਦੀ ਸਭ ਤੋਂ ਜ਼ਿਆਦਾ ਪ੍ਰਤਿਸ਼ਠਿਤ ਅਤੇ ਪ੍ਰੀਮੀਅਮ ਟ੍ਰੇਨਾਂ ਵਿੱਚੋਂ ਇੱਕ ਟ੍ਰੇਨ ਸੰਖਿਆ 02951/52 ਮੁੰਬਈ-ਨਵੀਂ ਦਿੱਲੀ ਰਾਜਧਾਨੀ ਸਪੈਸ਼ਲ ਐਕਸਪ੍ਰੈੱਸ ਦੀ ਮੌਜੂਦਾ ਰੈਕ ਨੂੰ ਬਿਲਕੁਲ ਨਵੇਂ ਤੇਜਸ ਟਾਈਪ ਸਲੀਪਰ ਕੋਚਾਂ ਵਿੱਚ ਬਦਲਿਆ ਜਾ ਰਿਹਾ ਹੈ। ਰਾਜਧਾਨੀ ਐਕਸਪ੍ਰੈੱਸ ਦੇ ਰੂਪ ਵਿੱਚ ਸੰਚਾਲਨ ਦੇ ਲਈ ਦੋ ਤੇਜਸ ਟਾਈਪ ਸਲੀਪਰ ਕੋਚ ਰੈਕ ਤਿਆਰ ਕਰ ਦਿੱਤੇ ਗਏ ਹਨ। ਇਨ੍ਹਾਂ ਦੋਹਾਂ ਰੈਕਾਂ ਵਿੱਚੋਂ, ਇੱਕ ਰੈਕ ਵਿੱਚ ਵਿਸ਼ੇਸ਼ ਤੇਜਸ ਸਮਾਰਟ ਸਲੀਪਰ ਕੋਚ ਸ਼ਾਮਿਲ ਹੈ, ਜੋ ਭਾਰਤੀ ਰੇਲ ਵਿੱਚ ਪੇਸ਼ ਹੋਣ ਵਾਲੀ ਆਪਣੀ ਵੱਲੋਂ ਪਹਿਲੀ ਟ੍ਰੇਨ ਹੈ। 

ਇਸ ਨਵੀਂ ਟ੍ਰੇਨ ਵਿੱਚ ਯਾਤਰੀਆਂ ਦੀ ਬਿਹਤਰ ਸੁਰੱਖਿਆ ਅਤੇ ਆਰਾਮ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਸਮਾਰਟ ਖੂਬੀਆਂ ਹੋਣਗੀਆਂ। ਸਮਾਰਟ ਕੋਚ ਦਾ ਉਦੇਸ਼ ਇੰਟੇਲੀਜੈਂਟ ਸੈਂਸਰ-ਅਧਾਰਿਤ ਸਿਸਟਮ ਦੀ ਮਦਦ ਨਾਲ ਯਾਤਰੀਆਂ ਨੂੰ ਸੰਸਾਰ ਸੁਵਿਧਾਵਾਂ ਪ੍ਰਦਾਨ ਕਰਨਾ ਹੈ।

ਇਹ ਜੀਐੱਸਐੱਮ ਨੈੱਟਵਰਕ ਕਨੈਕਟੀਵਿਟੀ ਦੇ ਨਾਲ ਪ੍ਰਦਾਨ ਕੀਤੀ ਗਈ ਯਾਤਰੀ ਸੂਚਨਾ ਅਤੇ ਕੋਚ ਕੰਪਿਊਟਿੰਗ ਯੂਨਿਟ (ਪੀਆਈਸੀਸੀਯੂ) ਨਾਲ ਲੈਸ ਹਨ, ਜੋ ਰਿਮੋਟ ਸਰਵਰ ਨੂੰ ਰਿਪੋਰਟ ਕਰਦਾ ਹੈ। ਪੀਆਈਸੀਸੀਯੂ ਡਬਲਿਊਐੱਸਪੀ, ਸੀਸੀਟੀਵੀ ਰਿਕਾਰਡਿੰਗ, ਟਾਇਲੇਟ ਗੰਧ ਸੈਂਸਰ, ਪੈਨਿਕ ਸਵਿੱਚ ਅਤੇ ਅੱਗ ਦਾ ਪਤਾ ਲਗਾਉਣਾ ਅਤੇ ਅਲਾਰਮ ਸਿਸਟਮ ਦੇ ਨਾਲ ਏਕੀਕ੍ਰਿਤ ਹੋਰ ਵਸਤੂਆਂ, ਵਾਯੂ ਗੁਣਵੱਤਾ ਅਤੇ ਚੋਕ ਫਿਲਟਰ ਸੈਂਸਰ ਅਤੇ ਊਰਜਾ ਮੀਟਰ ਦਾ ਡੇਟਾ ਰਿਕਾਰਡ ਕਰੇਗਾ।

ਤੇਜਸ ਸਮਾਰਟ ਕੋਚ ਦੇ ਇਸਤੇਮਾਲ ਨਾਲ, ਭਾਰਤੀ ਰੇਲਵੇ ਟੀਚੇ ਦੀ ਉਦੇਸ਼ ਰੋਕਥਾਮ ਸੰਭਾਲ ਦੇ ਬਜਾਏ ਆਗਾਮੀ ਜ਼ਰੂਰਤਾਂ ਦੇ ਅਨੁਰੂਪ ਰੱਖ-ਰਖਾਅ ਵੱਲ ਵਧਣਾ ਹੈ। ਲੰਬੀ ਦੂਰੀ ਦੀ ਯਾਤਰਾ ਦੇ ਲਈ ਇਸ ਆਧੁਨਿਕ ਤੇਜਸ ਟਾਈਪ ਸਲੀਪਰ ਟ੍ਰੇਨ ਦੀ ਸ਼ੁਰੂਆਤ, ਭਾਰਤੀ ਰੇਲ ਦੁਆਰਾ ਯਾਤਰੀਆਂ ਦੇ ਲਈ ਯਾਤਰਾ ਅਨੁਭਵ ਨੂੰ ਸੁਧਾਰ  ਲਈ ਬਦਲਾਅ ਦਾ ਇੱਕ ਹੋਰ ਉਦਾਹਰਣ ਹੈ।

ਐਡੀਸ਼ਨਲ ਸਮਾਰਟ ਵਿਸ਼ੇਸ਼ਤਾਵਾਂ:

  • ਪੀਏ/ਪੀਆਈਐੱਸ (ਯਾਤਰੀ ਘੋਸ਼ਣਾ/ਯਾਤਰੀ ਸੂਚਨਾ ਪ੍ਰਣਾਲੀ): ਹਰੇਕ ਕੋਚ ਦੇ ਅੰਦਰ ਦੋ ਐੱਲਸੀਡੀ ਯਾਤਰੀਆਂ ਨੂੰ ਯਾਤਰਾ ਸੰਬੰਧੀ ਮਹੱਤਵਪੂਰਨ ਜਾਣਕਾਰੀ ਜਿਵੇ ਅਗਲਾ ਸਟੇਸ਼ਨ,  ਬਾਕੀ ਦੂਰੀ, ਆਉਣ ਦਾ ਅਨੁਮਾਨਤ ਸਮਾਂ, ਦੇਰੀ ਅਤੇ ਸੁਰੱਖਿਆ ਸੰਬੰਧੀ ਸੰਦੇਸ਼ ਪ੍ਰਦਰਸ਼ਿਤ ਕਰਨਗੇ।

  • ਡਿਜ਼ੀਟਲ ਡੈਸਟੀਨੇਸ਼ਨ ਬੋਰਡ: ਫਲਸ਼ ਟਾਈਪ ਐੱਲਈਡੀ ਡਿਜ਼ੀਟਲ ਡੈਸਟੀਨੇਸ਼ਨ ਬੋਰਡ ਹਰੇਕ ਕੋਚ ‘ਤੇ ਪ੍ਰਦਰਸ਼ਿਤ ਡੇਟਾ ਨੂੰ ਦੋ ਪੰਕਤੀਆਂ ਵਿੱਚ ਵਿਭਾਜਿਤ ਕਰਕੇ ਸਥਾਪਿਤ ਕੀਤਾ ਗਿਆ ਹੈ। ਪਹਿਲੀ ਪੰਕਤੀ ਟ੍ਰੇਨ ਸੰਖਿਆ ਅਤੇ ਕੋਚ ਪ੍ਰਕਾਰ ਪ੍ਰਦਰਸ਼ਿਤ ਕਰਦੀ ਹੈ ਜਦਕਿ ਦੂਜੀ ਪੰਕਤੀ ਮੰਜ਼ਿਲ ਅਤੇ ਮੱਧਵਰਤੀ ਸਟੇਸ਼ਨ ਦੇ ਸਕ੍ਰੌਲਿੰਗ ਟੈਕਸਟ ਨੂੰ ਕਈ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਕਰਦੀ ਹੈ।

  • ਸੁਰੱਖਿਆ ਅਤੇ ਨਿਗਰਾਨੀ: ਹਰੇਕ ਕੋਚ ਵਿੱਚ 6 ਕੈਮਰੇ ਲੱਗੇ ਹਨ, ਜੋ ਲਾਈਵ ਰਿਕਾਰਡਿੰਗ ਕਰਦੇ ਹਨ। ਦਿਨ-ਰਾਤ ਦ੍ਰਿਸ਼ਟੀ ਸਮਰੱਥਾ ਵਾਲੇ ਸੀਸੀਟੀਵੀ ਕੈਮਰੇ, ਘੱਟ ਰੋਸ਼ਨੀ ਦੀ ਸਥਿਤੀ ਵਿੱਚ ਵੀ ਚੇਹਰੇ ਦੀ ਪਹਿਚਾਣ, ਨੈਟਵਰਕ ਵੀਡਿਓ ਰਿਕਾਰਡਰ ਲਗਾਏ ਗਏ ਹਨ।

  • ਆਟੋਮੈਟਿਕ ਪਲੱਗ ਡੋਰ : ਸਾਰੇ ਮੁੱਖ ਪ੍ਰਵੇਸ਼ ਡੋਰ ਗਾਰਡ ਦੁਆਰਾ ਕੇਂਦਰੀ ਨਿਯੰਤਰਿਤ ਹਨ। ਜਦੋ ਤੱਕ ਸਾਰੇ ਦਰਵਾਜੇ ਬੰਦ ਨਹੀਂ ਹੋ ਜਾਂਦੇ ਤਦ ਤੱਕ ਟ੍ਰੇਨ ਸ਼ੁਰੂ ਨਹੀਂ ਹੁੰਦੀ ਹੈ।

  • ਫਾਇਰ ਅਲਾਰਮ, ਡਿਟੇਕਸ਼ਨ ਅਤੇ ਸਪ੍ਰੈਸ਼ਨ ਸਿਸਟਮ: ਸਾਰੇ ਕੋਚਾਂ ਵਿੱਚ ਆਟੋਮੈਟਿਕ ਫਾਇਰ ਅਲਾਰਮ ਅਤੇ ਡਿਟੇਕਸ਼ਨ ਸਿਸਟਮ ਲਗਾਏ ਗਏ ਹਨ। ਪੇਂਟ੍ਰੀ ਅਤੇ ਪਾਵਰ ਕਾਰਾਂ ਵਿੱਚ ਅੱਗ ਲੱਗਣ ਦਾ ਪਤਾ ਚਲਣ ‘ਤੇ ਆਟੋਮੈਟਿਕ ਫਾਇਰ ਅਲਾਰਮ ਸਪ੍ਰੈਸ਼ਨ ਸਿਸਟਮ ਕਾਰਜ ਸ਼ੁਰੂ ਕਰ ਦਿੱਤਾ ਹੈ।  

  • ਐਮਰਜੈਂਸੀ ਚਿਕਿਤਸਾ ਜਾਂ ਸੁਰੱਖਿਆ ਜਿਹੀ ਐਮਰਜੈਂਸੀ ਸਥਿਤੀ ਵਿੱਚ ਟਾੱਕ ਬੈਕ ‘ਤੇ ਗੱਲ ਕੀਤੀ ਜਾ ਸਕਦੀ ਹੈ।

  • ਬਿਹਤਰ ਟਾਇਲੇਟ ਯੂਨਿਟ: ਐਂਟੀ-ਗ੍ਰੈਫਿਟੀ ਕੋਟਿੰਗ, ਜੈੱਲ ਕੋਟੇਡ ਸ਼ੈਲਫ, ਨਵੇਂ ਡਿਜਾਈਨ ਦਾ ਡਸਟਬਿਨ, ਡੋਰ ਲੈਚ ਐਕੀਟਵੇਟੇਡ ਲਾਇਟ, ਐਂਗੇਜਮੈਂਟ ਡਿਸਪਲੇ ਦੇ ਨਾਲ ਲਗਾਏ ਗਏ ਹਨ। 

  • ਟਾਇਲਟ ਆਕਿਊਪੈਂਸੀ ਸੈਂਸਰ: ਹਰੇਕ ਕੋਚ ਦੇ ਅੰਦਰ ਟਾਇਲਟ ਆਕਿਊਪੈਂਸੀ ਨੂੰ ਸਵੈਚਾਲਿਤ ਰੂਪ ਤੋਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

  • ਟਾਇਲੇਟ ਵਿੱਚ ਪੈਨਿਕ ਬਟਨ: ਕਿਸੇ ਵੀ ਐਮਰਜੈਂਸੀ ਸਥਿਤੀ ਲਈ ਇਸ ਬਟਨ ਨੂੰ ਹਰੇਕ ਟਾਇਲੇਟ ਵਿੱਚ ਲਗਾਇਆ ਗਿਆ ਹੈ।

  • ਟਾਇਲਟ ਐਨੁਸੀਏਸ਼ਨ ਸੈਂਸਰ ਇੰਟੀਗ੍ਰੇਸ਼ਨ (ਟੀਏਐੱਸਆਈ): ਹਰੇਕ ਕੋਚ ਵਿੱਚ ਦੋ ਟਾਇਲੇਟ ਐਨੁਸੀਏਸ਼ਨ ਸੈਂਸਰ ਇੰਟੀਗ੍ਰੇਸ਼ਨ ਲੱਗੇ ਹਨ, ਜੋ ਉਪਯੋਗ ਦੇ ਸਮੇਂ ਟਾਇਲੇਟ ਵਿੱਚ ਕੀ ਕਰੀਏ ਅਤੇ ਕੀ ਨਾ ਕਰੀਏ ਦੀ ਘੋਸ਼ਣਾ ਨੂੰ ਪ੍ਰਸਾਰਿਤ ਕਰਨਗੇ। 

  • ਬਾਇਓ-ਵੈਕਿਊਮ ਟਾਇਲਟ ਸਿਸਟਮ : ਬਿਹਤਰ ਫਲਸ਼ਿੰਗ ਦੇ ਕਾਰਨ ਟਾਇਲਟ ਵਿੱਚ ਬਿਹਤਰ ਸਵੱਛਤਾ ਪ੍ਰਦਾਨ ਕਰਦਾ ਹੈ ਅਤੇ ਪ੍ਰਤੀ ਫਲਸ਼ ਪਾਣੀ ਵੀ ਬਚਾਉਂਦਾ ਹੈ

  • ਸਟੇਨਲੈੱਸ ਸਟੀਲ ਅੰਡਰ-ਫ੍ਰੇਮ: ਪੂਰਾ ਅੰਡਰ-ਫ੍ਰੇਮ ਓਸਟੇਨੀਟਿਕ ਸਟੇਨਲੈੱਸ ਸਟੀਲ (ਐੱਸਐੱਸ 201 ਐੱਲਐੱਨ) ਦਾ ਹੈ ਜੋ ਘੱਟ ਜੰਗ ਦੇ ਕਾਰਨ ਕੋਚ ਦੇ ਜੀਵਨ ਨੂੰ ਵਧਾਉਂਦਾ ਹੈ।

  • ਏਅਰ ਸਸਪੈਂਸ਼ਨ ਬੋਗੀਆਂ: ਇਨ੍ਹਾਂ ਕੋਚਾਂ ਦੇ ਯਾਤਰੀ ਆਰਾਮ ਅਤੇ ਸਵਾਰੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਬੋਗੀਆਂ ਵਿੱਚ ਏਅਰ ਸਪ੍ਰਿੰਗ ਸਸਪੈਂਸ਼ਨ ਲਗਾਇਆ ਗਿਆ ਹੈ।

  • ਸੁਰੱਖਿਆ ਵਿੱਚ ਸੁਧਾਰ ਲਈ ਬੇਅਰਿੰਗ, ਵ੍ਹੀਲ ਦੇ ਲਈ ਔਨ ਬੋਰਡ ਕੰਡੀਸ਼ਨ ਮੋਨੀਟਰਿੰਗ ਸਿਸਟਮ

  • ਐੱਚਵੀਏਸੀ-ਏਅਰ ਕੰਡੀਸ਼ਨਿੰਗ ਸਿਸਟਮ ਲਈ ਵਾਯੂ ਗੁਣਵੱਤਾ ਮਾਪ

  • ਵਾਸਤਵਿਕ ਸਮੇਂ ਦੇ ਅਧਾਰ ‘ਤੇ ਪਾਣੀ ਦੀ ਉਪਲੱਬਧਤਾ ਬਾਰੇ ਦੱਸਣ ਲਈ ਜਲ ਪੱਧਰ ਸੈਂਸਰ

  • ਬਨਾਵਟ ਵਾਲੀ ਬਾਹਰੀ ਪੀਵੀਸੀ ਫਿਲਮ: ਬਾਹਰੀ ਬਨਾਵਟ ਵਿੱਚ ਟੈਕਸਚਰਡ ਪੀਵੀਸੀ ਫਿਲਮ ਦੇ ਨਾਲ ਉਪਲਬਧਤਾ।

  • ਬਿਹਤਰ ਇੰਟੀਰਿਅਰ: ਅੱਗ ਪ੍ਰਤੀਰੋਧ ਸਿਲੀਕੌਨ ਫੋਮ ਵਾਲੀਆਂ ਸੀਟਾਂ ਅਤੇ ਬਰਥ ਯਾਤਰੀਆਂ ਨੂੰ ਬਿਹਤਰ ਆਰਾਮ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ।

  • ਖਿੜਕੀ ‘ਤੇ ਰੋਲਰ ਬਲਾਈਂਡ: ਪਰਦੇ ਦੀ ਬਜਾਏ ਆਸਾਨ ਸੈਨੀਟਾਈਜੇਸ਼ਨ ਲਈ ਰੋਲਰ ਬਲਾਈਂਡਸ ਦਿੱਤੇ ਗਏ ਹਨ।

  • ਮੋਬਾਇਲ ਚਾਰਜਿੰਗ ਪੁਆਇੰਟ: ਹਰੇਕ ਯਾਤਰੀ ਲਈ ਪ੍ਰਦਾਨ ਕੀਤਾ ਗਿਆ ਹੈ

  • ਬਰਥ ਰੀਡਿੰਗ ਲਾਈਟ: ਹਰੇਕ ਯਾਤਰੀ ਲਈ ਪ੍ਰਦਾਨ ਕੀਤਾ ਗਿਆ ਹੈ।

  • ਅੱਪਰ ਬਰਥ ‘ਤੇ ਚੜ੍ਹਨ ਲਈ ਸੁਵਿਧਾ: ਸੁਵਿਧਾਜਨਕ ਅੱਪਰ ਬਰਥ ਵਿਵਸਥਾ। 

ਤੇਜਸ ਟਾਈਪ ਸਲੀਪਰ ਕੋਚ ਮੌਡਰਨ ਕੋਚ ਫੈਕਟ੍ਰੀ (ਐੱਮਸੀਐੱਫ) ਵਿੱਚ ਨਿਰਮਿਤ ਹੋ ਰਹੇ ਹਨ, ਜੋ ਹੌਲ-ਹੌਲੀ ਭਾਰਤੀ ਰੇਲ ਨੈੱਟਵਰਕ ‘ਤੇ ਲੰਬੀ ਦੂਰੀ ਦੀਆਂ ਪ੍ਰੀਮੀਅਮ ਟ੍ਰੇਨਾਂ ਵਿੱਚ ਲਗਾਏ ਜਾਣਗੇ।

********

ਡੀਜੇਐੱਮ/ਡੀਐੱਲ/ਪੀਐੱਮ


(रिलीज़ आईडी: 1737251)
इस विज्ञप्ति को इन भाषाओं में पढ़ें: English , Urdu , Hindi