ਗ੍ਰਹਿ ਮੰਤਰਾਲਾ

ਸਾਈਬਰ ਜ਼ੁਰਮਾਂ ਵਿੱਚ ਵਾਧਾ

Posted On: 20 JUL 2021 3:07PM by PIB Chandigarh

ਸਾਈਬਰ ਸਪੇਸ ਦੀ ਵਧੇਰੇ ਵਰਤੋਂ ਨਾਲ ਸਾਈਬਰ ਜ਼ੁਰਮਾਂ ਦੀ ਗਿਣਤੀ , ਵਿੱਤੀ ਧੋਖਾਧੜੀ ਅਤੇ ਔਰਤਾਂ ਨਾਲ ਸੰਬੰਧਿਤ ਜੁ਼ਰਮਾਂ ਸਮੇਤ ਵੀ ਵੱਧ ਰਹੀ ਹੈ । ਭਾਰਤ ਦੇ ਸੰਵਿਧਾਨ ਦੀ 7ਵੀਂ ਸੂਚੀ ਅਨੁਸਾਰ "ਪੁਲਿਸ ਅਤੇ ਜਨਤਕ ਵਿਵਸਥਾ" ਸੂਬੇ ਦੇ ਵਿਸ਼ੇ ਹਨ । ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਮੁੱਖ ਤੌਰ ਤੇ ਆਪਣੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਸਾਈਬਰ ਜੁ਼ਰਮਾਂ ਸਮੇਤ ਜ਼ੁਰਮਾਂ ਨੂੰ ਰੋਕਣ , ਭਾਲ ਕਰਨ , ਜਾਂਚ ਕਰਨ ਅਤੇ ਉਹਨਾਂ ਖਿਲਾਫ ਮੁਕੱਦਮਾ ਚਲਾਉਣ ਲਈ ਜਿ਼ੰਮੇਵਾਰ ਹਨ । ਐੱਲ ਈ ਏਜ਼ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਵਿਵਸਥਾਵਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਦੀ ਹੈ । ਕੇਂਦਰ ਸਰਕਾਰ ਐਡਵਾਇਜ਼ਰੀਜ਼ ਅਤੇ ਆਪਣੀ ਸਮਰੱਥਾ ਉਸਾਰੀ ਲਈ ਵੱਖ ਵੱਖ ਸਕੀਮਾਂ ਤਹਿਤ ਵਿੱਤੀ ਸਹਾਇਤਾ ਰਾਹੀਂ ਸੂਬਾ ਸਰਕਾਰਾਂ ਦੀਆਂ ਪਹਿਲਕਦਮੀਆਂ ਨੂੰ ਵਧਾਉਂਦੀ ਹੈ ।
ਗ੍ਰਿਹ ਮਾਮਲੇ ਮੰਤਰਾਲਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਵੁਮਨ ਐਂਡ ਚਿਲਡਰਨ (ਸੀ ਸੀ ਪੀ ਡਬਲਯੁ ਸੀ) ਸਕੀਮ ਤਹਿਤ ਉਹਨਾਂ ਦੇ ਯਤਨਾਂ ਦੀ ਸਹਾਇਤਾ ਲਈ ਸਾਈਬਰ ਫੋਰੈਂਸਿਕ ਕੰਮ ਸਿਖਲਾਈ ਲੈਬਾਰਟਰੀਆਂ , ਸਿਖਲਾਈ ਅਤੇ ਜੂਨੀਅਰ ਸਾਈਬਰ ਕੰਸਲਟੈਂਟਸ ਲਈ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ । 18 ਸੂਬਿਆਂ ਵਿੱਚ ਸਾਈਬਰ ਫੋਰੈਂਸਿਕ ਕੰਮ ਸਿਖਲਾਈ ਲੈਬਾਰਟਰੀਆਂ ਸ਼ੁਰੂ ਕੀਤੀਆਂ ਗਈਆਂ ਹਨ । ਕੇਂਦਰ ਸਰਕਾਰ ਨੇ ਸਾਈਬਰ ਜ਼ੁਰਮਾਂ ਬਾਰੇ ਜਾਗਰੂਕਤਾ ਫੈਲਾਉਣ, ਚੇਤਾਵਨੀਆਂ / ਐਡਵਾਇਜ਼ਰੀਆਂ ਜਾਰੀ ਕਰਨ, ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ / ਪ੍ਰੋਸੀਕਿਊਟਰਜ਼ / ਅਦਾਲਤੀ ਅਧਿਕਾਰੀ , ਸਾਈਬਰ ਫੋਰੈਂਸਿਕ ਸਹੂਲਤਾਂ ਨੂੰ ਸੁਧਾਰਨ ਲਈ ਜਾਗਰੂਕਤਾ ਫੈਲਾਉਣ ਲਈ ਕਈ ਕਦਮ ਚੁੱਕੇ ਹਨ ।
ਸਰਕਾਰ ਨੇ ਐੱਨ ਈ ਏਜ਼ ਨੂੰ ਵਿਆਪਕ ਅਤੇ ਤਾਲਮੇਲ ਢੰਗ ਨਾਲ ਸਾਈਬਰ ਜ਼ੁਰਮਾਂ ਨਾਲ ਨਜਿੱਠਣ ਲਈ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਟਰ ਸੈਂਟਰ ਸਥਾਪਿਤ ਕਰਕੇ ਇੱਕ ਰੂਪ ਰੇਖਾ ਅਤੇ ਵਾਤਾਵਰਣ ਪ੍ਰਣਾਲੀ ਮੁਹੱਈਆ ਕੀਤੀ ਹੈ । ਸਰਕਾਰ ਨੇ ਜਨਤਾ ਨੂੰ ਸਭ ਤਰ੍ਹਾਂ ਦੇ ਸਾਈਬਰ ਜ਼ੁਰਮਾਂ ਦੀਆਂ ਘਟਨਾਵਾਂ ਬਾਰੇ ਰਿਪੋਰਟ ਦਰਜ ਕਰਾਉਣ ਲਈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (www.cybercrime.gov.in ) ਲਾਂਚ ਕੀਤਾ ਹੈ । ਜਿਸ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਸਾਈਬਰ ਜ਼ੁਰਮਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ । ਆਨਲਾਈਨ ਸਾਈਬਰ ਸਿ਼ਕਾਇਤਾਂ ਦਰਜ ਕਰਾਉਣ ਲਈ ਸਹਾਇਤਾ ਦੇਣ ਲਈ ਇੱਕ ਟੋਲ ਫ੍ਰੀ ਨੰਬਰ 155260 ਦਾ ਸੰਚਾਲਨ ਕੀਤਾ ਹੈ । ਵਿੱਤੀ ਧੋਖਾਧੜੀ ਬਾਰੇ ਤੁਰੰਤ ਰਿਪੋਰਟ ਦਰਜ ਕਰਾਉਣ ਲਈ ਸਿਟੀਜ਼ਨ ਫਾਇਨਾਂਸਿ਼ਅਲ ਸਾਈਬਰ ਫਰੋਡ ਰਿਪੋਰਟਿੰਗ ਅਤੇ ਮੈਨੇਜਮੈਂਟ ਸਿਸਟਮ ਮੋਡਿਊਲ ਲਾਂਚ ਕੀਤਾ ਗਿਆ ਹੈ ਤਾਂ ਜੋ ਧੋਖਾਧੜੀ ਕਰਨ ਵਾਲਿਆਂ ਵੱਲੋਂ ਸਾਈਬਰ ਜ਼ੁਰਮਾਂ ਰਾਹੀਂ ਫੰਡ ਨੂੰ ਕਢਾਉਣ ਤੋਂ ਰੋਕਿਆ ਜਾ ਸਕੇ ।
ਇਹ ਜਾਣਕਾਰੀ ਗ੍ਰਿਹ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

 

*******************

ਆਰ ਕੇ / ਪੀ ਕੇ / ਡੀ ਡੀ ਡੀ / ਏ ਵਾਈ / 350



(Release ID: 1737236) Visitor Counter : 163


Read this release in: English , Urdu , Malayalam