ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਦੇਸ਼ ਭਰ ਵਿੱਚ 92.8% ਰਾਸ਼ਨ ਕਾਰਡ ਲਾਭਪਾਤਰੀਆਂ ਦੇ ਅਧਾਰ ਨਾਲ ਜੋੜੇ ਗਏ ਹਨ
प्रविष्टि तिथि:
20 JUL 2021 4:09PM by PIB Chandigarh
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਹੁਣ ਤੱਕ ਰਾਸ਼ਟਰੀ ਪੱਧਰ ’ਤੇ 92.8% ਰਾਸ਼ਨ ਕਾਰਡ ਲਾਭਪਾਤਰੀਆਂ ਦੇ ਅਧਾਰ ਨਾਲ ਜੋੜੇ ਗਏ ਹਨ। 28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਬੰਧਤ ਰਾਸ਼ਨ ਕਾਰਡਾਂ ਦੀ ਜੋੜ ਪ੍ਰਕਿਰਿਆ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ, ਰਾਸ਼ਨ ਕਾਰਡਾਂ ਦੀ ਅਧਾਰ ਸੀਡਿੰਗ ਹੋਰਨਾਂ 8 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਝਾਰਖੰਡ (97.5%), ਮਿਜ਼ੋਰਮ (97%), ਲੱਦਾਖ (94.7%), ਨਾਗਾਲੈਂਡ (86%), ਪੱਛਮੀ ਬੰਗਾਲ (79.8%), ਅਰੁਣਾਚਲ ਪ੍ਰਦੇਸ਼ (59.7%), ਅਸਾਮ (18%) ਅਤੇ ਮੇਘਾਲਿਆ (16.5%) ਵਿੱਚ ਹੌਲੀ ਰਫਤਾਰ ਨਾਲ ਚਲ ਰਹੀ ਹੈ ਜਿਸਦੇ ਆਧਾਰ ਉਤਪੰਨ ਕਰਨ ਵਿੱਚ ਕਈ ਪ੍ਰਕਿਰਿਆਵਾਂ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਸਪੁਰਦਗੀ ਦੇ ਕਾਰਨ ਰਾਸ਼ਨ ਕਾਰਡਾਂ ਦੇ ਡੇਟਾਬੇਸ ਵਿੱਚ ਸੀਡਿੰਗ ਲਈ ਤਕਨੀਕ ਸਮੇਤ ਕਈ ਹੋਰ ਕਾਰਨ ਹਨ।
ਇਸ ਸਮੇਂ ਲਾਭਪਾਤਰੀਆਂ ਦੇ ਆਧਾਰ ਨੰਬਰਾਂ ਨੂੰ ਰਾਸ਼ਨ ਕਾਰਡਾਂ ਨਾਲ ਜੋੜਨ ਲਈ ਮਿਤੀ 08/02/2017 (ਸਮੇਂ ਸਮੇਂ 'ਤੇ ਸੋਧ) ਨੋਟੀਫਿਕੇਸ਼ਨ ਦੇ ਤਹਿਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ ਸਮਾਂ ਹੱਦ 30/09/2021 ਤੱਕ ਵਧਾ ਦਿੱਤੀ ਗਈ ਹੈ।
****
ਡੀਜੇਐਨ / ਐਮਐਸ
(रिलीज़ आईडी: 1737231)
आगंतुक पटल : 240