ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਈਸੀਐੱਲਜੀਐੱਸ ਦੇ ਅਧੀਨ ਐੱਮਐੱਸਐੱਮਈਜ਼ ਨੂੰ ਕਰਜ਼ ਤਕਸੀਮ
Posted On:
19 JUL 2021 4:30PM by PIB Chandigarh
ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਵਿੱਤ ਮੰਤਰਾਲੇ ਦੇ ਵਿੱਤ ਸੇਵਾਵਾਂ ਵਿਭਾਗ (ਡੀਐੱਫਐੱਸ) ਦੇ ਕਾਰਜਸ਼ੀਲ ਡੋਮੇਨ ਦੇ ਅਧੀਨ ਹੈ। ਜਿਵੇਂ ਕਿ ਡੀਐੱਫਐੱਸ ਨੇ ਜਾਣਕਾਰੀ ਦਿੱਤੀ ਹੈ, ਜਿਵੇਂ ਕਿ 2.07.2021 ਤੱਕ, ਲਗਭਗ 1.09 ਕਰੋੜ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਦਿੱਤੇ ਗਏ ਕਰਜ਼ੇ ਲਈ ਗਰੰਟੀ ਜਾਰੀ ਕੀਤੀ ਗਈ ਹੈ।
ਈਸੀਐੱਲਜੀਐੱਸ ਮੰਗ ਅਨੁਸਾਰ ਚੱਲਣ ਵਾਲੀ ਸਕੀਮ ਹੈ, ਜਿਸ ਵਲੋਂ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੁਆਰਾ ਕਰਜ਼ਾ ਲੈਣ ਵਾਲਿਆਂ ਦੀ ਲੋੜ ਅਤੇ ਉਨ੍ਹਾਂ ਦੀ ਯੋਗਤਾ ਦੇ ਮੁਲਾਂਕਣ ਦੇ ਅਧਾਰ 'ਤੇ ਮਨਜ਼ੂਰੀ / ਵੰਡ ਕੀਤੀ ਜਾਂਦੀ ਹੈ।
ਈਸੀਐੱਲਜੀਐੱਸ ਦੇ ਅਧੀਨ ਕਰਜ਼ਾ ਲੈਣ ਲਈ ਯੋਗਤਾ ਦੇ ਮਿਆਰ ਹਨ:
∙ ਈਸੀਐੱਲਜੀਐੱਸ 1.0 ਲਈ, ਐੱਮਐੱਸਐੱਮਈ ਇਕਾਈਆਂ, ਵਪਾਰਕ ਉੱਦਮਾਂ, ਮੁਦਰਾ ਬੋਰੋਅਰ ਅਤੇ ਵਪਾਰਕ ਉਦੇਸ਼ਾਂ ਲਈ ਵਿਅਕਤੀਗਤ ਕਰਜ਼ੇ ਜਿਨ੍ਹਾਂ ਦਾ 50 ਕਰੋੜ ਰੁਪਏ ਤੱਕ ਦਾ ਬਕਾਇਆ ਹੈ ਅਤੇ 29.02.2020 ਨੂੰ 60 ਦਿਨਾਂ ਤੱਕ ਬਕਾਇਆ ਹੈ।
∙ ਈਸੀਐੱਲਜੀਐੱਸ 2.0 ਲਈ, ਕਾਮਥ ਕਮੇਟੀ ਅਤੇ ਹੈਲਥਕੇਅਰ ਸੈਕਟਰ ਦੁਆਰਾ ਪਛਾਣੇ ਗਏ 26 ਤਣਾਅ ਵਾਲੇ ਸੈਕਟਰਾਂ ਨਾਲ ਸਬੰਧਤ ਰਿਣਦਾਤਾ, ਜਿਨ੍ਹਾਂ ਕੋਲ 50 ਕਰੋੜ ਰੁਪਏ ਤੋਂ ਵੱਧ ਅਤੇ 500 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ 29.02.2020 ਨੂੰ ਪਿਛਲੇ 60 ਦਿਨ ਤੱਕ ਬਕਾਇਆ ਹੈ।
∙ ਈਸੀਐੱਲਜੀਐੱਸ 3.0 ਪਰਾਹੁਣਚਾਰੀ, ਯਾਤਰਾ ਅਤੇ ਸੈਰ-ਸਪਾਟਾ, ਮਨੋਰੰਜਨ ਅਤੇ ਖੇਡ ਅਤੇ ਸਿਵਲ ਹਵਾਬਾਜ਼ੀ ਖੇਤਰ ਨਾਲ ਸਬੰਧਤ ਕਰਜ਼ਾ ਲੈਣ ਵਾਲਿਆਂ ਲਈ 29.02.2020 ਨੂੰ 60 ਦਿਨਾਂ ਤੱਕ ਬਕਾਇਆ ਹੈ।
∙ ਈਸੀਐੱਲਜੀਐੱਸ 4.0 ਮੌਜੂਦਾ ਹਸਪਤਾਲ / ਨਰਸਿੰਗ ਹੋਮਜ਼ / ਕਲੀਨਿਕਸ / ਮੈਡੀਕਲ ਕਾਲਜਾਂ / ਇਕਾਈਆਂ ਲਈ ਜੋ ਤਰਲ ਆਕਸੀਜਨ, ਆਕਸੀਜਨ ਸਿਲੰਡਰ ਆਦਿ ਦੇ ਨਿਰਮਾਣ ਵਿੱਚ ਲੱਗੇ ਹਨ, ਜਿਨ੍ਹਾਂ ਵਿੱਚ ਇੱਕ ਉਧਾਰ ਦੇਣ ਵਾਲੀ ਸੰਸਥਾ ਵਿੱਚ ਕ੍ਰੈਡਿਟ ਦੀ ਸੁਵਿਧਾ ਹੈ ਅਤੇ 31 ਮਾਰਚ, 2021 ਤੱਕ ਪਿਛਲੇ 90 ਦਿਨਾਂ ਤੱਕ ਬਕਾਇਆ ਹੈ।
2.07.2021 ਨੂੰ, ਇਸ ਸਕੀਮ ਅਧੀਨ 2.73 ਲੱਖ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜਿਸ ਵਿਚੋਂ 2.24 ਲੱਖ ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
ਇਹ ਸਕੀਮ ਮੌਜੂਦਾ ਕਰਜ਼ਦਾਰਾਂ ਲਈ ਕੋਵਿਡ -19 ਮਹਾਮਾਰੀ ਕਾਰਨ ਨਕਦੀ ਸੰਕਟ ਨੂੰ ਪੂਰਾ ਕਰਨ ਲਈ ਸਹਾਇਤਾ ਲਈ ਤਿਆਰ ਕੀਤੀ ਗਈ ਸੀ। ਐੱਮਐੱਸਐੱਮਈ ਮੰਤਰਾਲੇ ਨੇ ਐਨਪੀਏ ਖਾਤਿਆਂ ਸਮੇਤ ਤਣਾਅ ਵਾਲੀਆਂ ਐੱਮਐੱਸਐੱਮਈ ਇਕਾਈਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸੁਬਾਰਡੀਨੇਟ ਡੈਬਟ (ਸੀਜੀਐਸਡੀ) ਲਈ ਕ੍ਰੈਡਿਟ ਗਰੰਟੀ ਯੋਜਨਾ ਸ਼ੁਰੂ ਕੀਤੀ ਹੈ। ਸੂਖ਼ਮ ਅਤੇ ਲਘੂ ਉੱਦਮਾਂ ਨਾਲ ਸਬੰਧਤ ਲੋੜਵੰਦਾਂ ਦੀਆਂ ਕ੍ਰੈਡਿਟ ਜ਼ਰੂਰਤਾਂ ਨੂੰ ਪਹਿਲੀ ਵਾਰ ਸੂਖਮ ਅਤੇ ਲਘੁ ਉੱਦਮਾਂ ਲਈ ਕ੍ਰੈਡਿਟ ਗਰੰਟੀ ਯੋਜਨਾ ਦੁਆਰਾ ਪੂਰਾ ਕੀਤਾ ਜਾਂਦਾ ਹੈ।
ਇਹ ਜਾਣਕਾਰੀ ਐੱਮਐੱਸਐੱਮਈ ਮੰਤਰੀ ਸ੍ਰੀ ਨਰਾਇਣ ਰਾਣੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐਮਜੇਪੀਐਸ
(Release ID: 1737037)
Visitor Counter : 165