ਜਹਾਜ਼ਰਾਨੀ ਮੰਤਰਾਲਾ

ਤੇਜ਼ ਰਫ਼ਤਾਰ ਗਸ਼ਤੀ ਸਮੁੰਦਰੀ ਜਹਾਜ਼ ਹੋਰਨਾਂ ਦੇਸ਼ਾਂ ਨੂੰ ਸੌਂਪਣਾ


ਹਿੰਦ ਮਹਾਂਸਾਗਰ ਖੇਤਰ ਦੇ ਦੇਸ਼ਾਂ ਪ੍ਰਤੀ ਭਾਰਤ ਦੀ ਨੀਤੀ ‘ਗੁਆਂਢੀ ਪਹਿਲਾਂ’ ਦੀ ਨੀਤੀ ਅਤੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ‘ਸਾਗਰ’ (ਸਕਿਓਰਿਟੀ ਐਂਡ ਗ੍ਰੋਥ ਫ਼ਾਰ ਆੱਲ ਇਨ ਦਿ ਰੀਜਨ) ਦੁਆਰਾ ਨਿਰਦੇਸ਼ਿਤ ਹੈ

Posted On: 19 JUL 2021 4:09PM by PIB Chandigarh

ਸੇਸ਼ਲਜ਼ ਵਿੱਚ ਭਾਰਤ ਦੀ ਵਿੱਤੀ ਸਹਾਇਤਾ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੇ ਸਾਂਝੇ ਈ–ਉਦਘਾਟਨ ਅਤੇ ਸੇਸ਼ਲਜ਼ ਦੇ ਤਟ–ਰੱਖਿਅਕਾਂ ਦੀ ਵਰਤੋਂ ਲਈ ਭਾਰਤ ਵੱਲੋਂ ਤੇਜ਼ ਰਫ਼ਤਾਰ ਗਸ਼ਤੀ ਸਮੁੰਦਰੀ ਜਹਾਜ਼ (FPV) ਸੌਂਪਣ ਲਈ ਭਾਰਤ ਅਤੇ ਸੈਸ਼ਲਜ਼ ਵਿਚਾਲੇ ਇੱਕ ਉੱਚ–ਪੱਧਰੀ ਵਰਚੁਅਲ ਸਮਾਰੋਹ 08 ਅਪ੍ਰੈਲ, 2021 ਨੂੰ ਆਯੋਜਿਤ ਕੀਤਾ ਗਿਆ ਸੀ।

ਇਸ ਵਰਚੁਅਲ ਸਮਾਰੋਹ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੇਸ਼ਲਜ਼ ਦੇ ਰਾਸ਼ਟਰਪਤੀ ਨੂੰ 48.9 ਮੀਟਰ ਫ਼ਾਸਟ ਪੈਟਰੋਲ ਵੈਸਲ (FPV) ਸੌਂਪੀ ਸੀ। ਇਹ FPV ਮੈਸ. ਜੀਆਰਐੱਸਈ, ਕੋਲਕਾਤਾ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਹੈ ਤੇ ਇਹ ਸੇਸ਼ਲਜ਼ ਨੂੰ ਭਾਰਤੀ ਗ੍ਰਾਂਟ ਸਹਾਇਤਾ ਅਧੀਨ ਤੋਹਫ਼ੇ ਵਜੋਂ ਦਿੱਤੀ ਗਈ ਹੈ, ਤਾਂ ਜੋ ਉਹ ਆਪਣੀ ਸਮੁੰਦਰੀ ਚੌਕਸੀ ਸਮਰੱਥਾਵਾਂ ਮਜ਼ਬੂਤ ਕਰਨ ਦੀ ਜ਼ਰੂਰੀ ਆਵਸ਼ਕਤਾ ਦੀ ਪੂਰਤੀ ਕਰ ਸਕੇ। ਇਸ ਸਮੁੰਦਰੀ ਜਹਾਜ਼ ਦੀ ਸਪਲਾਈ ਸਮੁੰਦਰੀ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਤੇ ਸੇਸ਼ਲਜ਼ ਵਿਚਲੇ ਸਮੇਂ ਨਾਲ ਪਰਖੇ ਤੇ ਪੀਡੇ ਸਹਿਯੋਗ ਅਤੇ ਸੇਸ਼ਲਜ਼ ਦੇ ਇੱਕ ਭਰੋਸੇਯੋਗ ਤੇ ਤਰਜੀਹੀ ਸੁਰੱਖਿਆ ਭਾਈਵਾਲ ਵਜੋਂ ਭਾਰਤ ਦੀ ਭੂਮਿਕਾ ਦੀ ਤਰਜ਼ ਉੱਤੇ ਕੀਤੀ ਗਈ ਹੈ।

ਹਿੰਦ ਮਹਾਂਸਾਗਰ ਖੇਤਰ ਦੇ ਦੇਸ਼ਾਂ ਲਈ ਉਨ੍ਹਾਂ ਸਮੁੱਦਰੀ ਸੁਰੱਖਿਆ ਵਾਸਤੇ ਤਰਜੀਹੀ ਭਾਈਵਾਲ ਵਜੋਂ ਭਾਰਤ ਦੀ ਸਮੇਂ–ਨਾਲ ਪਰਖੀ ਭੂਮਿਕਾ ਦੀ ਲੀਹ ਉੱਤੇ ਭਾਰਤ ਨੇ ਸਾਲ 2005 ’ਚ ਸੇਸ਼ਲਜ਼ ਨੂੰ ਅਤੇ 2016 ਤੇ 2017 ’ਚ ਮਾਰੀਸ਼ਸ ਨੂੰ ਅਤੇ 2006 ਅਤੇ 2019 ’ਚ ਮਾਲਦੀਵਜ਼ ਨੂੰ ਬਿਲਕੁਲ ਇਹੋ ਜਿਹੀਆਂ ‘ਫ਼ਾਸਟ ਪੈਟਰੋਲ ਵੈਸਲਜ਼’ ਦਿੱਤੀਆਂ ਹਨ।

ਹਿੰਦ ਮਹਾਂਸਾਗਰ ਖੇਤਰ ਵਿੱਚ ਦੇਸ਼ਾਂ ਪ੍ਰਤੀ ਭਾਰਤ ਦੀ ਨੀਤੀ ‘ਗੁਆਂਢੀ ਪਹਿਲਾਂ’ ਦੀ ਨੀਤੀ ਅਤੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ SAGAR (ਸਕਿਓਰਿਟੀ ਐਂਡ ਗ੍ਰੋਥ ਫ਼ਾਰ ਆੱਲ ਇਨ ਦਿ ਰੀਜਨਸ – ਇਸਹ ਖੇਤਰ ਵਿੱਚ ਸਭ ਲਈ ਸੁਰੱਖਿਆ ਤੇ ਵਿਕਾਸ) ਦੁਆਰਾ ਨਿਰਦੇਸ਼ਿਤ ਹੈ।

ਭਾਰਤ ਦੀ ‘ਗੁਆਂਢੀ ਪਹਿਲਾਂ’ ਦੀ ਨੀਤੀ ਸਥਿਰਤਾ ਤੇ ਖ਼ੁਸ਼ਹਾਲੀ ਲਈ ਪਰਸਪਰ ਲਾਹੇਵੰਦ, ਜਨਤਾ–ਪੱਖੀ, ਖੇਤਰੀ ਢਾਂਚੇ ਸਿਰਜਣ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਇਨ੍ਹਾਂ ਦੇਸ਼ਾਂ ਨਾਲ ਭਾਰਤ ਦੀਆਂ ਗਤੀਵਿਧੀਆਂ ਇੱਕ ਸਲਾਹ–ਮਸ਼ਵਰੇ ਵਾਲੀ, ਗ਼ੈਰ–ਜਵਾਬੀ ਤੇ ਨਤੀਜਾ–ਆਧਾਰਤ ਪਹੁੰਚ ਉੱਤੇ ਆਧਾਰਤ ਹੈ, ਜੋ ਵਧੇਰੇ ਕੁਨੈਕਟੀਵਿਟੀ, ਸੋਧੇ ਬੁਨਿਆਦੀ ਢਾਂਚੇ, ਵਿਭਿੰਨ ਖੇਤਰਾਂ ਵਿੱਚ ਮਜ਼ਬੂਤ ਵਿਕਾਸ ਸਹਿਯੋਗ, ਸੁਰੱਖਿਆ ਤੇ ਜਨਤਾ ਤੋਂ ਜਨਤਾ ਤੱਕ ਦੇ ਵਿਆਪਕ ਸੰਪਰਕ ਜਿਹੇ ਲਾਭ ਦੇਣ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ।

SAGAR ਦੀ ਦੂਰ–ਦ੍ਰਿਸ਼ਟੀ ਵਧੇਰੇ ਭਰੋਸਾ ਕਾਇਮ ਕਰ ਰਹੀ ਹੈ ਤੇ ਸਮੁੰਦਰੀ ਨਿਯਮਾਂ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਸਤਿਕਾਰ ਨੂੰ ਉਤਸ਼ਾਹਿਤ ਕਰ ਰਹੀ ਹੈ।

ਉਪਰੋਕਤ ਨਿਰਦੇਸ਼ਿਤ ਢਾਂਚੇ ਅਧੀਨ ਇਸ ਖੇਤਰ ਦੇ ਸਾਰੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮਹੱਤਵਪੂਰਣ ਪ੍ਰਗਤੀ ਵੇਖਣ ਨੂੰ ਮਿਲੀ ਹੈ।

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ–ਮਾਰਗ ਰਾਜ ਮੰਤਰੀ ਸ੍ਰੀ ਸ਼ਾਂਤਨੂ ਠਾਕੁਰ ਵੱਲੋਂ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ।

*****

ਐੱਮਜੇਪੀਐੱਸ/ਜੇਕੇ


(Release ID: 1737029) Visitor Counter : 167


Read this release in: English , Urdu