ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਈਥਾਨੌਲ ਸਪਲਾਈ ਸਾਲ 2013-14 ਦੌਰਾਨ ਈਥਾਨੌਲ ਬਲੈਂਡਿੰਗ 1.53% ਤੋਂ ਵਧ ਕੇ ਚਲ ਰਹੇ ਈਥਾਨੌਲ ਸਪਲਾਈ ਸਾਲ 2020-21 ਵਿੱਚ 7.93% ਹੋ ਗਈ ਹੈ
ਈ -100 ਪਾਇਲਟ ਪ੍ਰੋਜੈਕਟ ਪੁਣੇ ਸ਼ਹਿਰ ਵਿੱਚ ਲਾਂਚ ਕੀਤਾ ਗਿਆ
Posted On:
19 JUL 2021 3:18PM by PIB Chandigarh
ਪਬਲਿਕ ਸੈਕਟਰ ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੇ ਪੁਣੇ ਸ਼ਹਿਰ ਵਿਖੇ ਈ -100 ਪਾਇਲਟ ਪ੍ਰੋਜੈਕਟ 05 ਜੂਨ, 2021 ਨੂੰ ਲਾਂਚ ਕੀਤੇ ਹਨ। ਈਂਧਨ ਦੀ ਚੋਣ ਵਧਾਉਣ ਅਤੇ ਈ -100 ਈਂਧਨ ਦੀ ਵਿਕਰੀ ਦੀ ਸਹੂਲਤ ਦੇ ਮੱਦੇਨਜ਼ਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (ਐੱਮਓਪੀ ਐਂਡ ਐੱਨਜੀ) ਨੇ 22 ਮਾਰਚ 2021 ਨੂੰ ਦਿੱਤੇ ਆਪਣੇ ਆਦੇਸ਼ ਦੇ ਅਨੁਸਾਰ, ਸਾਰੇ ਖਪਤਕਾਰਾਂ ਨੂੰ ਅਨੁਕੂਲ ਆਟੋਮੋਬਾਈਲਜ਼ ਲਈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਦੁਆਰਾ ਨਿਰਧਾਰਤ ਮਿਆਰਾਂ ਦੇ ਅਨੁਸਾਰ ਕਿਸੇ ਆਦਲ ਕੰਪਨੀ ਦੁਆਰਾ ਬਾਇਓ-ਈਥੇਨੌਲ (E100) ਦੀ ਸਿੱਧੀ ਵਿਕਰੀ ਦੀ ਇਜਾਜ਼ਤ ਦੇ ਕੇ ਸਟੈਂਡਅਲੋਨ ਈਂਧਨ ਜਾਂ ਮੋਟਰ ਸਪਿਰਿਟ ਨਾਲ ਬਲੈਂਡਿੰਗ ਕਰਨ ਬਾਰੇ ਮੋਟਰ ਸਪਿਰਿਟ ਐਂਡ ਹਾਈ ਸਪੀਡ ਡੀਜ਼ਲ (ਸਪਲਾਈ ਨਿਯਮ, ਵਿਤਰਣ ਅਤੇ ਮਾਲਪ੍ਰੈਕਟਿਸਸ ਦੀ ਰੋਕਥਾਮ) ਆਦੇਸ਼, 2005 ਵਿੱਚ ਸੋਧ ਕੀਤੀ ਹੈ।
ਬਾਇਓਫਿਊਲਜ਼ 'ਤੇ ਨੋਟੀਫਾਈਡ ਨੈਸ਼ਨਲ ਪਾਲਿਸੀ - 2018, ਨੇ 2030 ਤੱਕ ਪੈਟਰੋਲ ਵਿੱਚ 20% ਈਥਾਨੌਲ ਮਿਲਾਉਣ ਦਾ ਸੰਕੇਤਕ ਟੀਚਾ ਦਿੱਤਾ ਹੈ। ਸਾਲ 2014 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਕਈ ਵਾਰ ਸਪਲਾਈ ਅਤੇ ਡਿਮਾਂਡ ਸਾਈਡ ਦਖਲਅੰਦਾਜ਼ੀ ਕੀਤੀ ਹੈ, ਜਿਸ ਨੇ ਈਥਾਨੌਲ ਸਪਲਾਈ ਸਾਲ (ਈਐੱਸਵਾਈ) 2013-14 ਦੌਰਾਨ ਈਥਾਨੋਲ ਮਿਸ਼ਰਣ ਵਿੱਚ ਔਸਤ 1.53% ਤੋਂ 12 ਜੁਲਾਈ 2021 ਤੱਕ ਚਲ ਰਹੇ ਈਐੱਸਵਾਈ 2020-21 ਦੌਰਾਨ ਔਸਤ 7.93% ਤੱਕ ਸੁਧਾਰ ਕੀਤਾ ਹੈ। ਵਧੀਕ ਸਕੱਤਰ ਨੀਤੀ ਅਯੋਗ ਦੀ ਪ੍ਰਧਾਨਗੀ ਹੇਠ ਇੱਕ ਅੰਤਰ-ਵਿਭਾਗ ਮਾਹਿਰ ਕਮੇਟੀ ਨੇ "ਭਾਰਤ ਵਿੱਚ 2020-25 ਵਿੱਚ ਈਥਾਨੌਲ ਬਲੈਂਡਿੰਗ ਲਈ ਇੱਕ ਰੋਡ ਮੈਪ" ਪੇਸ਼ ਕੀਤਾ ਹੈ ਜੋ ਦੇਸ਼ ਵਿੱਚ 20% ਈਥਾਨੌਲ ਮਿਲਾਉਣ ਦੀ ਯਾਤਰਾ ਦੀ ਰੂਪ ਰੇਖਾ ਤਿਆਰ ਕਰਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 02 ਜੂਨ, 2021 ਨੂੰ ਇੱਕ ਨੋਟੀਫਿਕੇਸ਼ਨ ਪ੍ਰਕਾਸ਼ਤ ਕੀਤਾ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਓਐੱਮਸੀਜ਼ ਪੂਰੇ ਭਾਰਤ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੀਆਈਐੱਸ ਦੀਆਂ ਸਪੈਸੀਫੀਕੇਸ਼ਨਜ਼ ਅਨੁਸਾਰ ਈਥਾਨੌਲ ਦੀ 20% ਤੱਕ ਪ੍ਰਤੀਸ਼ਤਤਾ ਦੇ ਨਾਲ ਈਥਾਨੌਲ ਮਿਸ਼ਰਣ ਵਾਲਾ ਪੈਟਰੋਲ ਵੇਚਣਗੀਆਂ ਅਤੇ ਜੋ 01 ਅਪ੍ਰੈਲ, 2023 ਤੋਂ ਲਾਗੂ ਹੋ ਜਾਏਗਾ।
ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*********
ਵਾਇਕੇ / ਐੱਸਕੇ
(Release ID: 1737023)