ਕਬਾਇਲੀ ਮਾਮਲੇ ਮੰਤਰਾਲਾ

ਐੱਨਈਐੱਸਟੀਐੱਸ ਨੇ ਈਐੱਮਆਰਐੱਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਨਿਸ਼ਠਾ ਸਮਰੱਥਾ ਨਿਰਮਾਣ ਪ੍ਰੋਗਰਾਮ ਲਈ ਐੱਨਸੀਈਆਰਟੀ ਨਾਲ ਸਹਿਯੋਗ ਕੀਤਾ ਹੈ: ਸ਼੍ਰੀਮਤੀ. ਰੇਣੁਕਾ ਸਿੰਘ ਸਰੂਤਾ

Posted On: 19 JUL 2021 5:24PM by PIB Chandigarh

ਨੈਸ਼ਨਲ ਐਜੂਕੇਸ਼ਨ ਸੁਸਾਇਟੀ ਫਾਰ ਟ੍ਰਾਈਬਲ ਸਟੂਡੈਂਟਸ (ਐੱਨਈਐੱਸਟੀਐੱਸ) (ਇਸ ਮੰਤਰਾਲੇ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ) ਨੇ “ਸਕੂਲ ਮੁਖੀਆਂ ਦੀ ਰਾਸ਼ਟਰੀ ਪਹਿਲਕਦਮੀ” ਅਤੇ ਅਧਿਆਪਕਾਂ ਦੀ ਹੋਲਿਸਟਿਕ ਐਡਵਾਂਸਮੈਂਟ” (ਨਿਸ਼ਠਾ) ਸਮਰੱਥਾ ਦੇ ਆਯੋਜਨ ਲਈ ਨੈਸ਼ਨਲ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਨਾਲ ਸਹਿਯੋਗ ਕੀਤਾ ਹੈ। ਨਿਸਠਾ ਈਐੱਮਆਰਐੱਸ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਸਮਰੱਥਾ ਨਿਰਮਾਣ ਦਾ ਪ੍ਰੋਗਰਾਮ ਹੈ। ਈਐੱਮਆਰਐੱਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਨਿਸ਼ਠਾ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਪਹਿਲਾ ਸਮੂਹ 10 ਮਈ, 2021 ਤੋਂ 23 ਜੂਨ, 2021 (ਗਰਮੀ ਦੀਆਂ ਛੁੱਟੀਆਂ ਦੌਰਾਨ) ਦੌਰਾਨ ਕਰਵਾਇਆ ਗਿਆ ਸੀ। ਏਕੀਕ੍ਰਿਤ ਪ੍ਰੋਗਰਾਮ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਇੱਕ ਮਿਸ਼ਰਿਤ ਪਹੁੰਚ ਦੇ ਨਾਲ ਸਿਖਲਾਈ ਵਰਚੁਅਲ ਢੰਗ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਐੱਨਸੀਈਆਰਟੀ ਫੈਕਲਟੀ ਦੇ ਨੈਸ਼ਨਲ ਰਿਸੋਰਸ ਸਮੂਹ ਦੇ ਮੈਂਬਰਾਂ ਦੁਆਰਾ ਲਾਈਵ ਇੰਟਰੈਕਟਿਵ ਸੈਸ਼ਨ ਸ਼ਾਮਲ ਸਨ ਅਤੇ ਉਸੇ ਸਮੇਂ ਨਿਸ਼ਠਾ ਪੋਰਟਲ ਦੀ ਵਰਤੋਂ ਪੈਕਿੰਗ ਅਪਲੋਡ, ਗਤੀਵਿਧੀਆਂ ਅਤੇ ਕੁਇਜ਼ਾਂ ਲਈ ਕੀਤੀ ਗਈ ਸੀ। ਏਕੀਕ੍ਰਿਤ ਅਧਿਆਪਕ ਸਿਖਲਾਈ 18 ਮੋਡੀਊਲਾਂ ’ਤੇ ਪ੍ਰਦਾਨ ਕੀਤੀ ਗਈ ਸੀ ਜੋ ਸਿਖਲਾਈ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਲਰਨਿੰਗ ਆਉਟਕਮਸ, ਸਕੂਲ ਅਧਾਰਤ ਮੁਲਾਂਕਣ, ਪੋਕਸੋ ਐਕਟ, ਲਿੰਗ ਸੰਵੇਦਨਾ, ਸਿਹਤ ਅਤੇ ਸਕੂਲਾਂ ਵਿੱਚ ਤੰਦਰੁਸਤੀ, ਗਣਿਤ ਦੀ ਸਿੱਖਿਆ, ਭਾਸ਼ਾ, ਵਿਗਿਆਨ, ਅਤੇ ਸੋਸ਼ਲ ਸਾਇੰਸ ਆਦਿ ਨੂੰ ਸ਼ਾਮਲ ਕਰਦੀ ਹੈ। ਸਿਖਲਾਈ ਵਿਧੀ ਵਿੱਚ ਨਿਸ਼ਠਾ ਪੋਰਟਲ ਦੁਆਰਾ ਪ੍ਰਤੀਭਾਗੀਆਂ ਨਾਲ ਹਰ ਹਫ਼ਤੇ 5 ਸਿਖਲਾਈ ਦੇ ਮੋਡਿਊਲ ਸਾਂਝੇ ਕੀਤੇ ਜਾਂਦੇ ਹਨ ਅਤੇ ਇਸਦੇ ਬਾਅਦ ਭਾਗੀਦਾਰਾਂ ਨਾਲ ਆਨਲਾਈਨ ਗੱਲਬਾਤ ਕੀਤੀ ਗਈ ਹੈ। ਪ੍ਰੋਗਰਾਮ ਦੇ ਪਾਠ ਰੂਪਾਂ, ਗਤੀਵਿਧੀਆਂ, ਕੁਇਜ਼ਾਂ, ਪੋਰਟਫੋਲੀਓ ਗਤੀਵਿਧੀਆਂ ਆਦਿ ਵਿੱਚ ਸਿਖਲਾਈ ਦੇ ਮੋਡਿਊਲ ਸਨ। ਸਿਖਲਾਈ ਪ੍ਰੋਗਰਾਮ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਪਹਿਲਾਂ ਅਤੇ ਬਾਅਦ ਵਿੱਚ ਸਿਖਲਾਈ ਸਰਵੇਖਣ ਕੀਤਾ ਗਿਆ ਸੀ। ਪ੍ਰੋਗਰਾਮ ਦੀ ਫੀਡਬੈਕ ਬਹੁਤ ਉਤਸ਼ਾਹਜਨਕ ਸੀ ਅਤੇ ਅਧਿਆਪਕਾਂ ਨੇ ਆਉਣ ਵਾਲੇ ਸਾਲਾਂ ਵਿੱਚ ਅਜਿਹੀਆਂ ਵਧੇਰੇ ਸਿਖਲਾਈਆਂ ਕਰਨ ਲਈ ਆਪਣੀ ਦਿਲਚਸਪੀ ਸਾਂਝੀ ਕੀਤੀ। ਪਹਿਲੇ ਬੈਚ ਵਿੱਚ ਕੁੱਲ 120 ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ 26 ਈਐੱਮਆਰਐੱਸ ਦੇ ਤਿੰਨ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਨੂੰ ਕਵਰ ਕਰਦੇ ਹੋਏ ਸਫ਼ਲਤਾਪੂਰਵਕ ਪ੍ਰੋਗਰਾਮ ਨੂੰ ਪੂਰਾ ਕੀਤਾ। ਰਾਜ-ਅਧਾਰਤ ਬਰੇਕ-ਅਪ ਹੇਠਾਂ ਦਿੱਤੇ ਅਨੁਸਾਰ ਹੈ -

o ਮੱਧ ਪ੍ਰਦੇਸ਼ - 37 ਭਾਗੀਦਾਰ।

o ਛੱਤੀਸਗੜ੍ਹ - 54 ਭਾਗੀਦਾਰ।

o ਹਿਮਾਚਲ ਪ੍ਰਦੇਸ਼ - 29 ਭਾਗੀਦਾਰ।

ਇਹ ਜਾਣਕਾਰੀ ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ ਸਰੂਤਾ ਨੇ ਅੱਜ ਲੋਕ ਸਭਾ ਵਿੱਚ ਇੱਕ ਜਵਾਬ ਵਿੱਚ ਦਿੱਤੀ।

*****

ਐੱਨਬੀ/ ਐੱਸਆਰਐੱਸ



(Release ID: 1737019) Visitor Counter : 140


Read this release in: English , Urdu