ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਸਰਕਾਰ ਨੇ ਡੇਅਰੀ ਖੇਤਰ ਵਿੱਚ ਨਿਵੇਸ਼ ਦੀ ਸਹੂਲਤ ਅਤੇ ਉਤਸ਼ਾਹ ਲਈ ਡੇਅਰੀ ਨਿਵੇਸ਼ ਐਕਸਲੇਰੇਟਰ ਸਥਾਪਿਤ ਕੀਤਾ

ਪਸ਼ੂ ਪਾਲਣਾ ਬੁਨਿਆਦੀ ਢਾਂਚਾ ਵਿਕਾਸ ਫੰਡ (ਏ ਐੱਚ ਆਈ ਡੀ ਐੱਫ) ਉੱਦਮੀਆਂ , ਨਿਜੀ ਕੰਪਨੀਆਂ , ਐੱਮ ਐੱਸ ਐੱਮ ਈ ਅਤੇ ਕਿਸਾਨ ਉਤਪਾਦਕ ਜੱਥੇਬੰਦੀਆਂ (ਐੱਫ ਪੀ ਓਜ਼) ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ

Posted On: 19 JUL 2021 5:26PM by PIB Chandigarh

ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀ  ਐੱਚ ਡੀਨੇ ਭਾਰਤੀ ਡੇਅਰੀ ਖੇਤਰ ਵਿੱਚ ਨਿਵੇਸ਼ ਦੀ ਸਹੂਲਤ ਅਤੇ ਉਤਸ਼ਾਹਿਤ ਕਰਨ ਲਈ ਸਮਰਪਿਤ ਧਿਆਨ ਕੇਂਦਰ ਕਰਨ ਦੇ ਮੱਦੇਨਜ਼ਰ ਆਪਣੀ ਨਿਵੇਸ਼ ਸਹੂਲਤ ਸੈੱਲ ਤਹਿਤ ਡੇਅਰੀ ਨਿਵੇਸ਼ ਐਕਸਲੇਰੇਟਰ ਸਥਾਪਿਤ ਕੀਤਾ ਹੈ  ਇਹ ਨਿਵੇਸ਼ ਐਕਸਲੇਰੇਟਰ ਇੱਕ ਕਰਾਸ ਕੰਮਕਾਜੀ ਟੀਮ ਗਠਿਤ ਕੀਤੀ ਗਈ ਹੈ , ਜੋ ਨਿਵੇਸ਼ਕਾਂ ਨਾਲ ਗੱਲਬਾਤ ਲਈ ਇੰਟਰਫੇਸ ਵਜੋਂ ਕੰਮ ਕਰੇਗੀ  ਇਹ ਨਿਵੇਸ਼ ਚੱਕਰ ਵਿੱਚ ਸਹਾਇਤਾ ਮੁਹੱਈਆ ਕਰੇਗੀ :
1.   
ਨਿਵੇਸ਼ ਮੌਕਿਆਂ ਲਈ ਸਮੀਖਿਆ ਕਰਕੇ ਵਿਸ਼ੇਸ਼ ਇਨਪੁਟਸ ਦੇਣਾ 
2.   ਸਰਕਾਰੀ ਸਕੀਮਾਂ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਪੁੱਛਗਿੱਛ ਨਾਲ ਨਜਿੱਠਣਾ 
3.   ਰਣਨੀਤਕ ਭਾਈਵਾਲਾਂ ਵਿੱਚ ਸੰਪਰਕ 
4.   ਸੂਬਾ ਵਿਭਾਗਾਂ ਅਤੇ ਸੰਬੰਧਿਤ ਅਥਾਰਟੀਆਂ ਨਾਲ ਜ਼ਮੀਨੀ ਪੱਧਰ ਤੇ ਸਹਾਇਤਾ ਮੁਹੱਈਆ ਕਰਨਾ 
ਇਸ ਤੋਂ ਅੱਗੇ ਡੇਅਰੀ ਵਿਕਾਸ ਐਕਸਲੇਰੇਟੇਡ ਡੀ  ਐੱਚ ਡੀ ਨਾਲ ਮਿਲ ਕੇ ਵਿਸ਼ਵ ਅਤੇ ਸਥਾਨਕ ਉਦਯੋਗਿਕ ਹਿੱਸਾ ਲੈਣ ਵਾਲਿਆਂ ਨਾਲ ਈਵੈਂਟਸ ਦੀ ਇੱਕ ਲੜੀ ਆਯੋਜਿਤ ਕਰੇਗਾ ਅਤੇ ਹਰੇਕ ਨਾਲ ਸਿੱਧਾ ਵਿਚਾਰ ਵਟਾਂਦਰਾ ਕਰਕੇ ਨਿਵੇਸ਼ਕਾਂ ਦੇ ਨਜ਼ਰੀਏ ਨੂੰ ਸਮਝੇਗਾ , ਸਰਕਾਰੀ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਦੀ ਸਹੂਲਤ ਦੇਵੇਗਾ ਅਤੇ ਉਦਯੋਗ ਦੇ ਹੋਰ ਖਿਡਾਰੀਆਂ ਨਾਲ ਵੀ ਸਪੰਰਕ ਕਰੇਗਾ 
ਡੇਅਰੀ ਨਿਵੇਸ਼ ਐਕਸਲੇਰੇਟੇਡ ਨਿਵੇਸ਼ਕਾਂ ਵਿੱਚ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ( ਐੱਚ ਆਈ ਡੀ ਐੱਫਬਾਰੇ ਜਾਗਰੂਕਤਾ ਵੀ ਪੈਦਾ ਕਰ ਰਿਹਾ ਹੈ   ਐੱਚ ਆਈ ਡੀ ਐੱਫ , ਭਾਰਤ ਸਰਕਾਰ ਦੇ ਡੀ  ਐੱਚ ਡੀ ਦੁਆਰਾ ਇੱਕ ਫਲੈਗਸਿ਼ੱਪ ਸਕੀਮ ਹੈ , ਜਿਸ ਵਿੱਚ ਉੱਦਮੀਆਂ , ਨਿਜੀ ਕੰਪਨੀਆਂ , ਐੱਮ ਐੱਸ ਐੱਮ  , ਕਿਸਾਨ ਉਤਪਾਦਕ ਜੱਥੇਬੰਦੀਆਂ ਅਤੇ ਸੈਕਸ਼ਨ 8 ਕੰਪਨੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ 15,000 ਕਰੋੜ ਰੁਪਏ ਦਾ ਫੰਡ ਗਠਿਤ ਕੀਤਾ ਗਿਆ ਹੈ  ਯੋਗ ਇਕਾਈਆਂ ਡੇਅਰੀ ਪ੍ਰੋਸੈਸਿੰਗ ਤੇ ਸੰਬੰਧਿਤ ਵੈਲਿਊ ਐਡੀਸ਼ਨ ਬੁਨਿਆਦੀ ਢਾਂਚਾ , ਮੀਟ ਪ੍ਰੋਸੈਸਿੰਗ ਤੇ ਸੰਬੰਧਿਤ ਵੈਲਿਊ ਐਡੀਸ਼ਨ ਬੁਨਿਆਦੀ ਢਾਂਚਾ ਅਤੇ ਪਸ਼ੂ ਫੀਡ ਪਲਾਂਟ ਦੇ ਖੇਤਰਾਂ ਵਿੱਚ ਮੌਜੂਦਾ ਇਕਾਈਆਂ ਨੂੰ ਵਧਾਉਣ ਜਾਂ ਨਵੀਂਆਂ ਇਕਾਈਆਂ ਸਥਾਪਿਤ ਕਰਨ ਲਈ ਸਕੀਮ ਦੇ ਫਾਇਦੇ ਉਪਲਬੱਧ ਕਰ ਸਕਦੇ ਹਨ  ਉਪਲਬੱਧ ਫਾਇਦੇ ਹੇਠ ਲਿਖੇ ਹਨ :—
1.   
ਕਰਜਿ਼ਆਂ ਦੇ 3% ਵਿਆਜ ਸਬਵੈਂਸ਼ਨ 
2.   6 ਸਾਲਾ ਮੁੜ ਅਦਾਇਗੀ ਸਮੇਂ ਨਾਲ 2 ਸਾਲ ਦਾ ਮੋਰੈਟੋਰੀਅਮ 
3.   750 ਕਰੋੜ ਭਾਰਤੀ ਰੁਪਏ ਦੀ ਕ੍ਰੈਡਿਟ ਗਰੰਟੀ 
ਡੀ  ਐੱਚ ਡੀ ਸਾਰੀਆਂ ਨਿਜੀ ਕੰਪਨੀਆਂ , ਵਿਅਕਤੀਗਤ ਉੱਦਮੀਆਂ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਦਾ ਹੈ , ਜੋ ਡੇਅਰੀ ਖੇਤਰ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਰੱਖਦੇ ਹਨ , ਉਹ ਡੇਅਰੀ ਨਿਵੇਸ਼ ਐਕਸਲਰੇਟੇਡ ਤੱਕ  

dairy-accelerator@lsmgr.nic.in. ਤੇ ਪਹੁੰਚ ਕਰ ਸਕਦੇ ਹਨ 
ਭਾਰਤ ਵਿਸ਼ਵ ਦੁੱਧ ਉਤਪਾਦਨ ਦਾ 23% ਯੋਗਦਾਨ ਪਾਉਣ ਵਾਲਾ ਵੱਡਾ ਦੁੱਧ ਉਤਪਾਦਕ ਹੈ  ਦੇਸ਼ ਵਿੱਚ ਸਲਾਨਾ ਦੁੱਧ ਉਤਪਾਦਨ ਪਿਛਲੇ 5 ਸਾਲਾਂ ਵਿੱਚ 6.4% (ਸੀ  ਜੀ ਆਰਵਧਿਆ ਹੈ  ਭਾਰਤ ਸਰਕਾਰ ਲਈ ਡੇਅਰੀ ਖੇਤਰ ਇੱਕ ਉੱਚ ਤਰਜੀਹੀ ਖੇਤਰ ਹੈ , ਕਿਉਂਕਿ ਇਸ ਦਾ ਸਮਾਜਿਕ ਆਰਥਿਕ ਮਹੱਤਵ ਹੈ  ਇਹ ਇੱਕੋ ਇੱਕ ਸਭ ਤੋਂ ਵੱਡੀ ਖੇਤੀ ਵਸਤੂ ਹੈ , ਜੋ ਰਾਸ਼ਟਰੀ ਅਰਥਚਾਰੇ ਵਿੱਚ 5% ਦਾ ਯੋਗਦਾਨ ਪਾਉਂਦੀ ਹੈ ਅਤੇ ਸਿੱਧੇ ਤੌਰ ਤੇ 80 ਮਿਲੀਅਨ ਤੋਂ ਵੱਧ ਕਿਸਾਨਾਂ ਨੂੰ ਰੁਜ਼ਗਾਰ ਦਿੰਦੀ ਹੈ  ਇਸ ਤੋਂ ਅੱਗੇ ਦੇਸ਼ ਕੋਲ ਇੱਕ ਵੱਡਾ ਸਵਦੇਸ਼ੀ ਪੈਕੇਜ ਡੇਅਰੀ ਉਤਪਾਦ ਹਨ , ਜਿਹਨਾਂ ਦੀ ਬਜ਼ਾਰ ਵਿੱਚ ਕੀਮਤ 2.7 ਤੋਂ 3.0 ਲੱਖ ਕਰੋੜ ਹੈ ਅਤੇ ਇਹ ਇੱਕ ਮਜ਼ਬੂਤ ਦੋ ਡਿਜੀਟ ਪ੍ਰਗਤੀ ਦਿਖਾ ਰਿਹਾ ਹੈ 
ਡੇਅਰੀ ਵਿੱਚ ਮਾਰਕਿਟ ਦੇ ਵਾਧੇ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਨਿਵੇਸ਼ ਦੇ ਸਹਿਯੋਗ ਦੀ ਲੋੜ ਹੈ ਅਤੇ ਇਹ ਨਿਵੇਸ਼ ਪ੍ਰੋਸੈਸਿੰਗ , ਚਿਲਿੰਗ , ਲੋਜੀਸਟਿਕਸ ਅਤੇ ਪਸ਼ੂ ਖੁਰਾਕ ਵਿੱਚ ਹੋ ਸਕਦਾ ਹੈ  ਇਸ ਤੋਂ ਅੱਗੇ ਖੇਤਰਾਂ ਵਿੱਚ ਅਜੇ ਨਾ ਲੱਭੇ ਗਏ ਆਕਰਸ਼ਕ ਮੌਕੇ ਹਨਜਿਵੇਂ ਵੈਲਿਊ ਐਡੇਡ ਡੇਅਰੀ ਉਤਪਾਦ , ਜੈਵਿਕ / ਫਾਰਮ ਫਰੈਸ਼ ਮਿਲਕ ਅਤੇ ਬਰਾਮਦ  ਡੇਅਰੀ ਖੇਤਰ ਵਿੱਚ ਕਾਫ਼ੀ ਵਿਦੇਸ਼ੀ ਸਿੱਧਾ ਨਿਵੇਸ਼ ਦੇਖਿਆ ਗਿਆ ਹੈ  ਭਾਰਤੀ ਫੂਡ ਖੇਤਰ ਵਿੱਚ ਐੱਫ ਡੀ ਆਈ ਦਾ 40% ਦਾ ਯੋਗਦਾਨ ਹੈ  ਬੁਨਿਆਦੀ ਢਾਂਚਾ ਵਿਕਾਸ ਵਿੱਚ ਸਹੂਲਤਾਂ ਲਈ ਕੇਂਦਰ/ਸੂਬਾ ਸਰਕਾਰਾਂ ਨੇ ਇਸ ਖੇਤਰ ਵਿੱਚ ਨਿਵੇਸ਼ਕਾਂ ਨੂੰ ਆਕਰਸਿ਼ਤ ਕਰਨ ਲਈ ਵੱਖ ਵੱਖ ਪ੍ਰੋਤਸਾਹਨ ਜਾਰੀ ਕੀਤੇ ਹਨ 

 

**************** 

 ਪੀ ਐੱਸ / ਐੱਮ ਜੀ(Release ID: 1736986) Visitor Counter : 30


Read this release in: English , Urdu , Hindi