ਵਿੱਤ ਮੰਤਰਾਲਾ
ਕੋਵਿਡ 19 ਮਹਾਮਾਰੀ ਦੀ ਲੜਾਈ ਲਈ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਸਰਕਾਰੀ ਰਾਹਤ ਉਪਾਅ
Posted On:
19 JUL 2021 7:03PM by PIB Chandigarh
ਸਰਕਾਰ ਨੇ 13 ਮਈ 2020 ਤੋਂ 17 ਮਈ 2020 , 12 ਅਕਤੂਬਰ 2020 ਅਤੇ 12 ਨਵੰਬਰ 2020 ਨੂੰ 29,87,641 ਕਰੋੜ ਰੁਪਏ ਦੀ ਕੁਲ ਰਾਸ਼ੀ ਵਾਲੇ ਆਤਮਨਿਰਭਰ ਭਾਰਤ ਪੈਕੇਜ ਤਹਿਤ ਸਿਹਤ ਬੁਨਿਆਦੀ ਢਾਂਚੇ ਸਮੇਤ ਕਈ ਖੇਤਰਾਂ ਲਈ ਰਾਹਤ ਉਪਾਅ ਐਲਾਨ ਕੀਤੇ ਹਨ (ਇਹ ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜੁਲਾਈ ਤੋਂ ਨਵੰਬਰ ਅਤੇ ਆਰ ਬੀ ਆਈ ਦੁਆਰਾ ਐਲਾਨੇ ਉਪਾਵਾਂ ਸਮੇਤ ਹੈ)। ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਦਿੱਤੀ ਹੈ ।
ਮੰਤਰੀ ਨੇ ਕਿਹਾ ਕਿ ਉੱਪਰ ਦੱਸੇ ਪੈਕੇਜ ਤੋਂ ਇਲਾਵਾ , 28—06—2021 ਨੂੰ 6.28 ਲੱਖ ਕਰੋੜ ਰੁਪਏ ਦਾ ਕੋਵਿਡ ਰਾਹਤ ਪੈਕੇਜ ਵੀ ਐਲਾਨਿਆ ਗਿਆ ਹੈ । ਇਹਨਾਂ ਉਪਾਵਾਂ ਦਾ ਵੇਰਵਾ ਅਨੈਕਸਚਰ (Annexure.) ਵਿੱਚ ਹੈ । ਮੰਤਰੀ ਨੇ ਕਿਹਾ, ਇਹ ਉਪਾਅ ਮੌਜੂਦਾ ਪ੍ਰਾਜੈਕਟਾਂ ਨੂੰ ਲੋੜੀਂਦਾ ਹੁਲਾਰਾ ਦੇਣਗੇ ਅਤੇ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ ।
*********
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(Release ID: 1736983)
Visitor Counter : 145