ਵਣਜ ਤੇ ਉਦਯੋਗ ਮੰਤਰਾਲਾ

ਸਟਾਰਟਅੱਪ ਇੰਡੀਆ ਸ਼ੋਅਕੇਸ ਪਲੇਟਫਾਰਮ ਤੇ ਇਸ ਵੇਲੇ ਮੌਜੂਦਾ ਖੇਤਰਾਂ ਦੇ 104 ਸਟਾਰਟਅੱਪਸ ਆਨਬੋਰਡ ਹਨ

Posted On: 19 JUL 2021 4:58PM by PIB Chandigarh

ਸਟਾਰਟਅੱਪ ਇੰਡੀਆ ਸ਼ੋਅਕੇਸ ਦੇਸ਼ ਦੇ ਸਭ ਤੋਂ ਵਧੀਆ ਸਟਾਰਟਅੱਪਸ ਲਈ ਇੱਕ ਆਨਲਾਈਨ ਡਿਸਕਵਰੀ ਪਲੇਟਫਾਰਮ ਹੈ । ਇਹ ਨਵਾਚਾਰ ਵੱਖ ਵੱਖ ਖੇਤਰਾਂ ਜਿਵੇਂ ਹੋਰਨਾਂ ਤੋਂ ਇਲਾਵਾ ਫਿੰਨਟੈੱਕ , ਐਂਟਰਪ੍ਰਾਈਜ਼ਟੈੱਕ , ਸੋਸ਼ਲ ਇੰਪੈਕਟ , ਹੈਲਥ ਟੈੱਕ , ਐੱਡ ਟੈੱਕ ਸ਼ਾਮਲ ਹਨ । ਵਾਤਾਵਰਣ ਪ੍ਰਣਾਲੀ ਹਿੱਸੇਦਾਰਾਂ ਨੇ ਇਹਨਾਂ ਸਟਾਰਟਅੱਪਸ ਦਾ ਜਾਇਜ਼ਾ ਲਿਆ ਹੈ, ਪ੍ਰਵਾਣ ਚਾੜਿਆ ਹੈ ਅਤੇ ਸਹਿਯੋਗ ਦਿੱਤਾ ਹੈ । ਇਹ ਸਟਾਰਟਅੱਪਸ ਨਾਜ਼ੁਕ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਨ ਅਤੇ ਆਪੋ ਆਪਣੇ ਖੇਤਰਾਂ ਵਿੱਚ ਬੇਮਿਸਾਲ ਇਨੋਵੇਸ਼ਨ ਦਰਸਾਉਂਦੇ ਹਨ ।
https://www.startupindia.gov.in/startup-india-showcase#/


https://ci5.googleusercontent.com/proxy/tRY8gBysK04pOkC-YtGTQkvxSHSmMAdqKLrryEGnBax0q2CsT484-9es44ryXiwk_bbhN-J7p_h0Vd0qe-lVp6FfYIE4Mr_oKcKJhC3w4LlT3UDdx1b-LrUu7w=s0-d-e1-ft#https://static.pib.gov.in/WriteReadData/userfiles/image/image0010H9Z.jpg

ਸਟਾਰਟਅੱਪ ਸ਼ੋਅਕੇਸ ਦੀਆਂ ਵਿਸ਼ੇਸ਼ਤਾਵਾਂ
1.   ਦ੍ਰਿਸ਼ਟਤਾ :— ਹਰੇਕ ਸਟਾਰਟਅੱਪ ਵਿੱਚ ਇੱਕ ਪ੍ਰੋਫਾਈਲ ਪੇਜ ਹੈ , ਜਿਸ ਵਿੱਚ ਉਤਪਾਦ, ਇਨੋਵੇਸ਼ਨ ਅਤੇ ਵੀਡੀਓਜ਼ ਤੇ ਪੀ ਡੀ ਐੱਫ ਲਿੰਕਸ ਦੇ ਰੂਪਾਂ ਵਿੱਚ ਯੂ ਐੱਸ ਪੀ ਦਾ ਵੇਰਵਾ ਹੈ । ਇਹ ਸਾਰੇ ਸਟਾਰਟਅੱਪ ਵਾਤਾਵਰਣ ਪ੍ਰਣਾਲੀ ਦੇ ਸਾਹਮਣੇ ਉਹਨਾਂ ਨੂੰ ਵਿਲੱਖਣ ਦ੍ਰਿਸ਼ਟਤਾ ਮੁਹੱਈਆ ਕਰਦੀ ਹੈ । ਇਹ ਸਟਾਰਟਅੱਪਸ ਭਾਰਤੀ ਸਟਾਰਟਅੱਪਸ ਦੀ ਚੰਗੇ ਮਿਆਰ ਦੇ ਝੰਡਾ ਬਰਦਾਰ ਵਜੋਂ ਕੰਮ ਕਰਦੇ ਹਨ ।
2.   ਨੈੱਟਵਰਕਿੰਗ :— ਸਟਾਰਟਅੱਪ ਇੰਡੀਆ ਸ਼ੋਅਕੇਸ ਇੱਕ ਆਨਲਾਈਨ ਨੈੱਟਵਰਕਿੰਗ ਪੋਰਟਲ ਵੀ ਹੈ ਜੋ ਪਲੇਟਫਾਰਮ ਤੇ ਵੱਖ ਵੱਖ ਸਮਾਜਿਕ ਅਤੇ ਡਿਜੀਟਲ ਸੰਪਰਕ ਮੌਕੇ ਦੇਂਦਾ ਹੈ । ਹਰੇਕ ਸਟਾਰਟਅੱਪ ਪ੍ਰੋਫਾਈਲ ਸੋਸ਼ਲ ਮੀਡੀਆ ਪੇਜੇਸ , ਲਿੰਕਡ ਇੰਨ ਯੂ ਆਰ ਐੱਲ ਐੱਸ ਫਾਊਂਡਰਜ਼ ਅਤੇ ਇੱਕ ਸਿੱਧਾ ਸੰਪਰਕ ਬਟਨ ਨਾਲ ਜੁੜਿਆ ਹੋਇਆ ਹੈ , ਜੋ ਯੂਜ਼ਰਸ ਵਿਚਾਲੇ ਨੈੱਟਵਰਕਿੰਗ ਮੌਕੇ ਦਿੰਦਾ ਹੈ । ਇਹ ਪਲੇਟਫਾਰਮ ਯੂਜ਼ਰਸ ਨੂੰ ਚੰਗੀ ਤਰ੍ਹਾਂ ਸੰਪਰਕ ਕਰਨ ਅਤੇ ਹੋਰ ਕਾਰੋਬਾਰੀ ਮੌਕਿਆਂ ਨੂੰ ਤਲਾਸ਼ਣ ਯੋਗ ਹੈ ।
3.   ਡਿਸਕਵਰੀ :— ਸਟਾਰਟਅੱਪ ਇੰਡੀਆ ਸ਼ੋਅਕੇਸ ਸਾਡੀ ਵਾਤਾਵਰਣ ਪ੍ਰਣਾਲੀ ਵਿੱਚ ਸਭ ਤੋਂ ਭਰੋਸੇ ਯੋਗ ਸਟਾਰਟਅੱਪਸ ਵਿੱਚੋਂ ਇੱਕ ਆਨਲਾਈਨ ਡਿਸਕਵਰੀ ਪਲੇਟਫਾਰਮ ਹੈ । ਇਸ ਪਲੇਟਫਾਰਮ ਨੂੰ ਵੱਖ ਵੱਖ ਔਜਾਰਾਂ ਨਾਲ ਸ਼ਕਤੀਸ਼ਾਲੀ ਬਣਾਇਆ ਗਿਆ ਹੈ , ਜਿਸ ਨਾਲ ਸ਼ਕਤੀਸ਼ਾਲੀ ਖੋਜ ਤੋਂ ਇੰਟਊਟਿਵ ਫਿਲਟਰ ਤੱਕ ਖੋਜ ਕੀਤੀ ਜਾ ਸਕਦੀ ਹੈ , ਜੋ ਭਾਗੀਦਾਰਾਂ ਲਈ ਸਟਾਰਟਅੱਪ ਡਿਸਕਵਰੀ ਨੂੰ ਨਿਰਵਿਘਨ ਬਣਾਉਂਦਾ ਹੈ ।
4.   ਸਟਾਰ ਰਿਪੋਜ਼ਟਰੀ :— ਸਟਾਰਟਅੱਪ ਇੰਡੀਆ ਸ਼ੋਅਕੇਸ ਇੱਕ ਆਲ ਸਟਾਰ ਰਿਪੋਜ਼ਟਰੀ ਹੈ , ਕਿਉਂਕਿ ਪਲੇਟਫਾਰਮ ਵਿੱਚ ਉਹ ਸਟਾਰਟਅੱਪਸ ਹਨ , ਜਿਹਨਾਂ ਨੇ ਆਪਣੀਆਂ ਸਮਰੱਥਾਵਾਂ ਨੂੰ ਵੱਖ ਵੱਖ ਤਰੀਕਿਆਂ ਨੂੰ ਪਹਿਲਾਂ ਹੀ ਸਾਬਤ ਕਰ ਦਿੱਤਾ ਹੈ (ਮੁਕਾਬਲਿਆਂ ਨੂੰ ਜਿੱਤਣਾ , ਜੀ ਈ ਐੱਮ ਤੇ ਵੇਚਣਾ) । ਇਹਨਾਂ ਵਿੱਚ ਸਰਕਾਰ ਅਤੇ ਕਾਰਪੋਰੇਟ ਖਰੀਦਦਾਰਾਂ ਨੂੰ ਆਪੋ ਆਪਣੀ ਕਾਰੋਬਾਰੀ ਉੱਨਤੀ ਲਈ ਤਰਜੀਹੀ ਚੋਣ ਕਰਨ ਦੀ ਸੰਭਾਵਨਾ ਹੈ ।

ਅਰਜ਼ੀ ਅਤੇ ਚੋਣ ਪ੍ਰਕਿਰਿਆ
1.   ਸਟਾਰਟਅੱਪ ਸ਼ੋਅਕੇਸ ਲਈ ਅਰਜ਼ੀ :— ਸਟਾਰਟਅੱਪ ਇੰਡੀਆ ਤਹਿਤ ਸਾਰੇ ਡੀ ਪੀ ਆਈ ਆਈ ਟੀ ਪ੍ਰਮਾਣਿਤ ਸਟਾਰਟਅੱਪਸ ਸ਼ੋਅਕੇਸ ਲਈ ਅਰਜ਼ੀ ਦੇਣ ਦੇ ਯੋਗ ਹਨ । ਸਟਾਰਟਅੱਪ ਇੰਡੀਆ ਵੈੱਬਸਾਈਟ ਤੇ ਇੱਕ ਫਾਰਮ ਨੂੰ ਭਰ ਕੇ ਤੇ ਆਪਣੀ ਪਿੱਚ , ਡੈੱਕ ਅਤੇ ਕੈਟਾਲੋਗ ਅਪਲੋਡ ਕਰਕੇ ਅਪਲਾਈ ਕਰ ਸਕਦੇ ਹਨ ।
2.   ਅੰਤਿਮ ਸ਼ਾਰਟਲਿਸਟਿੰਗ ਅਤੇ ਸ਼ੋਅਕੇਸ ਪਲੇਟਫਾਰਮ ਉੱਤੇ ਪ੍ਰਕਾਸਿ਼ਤ ਕਰਨ ਬਾਰੇ :— ਡੀ ਪੀ ਆਈ ਆਈ ਟੀ ਦੁਆਰਾ ਗਠਿਤ ਇੱਕ ਉੱਚ ਪੱਧਰੀ ਕਮੇਟੀ ਸਟਾਰਟਅੱਪ ਇੰਡੀਆ ਸ਼ੋਅਕੇਸ ਪਲੇਟਫਾਰਮ ਲਈ ਸਟਾਰਟਅੱਪ ਦੀ ਚੋਣ ਕਰਨ ਵਾਸਤੇ ਬਣਾਈ ਗਈ ਹੈ । ਇਹ ਚੋਣ ਸਟਾਰਟਅੱਪਸ ਲਈ ਦਿੱਤੀਆਂ ਗਈਆਂ ਅਰਜ਼ੀਆਂ ਦੀ ਸੂਚੀ ਵਿੱਚੋਂ, ਸੂਬਿਆਂ ਦੀਆਂ ਸਿਫਾਰਸ਼ਾਂ ਅਤੇ ਹੋਰ ਕਿਸੇ ਸਟਾਰਟਅੱਪ ਜਿਸ ਨੂੰ ਉੱਚ ਪੱਧਰੀ ਕਮੇਟੀ ਸ਼ੋਅਕੇਸ ਪਲੇਟਫਾਰਮ ਲਈ ਫਿੱਟ ਸਮਝਦੀ ਹੈ, ਵਿੱਚੋਂ ਚੋਣ ਕੀਤੀ ਜਾਂਦੀ ਹੈ ।
ਚੁਣੇ ਗਏ ਸਟਾਰਟਅੱਪਸ ਸਟਾਰਟਅੱਪ ਇੰਡੀਆ ਸ਼ੋਅਕੇਸ ਉੱਪਰ ਆਨਬੋਰਡ ਹੋਣ ਲਈ ਚੁਣੇ ਜਾਣ ਬਾਰੇ ਪੁਸ਼ਟੀ ਡੀ ਪੀ ਆਈ ਆਈ ਟੀ ਦੀ ਈਮੇਲ ਰਾਹੀਂ ਪ੍ਰਾਪਤ ਕਰਦੇ ਹਨ, ਜੋ ਕਿਸੇ ਵੀ ਕਾਨੂੰਨੀ ਸੰਸਥਾ ਨਾਲ ਬਿਨਾ ਕਿਸੇ ਫੀਸ ਤੋਂ ਐਲਾਨਨਾਮੇ ਰਾਹੀਂ ਸਾਂਝਾ ਕਰਨ ਦੀ ਲੋੜ ਹੁੰਦੀ ਹੈ । ਇੱਕ ਵਾਰ ਇਹ ਐਲਾਨਨਾਮਾ ਪ੍ਰਾਪਤ ਹੋ ਜਾਂਦਾ ਹੈ ਤਾਂ ਸਟਾਰਟਅੱਪ ਪ੍ਰੋਫਾਈਲ ਨੂੰ ਵੈੱਬਸਾਈਟ ਤੇ ਲਾਈਵ ਕਰ ਦਿੱਤਾ ਜਾਂਦਾ ਹੈ ।
ਵੱਖ ਵੱਖ ਖੇਤਰਾਂ ਤੋਂ 104 ਸਟਾਰਟਅੱਪਸ ਜਿਵੇਂ ਫੂਡ ਟੈੱਕ , ਗ੍ਰੀਨ ਐਨਰਜੀ , ਡਿਫੈਂਸ , ੲੈੱਡ ਟੈੱਕ , ਹੈਲਥ ਟੈੱਕ ਆਦਿ ਇਸ ਵੇਲੇ ਪਲੇਟਫਾਰਮ ਤੇ ਆਨਬੋਰਡ ਹਨ ।

ਹਿੱਸੇਦਾਰਾਂ ਨੂੰ ਸ਼ੋਅਕੇਸ ਪਲੇਟਫਾਰਮ ਦੇ ਫਾਇਦੇ
1.   ਨਿਵੇਸ਼ਕ / ਐਕਸਲੇਰੇਟਰਜ਼ :—
*   ਸੰਭਾਵਿਤ ਨਿਵੇਸ਼ ਅਤੇ ਵਧੇਰੇ ਮੌਕਿਆਂ ਲਈ ਭਰੋਸੇਯੋਗ ਪ੍ਰੋਫਾਈਲ ਨਾਲ ਸਟਾਰਟਅੱਪਸ ਦੀ ਖੋਜ ।
*   ਦੇਸ਼ ਭਰ ਵਿੱਚ ਨਵੇਂ ਨਵਾਚਾਰ ਅਤੇ ਉਦਯੋਗਿਕ ਟਰੈਂਡ ਲਈ ਪਹਿਲਾ ਹਵਾਲਾ ਬਿੰਦੂ ਹੈ ।
2.   ਕਾਰਪੋਰੇਟਸ / ਪੀ ਐੱਸ ਯੂਜ਼ :—
*    ਤੁਹਾਡੇ ਕਾਰੋਬਾਰੀ ਇਕਾਈਆਂ ਵਿੱਚ ਰਣਨੀਤਕ ਤਾਇਨਾਤੀ ਲਈ ਤਿਆਰ ਇਨੋਵੇਟਿਵ ਹੱਲਾਂ ਲਈ ਪਾਈਪ ਲਾਈਨ ਹੈ ।
*    ਨਵੇਂ ਕਾਰੋਬਾਰੀ ਮੌਕਿਆਂ ਅਤੇ ਕੀਮਤ/ਕੁਸ਼ਲਤਾ ਸੁਧਾਰ ਲਈ ਸਟਾਰਟਅੱਪ ਉਤਪਾਦ ਅਤੇ ਸੇਵਾਵਾਂ ।
*    ਸੰਭਾਵਿਤ ਭਾਈਵਾਲਾਂ ਲਈ ਅੰਤਰਰਾਸ਼ਟਰੀ ਕਾਰਪੋਰੇਟ ਭਾਰਤ ਵਿੱਚਲੇ ਸਟਾਰਟਅੱਪਸ ਨਾਲ ਕੰਮ ਕਰਨ ਲਈ ਨਿਗਾਹ ਟਿਕਾਈ ਬੈਠੇ ਹਨ ਅਤੇ ਸਰਹੱਦਾਂ ਤੋਂ ਪਾਰ ਨਵਾਚਾਰ ਵਾਤਾਵਰਣ ਪ੍ਰਣਾਲੀ ਨੂੰ ਵਧਾਉਣਾ ਚਾਹੁੰਦੇ ਹਨ ।
3.   ਸਰਕਾਰੀ ਹਿੱਸੇਦਾਰ :—
*   ਡਿਸਕਵਰ ਸਟਾਰਅੱਪਸ ਜੋ ਮੰਤਰਾਲੇ ਦੀ ਛੱਤਰੀ ਹੇਠ ਸੰਬੰਧਿਤ ਮੁਸ਼ਕਲਾਂ ਨੂੰ ਹੱਲ ਅਤੇ ਜਨਤਕ ਸੇਵਾ ਸਪੁਰਦਗੀ ਵਿੱਚ ਸੁਧਾਰ ਕਰ ਸਕਦੇ ਹੋਣ ।
*    ਸਟਾਰਟਅੱਪ ਪੂਲ ਜੋ ਸ਼ਹਿਰੀ ਸਥਾਨਕ ਇਕਾਈਆਂ ਨਾਲ ਨਾਗਰਿਕਾਂ ਦੀ ਜਿ਼ੰਦਗੀ ਦੀ ਬਿਹਤਰੀ ਲਈ ਸੁਧਾਰ ਅਤੇ ਸਾਫ ਸਫਾਈ , ਸਿਹਤ , ਰਹਿੰਦ ਖੂਹੰਦ , ਪਾਣੀ , ਟਰੈਫਿਕ , ਟੈਕਸੇਸ਼ਨ  ਆਦਿ ਖੇਤਰਾਂ ਵਿੱਚ ਸਥਾਨਕ ਮੁਸ਼ਕਲਾਂ ਨੂੰ ਹੱਲ ਕਰ ਸਕਣ  । ਸੰਭਾਵਿਤ ਉਤਪਾਦਨ ਅਤੇ ਸੇਵਾਵਾਂ ਲਈ ਪਾਇਲਟ ਅਤੇ ਸ਼ਾਸਨ ਵਿੱਚ ਇਨੋਵੇਸ਼ਨ ਸ਼ਾਮਲ ਕਰ ਸਕਣ ।
4.   ਸਟਾਰਟਅੱਪਸ :—
*   ਭਾਰਤ ਦੀ ਆਲ ਸਟਾਰ ਸਟਾਰਟਅੱਪ ਰਿਪੋਜ਼ਰਟੀ ਰਾਹੀਂ ਮਾਨਤਾ ਅਤੇ ਦ੍ਰਿਸ਼ਟਾ ਪ੍ਰਾਪਤ ਕਰੋ ।
*   ਨੈੱਟਵਰਕਿੰਗ ਅਤੇ ਪ੍ਰਗਤੀ ਮੌਕਿਆਂ ਲਈ ਸਾਥੀ ਸਟਾਰਟਅੱਪਸ ਦੀ ਖੋਜ ।
*   ਸਰਕਾਰਾਂ , ਕਾਰਪੋਰੇਟਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਪਾਇਲਟ ਮੌਕੇ ਪ੍ਰਾਪਤ ਕਰੋ ।
*   ਸੰਬੰਧਿਤ ਨਿਵੇਸ਼ਕਾਂ ਤੋਂ ਫੰਡ ਪ੍ਰਾਪਤ ਕਰਨ ਲਈ ਮੌਕੇ ਪ੍ਰਾਪਤ ਕਰੋ ।

 

****************

ਵਾਈ ਬੀ / ਐੱਸ ਐੱਸ



(Release ID: 1736980) Visitor Counter : 180


Read this release in: Hindi , English , Urdu