ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮੋਦੀ ਦੇ ਨਵਭਾਰਤ ਦੇ ਨਿਰਮਾਤਾ ਟੈਕਨੌਲੋਜਿਸਟ ਅਤੇ ਵਿਗਿਆਨੀ ਹਨ
ਡਾ. ਸਿੰਘ ਨੇ ਕੀਤਾ ਸੈਂਟਰਲ ਇਲੈਕਟ੍ਰੌਨਿਕਸ ਲਿਮਿਟੇਡ (CEL) ਦਾ ਦੌਰਾ
Posted On:
17 JUL 2021 8:30PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਟੈਕਨੋਲੋਜਿਸਟ ਅਤੇ ਵਿਗਿਆਨੀ ਹੀ ਪ੍ਰਧਾਨ ਮੰਤਰੀ ਸ੍ਰੀਨਰ਼ਦਰ ਮੋਦੀ ਦੇ ਵਿਚਾਰ ਅਨੁਸਾਰ ਨਵਭਾਰਤ ਦੇ ਸੱਚੇ ਨਿਰਮਾਤਾ ਹਨ। ਡਾ. ਜਿਤੇਂਦਰ ਸਿੰਘ ਅੱਜ ਉੱਤਰ ਪ੍ਰਦੇਸ਼ ’ਚ ਗ਼ਾਜ਼ੀਆਬਾਦ ਵਿਖੇ ‘ਵਿਗਿਆਨ ਤੇ ਉਦਯੋਗਿਕ ਖੋਜ ਵਿਭਾਗ’ (DSIR) ਅਧੀਨ ‘ਸੈਂਟਰਲ ਇਲੈਕਟ੍ਰੌਨਿਕਸ ਲਿਮਿਟੇਡ’ (CEL) ਦੇ ਵਿਗਿਆਨੀਆਂ ਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
CEL ਨੂੰ ਦੇਸ਼ ਵਿੱਚ ਇਲੈਕਟ੍ਰੌਨਿਕਸ ਦੀ ਖੋਜ ਤੇ ਵਿਕਾਸ ਦਾ ਪ੍ਰਮੁੱਖ ਸੰਸਥਾਨ ਕਰਾਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸੇ ਸੰਸਥਾਨ ਨੇ ਕਈ ਵਰ੍ਹੇ ਪਹਿਲਾਂ 1977 ’ਚ ਭਾਰਤ ’ਚ ਉਦੋਂ ਪਹਿਲੀ ਵਾਰ ਦੇਸ਼ ਵਿੱਚ ਹੀ ਸੋਲਰ ਸੈੱਲ ਵਿਕਸਤ ਕਰਨ ਦੇ ਉੱਦਮ ਦੀ ਪ੍ਰਾਪਤੀ ਕੀਤੀ ਸੀ, ਜਦੋਂ ਹਾਲੇ ਕਿਸੇ ਨੇ ਸੋਲਰ ਊਰਜਾ ਦਾ ਨਾਂਅ ਵੀ ਨਹੀਂ ਸੁਣਿਆ। ਮੰਤਰੀ ਨੇ ਇਹ ਵੀ ਕਿਹਾ ਕਿ CEL ਵੱਲੋਂ ਹਥਿਆਰਬੰਦ ਬਲਾਂਅਤੇ ਭਾਰਤੀ ਰੇਲਵੇਜ਼ ਨੂੰ ਵਿਭਿੰਘਨ ਇਲੈਕਟ੍ਰੌਨਿਕ ਪੁਰਜ਼ੇ ਤੇ ਉਪਕਰਣ ਮੁਹੱਈਆ ਕਰਵਾ ਕੇ ਪਾਇਆ ਗਿਆ ਯੋਗਦਾਨ ਸੱਚਮੁਚ ਸ਼ਲਾਘਾਯੋਗ ਹੈ।
ਮੰਤਰੀ ਨੇ ਇਸ ਸੰਸਥਾਨ ਵੱਲੋਂ ਕੀਤੇ ਜਾ ਰਹੇ ਵਿਲੱਖਣ ਕਾਰਜ ਨੂੰ ਲਾਗੂ ਕਰਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਜਨਤਕ ਅਤੇ ਨਿਜੀ ਖੇਤਰ ਦੇ ਉਦਯੋਗ, ਸਟਾਰਟਅੱਪਸ ਸਮੇਤ ਸਾਰੀਆਂ ਸਬੰਧਤ ਧਿਰਾਂ ਨੂੰ ਵੀ ਜੋੜਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਮੰਤਰੀ ਸਾਹਵੇਂ ਇੱਕ ਸੰਖੇਪ ਪੇਸ਼ਕਾਰੀ ਦੌਰਾਨ CEL ਦੇ ਸੀਐੱਮਡੀ ਚੇਤਨ ਪ੍ਰਕਾਸ਼ ਜੈਨ ਨੇ CEL ਵੱਲੋਂ ਵਿਕਸਤ ਕੀਤੀ ਗਈ ‘ਇਨੋਵੇਟਿਵ ਬ੍ਰੋਕਨ ਰੇਲ ਡਿਟੈਕਸ਼ਨ ਸਿਸਟਮ’ (BRDC – ਟੁੱਟੀ ਰੇਲ–ਪਟੜੀ ਦਾ ਪਤਾ ਲਾਉਣ ਵਾਲੀ ਨਿਵੇਕਲੀ ਪ੍ਰਣਾਲੀ) ਦੇ ਇਸ ਵੇਲੇ ‘ਦਿੱਲੀ ਮੈਟ੍ਰੋ ਰੇਲ ਕਾਰਪੋਰੇਸ਼ਨ’ (DMRC) ਨਾਲ ਮਿਲ ਕੇ ਚੱਲ ਰਹੇ ਫ਼ੀਲਡ ਪ੍ਰੀਖਣਾਂ ਤੇ ਉਨ੍ਹਾਂ ਦੇ ਨਤੀਜਿਆਂ ਦੇ ਤਸੱਲੀਬਖ਼ਸ਼ ਰਹਿਣ ਬਾਰੇ ਸੂਚਿਤ ਕੀਤਾ। ਇਸ ਸਿਸਟਮ ’ਚ ਡੂੰਘੀ ਦਿਲਚਸਪੀ ਵਿਖਾਉਂਦਿਆਂ ਮੰਤਰੀ ਨੇ ਕਿਹਾ ਕਿ ਇੱਕ ਵਾਰ ਜਦੋਂ ਪੂਰੀ ਤਰ੍ਹਾਂ ਆਪਰੇਸ਼ਨਲ ਹੋ ਜਾਵੇਗਾ, ਤਾਂ ਉਪਰੋਕਤ ਪ੍ਰਣਾਲੀ ਦੀ ਤਰਜ਼ ਉੱਤੇ ਭਾਰਤੀ ਰੇਲਵੇਜ਼ ਵੀ ਅਜਿਹੀ ਪ੍ਰਣਾਲੀ ਕਾਇਮ ਕਰ ਸਕਦਾ ਹੈ।
ਸ੍ਰੀ ਜੈਨ ਨੇ ਮੰਤਰੀ ਨੂੰ ਸੂਚਿਤ ਕੀਤਾ ਕਿ CEL ਦੇ ਹੱਥ ਵਿੱਚ ਇਸ ਵੇਲੇ 1,057 ਕਰੋੜ ਰੁਪਏ ਕੀਮਤ ਦੇ ਆਰਡਰ ਹਨ ਅਤੇ ਹਵਾਈ ਅੱਡਿਆਂ ਵੱਲੋਂ ਵਰਤੇ ਜਾਣ ਵਾਲੇ ‘ਆਟੋਮੈਟਿਕ ਵੈਦਰ ਆਬਜ਼ਰਵੇਸ਼ਨ ਸਿਸਟਮ’ ਦਾ ਉਤਪਾਦਨ ਹੁਣ ਮੁਕੰਮਲ ਹੋਣ ਦੇ ਆਖ਼ਰੀ ਪੜਾਅ ’ਚ ਹੈ। ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਅਯੁੱਧਿਆ ’ਚ ਰਾਮ ਜਨਮ–ਭੂਮੀ ਮੰਦਿਰ ਦੇ ਇੱਕ ਗੇਟ ਅਅਤੇ ਲਾਗਲੇ ਇਲਾਕਿਆਂ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਆਧਾਰਤ ਸੁਰੱਖਿਆ ਤੇ ਚੌਕਸੀ ਪ੍ਰਣਾਲੀਆਂ ਦਾ ਉਤਪਾਦਨ ਮੁਕੰਮਲ ਹੋਣ ਕੰਢੇ ਹੈ।
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ CEL ਦੇ ਆਪਣੇ ਪਹਿਲੇ ਦੌਰੇ ਮੌਕੇ ਡਾ. ਜਿਤੇਂਦਰ ਸਿੰਘ ਨੇ ਡਿਜੀਟਲ ਇੰਡੀਆ ਦੇ ਹਿੱਸੇ ਵਜੋਂ CEL ਦੇ ਈ–ਆੱਫ਼ਿਸ ਸਿਸਟਮ ਦਾ ਉਦਘਾਟਨ ਕੀਤਾ। ਮੰਤਰੀ ਨੇ CEL ਦੇ ਕੈਂਪਸ ਵਿੱਚ ਮਾਈਕ੍ਰੋਵੇਵ ਇਲੈਕਟ੍ਰੌਨਿਕਸ ਡਿਵੀਜ਼ਨ, ਲੇਜ਼ਰ ਫ਼ੈਂਸ ਮੌਨੀਟਰਿੰਗ ਸਟੇਸ਼ਨ, ਵੈਦਰ ਮੌਨੀਟਰਿੰਗ ਸਿਸਟਮ ਤੇ ਸੋਲਰ ਫ਼ੋਟੋਵੋਲਟੇਕ ਯੂਨਿਟ ਜਿਹੀਆਂ ਵਿਭਿੰਨ ਉਤਪਾਦਨ ਇਕਾਈਆਂ ਤੇ ਨਿਗਰਾਨ ਕੇਂਦਰਾਂ ਦਾ ਦੌਰਾ ਕੀਤਾ।
1974 ’ਚ, ਸਥਾਪਤ ‘ਸੈਂਟਰਲ ਇਲੈਕਟ੍ਰੌਨਿਕਸ ਲਿਮਿਟੇਡ’ (CEL) ਦਾ ਧਿਆਨ ਦੇਸ਼ ਦੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਤੇ ਖੋਜ ਤੇ ਵਿਕਾਸ ਸੰਸਥਾਨਾਂ ਵੱਲੋਂ ਦੇਸ਼ ਵਿੱਚ ਹੀ ਵਿਕਸਤ ਕੀਤੀਆਂ ਗਈਆਂ ਤਕਨਾਲੋਜੀਆਂ ਦਾ ਵਪਾਰਕ ਲਾਭ ਲੈਣ ਉੱਤੇ ਕੇਂਦ੍ਰਿਤ ਹੈ।
*********
ਐੱਸਐੱਸ/ਆਰਕੇਪੀ
(Release ID: 1736639)
Visitor Counter : 211