ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਵਿਗਿਆਨ ਦੇ ਖੇਤਰ ਵਿੱਚ ਭਾਰਤ ਦਾ ਵਿਸ਼ਵ ਲੀਡਰ ਬਣਨਾ ਤੈਅ ਹੈ


ਮੰਤਰੀ ਨੇ ਨੌਜਵਾਨ ਵਿਗਿਆਨੀਆਂ ਨੂੰ ਕੋਵਿਡ - 19 ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਵਧਾਈ ਦਿੱਤੀ

Posted On: 15 JUL 2021 8:44PM by PIB Chandigarh

ਕੇਂਦਰੀ ਰਾਜ ਮੰਤਰੀ ( ਸੁੰਤਤਰ ਚਾਰਜ ) ਵਿਗਿਆਨ ਅਤੇ ਟੈਕਨੋਲੋਜੀ ; ਰਾਜ ਮੰਤਰੀ ( ਸੁਤੰਤਰ ਚਾਰਜ) ਧਰਤੀ ਵਿਗਿਆਨ ; ਐੱਮਓਐੱਸ ਪੀਐੱਮਓ , ਪਰਸੋਨਲ , ਲੋਕ ਸ਼ਿਕਾਇਤ , ਪੈਂਸ਼ਨ, ਪ੍ਰਮਾਣੁ ਊਰਜਾ ਅਤੇ ਪੁਲਾੜ , ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਭਾਰਤ ਦਾ ਵਿਸ਼ਵ ਲੀਡਰ ਬਣਨਾ ਤੈਅ ਹੈ ਅਤੇ ਸਾਡੇ ਵਿਗਿਆਨਕ ਮਾਨਵ ਸੰਸਾਧਨ ਦੀ ਗੁਣਵੱਤਾ ਦੁਨੀਆ ਦੇ ਜ਼ਿਆਦਾਤਰ ਵਿਕਸਿਤ ਦੇਸ਼ਾਂ ਤੋਂ ਕਿਤੇ ਬਿਹਤਰ ਹੈ

 

  • ਮੰਤਰੀ ਐੱਨਸੀਆਰ ਬਾਇਓਟੈੱਕ ਸਾਇੰਸ ਕਲਸਟਰ, ਫਰੀਦਾਬਾਦ ਵਿੱਚ ਇੱਕ ਪ੍ਰਮੁੱਖ ਸੰਸਥਾਨ ‘ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ’ ( ਟੀਐੱਚਐੱਸਟੀਆਈ ) ਦੇ 12ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ।

 

ਇਸ ਮੌਕੇ ਤੇ, ਕੇਂਦਰੀ ਮੰਤਰੀ ਨੇ ਵੈਕਸੀਨ ਖੋਜ ਅਤੇ ਵਿਕਾਸ ਲਈ ਭਾਰਤ ਦੀ ਪਹਿਲੀ ਐੱਫਈਆਰਆਰਈਟੀ ਸਹੂਲਤ ਸਹਿਤ ਕਈ ਪ੍ਰਤੀਸ਼ਠਿਤ ਨਵੀਆਂ ਵਿਗਿਆਨਕ ਸਹੂਲਤਾਂ ਦੀ ਇੱਕ ਲੜੀ ਦਾ ਵੀ ਉਦਘਾਟਨ ਕੀਤਾ, ਜੋ ਵਿਸ਼ੇਸ਼ ਰੂਪ ਨਾਲ ਮੌਜੂਦਾ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਦੁਨੀਆ ਭਰ ਦਾ ਧਿਆਨ ਆਕਰਸ਼ਿਤ ਕਰਨ ਵਾਲੀ ਹੈ। ਉਨ੍ਹਾਂ ਨੇ ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਅਤੇ ਰਾਤੋਂ - ਰਾਤ ਇਸ ਦਿਸ਼ਾ ਵਿੱਚ ਫੋਕਸ ਕਰਨ ਲਈ ਦੇਸ਼ ਦੇ ਨੌਜਵਾਨ ਵਿਗਿਆਨਕਾਂ ਨੂੰ ਵਧਾਈ ਦਿੱਤੀ ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਗਿਆਨਕ ਸੁਭਾਅ ਅਤੇ ਹਰ ਵਿਗਿਆਨਕ ਮਿਸ਼ਨ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਨਿੱਜੀ ਹਿੱਸੇਦਾਰੀ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਵਿਗਿਆਨ ਅਤੇ ਟੈਕਨੋਲੋਜੀ ਨੂੰ ਵਿਸ਼ੇਸ਼ ਪ੍ਰੋਤਸਾਹਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਵਿੱਚ ਭਾਰਤ ਦੇ ਵਿਗਿਆਨਿਕ ਕੌਸ਼ਲ ਦੀ ਪ੍ਰਮੁੱਖ ਭੂਮਿਕਾ ਹੋਵੇਗੀ ।

 

ਕੇਂਦਰੀ ਮੰਤਰੀ ਨੇ ਸੰਸਥਾਨ ਦੀਆਂ ਬੇਮਿਸਾਲ ਉਪਲੱਬਧੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਹਾਮਾਰੀ ਦੇ ਸਮੇਂ ਵਿੱਚ ਇਸ ਨੇ ਵਰਨਣਯੋਗ ਯੋਗਦਾਨ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਤਾਕੀਦ ਕਰਦਿਆਂ ਕਿਹਾ ਕਿ ਹੁਣ ਸਾਇਲੋ ਵਿੱਚ ਕੰਮ ਕਰਨ ਦਾ ਦੌਰ ਖਤਮ ਹੋ ਚੁੱਕਿਆ ਹੈ । ਉਨ੍ਹਾਂ ਨੇ ਕਿਹਾ ਕਿ ਪੁਲਾੜ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਇੱਕ ਮੋਹਰੀ ਦੇਸ਼ ਹੈ ਅਤੇ ਇਹ ਤੱਥ ਹੈ ਕਿ ਨਾਸਾ ਵੀ ਇਸਰੋ ਦੇ ਹਾਸਲ ਅੰਕੜਿਆਂ ਨੂੰ ਲੈਂਦਾ ਹੈ , ਜੋ ਸਾਡੀ ਵਿਗਿਆਨਿਕ ਪ੍ਰਗਤੀ ਬਾਰੇ ਬਹੁਤ ਕੁਝ ਦੱਸਦਾ ਹੈ ।

 

ਬਾਇਓ ਟੈਕਨੋਲੋਜੀ ਵਿਭਾਗ ਦੀ ਸਕੱਤਰ ਡਾ. ਰੇਣੁ ਸਵਰੂਪ ਨੇ ਆਪਣੇ ਸੰਬੋਧਨ ਵਿੱਚ ਟੀਐੱਚਐੱਸਟੀਆਈ ਵਿੱਚ ਉਪਲੱਬਧ ਅਤਿਆਧੁਨਿਕ ਖੋਜ ਅਤੇ ਵਿਕਾਸ ਸਹੂਲਤ ਦੀ ਚਰਚਾ ਕੀਤੀਉਨ੍ਹਾਂ ਨੇ ਡਾਇਗਨੋਸਟਿਕ ਅਤੇ ਦਵਾਈ ਵਿਕਾਸ ਸਹੂਲਤ , ਐਂਟੀ - ਵਾਇਰਸ ਸਕ੍ਰੀਨਿੰਗ ਪ੍ਰੋਗਰਾਮਾਂ ਅਤੇ ਟੀਐੱਚਐੱਸਟੀਆਈ ਦੀਆਂ ਹੋਰ ਚੱਲ ਰਹੇ ਖੋਜ ਯਤਨਾਂ ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਰਾਸ਼ਟਰੀ ਮਹੱਤਵ ਦਾ ਸੰਸਥਾਨ ਹੈ

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਟੀਐੱਚਐੱਸਟੀਆਈ ਦੇ ਕਾਰਜਕਾਰੀ ਡਾਇਰੈਕਟਰ ਡਾ. ਪ੍ਰਮੋਦ ਗਰਗ ਨੇ ਕਿਹਾ ਕਿ 12 ਸਾਲ ਦੀ ਛੋਟੀ ਮਿਆਦ ਵਿੱਚ ਸੰਸਥਾਨ ਨੇ ਕਈ ਖੇਤਰਾਂ ਵਿੱਚ ਵਰਨਣਯੋਗ ਉਪਲਬਧੀ ਹਾਸਲ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਮੁੱਖ ਰੂਪ ਨਾਲ ਚਾਰ ਪ੍ਰਮੁੱਖ ਖੋਜ ਪ੍ਰੋਗਰਾਮਾਂ ਤੇ ਸੰਸਥਾਨ ਦਾ ਫੋਕਸ ਹੈ ।

 

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪਰਿਸਰ ਵਿੱਚ ਨਵਨਿਰਮਿਤ ਐੱਮ ਕੇ ਭਾਨ ਸਭਾਗਾਰ ਦਾ ਉਦਘਾਟਨ ਕੀਤਾ । ਇਸ ਦੇ ਇਲਾਵਾ , ਮੰਤਰੀ ਨੇ ਕਲਸਟਰ ਵਿੱਚ ਇੰਮੀਉਨੋਲੋਜੀ ਕੋਰ ਲੈਬ , ਬੀਐੱਸਐੱਲ-3 ਲੈਬ , ਕਨੈਕਟੀਵਿਟੀ ਦਫ਼ਤਰ, ਫੇਰੇਟ ਸਹੂਲਤ, ਬਾਇਓ ਭੰਡਾਰ ਅਤੇ ਲਘੂ ਪਸ਼ੂ ਕੇਂਦਰ ਦਾ ਵੀ ਉਦਘਾਟਨ ਕੀਤਾ। ਡਾ. ਜਿਤੇਂਦਰ ਸਿੰਘ ਨੇ ਕਈ ਸ਼੍ਰੇਣੀਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਵਿਗਿਆਨਕਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ।

 

ਵੀਰਵਾਰ ਨੂੰ ਫਰੀਦਾਬਾਦ ਸਥਿਤ ਐੱਨਸੀਆਰ ਬਾਇਓਟੈੱਕ ਸਾਇੰਸ ਕਲਸਟਰ ਵਿੱਚ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ) ਦੇ 12ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਬੋਲਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ

****

ਐੱਸਐੱਸ/ਆਰਕੇਪੀ



(Release ID: 1736243) Visitor Counter : 186


Read this release in: English , Urdu , Hindi