ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਅਰਜੁਨ ਮੁੰਡਾ ਨੇ ਵਰਚੁਅਲ ਮਾਧਿਅਮ ਨਾਲ ਰਾਸ਼ਟਰ ਪੱਧਰੀ ਅਭਿਆਨ ‘ਕੋਵਿਡ ਟੀਕੇ ਸੰਗ ਸੁਰੱਖਿਅਤ ਵਨ, ਧਨ ਅਤੇ ਉੱਦਮ’ ਦੀ ਸ਼ੁਰੂਆਤ ਕੀਤੀ
ਟ੍ਰਾਈਫੈੱਡ ਅਤੇ ਯੂਨੀਸੈਫ 45,000 ਵਨ ਧਨ ਵਿਕਾਸ ਕੇਂਦਰਾਂ ਜ਼ਰੀਏ 50 ਲੱਖ ਜਨਜਾਤੀ ਲੋਕਾਂ ਵਿਚਕਾਰ ਕੋਵਿਡ ਟੀਕਿਆਂ ਨੂੰ ਪ੍ਰੋਤਸਾਹਨ ਦੇਣਗੇ
ਇਸ ਅਭਿਆਨ ਨਾਲ ਜਨਜਾਤੀ ਲੋਕਾਂ ਵਿਚਕਾਰ ਟੀਕਾਕਰਨ ਨੂੰ ਲੈ ਕੇ ਫੈਲੇ ਸਾਰੇ ਭਰਮ ਦੂਰ ਹੋਣਗੇ: ਅਰਜੁਨ ਮੁੰਡਾ
Posted On:
15 JUL 2021 6:15PM by PIB Chandigarh
ਕੇਂਦਰੀ ਜਨਜਾਤੀ ਕਾਰਜ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਭਾਰਤ ਵਿੱਚ ਜਨਜਾਤੀ ਸਮੁਦਾਏ ਵਿਚਕਾਰ ਕੋਵਿਡ ਟੀਕਾਕਰਨ ਦੀ ਗਤੀ ਨੂੰ ਵਧਾਉਣ ਲਈ ਅੱਜ ‘ਕੋਵਿਡ ਟੀਕੇ ਸੰਗ ਸੁਰੱਖਿਅਤ ਵਨ, ਧਨ ਅਤੇ ਉੱਦਮ’ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਸ਼ੁਰੂਆਤ ਦੌਰਾਨ ਵਰਚੁਅਲ ਮਾਧਿਅਮ ਨਾਲ ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਜਨਜਾਤੀ ਕਾਰਜ ਮੰਤਰੀ ਸ਼੍ਰੀ ਬਿਸ਼ਵੇਸ਼ਵਰ ਟੁਡੂ ਅਤੇ ਸ਼੍ਰੀਮਤੀ ਰੇਣੂਕਾ ਸਿੰਘ ਵੀ ਮੌਜੂਦ ਸਨ। ਇਸ ਸ਼ੁਰੂਆਤ ਦੌਰਾਨ ਹੋਰ ਸਨਮਾਨਤ ਸ਼ਖ਼ਸੀਅਤਾਂ ਵਿੱਚ ਟ੍ਰਾਈਫੈੱਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਪ੍ਰਵੀਰ ਕ੍ਰਿਸ਼ਨ, ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾ. ਰੋਡ੍ਰਿਕੋ ਅੋਫਰਿਨ, ਯੂਨੀਸੈਫ ਇੰਡੀਆ ਦੇ ਪ੍ਰਤੀਨਿਧੀ ਡਾ. ਯਾਸਮੀਨ ਅਲੀ ਹੱਕ ਅਤੇ ਟ੍ਰਾਈਫੈੱਡ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਰਾਜਾਂ ਵਿੱਚ ਟ੍ਰਾਈਫੈੱਡ ਅਤੇ ਮੰਤਰਾਲੇ ਦੇ ਸਹਿਯੋਗੀਆਂ ਨੇ ਵੀ ਭਾਗ ਲਿਆ।
ਸ਼੍ਰੀ ਮੁੰਡਾ ਨੇ ਮੱਧ ਪ੍ਰਦੇਸ਼ ਦੇ ਮੰਡਲਾ ਅਤੇ ਛੱਤੀਸਗੜ੍ਹ ਦੇ ਬਸਤਰ ਵਿੱਚ ਫੀਲਡ ਕੈਂਪ ਨਾਲ ਵੀਡਿਓ ਕਾਨਫਰੰਸਿੰਗ ਲਿੰਕ-ਅਪ ਜ਼ਰੀਏ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬਸਤਰ ਦੇ ਕਲੈਕਟਰ ਸ਼੍ਰੀ ਰਜਤ ਬੰਸਲ ਅਤੇ ਮੰਡਲਾ ਜ਼ਿਲ੍ਹੇ ਦੀ ਕਲੈਕਟਰ ਸ਼੍ਰੀਮਤੀ ਹਰਸ਼ਿਕਾ ਸਿੰਘ ਨੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਟੀਕਾਕਰਨ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਇਹ ਅਭਿਆਨ ਭਾਰਤ ਸਰਕਾਰ ਦੇ ਜਨਜਾਤੀ ਕਾਰਜ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਇੱਕ ਰਾਸ਼ਟਰ ਪੱਧਰੀ ਸਹਿਕਾਰੀ ਸੰਸਥਾ, ਭਾਰਤੀ ਜਨਜਾਤੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ ਲਿਮਟਿਡ (ਟ੍ਰਾਈਫੈੱਡ) ਦੇ 45,000 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਦੀਆਂ ਸੁਵਿਧਾਵਾਂ ਦਾ ਲਾਭ ਉਠਾਏਗਾ।
ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀ ਮੁੰਡਾ ਨੇ ਕਿਹਾ,‘‘ਅਸੀਂ ਕੋਵਿਡ ਦੀਆਂ ਦੋ ਖਤਰਨਾਕ ਲਹਿਰਾਂ ਨਾਲ ਲੜਨ ਵਿੱਚ ਸਮਰੱਥ ਰਹੇ ਹਾਂ, ਉਨ੍ਹਾਂ ਤੋਂ ਸਾਨੂੰ ਲੜਨ ਦਾ ਅਨੁਭਵ ਮਿਲਿਆ ਹੈ ਅਤੇ ਸਾਡਾ ਦ੍ਰਿੜ ਸੰਕਲਪ ਹੈ ਕਿ ਅਸੀਂ ਤੀਜੀ ਲਹਿਰ ਨੂੰ ਰੋਕਣ ਵਿੱਚ ਕਾਮਯਾਬ ਹੋਵਾਂਗੇ। ਸਾਨੂੰ ਕੋਵਿਡ ਸੰਕਰਮਣ ਤੋਂ ਮੁਕਤ ਇੱਕ ਨਵੇਂ ਸਮਾਜ ਦੇ ਪੁਨਰਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਇਸ ਅਭਿਆਨ ਜ਼ਰੀਏ ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਵਨ ਧਨ ਵਿਕਾਸ ਕੇਂਦਰਾਂ ਅਤੇ ਪਿੰਡਾਂ ਨੂੰ ਆਪਣੇ-ਆਪਣੇ ਰਾਜਾਂ ਵਿੱਚ ਪਹਿਲਾ ਕੋਵਿਡ ਮੁਕਤ ਅਤੇ ਸਾਰੀਆਂ ਪਾਬੰਦੀਆਂ ਤੋਂ ਮੁਕਤ ਐਲਾਨਣ ਵਿੱਚ ਸਫਲ ਹੋਵਾਂਗੇ।’’ ਮੰਤਰੀ ਨੇ ਦੱਸਿਆ ਕਿ ਇਹ ਅਭਿਆਨ ਸਵੈ ਸਹਾਇਤਾ ਸਮੂਹਾਂ ਦੇ ਵਿਸਥਾਰਤ ਤੰਤਰ ਅਤੇ ਹੋਰ ਆਮ ਸੰਪਰਕ ਸਥਾਨਾਂ ਜਿਵੇਂ ਜਨਤਕ ਸੁਵਿਧਾ ਕੇਂਦਰ, ਖਾਦ ਵਿਕਰੀ ਕੇਂਦਰ, ਹਾਟ ਅਤੇ ਬਜ਼ਾਰ, ਵਨ ਧਨ ਵਿਕਾਸ ਕੇਂਦਰ ਅਤੇ ਦੁੱਧ ਸੰਗ੍ਰਹਿ ਕੇਂਦਰ ਆਦਿ ਦਾ ਲਾਭ ਉਠਾਏਗਾ। ਮੰਤਰੀ ਨੇ ਇਹ ਵੀ ਕਿਹਾ ਕਿ ਜਨਜਾਤੀ ਸਮੁਦਾਇਆਂ ਨੂੰ ਮਹਾਮਾਰੀ ਦੌਰਾਨ ਨਾ ਸਿਰਫ਼ ਸੁਰੱਖਿਅਤ ਰਹਿਣਾ ਚਾਹੀਦਾ ਹੈ ਬਲਕਿ ਆਪਣੀ ਜੀਵਕਾ ਸਬੰਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਵਿੱਚ ਵੀ ਸਮਰੱਥ ਹੋਣਾ ਚਾਹੀਦਾ ਹੈ, ਇਹੀ ਇਸ ਅਭਿਆਨ ਦਾ ਉਦੇਸ਼ ਹੈ।
ਮੰਤਰੀ ਨੇ ਕਿਹਾ ਕਿ ਇਹ ਸੁਨਿਸ਼ਚਤ ਕਰਨ ਲਈ ਕਿ ਤੀਜੀ ਲਹਿਰ ਜਨਜਾਤੀ ਖੇਤਰਾਂ ਨੂੰ ਪ੍ਰਭਾਵਿਤ ਨਾ ਕਰੇ, ਜਨਜਾਤੀ ਲੋਕਾਂ ਦਾ ਟੀਕਾਕਰਨ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਗਿਆ ਹੈ।
ਸ਼੍ਰੀ ਅਰਜੁਨ ਮੰਡਾ ਨੇ ਅੱਗੇ ਦੱਸਿਆ ਕਿ ਇਹ ਅਭਿਆਨ ਕੋਰੋਨਾਵਾਇਰਸ ਟੀਕੇ ਖਿਲਾਫ਼ ਇੰਫੋਡੇਮਿਕ (infodemic) ਨੂੰ ਮਾਤ ਦੇਣ ਵਿੱਚ ਮਦਦ ਕਰੇਗਾ ਜਿਵੇਂ ਕਿ ਮਿੱਥ, ਅਫ਼ਵਾਹ, ਗਲਤ ਧਾਰਨਾ ਅਤੇ ਗਲਤ ਜਾਣਕਾਰੀ। ‘ਕੋਵਿਡ ਟੀਕੇ ਸੰਗ ਸੁਰੱਖਿਅਤ ਵਨ, ਧਨ ਅਤੇ ਉੱਦਮ’ ਅਪਿਆਨ ਭਰੋਸਾ, ਮਾਣ, ਸਵੈ ਪ੍ਰਭਾਵਸ਼ੀਲਤਾ ’ਤੇ ਕੇਂਦਰਿਤ ਹੈ। ਸ਼੍ਰੀ ਮੁੰਡਾ ਨੇ ਕਿਹਾ ਕਿ ਇਹ ਜਨਜਾਤੀ ਖੇਤਰਾਂ ਵਿੱਚ ‘ਸਿਹਤ ਨਾਲ ਜੀਵਕਾ’ ਪ੍ਰੋਤਸਾਹਨ ਦਿੰਦਾ ਹੈ, ਵੀਡੀਵੀਕੇ ਦੀਆਂ ਗਤੀਵਿਧੀਆਂ ਨੂੰ ਗਤੀ ਪ੍ਰਦਾਨ ਕਰਦਾ ਹੈ ਅਤੇ ਹੱਥਖੱਡੀ, ਹਸਤਸ਼ਿਲਪ ਅਤੇ ਵਣ ਉਤਪਾਦਾਂ ਦੀ ਖਰੀਦ, ਮੁੱਲ ਵਾਧਾ ਅਤੇ ਮਾਰਕੀਟਿੰਗ ਵਿੱਚ ਲੱਗੇ ਜਨਜਾਤੀ ਲੋਕਾਂ ਵਿਚਕਾਰ ਕੋਵਿਡ ਟੀਕਾਕਰਨ ਦੀ ਗਤੀ ਨੂੰ ਤੇਜ਼ ਕਰਦਾ ਹੈ।
ਇਸ ਮੌਕੇ ‘ਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ ਨੇ ਕਿਹਾ ਕਿ ਪਿਛਲੇ ਸਾਲ ਕੋਵਿਡ-19 ਲੌਕਡਾਊਨ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕਈ ਸਥਾਨਾਂ ’ਤੇ ਜਨਜਾਤੀ ਸਮੁਦਾਇਆਂ ਦੇ ਲੋਕ ਜੰਗਲਾਂ ਤੱਕ ਨਹੀਂ ਪਹੁੰਚ ਪਾ ਰਹੇ ਸਨ ਜੋ ਉਨ੍ਹਾਂ ਦੀ ਜੀਵਕਾ ਦਾ ਮੁੱਖ ਸਰੋਤ ਹੈ। ਹਾਲਾਂਕਿ ਟ੍ਰਾਈਫੈੱਡ ਦੀ ਵਨ ਧਨ ਯੋਜਨਾ ਨੇ ਜਨਜਾਤੀ ਸਮੁਦਾਏ ਦਾ ਖਾਸ ਧਿਆਨ ਰੱਖਿਆ। ਹੁਣ ਟ੍ਰਾਈਫੈੱਡ ਇੱਕ ਨਵਾਂ ਅਭਿਆਨ ‘ਕੋਵਿਡ ਟੀਕੇ ਸੰਗ ਸੁਰੱਖਿਅਤ ਵਨ, ਧਨ ਅਤੇ ਉੱਦਮ’ ਸ਼ੁਰੂ ਕਰ ਰਿਹਾ ਹੈ ਤਾਂ ਕਿ ਆਦਿਵਾਸੀ ਲੋਕਾਂ ਵਿਚਕਾਰ ਟੀਕਾਕਰਨ ਨਾਲ ਸਬੰਧਿਤ ਸਾਰੀਆਂ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਖੁਦ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਤਾਂ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਨੁਕਸਾਨ ਨਾ ਉਠਾਉਣਾ ਪਏ।
ਸ਼੍ਰੀਮਤੀ ਰੇਣੂਕਾ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਕੋਰੋਨਾ ਤੋਂ ਬਚਾਅ ਲਈ ਸ਼ਤ-ਪ੍ਰਤੀਸ਼ਤ ਟੀਕਾਕਰਨ ਦੀ ਜ਼ਰੂਰਤ ਹੈ। ਇਸ ਲਈ ਜੀਵਨ ਬਚਾਉਣ ਲਈ ਜੀਵਕਾ ਹਾਸਲ ਕਰਨ ਲਈ ਅਤੇ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਦੇਸ਼ ਭਰ ਵਿੱਚ 10.5 ਕਰੋੜ ਜਨਜਾਤੀ ਸਮੁਦਾਏ ਦੇ ਲੋਕਾਂ ਲਈ ਟ੍ਰਾਈਫੈੱਡ ਵੱਲੋਂ ਜਨਜਾਤੀ ਮੰਤਰਾਲੇ ਤਹਿਤ ‘ਕੋਵਿਡ ਟੀਕੇ ਸੰਗ ਸੁਰੱਖਿਅਤ ਵਨ, ਧਨ ਅਤੇ ਉੱਦਮ’ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਅਭਿਆਨ ਜਨਜਾਤੀ ਲੋਕਾਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ।
ਯੂਨੀਸੈਫ ਇੰਡੀਆ ਦੇ ਪ੍ਰਤੀਨਿਧੀ ਡਾ. ਯਾਸਮੀਨ ਅਲੀ ਹਕ ਨੇ ਕਿਹਾ, ‘‘ਕੋਵਿਡ-19 ਨੇ ਜਨਜਾਤੀ ਖੇਤਰਾਂ ਵਿੱਚ ਸਵੱਛਤਾ, ਪੋਸ਼ਣ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਦੇ ਮੁੱਦਿਆਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ਜਿਸ ਨਾਲ ਲੋਕ ਜ਼ਿਆਦਾ ਅਸੁਰੱਖਿਅਤ ਹੋ ਗਏ ਹਨ। ਇਹ ਅਭਿਆਨ ਬੱਚਿਆਂ ਦੇ ਜੀਵਨ, ਵਾਧੇ ਅਤੇ ਵਿਕਾਸ ਲਈ ਯੂਨੀਸੈਫ ਦੇ ਇਕੁਇਟੀ ਦ੍ਰਿਸ਼ਟੀਕੋਣ ਦੇ ਸਮਰੂਪ ਹੈ। ਸਾਨੂੰ ਇਸ ਅਭਿਆਨ ਨਾਲ ਜੁੜਨ ’ਤੇ ਮਾਣ ਹੈ ਜੋ ‘ਵੈਕਸੀਨ ਇਕੁਇਟੀ’ ’ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਸਾਨੂੰ ਸਮੁਦਾਇਆਂ ਨਾਲ ਜੋੜਦਾ ਹੈ ਜੋ ਜੋਖਿਮਾਂ ਨੂੰ ਝੱਲਣ ਲਈ ਪਿੱਛੇ ਛੁੱਟ ਗਏ ਹਨ।’’
ਡਬਲਯੂਐੱਚਓ ਦੇ ਭਾਰਤ ਪ੍ਰਤੀਨਿਧੀ ਡਾ. ਰੋਡ੍ਰਿਕੋ ਅੋਫਰਿਨ ਨੇ ਕਿਹਾ ਕਿ ਵੈਕਸੀਨ ਕੋਵਿਡ ਵਾਇਰਸ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਕਿਸੇ ਵੀ ਟੀਕਾਕਰਨ ਅਭਿਆਨ ਦਾ ਫੋਕਸ ਲੋਕਾਂ ਤੱਕ ਪਹੁੰਚਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਅਭਿਆਨ ਦੀ ਸਫਲਤਾ ਵਿੱਚ ਸੰਚਾਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਹ ਬਹੁਤ ਸਹੀ ਹੈ ਕਿ ਅੱਜ ਜਨਜਾਤੀ ਸਮੁਦਾਇਆਂ ਲਈ ਇਸ ਤਰ੍ਹਾਂ ਦਾ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਇਹ ਅਭਿਆਨ ਯੂਨੀਸੈਫ ਅਤੇ ਵਿਸ਼ਵ ਸਿਹਤ ਸੰਗਠਨ ਦੀ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ 50 ਲੱਖ ਤੋਂ ਜ਼ਿਆਦਾ ਜਨਜਾਤੀ ਲੋਕਾਂ ਨੂੰ ਕੋਵਿਡ ਟੀਕਾਕਰਨ ਅਭਿਆਨ ਨਾਲ ਜੋੜਨਾ ਹੈ। ਕੋਵਿਡ ਦਾ ਟੀਕਾ ਮੁਫ਼ਤ ਹੈ, ਆਸਪਾਸ ਦੇ ਕੇਂਦਰਾਂ ਵਿੱਚ ਉਪਲੱਬਧ ਹੈ ਅਤੇ ਇਹ ਨਾ ਸਿਰਫ਼ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਅਤੇ ਮਰਨ ਤੋਂ ਬਚਾਉਂਦਾ ਹੈ ਬਲਕਿ ਜੀਵਕਾ ਗਤੀਵਿਧੀਆਂ ਨੂੰ ਵੀ ਜਾਰੀ ਰੱਖਣ ਵਿੱਚ ਮਦਦ ਕਰਦਾ ਹੈ।
ਇਸ ਅਭਿਆਨ ਤਹਿਤ ਮੁੱਖ: ਤਿੰਨ ਬਿੰਦੂਆਂ ’ਤੇ ਧਿਆਨ ਦਿੱਤਾ ਜਾਵੇਗਾ-
-
ਜੀਵਨ- ਹਰ ਇੱਕ ਜੀਵਨ ਅਤੇ ਜੀਵਕਾ ਕੀਮਤੀ ਹੈ, ਇਸ ਲਈ ਟੀਕਾਕਰਨ ਜੀਵਨ ਦੀ ਕੁੰਜੀ ਹੈ ਅਤੇ ਇਹ ਮੁਫ਼ਤ ਹੈ।
-
ਜੀਵਕਾ-ਜੇਕਰ ਤੁਹਾਨੂੰ ਟੀਕਾ ਲੱਗ ਗਿਆ ਹੈ ਤਾਂ ਤੁਸੀਂ ਸੰਕਰਮਿਤ ਹੋਣ ਦੇ ਡਰ ਬਿਨਾਂ ਆਪਣੇ ਵਨ ਧਨ ਵਿਕਾਸ ਕੇਂਦਰ ਅਤੇ ਜੀਵਕਾ ਸਬੰਧੀ ਗਤੀਵਿਧੀਆਂ ਨੂੰ ਜਾਰੀ ਰੱਖ ਸਕਦੇ ਹੋ। ਇਹ ਤੁਹਾਨੂੰ ਹਸਪਤਾਲ ਵਿੱਚ ਭਰਤੀ ਹੋਣ ਅਤੇ ਹੋਰ ਅਚਾਨਕ ਖਰਚਿਆਂ ਤੋਂ ਵੀ ਬਚਾਉਂਦਾ ਹੈ।
-
ਜਾਗਰੂਕਤਾ- ਟੀਕਾਕਰਨ ਲਈ ਰਜਿਸਟ੍ਰੇਸ਼ਨ, ਸਥਾਨ, ਵਿਭਿੰਨ ਵਰਗਾਂ ਅਤੇ ਉਮਰ ਦੇ ਲੋਕ, ਵਿਸ਼ੇਸ਼ ਕਰਕੇ ਔਰਤਾਂ ਅਤੇ ਬਜ਼ੁਰਗ ਅਬਾਦੀ ਤੱਕ ਪਹੁੰਚ ਦੀ ਪ੍ਰਕਿਰਿਆ ਦਾ ਸਰਲੀਕਰਨ। ਵਨ ਧਨ ਵਿਕਾਸ ਕੇਂਦਰ ਹੋਰ ਹਿੱਤਧਾਰਕਾਂ ਦੇ ਸਹਿਯੋਗ ਨਾਲ ‘ਸੇਵਾ ਹੀ ਕਰਤੱਵ ਹੈ’ ਅਤੇ ਕੋਰੋਨਾ ਮੁਕਤ ਪੰਚਾਇਤ ਅਤੇ ਪਿੰਡ ਬਣਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਦੇ ਸਿਧਾਂਤ ਅਤੇ ਸਮਰਪਣ ਅਤੇ ਵਚਨਬੱਧਤਾ ਨਾਲ ਕੰਮ ਕਰਦੇ ਹਨ।
ਅਭਿਆਨ ਬਾਰੇ ਪੀਪੀਟੀ ਦੇਖਣ ਲਈ ਇੱਥੇ ਕਲਿੱਕ ਕਰੋ
ਇਹ ਅਭਿਆਨ ਸਵੈ ਸਹਾਇਤਾ ਸਮੂਹਾਂ ਦੇ ਵਿਸਥਾਰਤ ਤੰਤਰ ਅਤੇ ਹੋਰ ਆਮ ਸੰਪਰਕ ਸਥਾਨਾਂ ਜਿਵੇਂ ਜਨਤਕ ਸੁਵਿਧਾ ਕੇਂਦਰ, ਖਾਦ ਵਿਕਰੀ ਕੇਂਦਰ, ਹਾਟ ਅਤੇ ਬਜ਼ਾਰ, ਵਨ ਧਨ ਵਿਕਾਸ ਕੇਂਦਰ ਅਤੇ ਦੁੱਧ ਸੰਗ੍ਰਹਿ ਕੇਂਦਰ ਆਦਿ ਦਾ ਲਾਭ ਉਠਾਏਗਾ ਅਤੇ ਟੀਕੇ ਲਗਵਾਉਣ ਅਤੇ ਕੋਵਿਡ ਸਬੰਧੀ ਉਚਿੱਤ ਵਿਵਹਾਰ ਯਕੀਨੀ ਕਰਨ ਲਈ ਦੀਵਾਰਾਂ ’ਤੇ ਜਨਜਾਤੀ ਮੋਟਿਫ ਦਾ ਉਪਯੋਗ ਕਰੇਗਾ।
ਇਹ ਅਭਿਆਨ ਗੈਰ ਪਰੰਪਰਿਕ ਭਾਗੀਦਾਰੀ ਅਤੇ ਸਮੁਦਾਇਕ ਪਹੁੰਚ ਦਾ ਉਪਯੋਗ ਲਾਮਬੰਦੀ ਅਤੇ ਸਮੁਹਿਕ ਕਾਰਵਾਈ ਲਈ ਕਰੇਗਾ ਜਿਵੇਂ ਕਿ ਤੜਵੀ/ਪਟੇਲ, ਵਿਸ਼ਵਾਸ ਅਧਾਰਿਤ ਹੀਲਰ ਵਰਗੇ ਪਰੰਪਰਿਕ ਮੁਖੀਆਂ ਦੀ ਭਾਗੀਦਾਰੀ ਅਤੇ ਸਥਾਨਕ ਸਿਹਤ ਸੰਰਚਨਾਵਾਂ ਅਤੇ ਕੋਵਿਡ ਯੋਧਿਆਂ ਜ਼ਰੀਏ ਟੀਕਾਕਰਨ ਲਈ ਪ੍ਰੋਤਸਾਹਿਤ ਕਰਨਾ।
ਇਸ ਮੌਕੇ ’ਤੇ ਸ਼੍ਰੀ ਮੁੰਡਾ ਨੇ ਟ੍ਰਾਈਫੈੱਡ ਦੇ ਡਿਜੀਟਲ ਕਨੈਕਟ ਪ੍ਰੋਗਰਾਮ ਤਹਿਤ ਤਿਆਰ ਕੀਤੀ ਗਈ ਡਿਜੀਟਲ ਡਾਇਰੈਕਟਰੀ ਵੀ ਰਿਲੀਜ਼ ਕੀਤੀ। ਟ੍ਰਾਈਫੈੱਡ ਨੇ ਇੱਕ ਡਿਜੀਟਲ ਕਨੈਕਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਵਨ ਧਨ ਵਿਕਾਸ ਯੋਜਨਾ ਅਤੇ ਟ੍ਰਾਈਫੈਡ ਦੇ ਖੁਦਰਾ ਸੰਚਾਲਨ ਨਾਲ ਜੁੜੇ ਸਾਰੇ ਜਨਜਾਤੀ ਲਾਭਪਾਤਰੀਆਂ ਨਾਲ ਦੁਵੱਲੀ ਸੰਚਾਰ ਪ੍ਰਕਿਰਿਆ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਇਨ੍ਹਾਂ ਦੇ ਇਲਾਵਾ ਟ੍ਰਾਈਫੈੱਡ ਦੀਆਂ ਗਤੀਵਿਧੀਆਂ ਵਿੱਚ ਰੁਚੀ ਰੱਖਣ ਵਾਲੇ ਹੋਰ ਹਿੱਤਧਾਰਕਾਂ ਨੂੰ ਵੀ ਟ੍ਰਾਈਫੈੱਡ ਦੀਆਂ ਯੋਜਨਾਵਾਂ ਅਤੇ ਗਤੀਵਿਧੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਜਨਜਾਤੀ ਸਮੁਦਾਏ ਦੀਆਂ ਇਨ੍ਹਾਂ ਜੀਵਕਾ ਸਿਰਜਣ ਪਹਿਲਾਂ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨ ਲਈ ਸ਼ਾਮਲ ਕੀਤਾ ਜਾ ਰਿਹਾ ਹੈ। ਮਾਣਯੋਗ ਮੰਤਰੀ ਜੀ ਵੱਲੋਂ ਅੱਜ ਇਸ ਦੀ ਰਿਲੀਜ਼ ਦੇ ਨਾਲ ਇਸ ਪ੍ਰਕਾਰ ਦੀਆਂ ਸਾਰੀਆਂ ਜਾਣਕਾਰੀਆਂ ਲਈ ਇਹ ਡਾਇਰੈਕਟਰੀ ਹੁਣ ਤਿਆਰ ਹੈ ਜੋ ਡਿਜੀਟਲ ਕਨੈਕਟ ਪ੍ਰੋਗਰਾਮ ਦੀ ਸ਼ੁਰੂਆਤ ਦਾ ਸੰਕੇਤ ਹੈ।
*****
NB/NC
(Release ID: 1736034)
Visitor Counter : 238