ਆਯੂਸ਼
ਕੈਬਨਿਟ ਨੇ ਕੇਂਦਰ ਪ੍ਰਾਯੋਜਿਤ ਯੋਜਨਾ ਨੈਸ਼ਨਲ ਆਯੁਸ਼ ਮਿਸ਼ਨ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ
Posted On:
14 JUL 2021 4:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਨੈਸ਼ਨਲ ਆਯੁਸ਼ ਮਿਸ਼ਨ (ਐੱਨਏਐੱਮ) ਨੂੰ ਕੇਂਦਰ ਪ੍ਰਾਯੋਜਿਤ ਯੋਜਨਾ ਦੇ ਰੂਪ ਵਿੱਚ 01-04-2021 ਤੋਂ 31-03-2026 ਤੱਕ 4607.30 ਕਰੋੜ ਰੁਪਏ (ਕੇਂਦਰੀ ਹਿੱਸੇ ਵਜੋਂ 3,000 ਕਰੋੜ ਰੁਪਏ ਅਤੇ ਸਟੇਟ ਸ਼ੇਅਰ ਵਜੋਂ 1607.30 ਕਰੋੜ ਰੁਪਏ) ਦੇ ਵਿੱਤੀ ਖਰਚ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਿਸ਼ਨ ਦੀ ਸ਼ੁਰੂਆਤ 15-09-2014 ਨੂੰ ਕੀਤੀ ਗਈ ਸੀ।
ਭਾਰਤ ਦੇ ਪਾਸ ਆਯੁਰਵੇਦ, ਸਿੱਧ, ਸੋਵਾ ਰਿਗਪਾ, ਯੂਨਾਨੀ ਅਤੇ ਹੋਮਿਓਪੈਥੀ (ਏਐੱਸਯੂ ਐਂਡ ਐੱਚ) ਜਿਹੀਆਂ ਇਸ ਦੀਆਂ ਰਵਾਇਤੀ ਪ੍ਰਣਾਲੀਆਂ ਦੁਆਰਾ ਦਰਸਾਈ ਗਈ ਇੱਕ ਬੇਮਿਸਾਲ ਵਿਰਾਸਤ ਹੈ, ਜੋ ਰੋਕਥਾਮ, ਉਤਸ਼ਾਹੀ ਅਤੇ ਉਪਚਾਰੀ ਸਿਹਤ ਸੰਭਾਲ਼ ਲਈ ਗਿਆਨ ਦਾ ਖਜ਼ਾਨਾ ਹੈ। ਭਾਰਤੀ ਚਿਕਿਤਸਾ ਪ੍ਰਣਾਲੀਆਂ ਦੀਆਂ ਸਕਾਰਾਤਮਕ ਵਿਸ਼ੇਸ਼ਤਾਵਾਂ ਅਰਥਾਤ ਉਨ੍ਹਾਂ ਦੀ ਵਿਵਿਧਤਾ ਅਤੇ ਲਚਕ; ਪਹੁੰਚ; ਕਿਫਾਇਤ, ਆਮ ਲੋਕਾਂ ਦੇ ਇੱਕ ਵੱਡੇ ਹਿੱਸੇ ਦੁਆਰਾ ਵਿਆਪਕ ਸਵੀਕ੍ਰਿਤੀ; ਤੁਲਨਾਤਮਕ ਤੌਰ 'ਤੇ ਘੱਟ ਲਾਗਤ ਅਤੇ ਵਧ ਰਹੇ ਆਰਥਿਕ ਮੁੱਲ, ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਦਾਤਾ ਬਣਾਉਣ ਦੀ ਬਹੁਤ ਸੰਭਾਵਨਾ ਹੈ ਜੋ ਸਾਡੇ ਬਹੁਤ ਸਾਰੇ ਲੋਕਾਂ ਨੂੰ ਲੋੜੀਂਦੀ ਹੈ।
ਨੈਸ਼ਨਲ ਆਯੁਸ਼ ਮਿਸ਼ਨ ਦੀ ਕੇਂਦਰੀ ਪ੍ਰਾਯੋਜਿਤ ਸਕੀਮ, ਆਯੁਸ਼ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਰਬ ਵਿਆਪਕ ਪਹੁੰਚ ਦੇ ਨਾਲ, ਆਯੁਸ਼ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਅੱਪਗ੍ਰੇਡੇਸ਼ਨ ਦੁਆਰਾ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ), ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ) ਅਤੇ ਜ਼ਿਲ੍ਹਾ ਹਸਪਤਾਲਾਂ (ਡੀਐੱਚ) ਵਿਖੇ ਆਯੁਸ਼ ਸੁਵਿਧਾਵਾਂ ਦੀ ਸਹਿ-ਸਥਾਪਨਾ, ਆਯੁਸ਼ ਵਿੱਦਿਅਕ ਸੰਸਥਾਵਾਂ ਦੇ ਅਪਗ੍ਰੇਡਿਗਨ ਦੁਆਰਾ ਰਾਜ ਪੱਧਰ 'ਤੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨ, 50 ਬਿਸਤਰਿਆਂ ਵਾਲੇ ਏਕੀਕ੍ਰਿਤ ਆਯੁਸ਼ ਹਸਪਤਾਲਾਂ ਦੀ ਸਥਾਪਨਾ, ਆਯੁਸ਼ ਪਬਲਿਕ ਹੈਲਥ ਪ੍ਰੋਗਰਾਮ ਅਤੇ ਆਯੁਸ਼ ਸਿਧਾਂਤਾਂ ਅਤੇ ਪਿਰਤਾਂ ਦੇ ਅਧਾਰ ‘ਤੇ ਸਰਬਪੱਖੀ ਵੈਲਨੈੱਸ ਮਾਡਲ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ 12,500 ਆਯੁਸ਼ ਸਿਹਤ ਅਤੇ ਵੈਲਨੈੱਸ ਸੈਂਟਰਾਂ ਦੇ ਸੰਚਾਲਨ ਦੁਆਰਾ ਲਾਗਤ ਪ੍ਰਭਾਵੀ ਆਯੁਸ਼ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਬਿਮਾਰੀ ਦੇ ਬੋਝ ਨੂੰ ਘਟਾਉਣ ਅਤੇ ਜੇਬ ਦੇ ਖਰਚਿਆਂ ਨੂੰ ਘਟਾਉਣ ਲਈ "ਸਵੈ-ਦੇਖਭਾਲ਼" ਲਈ ਜਨਤਾ ਨੂੰ ਸਸ਼ਕਤ ਬਣਾਇਆ ਜਾ ਸਕੇ।
ਇਹ ਮਿਸ਼ਨ ਦੇਸ਼ ਵਿੱਚ, ਖ਼ਾਸ ਕਰਕੇ ਕਮਜ਼ੋਰ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ, ਆਯੁਸ਼ ਸਿਹਤ ਸੇਵਾਵਾਂ / ਸਿੱਖਿਆ ਪ੍ਰਦਾਨ ਕਰਨ ਲਈ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਪ੍ਰਯਤਨਾਂ ਦਾ ਸਮਰਥਨ ਕਰਕੇ ਸਿਹਤ ਸੇਵਾਵਾਂ ਦੇ ਪਾੜੇ ਨੂੰ ਦੂਰ ਕਰ ਰਿਹਾ ਹੈ। ਨੈਸ਼ਨਲ ਆਯੁਸ਼ ਮਿਸ਼ਨ (ਐੱਨਏਐੱਮ) ਦੇ ਤਹਿਤ ਅਜਿਹੇ ਖੇਤਰਾਂ ਦੀਆਂ ਖਾਸ ਜ਼ਰੂਰਤਾਂ ਅਤੇ ਉਨ੍ਹਾਂ ਦੀਆਂ ਸਲਾਨਾ ਯੋਜਨਾਵਾਂ ਵਿੱਚ ਉਚੇਰੇ ਸੰਸਾਧਨਾਂ ਦੀ ਵੰਡ ਲਈ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਮਿਸ਼ਨ ਦੇ ਅਨੁਮਾਨਿਤ ਨਤੀਜੇ ਹੇਠ ਦਿੱਤੇ ਅਨੁਸਾਰ ਹਨ:
• ਆਯੁਸ਼ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵਧੀਆਂ ਸਿਹਤ ਸੁਵਿਧਾਵਾਂ ਅਤੇ ਦਵਾਈਆਂ ਅਤੇ ਟ੍ਰੇਨਿੰਗ ਪ੍ਰਾਪਤ ਜਨਸ਼ਕਤੀ ਦੀ ਬਿਹਤਰ ਉਪਲਬਧਤਾ ਦੁਆਰਾ ਆਯੁਸ਼ ਸਿਹਤ ਸੇਵਾਵਾਂ ਤੱਕ ਬਿਹਤਰ ਪਹੁੰਚ,
• ਵਧੀਆ ਸੁਵਿਧਾਵਾਂ ਨਾਲ ਲੈਸ ਆਯੁਸ਼ ਵਿੱਦਿਅਕ ਸੰਸਥਾਵਾਂ ਦੀ ਵਧ ਰਹੀ ਸੰਖਿਆ ਦੁਆਰਾ ਆਯੁਸ਼ ਸਿੱਖਿਆ ਵਿੱਚ ਸੁਧਾਰ,
• ਹੈਲਥਕੇਅਰ ਦੀਆਂ ਆਯੁਸ਼ ਪ੍ਰਣਾਲੀਆਂ ਦੀ ਵਰਤੋਂ ਕਰਦਿਆਂ ਲਕਸ਼ਿਤ ਪਬਲਿਕ ਹੈਲਥ ਪ੍ਰੋਗਰਾਮਾਂ ਜ਼ਰੀਏ ਸੰਚਾਰੀ / ਗ਼ੈਰ-ਸੰਚਾਰੀ ਰੋਗਾਂ ਨੂੰ ਘਟਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ।
**********
ਡੀਐੱਸ
(Release ID: 1735649)
Visitor Counter : 189