ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਡਾ. ਵੀਰੇਂਦ੍ਰ ਕੁਮਾਰ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਕੇਂਦਰੀ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ ਸੁਸ਼੍ਰੀ ਪ੍ਰਤਿਮਾ ਭੌਮਿਕ ਅਤੇ ਸ਼੍ਰੀ ਏ. ਨਾਰਾਇਣਸਵਾਮੀ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ

Posted On: 08 JUL 2021 7:10PM by PIB Chandigarh

ਡਾ. ਵੀਰੇਂਦ੍ਰ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੇ ਕੇਂਦਰੀ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ। ਸੁਸ਼੍ਰੀ ਪ੍ਰਤਿਮਾ ਭੌਮਿਕ ਅਤੇ ਸ਼੍ਰੀ ਏ. ਨਾਰਾਇਣਸਵਾਮੀ ਨੇ ਡਾ. ਵੀਰੇਂਦ੍ਰ ਕੁਮਾਰ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਦੀ ਮੌਜੂਦਗੀ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਿਆ। ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ (ਐੱਮਐੱਸਜੇਈ) ਦੇ ਸਕੱਤਰ ਸ਼੍ਰੀ ਆਰ. ਸੁਬ੍ਰਮਣਯਮ ਅਤੇ ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ (ਐੱਸਐੱਸਜੇਈ) ਦੇ ਸਕੱਤਰ ਸੁਸ਼੍ਰੀ ਅੰਜਲੀ ਭਵਰਾ ਨੇ ਦੋਵਾਂ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੇ ਸੁਆਗਤ ਕੀਤਾ।

 

 

https://ci3.googleusercontent.com/proxy/xQyXrmzBbah4scnQqC7mz2WYv2oxFl4dUemjLL0UbTn5ExoWgyjrgcwJxYDhGf9H4DK_KYwOmnVa-vDKZ7TvWrxKobCjk1xaRych1wUQeD3btHm7TZxRlIFviw=s0-d-e1-ft#https://static.pib.gov.in/WriteReadData/userfiles/image/image001YF45.jpg

 

https://ci4.googleusercontent.com/proxy/pqnAo8vH2n6l8SWUfxPAR4IrE0Q0sIdoJxuqR0VWjlAR7bOMOgBRwPt7H8BH-cTn-_AGjOlcPCI5Z_ZJgZ27s6npkF5DzMXBphZcP886xmz8tzqj0Xpq_jTJOw=s0-d-e1-ft#https://static.pib.gov.in/WriteReadData/userfiles/image/image002PLWK.jpg

 

 

 

https://ci5.googleusercontent.com/proxy/d1pjsHGybx0Or-80X34B7ijNmaBeH6Od5AWB1DjHsralY7YJKcMw0Xk9oQbPYdJbszseA3DbmKS2Bw7MV1v9vCpwrasSQLKVBxxCxO4-5U8v9vk7qL-wEDP95g=s0-d-e1-ft#https://static.pib.gov.in/WriteReadData/userfiles/image/image003CGKW.jpg

 

ਮੀਡੀਆ ਕਰਮੀਆਂ ਨਾਲ ਗੱਲ ਕਰਦੇ ਹੋਏ ਡਾ. ਵੀਰੇਂਦ੍ਰ ਕੁਮਾਰ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਅੱਗੇ ਲੈ ਜਾਣਾ ਉਨ੍ਹਾਂ ਦੇ ਲਈ ਸੁਭਾਗ ਦੀ ਗੱਲ ਹੈ। ਮੰਤਰੀ ਨੇ ਕਿਹਾ ਕਿ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਪਹਿਲਾਂ ਤੋਂ ਕੀਤੀਆਂ ਜਾ ਰਹੀਆਂ ਚੰਗੀ ਯੋਜਨਾਵਾਂ ਨੂੰ ਅੱਗੇ ਵਧਾਉਣ ਦਾ ਉਨ੍ਹਾਂ ਦਾ ਯਤਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਦੇ ਉਨ੍ਹਾਂ ਪਿਛੜੇ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਖੁਸ਼ਕਿਸਮਤ ਮਹਿਸੂਸ ਕਰਦੇ ਹਨ  ਜਿਨ੍ਹਾਂ ਦਾ ਜੀਵਨ ਸੰਘਰਸ਼ ਅਤੇ ਕਠਿਨਾਈ ਨਾਲ ਭਰਿਆ ਹੈ। ਕਠਿਨ ਪਰਿਸਥਿਤੀਆਂ ਵਿੱਚ ਲੋਕਾਂ ਦੇ ਜੀਵਨ ਵਿੱਚ ਯੋਗਦਾਨ ਦੇਣ ਦੇਲਈ ਆਪਣਾ ਸਰਬੋਤਮ ਯੋਗਦਾਨ ਦੇਣ ਵਿੱਚ ਸਮਰੱਥ ਹੋਣ ਦੇ ਲਈ ਇਹ ਉਨ੍ਹਾਂ ਦੇ ਲਈ ਇੱਕ ਚੰਗਾ ਅਵਸਰ ਹੈ। ਉਹ ਉਨ੍ਹਾਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਦਾ ਕੰਮ ਕਰਨਗੇ। ਮੰਤਰੀ ਨੇ ਅੱਗੇ ਕਿਹਾ ਕਿ ਸਮਾਜ ਦੇ ਵੰਚਿਤ ਵਰਗਾਂ ਦੇ ਲਈ ਕੰਮ ਕਰਨਾ ਇੱਕ ਸਾਮੂਹਿਕ ਯਤਨ ਹੋਵੇਗਾ ਜਿਸ ਵਿੱਚ ਉਨ੍ਹਾਂ ਦੇ ਲਈ ਬਣਾਈਆਂ ਗਈਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਬਿਹਤਰ ਲਾਗੂ ਕਰਨ ਦੇ ਲਈ ਲੋਕਾਂ ਦੇ ਵਿਚਾਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸ਼੍ਰੀ ਵੀਰੇਂਦ੍ਰ ਕੁਮਾਰ ਵਰਤਮਾਨ ਵਿੱਚ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਨਿਰਵਾਚਨ ਖੇਤਰ ਤੋਂ ਸਾਂਸਦ ਹਨ। ਉਹ 1996 ਤੋਂ ਲਗਾਤਾਰ ਲੋਕਸਭਾ ਦੇ ਲਈ ਚੁਣੇ ਜਾ ਰਹੇ ਹਨ। ਸ਼੍ਰੀ ਵੀਰੇਂਦ੍ਰ ਕੁਮਾਰ ਕਈ ਮਹੱਤਵਪੂਰਨ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦਾ ਵਿਸ਼ੇਸ਼ ਰੁਝਾਨ ਗਰੀਬ ਅਤੇ ਲਾਚਾਰ ਲੋਕਾਂ ਨੂੰ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਸੁਧਾਰਨ ਵਿੱਚ ਮਦਦ ਕਰਨ, ਪ੍ਰਤੀਭਾਸ਼ਾਲੀ ਲੋਕਾਂ ਨੂੰ ਉਨ੍ਹਾਂ ਦੀ ਬਿਹਤਰੀ ਦੇ ਲਈ ਅਵਸਰ ਖੋਜਣ ਵਿੱਚ ਮਦਦ ਕਰਨ, ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਦੇ ਯਤਨ ਕਰਨ ਵਿੱਚ ਹਨ।

 

*****

 

ਐੱਨਬੀ/ਯੂਡੀ


(Release ID: 1734301) Visitor Counter : 213


Read this release in: Urdu , English , Hindi