ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
“ਨਵਿਆਉਣਯੋਗ ਊਰਜਾ ਅਤੇ ਸਥਿਰਤਾ ਵਿੱਚ ਮਹਿਲਾਵਾਂ” ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ
ਨਵਿਆਉਣਯੋਗ ਊਰਜਾ ਖੇਤਰ ਵਿੱਚ ਅਧਿਕ ਮਹਿਲਾਵਾਂ ਨੂੰ ਅੱਗੇ ਲਿਆਉਣ ‘ਤੇ ਬੁਲਾਰਿਆਂ ਨੇ ਵਿਚਾਰ- ਵਟਾਂਦਰਾ ਕੀਤਾ
Posted On:
07 JUL 2021 9:07PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਐੱਮਐੱਨਆਰਈ) ਨੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਦੇ ਸਹਿਯੋਗ ਨਾਲ ਅੱਜ “ਨਵਿਆਉਣਯੋਗ ਊਰਜਾ ਅਤੇ ਸਥਿਰਤਾ ਵਿੱਚ ਮਹਿਲਾਵਾਂ” ‘ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਐੱਮਐੱਨਆਰਈ ਦੇ ਸਕੱਤਰ ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ ਨੇ ਇਸ ਵੈਬੀਨਾਰ ਵਿੱਚ ਸੁਆਗਤ ਭਾਸ਼ਣ ਦਿੱਤਾ। ਇਸ ਦੇ ਇਲਾਵਾ ਡਾ. ਅਜੈ ਮਾਥੁਰ, ਡਾਇਰੈਕਟਰ ਜਨਰਲ, ਅੰਤਰਰਾਸ਼ਟਰੀ ਸੌਰ ਗਠਬੰਧਨ ਅਤੇ ਸ਼੍ਰੀ ਸੁਸਾਨ ਫਗਰਯੂਸਨ, ਭਾਰਤ ਲਈ ਸੰਯੁਕਤ ਰਾਸ਼ਟਰ ਮਹਿਲਾ ਦੇਸ਼ ਪ੍ਰਤਿਨਿਧੀ ਨੇ ਮੁੱਖ ਭਾਸ਼ਣ ਦਿੱਤਾ।
ਵੈਬੀਨਾਰ ਵਿੱਚ ਦੋ ਪੈਨਲ ਚਰਚਾਵਾਂ ਹੋਇਆ। ਪਹਿਲੇ ਪੈਨਲ ਦਾ ਵਿਸ਼ਾ ਸੀ “ਨਵੀਕਰਣ ਵਿੱਚ ਮਹਿਲਾ ਅਗਵਾਈ: ਇੱਕ ਨਵੀਂ ਦੁਨੀਆ ਦੀ ਕਲਪਨਾ” ਅਤੇ ਇਸ ਵਿੱਚ ਸੁਸ਼੍ਰੀ ਗੌਰੀ ਸਿੰਘ, ਡਿਪਟੀ ਡਾਇਰੈਕਟਰ ਜਨਰਲ, ਅੰਤਰਰਾਸ਼ਟਰੀ ਐਨਰਜੀ ਊਰਜਾ ਏਜੰਸੀ (ਆਈਆਰਈਐੱਨਏ), ਡਾ. ਵਿਭਾ ਧਵਨ, ਡਾਇਰੈਕਟਰ ਜਨਰਲ, ਊਰਜਾ ਅਤੇ ਸੰਸਾਧਨ ਸੰਸਥਾਨ (ਟੀਈਆਰਆਈ), ਸ਼੍ਰੀ ਮਹੂਆ ਆਚਾਰੀਆ, ਸੀਈਓ, ਈਈਐੱਸਐੱਲ ਕਨਵਰਜੇਂਸ, ਸ਼੍ਰੀ ਸੁਲੱਜਾ ਫਿਰੋਦੀਆ ਮੋਟਵਾਨੀ, ਕਾਇਨੇਟਿਕ ਗ੍ਰੀਨ ਅਤੇ ਡਾ. ਅਰੁਣਾਭਾ ਘੋਸ਼, ਸੀਈਓ, ਊਰਜਾ, ਵਾਤਾਵਰਣ ਅਤੇ ਜਲ ਪਰਿਸ਼ਦ (ਸੀਈਈਡਬਲਿਊ) ਨੇ ਚਰਚਾ ਵਿੱਚ ਭਾਗ ਲਿਆ।
ਦੂਜੇ ਪੈਨਲ ਦਾ ਵਿਸ਼ਾ ਨਵਿਆਉਣਯੋਗ ਊਰਜਾ ਵਿੱਚ ਮਹਿਲਾ ਉੱਦਮ : ਇਨੋਵੇਸ਼ਨ ਅਤੇ ਆਰਥਕ ਵਿਕਾਸ ਲਈ ਇੱਕ ਪ੍ਰਵੇਸ਼ ਦਵਾਰ ਸੀ ਅਤੇ ਪੈਨਲਿਸਟਾਂ ਵਿੱਚ ਸੁਸ਼੍ਰੀ ਰੀਮਾ ਨਾਨਾਵਤੀ, ਸਕੱਤਰ ਜਨਰਲ, ਸਵੈ-ਰੋਜ਼ਗਾਰ ਮਹਿਲਾ ਸੰਘ (ਸੇਵਾ), ਸੁਸ਼੍ਰੀ ਮੇਗਨ ਫਾਲੋਨ, ਬੇਇਰਫੁਟ ਕਾਲਜ, ਸੁਸ਼੍ਰੀ ਅਜੈਤਾ ਸ਼ਾਹ , ਸੀਈਓ , ਫ੍ਰੰਟਿਅਰ ਮਾਰਕੇਟਸ , ਸੁਸ਼੍ਰੀ ਸੇਸਿਲ ਮਾਰਟਿਨ ਫਿੱਪਸ, ਨਿਦੇਸ਼ਕ ਸੰਚਾਰ ਅਤੇ ਰਣਨੀਤੀ, ਆਈਐੱਸਏ, ਸੁਸ਼੍ਰੀ ਸੁਹੇਲਾ ਖਾਨ, ਸੰਯੁਕਤ ਰਾਸ਼ਟਰ-ਮਹਿਲਾ ਅਤੇ ਸ਼੍ਰੀ ਪ੍ਰਵੀਣ ਸਕਸੇਨਾ , ਸੀਈਓ , ਸਕਿਲ ਕਾਉਂਸਿਲ ਫਾਰ ਗ੍ਰੀਨ ਜਾਬਸ ਸ਼ਾਮਿਲ ਸਨ।
ਇਸ ਵੈਬੀਨਾਰ ਵਿੱਚ ਦੁਨੀਆ ਭਰ ਦੇ ਦਰਸ਼ਕਾਂ ਨੇ ਹਿੱਸਾ ਲਿਆ। ਇਹ ਨਵਿਆਉਣਯੋਗ ਊਰਜਾ ਖੇਤਰ ਵਿੱਚ ਅਧਿਕ ਤੋਂ ਅਧਿਕ ਮਹਿਲਾਵਾਂ ਨੂੰ ਅੱਗੇ ਲਿਆਉਣ ਅਤੇ ਮੋਹਰੀ ਪੋਸਟਾਂ ‘ਤੇ ਉਨ੍ਹਾਂ ਦੀ ਹਿੱਸੇਦਾਰੀ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉੱਦਮਸ਼ੀਲਤਾ ਦੇ ਮੌਕੇ ਉਪਲੱਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਸੰਵਾਦ ਕਰਨ ਦਾ ਮੌਕੇ ਸੀ। ਵੈਬੀਨਾਰ ਊਰਜਾ ‘ਤੇ ਸੰਯੁਕਤ ਰਾਸ਼ਟਰ ਦੇ ਉੱਚ ਪੱਧਰ ਸੰਵਾਦ ਲਈ ਸੰਸਾਰਿਕ ਥੀਮ੍ਹ ਚੈਪੀਅਨ ਦੀ ਭੂਮਿਕਾ ਵਿੱਚ ਭਾਰਤ ਦੇ ਸੰਸਾਰਿਕ ਸਮਰਥਨ ਕੋਸ਼ਿਸ਼ਾਂ ਦਾ ਵੀ ਇੱਕ ਹਿੱਸਾ ਸੀ, ਜੋ ਸਤੰਬਰ 2021 ਵਿੱਚ ਹੋਣ ਵਾਲਾ ਹੈ।
****
ਐੱਸਐੱਸ/ਕੇਪੀ
(Release ID: 1733723)
Visitor Counter : 162